Punjabi
ਕੈਲਗਰੀ ਦੇ ਮਸਾਜ ਥੈਰੇਪਿਸਟ ’ਤੇ ਲੱਗੇ ਜਿਨਸੀ ਸ਼ੋਸ਼ਣ ਦੇ ਚਾਰ ਹੋਰ ਦੋਸ਼
ਕੈਲਗਰੀ ਦੇ ਇਕ ਮਸਾਜ ਥੈਰੇਪਿਸਟ ਖਿਲਾਫ ਜਿਣਸੀ ਸ਼ੋਸ਼ਣ ਦੇ ਹੋਰ ਮਾਮਲੇ ਦਰਜ ਕੀਤੇ ਗਏ ਹਨ। ਪੁਲਿਸ ਨੇ ਅਗਸਤ 2025 ਵਿੱਚ 17 ਐਵੇਨਿਊ ਸਾਊਥ ਵੈਸਟ ਉੱਤੇ ਸਥਿਤ ਕਿਨੀਸੀਓ ਮਸਾਜ ਥੈਰੇਪੀ ਵਿਖੇ ਇੱਕ ਅਪਾਇੰਟਮੈਂਟ ਦੌਰਾਨ ਵਾਪਰੀ ਕਥਿਤ ਘਟਨਾ ਦੇ ਸਬੰਧ ਵਿੱਚ ਜੁਲਾਈ ਵਿੱਚ 53 ਸਾਲਾ Yuriy Zhivov ਨੂੰ ਗ੍ਰਿਫ਼ਤਾਰ ਕੀਤਾ ਸੀ।
Punjabi
ਮਸਕ ਦੇ ਟਵੀਟ ’ਤੇ ਪੌਲੀਐਵ ਨੇ ਜਤਾਇਆ ਇਤਰਾਜ਼
ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਨੇ ਐਲੋਨ ਮਸਕ ਵੱਲੋਂ ਕਿਊਬੈਕ, ਐਲਬਰਟਾ ਅਤੇ ਸਸਕੈਚਵਨ ਨੂੰ ਕੈਨੇਡਾ ਤੋਂ ਵੱਖ ਹੋਣ ਦੀ ਦਿੱਤੀ ਗਈ ਸਲਾਹ 'ਤੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਸ਼ੁੱਕਰਵਾਰ ਨੂੰ ਓਨਟਾਰੀਓ ਦੇ ਬਰਲਿੰਗਟਨ ਵਿਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਪੌਲੀਐਵ ਨੇ ਕਿਹਾ ਕਿ ਕੈਨੇਡੀਅਨਜ਼ ਆਪਣੇ ਫੈਸਲੇ ਖੁਦ ਕਰਦੇ ਹਨ ਅਤੇ ਅਜਿਹੇ ਲੋਕਾਂ ਦੇ ਮੂਰਖਤਾਪੂਰਨ ਟਵੀਟ 'ਤੇ ਸਮਾਂ ਬਰਬਾਦ ਕਰਨ ਦੀ ਕੋਈ ਲੋੜ ਨਹੀਂ, ਜਿਨ੍ਹਾਂ ਦਾ ਕੈਨੇਡੀਅਨ ਨਾਲ ਕੋਈ ਵਾਸਤਾ ਨਹੀਂ ਹੈ।
Punjabi
ਗੌਰਵ ਯਾਦਵ ਪੰਜਾਬ ਦੇ ਪੱਕੇ DGP ਨਿਯੁਕਤ
