Punjabi
Nine Vehicles Collide on Alex Fraser Bridge, Two Seriously Injured
Delta Police are investigating a nine-vehicle collision on the Alex Fraser Bridge that left two people seriously injured.
Punjabi
ਈਬੀ ਦਾ ਹੈਲਥ ਕੇਅਰ ਪਲਾਨ: ਬੀ.ਸੀ. ’ਚ ਖੁੱਲ੍ਹਣਗੇ 20 ਨਵੇਂ ਸੈਂਟਰ, ਸਰੀ ਨੂੰ ਮਿਲਣਗੇ 3
ਬੀ.ਸੀ. ਐਨ.ਡੀ.ਪੀ. ਲੀਡਰ ਡੇਵਿਡ ਈਬੀ ਨੇ ਅੱਜ ਚੋਣ ਕੰਪੇਨ ਦੌਰਾਨ ਪਾਰਟੀ ਦਾ ਹੈਲਥ ਕੇਅਰ ਪਲਾਨ ਪੇਸ਼ ਕੀਤਾ। ਸਾਈਮਨ ਫਰੇਜ਼ਰ ਯੂਨੀਵਰਸਿਟੀ ਵਿਖੇ, ਜਿੱਥੇ ਨਵਾਂ ਮੈਡੀਕਲ ਸਕੂਲ ਬਣਾਇਆ ਜਾ ਰਿਹਾ ਹੈ, ਈਬੀ ਨੇ ਉਥੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬੇ ਵਿਚ 20 ਨਵੇਂ Urgent community-care health centres ਖੋਲ੍ਹਣ ਦਾ ਭਰੋਸਾ ਦਿੱਤਾ, ਜਿਸ ਵਿਚੋਂ ਤਿੰਨ ਸਰੀ ਵਿਚ ਹੋਣਗੇ।
Punjabi
ਸਤੰਬਰ ’ਚ ਕੈਨੇਡਾ ’ਚ 68 ਹਜ਼ਾਰ ਨੌਕਰੀਆਂ ਖਤਮ, ਬੇਰੁਜ਼ਗਾਰੀ ਦਰ 6.5% ਹੋਈ
ਕੈਨੇਡਾ ਦੀ ਜੌਬਸ ਮਾਰਕੀਟ ਵਿਚ ਸਤੰਬਰ ਮਹੀਨੇ 68,000 ਨੌਕਰੀਆਂ ਖਤਮ ਹੋਈਆਂ ਹਨ ਅਤੇ ਬੇਰੁਜ਼ਗਾਰੀ ਦਰ ਪਿਛਲੇ 6.4 ਫੀਸਦੀ ਦੇ ਅੰਕੜੇ ਤੋਂ ਮਾਮੂਲੀ ਵਧ ਕੇ 6.5 ਫੀਸਦੀ 'ਤੇ ਪਹੁੰਚ ਗਈ ਹੈ। ਸਟੈਟਿਸਟਿਕਸ ਕੈਨੇਡਾ ਮੁਤਾਬਕ, ਨੌਕਰੀਆਂ ਵਿਚ ਗਿਰਾਵਟ ਦਾ ਇਹ ਲਗਾਤਾਰ ਦੂਜਾ ਮਹੀਨਾ ਹੈ। ਇਸ ਤੋਂ ਪਹਿਲਾਂ ਅਗਸਤ ਵਿਚ ਕਰੀਬ 42,000 ਨੌਕਰੀਆਂ ਦਾ ਨੁਕਸਾਨ ਹੋਇਆ ਸੀ।
Punjabi
ਗਣਤੰਤਰ ਦਿਵਸ ’ਤੇ ਭਾਰਤ ਆ ਸਕਦੇ ਨੇ ਮਾਰਕ ਕਾਰਨੀ
ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਭਾਰਤ ਵਲੋਂ 26 ਜਨਵਰੀ 2027 ਨੂੰ ਹੋਣ ਵਾਲੇ ਗਣਤੰਤਰ ਦਿਵਸ ਸਮਾਰੋਹ ਲਈ ਮੁੱਖ ਮਹਿਮਾਨ ਵਜੋਂ ਸੱਦਾ ਦੇਣ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਹ ਖ਼ਬਰਆਂ ਉਸ ਸਮੇਂ ਆਈਆਂ ਹਨ ਜਦੋਂ ਦੋਵੇਂ ਦੇਸ਼ ਸਾਲ 2026 ਦੇ ਅੰਤ ਤੱਕ ਫ੍ਰੀ ਟ੍ਰੇਡ ਐਗਰੀਮੈਂਟ ਨੂੰ ਅੰਤਿਮ ਰੂਪ ਦੇਣ ਲਈ ਸਰਗਰਮੀ ਨਾਲ ਕੰਮ ਕਰ ਰਹੇ ਹਨ।
Punjabi
ਡੋਰਕਸਨ ਦਾ ਐਲਾਨ: $32,000 ਤੱਕ ਦੀ ਆਮਦਨ ’ਤੇ ਸੂਬਾਈ ਟੈਕਸ ਖ਼ਤਮ ਕਰਨ ਦਾ ਵਾਅਦਾ
ਬੀ. ਸੀ. ਕੰਜ਼ਰਵੇਟਿਵ ਪਾਰਟੀ ਦੇ ਲੀਡਰ ਲੋਰਨ ਡੋਰਕਸਨ ਨੇ ਮੱਧਮ ਅਤੇ ਘੱਟ ਆਮਦਨ ਵਾਲੇ ਪਰਿਵਾਰਾਂ ਲਈ $1,000 ਦੀ ਟੈਕਸ ਕਟੌਤੀ ਪ੍ਰੋਗਰਾਮ ਦਾ ਐਲਾਨ ਕੀਤਾ ਹੈ। ਸਰੀ ਵਿਖੇ ਇੱਕ ਗ੍ਰੋਸਰੀ ਸਟੋਰ ਵਿਚ ਪ੍ਰੈੱਸ ਕਾਨਫਰੰਸ ਕਰਦਿਆਂ ਡੋਰਕਸਨ ਨੇ ਕਿਹਾ ਕਿ ਜੇ ਸੂਬੇ ਦੀ ਜਨਤਾ ਉਹਨਾਂ ਨੂੰ ਪ੍ਰੀਮੀਅਰ ਬਣਾਉਂਦੀ ਹੈ ਤਾਂ ਬੀ.ਸੀ. ਦੇ ਲੋਕਾਂ ਨੂੰ ਆਪਣੀ $32,000 ਤੱਕ ਦੀ ਪਹਿਲੀ ਇਨਕਮ 'ਤੇ ਕੋਈ ਸੂਬਾਈ ਆਮਦਨ ਕਰ ਨਹੀਂ ਦੇਣਾ ਪਵੇਗਾ।