Punjabi
ਭਗਵੰਤ ਮਾਨ ਤੇ ਸੁਖਬੀਰ ਬਾਦਲ ਖ਼ਿਲਾਫ਼ ਚੋਣ ਲੜਨਗੇ ਅੰਮ੍ਰਿਤਪਾਲ ਸਿੰਘ
ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ’ਚ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਮੁੱਖ ਮੰਤਰੀ ਭਗਵੰਤ ਮਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਚੋਣ ਮੈਦਾਨ ’ਚ ਉਤਾਰੇ ਜਾਣ ਦੀ ਸੰਭਾਵਨਾ ਹੈ। ਅੰਮ੍ਰਿਤਪਾਲ ਸਿੰਘ ਦੋ ਵਿਧਾਨ ਸਭਾ ਸੀਟਾਂ ਤੋਂ ਚੋਣ ਲੜਨਗੇ।ਸ਼ੁੱਕਰਵਾਰ ਨੂੰ ਪਾਰਟੀ ਦੇ ਸੀਨੀਅਰ ਆਗੂਆਂ ਦੀ ਮੁਹਾਲੀ ’ਚ ਹੋਈ ਇੱਕ ਉੱਚ ਪੱਧਰੀ ਮੀਟਿੰਗ ’ਚ ਇਹ ਫ਼ੈਸਲਾ ਲਿਆ ਗਿਆ।
Punjabi
ਐਲੈਕਸ ਫਰੇਜ਼ਰ ਬ੍ਰਿਜ ’ਤੇ 9 ਗੱਡੀਆਂ ਦੀ ਟੱਕਰ, 2 ਗੰਭੀਰ ਜ਼ਖਮੀ
ਡੈਲਟਾ ਪੁਲਿਸ ਨੇ ਐਲੈਕਸ ਫਰੇਜ਼ਰ ਬ੍ਰਿਜ 'ਤੇ 9 ਗੱਡੀਆਂ ਦੇ ਆਪਸ ਵਿਚ ਟਕਰਾਉਣ ਅਤੇ 2 ਲੋਕਾਂ ਦੇ ਗੰਭੀਰ ਰੂਪ ਵਿਚ ਜ਼ਖਮੀ ਹੋਣ ਦੀ ਜਾਣਕਾਰੀ ਦਿੱਤੀ ਹੈ। ਪੁਲਿਸ ਮੁਤਾਬਕ, ਇਹ ਹਾਦਸਾ ਅੱਧੀ ਰਾਤ ਦੇ ਕਰੀਬ ਵਾਪਰਿਆ, ਜਿੱਥੇ ਚਸ਼ਮਦੀਦਾਂ ਦੇ ਬਿਆਨਾਂ ਅਨੁਸਾਰ ਪਹਿਲਾਂ ਦੋ ਗੱਡੀਆਂ ਦੀ ਆਪਸ ਵਿਚ ਟੱਕਰ ਹੋਈ ਅਤੇ ਫਿਰ ਪਿੱਛੋਂ ਆ ਰਹੀਆਂ ਹੋਰ ਗੱਡੀਆਂ ਸਮੇਂ ਸਿਰ ਬ੍ਰੇਕ ਨਾ ਲੱਗਣ ਕਾਰਨ ਇੱਕ-ਦੂਜੇ ਦੇ ਉੱਪਰ ਚੜ੍ਹਦੀਆਂ ਚਲੀਆਂ ਗਈਆਂ।
Punjabi
ਈਬੀ ਦਾ ਹੈਲਥ ਕੇਅਰ ਪਲਾਨ: ਬੀ.ਸੀ. ’ਚ ਖੁੱਲ੍ਹਣਗੇ 20 ਨਵੇਂ ਸੈਂਟਰ, ਸਰੀ ਨੂੰ ਮਿਲਣਗੇ 3