ਪੰਜਾਬ ਸਰਕਾਰ ਨੇ IPS ਗੌਰਵ ਯਾਦਵ ਨੂੰ ਪੱਕੇ ਤੌਰ ‘ਤੇ DGP ਨਿਯੁਕਤ ਕੀਤਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਹੀ ਗੌਰਵ ਯਾਦਵ ਇਸ ਅਹੁਦੇ 'ਤੇ ਕਾਰਜਕਾਰੀ ਸੇਵਾਵਾਂ ਨਿਭਾਅ ਰਹੇ ਸਨ। ਇਸ ਨਾਲ, ਪੰਜਾਬ ਪੁਲਿਸ, ਜੋ ਪਿਛਲੇ ਚਾਰ ਸਾਲਾਂ ਤੋਂ ਇੱਕ ਕਾਰਜਕਾਰੀ DGP ਦੀ ਦੇਖ-ਰੇਖ ਹੇਠ ਹੈ, ਨੂੰ ਇੱਕ ਸਥਾਈ ਮੁਖੀ ਹੋਣ ਦੀ ਪ੍ਰਵਾਨਗੀ ਮਿਲ ਗਈ ਹੈ।
Punjabi
ਕੈਨੇਡਾ ਦੀ ਏਕਤਾ ’ਤੇ ਭਾਸ਼ਣ ਦੇਣ ਲਈ ਐਲਬਰਟਾ ਜਾਣਗੇ ਪੌਲੀਐਵ
ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੌਲੀਐਵ ਨੇ ਐਲਾਨ ਕੀਤਾ ਹੈ ਕਿ ਉਹ ਅਗਲੇ ਹਫ਼ਤੇ ਐਲਬਰਟਾ ਦਾ ਦੌਰਾ ਕਰਨਗੇ, ਜਿੱਥੇ ਉਹ ਕੈਨੇਡਾ ਦੀ ਏਕਤਾ 'ਤੇ ਭਾਸ਼ਣ ਦੇਣਗੇ। ਇਹ ਦੌਰਾ ਐਲਬਰਟਾ ਵਿੱਚ ਕੈਨੇਡਾ ਤੋਂ ਵੱਖ ਹੋਣ ਸਬੰਧੀ ਹੋਣ ਵਾਲੇ ਰੈਫਰੈਂਡਮ ਤੋਂ ਠੀਕ ਪਹਿਲਾਂ ਹੋ ਰਿਹਾ ਹੈ।
Punjabi
ਮਨੀ ਲੌਂਡਰਿੰਗ ਰੋਕਣ ਲਈ ਨਵੀਂ ਏਜੰਸੀ ’ਤੇ RCMP ਯੂਨੀਅਨ ਨੂੰ ਇਤਰਾਜ਼
ਕੈਨੇਡਾ ਸਰਕਾਰ ਵੱਲੋਂ ਮਨੀ ਲੌਂਡਰਿੰਗ ਅਤੇ ਆਨਲਾਈਨ ਫਰਾਡ ਤੇ ਵਿੱਤੀ ਕ੍ਰਾਈਮ ਨਾਲ ਨਜਿੱਠਣ ਲਈ ਨਵੀਂ ਵਿੱਤੀ ਅਪਰਾਧ ਏਜੰਸੀ ਬਣਾਉਣ ਦੇ ਪ੍ਰਸਤਾਵਿਤ ਬਿੱਲ C-29 ਨੂੰ ਲੈ ਕੇ ਆਰ.ਸੀ.ਐਮ.ਪੀ. ਯੂਨੀਅਨ ਵੱਲੋਂ ਚਿੰਤਾ ਜਤਾਈ ਜਾ ਰਹੀ ਹੈ। ਰਾਸ਼ਟਰੀ ਪੁਲਿਸ ਫੈਡਰੇਸ਼ਨ ਦੇ ਪ੍ਰੈਜ਼ੀਡੈਂਟ ਰੌਬ ਫੈਰਰ ਨੇ ਵੀਰਵਾਰ ਸੰਸਦੀ ਕਮੇਟੀ ਸਾਹਮਣੇ ਗਵਾਹੀ ਦਿੰਦਿਆਂ ਕਿਹਾ ਕਿ ਇਸ ਨਵੀਂ ਏਜੰਸੀ ਦੇ ਗਠਨ ਨਾਲ ਪਹਿਲਾਂ ਹੀ ਸਟਾਫ਼ ਅਤੇ ਸਾਧਨਾਂ ਦੀ ਭਾਰੀ ਕਿੱਲਤ ਨਾਲ ਜੂਝ ਰਹੀ ਆਰ.ਸੀ.ਐਮ.ਪੀ. ਹੋਰ ਕਮਜ਼ੋਰ ਹੋ ਸਕਦੀ ਹੈ।