Punjabi
ਕਾਰਨੀ ਸਰਕਾਰ ਵੱਲੋਂ ਨਵੇਂ ਨਿਵੇਸ਼ ’ਤੇ ਵੱਡੀ ਟੈਕਸ ਛੋਟ ਦਾ ਐਲਾਨ
ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਨਵਾਂ ਨਿਵੇਸ਼ ਕਰਨ ਵਾਲੀਆਂ ਕੰਪਨੀਆਂ ਲਈ ਭਾਰੀ ਟੈਕਸ ਕਟੌਤੀ ਦਾ ਐਲਾਨ ਕੀਤਾ ਹੈ, ਜਿਸ ਤਹਿਤ ਕੰਪਨੀਆਂ ਮਸ਼ੀਨਰੀ, ਸਾਜ਼ੋ-ਸਾਮਾਨ ਅਤੇ ਤਕਨਾਲੋਜੀ ਵਰਗੇ ਨਵੇਂ ਨਿਵੇਸ਼ ਦੀ ਪੂਰੀ 100 ਫ਼ੀਸਦੀ ਲਾਗਤ ਨੂੰ ਤੁਰੰਤ ਟੈਕਸ ਛੋਟ ਵਜੋਂ ਕਲੇਮ ਕਰ ਸਕਦੀਆਂ ਹਨ। ਕਾਰਨੀ ਵੱਲੋਂ ਮੰਗਲਵਾਰ ਨੂੰ ਐਲਾਨੀ ਗਈ ਇਸ ਟੈਕਸ ਛੋਟ ਨੂੰ productivity mega ਡਿਡਕਸ਼ਨ ਨਾਂ ਦਿੱਤਾ ਗਿਆ ਹੈ, ਜਿਸ ਦਾ ਮਕਸਦ ਕਾਰੋਬਾਰਾਂ ਨੂੰ ਨਿਵੇਸ਼ ਲਈ ਉਤਸ਼ਾਹਿਤ ਕਰਨਾ ਹੈ।
Punjabi
ਹਾਈ-ਰਿਸਕ ਅਪਰਾਧੀ ਜੋਨਾਥਨ ਮੁਜ਼ਿਚਕਾ ਦੀ ਰਿਹਾਈ, ਸਰੀ ਪੁਲਿਸ ਨੇ ਜਾਰੀ ਕੀਤੀ ਚਿਤਾਵਨੀ
ਸਰੀ ਵਿਚ ਇੱਕ ਹੋਰ ਹਾਈ-ਰਿਸਕ ਅਪਰਾਧੀ ਜੋਨਾਥਨ ਐਂਡਰਸ ਮੁਜ਼ਿਚਕਾ ਨੂੰ ਰਿਹਾਅ ਕੀਤਾ ਜਾ ਰਿਹਾ ਹੈ, ਜਿਸ ਕਾਰਨ ਪੁਲਿਸ ਨੇ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਚਿਤਾਵਨੀ ਜਾਰੀ ਕੀਤੀ ਹੈ। ਸਰੀ ਪੁਲਿਸ ਸਰਵਿਸ ਨੇ ਮੰਗਲਵਾਰ ਨੂੰ ਇੱਕ ਰਿਲੀਜ਼ ਜਾਰੀ ਕਰਦਿਆਂ ਦੱਸਿਆ ਕਿ 49 ਸਾਲਾ ਜੋਨਾਥਨ ਮੁਜ਼ਿਚਕਾ ਦਾ ਲੋਕਾਂ ’ਤੇ ਹਮਲਾ ਕਰਨ ਅਤੇ ਜਾਇਦਾਦ ਅਪਰਾਧ ਦਾ ਪੁਰਾਣਾ ਰਿਕਾਰਡ ਹੈ।
Punjabi
ਫੋਰਟ ਸੇਂਟ ਜੇਮਜ਼ ’ਚ 77 ਸਾਲਾ ਬਜ਼ੁਰਗ ਦੀ ਸ਼ੱਕੀ ਹਾਲਤ ਵਿਚ ਮੌਤ, ਕੀਤੀ ਜਾ ਰਹੀ ਜਾਂਚ