ਬੀ.ਸੀ. ਐਨ.ਡੀ.ਪੀ. ਲੀਡਰ ਡੇਵਿਡ ਈਬੀ ਨੇ ਅੱਜ ਚੋਣ ਕੰਪੇਨ ਦੌਰਾਨ ਪਾਰਟੀ ਦਾ ਹੈਲਥ ਕੇਅਰ ਪਲਾਨ ਪੇਸ਼ ਕੀਤਾ। ਸਾਈਮਨ ਫਰੇਜ਼ਰ ਯੂਨੀਵਰਸਿਟੀ ਵਿਖੇ, ਜਿੱਥੇ ਨਵਾਂ ਮੈਡੀਕਲ ਸਕੂਲ ਬਣਾਇਆ ਜਾ ਰਿਹਾ ਹੈ, ਈਬੀ ਨੇ ਉਥੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬੇ ਵਿਚ 20 ਨਵੇਂ Urgent community-care health centres ਖੋਲ੍ਹਣ ਦਾ ਭਰੋਸਾ ਦਿੱਤਾ, ਜਿਸ ਵਿਚੋਂ ਤਿੰਨ ਸਰੀ ਵਿਚ ਹੋਣਗੇ।
Punjabi
ਸਤੰਬਰ ’ਚ ਕੈਨੇਡਾ ’ਚ 68 ਹਜ਼ਾਰ ਨੌਕਰੀਆਂ ਖਤਮ, ਬੇਰੁਜ਼ਗਾਰੀ ਦਰ 6.5% ਹੋਈ
ਕੈਨੇਡਾ ਦੀ ਜੌਬਸ ਮਾਰਕੀਟ ਵਿਚ ਸਤੰਬਰ ਮਹੀਨੇ 68,000 ਨੌਕਰੀਆਂ ਖਤਮ ਹੋਈਆਂ ਹਨ ਅਤੇ ਬੇਰੁਜ਼ਗਾਰੀ ਦਰ ਪਿਛਲੇ 6.4 ਫੀਸਦੀ ਦੇ ਅੰਕੜੇ ਤੋਂ ਮਾਮੂਲੀ ਵਧ ਕੇ 6.5 ਫੀਸਦੀ 'ਤੇ ਪਹੁੰਚ ਗਈ ਹੈ। ਸਟੈਟਿਸਟਿਕਸ ਕੈਨੇਡਾ ਮੁਤਾਬਕ, ਨੌਕਰੀਆਂ ਵਿਚ ਗਿਰਾਵਟ ਦਾ ਇਹ ਲਗਾਤਾਰ ਦੂਜਾ ਮਹੀਨਾ ਹੈ। ਇਸ ਤੋਂ ਪਹਿਲਾਂ ਅਗਸਤ ਵਿਚ ਕਰੀਬ 42,000 ਨੌਕਰੀਆਂ ਦਾ ਨੁਕਸਾਨ ਹੋਇਆ ਸੀ।
Punjabi
ਗਣਤੰਤਰ ਦਿਵਸ ’ਤੇ ਭਾਰਤ ਆ ਸਕਦੇ ਨੇ ਮਾਰਕ ਕਾਰਨੀ
ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਭਾਰਤ ਵਲੋਂ 26 ਜਨਵਰੀ 2027 ਨੂੰ ਹੋਣ ਵਾਲੇ ਗਣਤੰਤਰ ਦਿਵਸ ਸਮਾਰੋਹ ਲਈ ਮੁੱਖ ਮਹਿਮਾਨ ਵਜੋਂ ਸੱਦਾ ਦੇਣ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਹ ਖ਼ਬਰਆਂ ਉਸ ਸਮੇਂ ਆਈਆਂ ਹਨ ਜਦੋਂ ਦੋਵੇਂ ਦੇਸ਼ ਸਾਲ 2026 ਦੇ ਅੰਤ ਤੱਕ ਫ੍ਰੀ ਟ੍ਰੇਡ ਐਗਰੀਮੈਂਟ ਨੂੰ ਅੰਤਿਮ ਰੂਪ ਦੇਣ ਲਈ ਸਰਗਰਮੀ ਨਾਲ ਕੰਮ ਕਰ ਰਹੇ ਹਨ।