ਫੋਰਟ ਸੇਂਟ ਜੇਮਜ਼ ਵਿਚ ਇੱਕ 77 ਸਾਲਾ ਬਜ਼ੁਰਗ ਦੀ ਸ਼ੱਕੀ ਹਾਲਤ ਵਿਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਬੀ.ਸੀ. ਆਰ.ਸੀ.ਐਮ.ਪੀ. ਦੇ ਮੇਜਰ ਕ੍ਰਾਈਮ ਯੂਨਿਟ ਨੇ ਕਤਲ ਦੇ ਐਂਗਲ ਤੋਂ ਜਾਂਚ ਸ਼ੁਰੂ ਕੀਤੀ ਹੈ।
Punjabi
ਪੀ.ਐਮ. ਮਾਰਕ ਕਾਰਨੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ ਹੇਠ ਕੈਲਗਰੀ ਵਾਸੀ ਗ੍ਰਿਫ਼ਤਾਰ
ਕੈਲਗਰੀ ਦੇ ਇੱਕ 31 ਸਾਲਾ ਵਿਅਕਤੀ ਵਿਰੁੱਧ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ।ਆਰ.ਸੀ.ਐਮ.ਪੀ. ਦੀ ਇੰਟੀਗ੍ਰੇਟਿਡ ਨੈਸ਼ਨਲ ਸਕਿਓਰਿਟੀ ਇਨਫੋਰਸਮੈਂਟ ਟੀਮ ਨੇ ਇੱਕ ਯੂਟਿਊਬ ਅਕਾਊਂਟ ਤੋਂ ਪ੍ਰਧਾਨ ਮੰਤਰੀ ਕਾਰਨੀ ਵਿਰੁੱਧ ਧਮਕੀ ਬਾਰੇ ਮਿਲੀ ਇਤਲਾਹ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਸੀ।
Punjabi
ਬੀ.ਸੀ. ਦੇ ਵੈਨਕੂਵਰ ਆਈਲੈਂਡ ਦੇ 7 ਸ਼ਹਿਰਾਂ ’ਚ ਮੇਅਰ ਬਿਨਾਂ ਮੁਕਾਬਲੇ ਚੁਣੇ ਗਏ
ਬੀ.ਸੀ. ਵਿਚ ਹੋਣ ਜਾ ਰਹੀਆਂ ਨਗਰ-ਪਾਲਿਕਾ ਚੋਣਾਂ ਦੀ ਜਨਰਲ ਵੋਟਿੰਗ ਤੋਂ ਕਰੀਬ ਇੱਕ ਮਹੀਨਾ ਪਹਿਲਾਂ ਹੀ ਵੈਨਕੂਵਰ ਆਈਲੈਂਡ ਦੇ ਸੱਤ ਸ਼ਹਿਰਾਂ ਵਿਚ ਬਿਨਾਂ ਮੁਕਾਬਲੇ ਦੇ ਮੇਅਰ ਚੁਣੇ ਗਏ ਹਨ। ਇਨ੍ਹਾਂ ਸੱਤ ਨਗਰ ਪਾਲਿਕਾਵਾਂ ਵਿਚ ਸਿਡਨੀ, ਡੰਕਨ, ਲੈਂਟਜ਼ਵਿਲ, ਕੰਬਰਲੈਂਡ, ਕੋਮੋਕਸ, ਪੋਰਟ ਮੈਕਨੀਲ ਅਤੇ ਪੋਰਟ ਹਾਰਡੀ ਸ਼ਾਮਲ ਹਨ, ਜਿੱਥੇ ਮੇਅਰ ਦੀ ਦੌੜ ਵਿਚ ਸਿਰਫ਼ ਇੱਕ-ਇੱਕ ਉਮੀਦਵਾਰ ਨੇ ਹੀ ਨਾਮਜ਼ਦਗੀ ਦਾਖ਼ਲ ਕੀਤੀ ਸੀ, ਜਿਸ ਕਾਰਨ ਉਨ੍ਹਾਂ ਨੂੰ ਨਿਰਵਿਰੋਧ ਜੇਤੂ ਐਲਾਨ ਦਿੱਤਾ ਗਿਆ ਹੈ।