Punjabi
ਬਿੱਲ C-39 ’ਤੇ ਅੱਜ ਵੋਟਿੰਗ, ਹੜਤਾਲ ਰੋਕਣ ਦੀ ਤਾਕਤ ਨੂੰ ਲੈ ਕੇ NDP ਵੱਲੋਂ ਵਿਰੋਧ
ਕੈਨੇਡਾ ਦੀ ਹਾਊਸ ਆਫ਼ ਕਾਮਨਜ਼ ਵਿਚ ਅੱਜ ਫੈਡਰਲ ਸਰਕਾਰ ਦੇ ਵਿਵਾਦਿਤ ਬਿੱਲ C-39 'ਤੇ ਵੋਟਿੰਗ ਹੋਣ ਜਾ ਰਹੀ ਹੈ, ਜਿਸ ਦਾ ਉਦੇਸ਼ ਪ੍ਰੋਜੈਕਟਾਂ ਨੂੰ ਫਾਸਟ ਟ੍ਰੈਕ ਮਨਜ਼ੂਰੀ ਦੇਣਾ ਹੈ। ਇਸੇ ਬਿੱਲ ਦੇ ਇੱਕ provision ਰਾਹੀਂ ਲੇਬਰ ਕੋਡ ਦੀ ਧਾਰਾ 107 ਵਿਚ ਬਦਲਾਅ ਕੀਤੇ ਜਾਣ ਨੂੰ ਲੈ ਕੇ ਵਿਵਾਦ ਹੈ ਜੋ ਲੇਬਰ ਮਿਨਿਸਟਰ ਨੂੰ ਰਾਸ਼ਟਰੀ ਹਿੱਤ ਦਾ ਹਵਾਲਾ ਦੇ ਕੇ ਕਿਸੇ ਵੀ ਚੱਲ ਰਹੀ ਹੜਤਾਲ ਨੂੰ ਰੋਕਣ ਦਾ ਅਧਿਕਾਰ ਦਿੰਦਾ ਹੈ।
Punjabi
ਵੈਨਕੂਵਰ ਮਿਊਂਸੀਪਲ ਚੋਣਾਂ ’ਚ ਅਗਾਊਂ ਵੋਟਿੰਗ ਦਾ ਨਵਾਂ ਰਿਕਾਰਡ, ਇੱਕ ਦਿਨ ’ਚ 25,142 ਵੋਟਰਾਂ ਨੇ ਪਾਈ ਵੋਟ
ਵੈਨਕੂਵਰ ਮਿਊਂਸੀਪਲ ਚੋਣਾਂ ਦੀ ਅਗਾਊਂ ਵੋਟਿੰਗ ਦੇ ਦੂਜੇ ਦਿਨ ਵੋਟਰਾਂ ਨੇ ਇੱਕ ਨਵਾਂ ਰਿਕਾਰਡ ਬਣਾਇਆ ਹੈ, ਜਿੱਥੇ ਬੁੱਧਵਾਰ ਨੂੰ 25,142 ਲੋਕਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਹੈ। ਸਿਟੀ ਔਫ ਵੈਨਕੂਵਰ ਵੱਲੋਂ ਜਾਰੀ ਸ਼ੁਰੂਆਤੀ ਅੰਕੜਿਆਂ ਮੁਤਾਬਕ, ਇਹ ਸ਼ਹਿਰ ਦੇ ਇਤਿਹਾਸ ਵਿਚ ਕਿਸੇ ਇੱਕ ਦਿਨ ਵਿਚ ਹੋਈ ਸਭ ਤੋਂ ਵੱਡੀ ਅਗਾਊਂ ਵੋਟਿੰਗ ਹੈ।
Punjabi
ਕਾਰਨੀ ਸਰਕਾਰ ਦਾ $2 ਬਿਲੀਅਨ ਦਾ ਨਵਾਂ ਹੀਟ ਪੰਪ ਰਿਬੇਟ ਪ੍ਰੋਗਰਾਮ, 8.2 ਲੱਖ ਘਰਾਂ ਨੂੰ ਮਿਲੇਗੀ ਮਦਦ
ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵੀਰਵਾਰ ਨੂੰ $2 ਬਿਲੀਅਨ ਦੇ ਨਵੇਂ ਨੈਸ਼ਨਲ ਹੀਟ ਪੰਪ ਰਿਬੇਟ ਪ੍ਰੋਗਰਾਮ ਦਾ ਐਲਾਨ ਕੀਤਾ ਹੈ, ਜਿਸ ਦਾ ਉਦੇਸ਼ ਕੈਨੇਡੀਅਨ ਨੂੰ ਆਪਣੇ ਘਰਾਂ ਵਿਚ energy-efficient ਹੀਟਿੰਗ ਸਿਸਟਮ ਲਗਵਾਉਣ ਲਈ ਮਦਦ ਦੇਣਾ ਅਤੇ ਕਾਰਬਨ ਨਿਕਾਸ ਨੂੰ ਘੱਟ ਕਰਨਾ ਹੈ। ਸਰਕਾਰ ਮੁਤਾਬਕ, ਇਹ ਕਦਮ ਬਿਜਲੀ ਅਤੇ ਹੀਟਿੰਗ ਦੇ ਖ਼ਰਚਿਆਂ ਨੂੰ ਘਟਾਉਣ ਵਿਚ ਮਦਦਗਾਰ ਸਾਬਤ ਹੋਵੇਗਾ।
Punjabi
ਲੌਇਡਮਿੰਸਟਰ ਸਕੂਲ ’ਚ ਬੰਦੂਕ ਦੇਖੇ ਜਾਣ ਦੀ ਸੂਚਨਾ, ਨਾਬਾਲਗ ਗ੍ਰਿਫ਼ਤਾਰ
ਐਲਬਰਟਾ ਅਤੇ ਸਸਕੈਚਵਨ ਦੀ ਸਰਹੱਦ 'ਤੇ ਸਥਿਤ ਸ਼ਹਿਰ ਲੌਇਡਮਿੰਸਟਰ ਦੇ ਇੱਕ ਸਕੂਲ ਵਿੱਚ ਬੰਦੂਕ ਦੇਖੇ ਜਾਣ ਦੀ ਖ਼ਬਰ ਤੋਂ ਬਾਅਦ ਬੁੱਧਵਾਰ ਨੂੰ ਇੱਕ ਨਾਬਾਲਗ ਨੂੰ ਗ੍ਰਿਫ਼ਤਾਰ ਕੀਤਾ ਗਿਆ।ਲੌਇਡਮਿੰਸਟਰ ਆਰ.ਸੀ.ਐਮ.ਪੀ. ਅਨੁਸਾਰ, ਉਨ੍ਹਾਂ ਨੂੰ ਸਵੇਰੇ 11:07 ਵਜੇ ਲੌਇਡਮਿੰਸਟਰ Comprehensive ਹਾਈ ਸਕੂਲ ਤੋਂ ਇਤਲਾਹ ਮਿਲੀ ਸੀ।
Punjabi
ਬਰਨਬੀ ਦੇ ਬਰੈਂਟਵੁੱਡ ਮਾਲ 'ਚ 16 ਗੱਡੀਆਂ ਦੀ ਭੰਨਤੋੜ, ਸ਼ੀਸ਼ੇ ਤੋੜ ਕੇ ਫਰਾਰ ਹੋਇਆ ਮੁਲਜ਼ਮ
ਬਰਨਬੀ ਦੇ ਬਰੈਂਟਵੁੱਡ ਮਾਲ ਦੀ ਪਾਰਕਿੰਗ ਵਿਚ ਇੱਕ ਵਿਅਕਤੀ ਵੱਲੋਂ ਦਰਜਨਾਂ ਗੱਡੀਆਂ ਨਾਲ ਭੰਨਤੋੜ ਕਰਨ ਦੀ ਵਾਰਦਾਤ ਸਾਹਮਣੇ ਆਈ ਹੈ। ਆਰ.ਸੀ.ਐਮ.ਪੀ. ਮੁਤਾਬਕ, ਘਟਨਾ ਸੋਮਵਾਰ ਸ਼ਾਮ ਲਗਭਗ 6:30 ਵਜੇ ਵਾਪਰੀ, ਜਿੱਥੇ ਪਾਰਕਿੰਗ ਵਿਚ ਖੜ੍ਹੀਆਂ ਕਾਰਾਂ ਦੇ ਸ਼ੀਸ਼ੇ ਤੋੜੇ ਗਏ। ਚਸ਼ਮਦੀਦਾਂ ਵਲੋਂ ਮਿਲੀ ਰਿਪੋਰਟਸ ਤੋਂ ਬਾਅਦ ਜਦੋਂ ਬਰਨਬੀ ਆਰ.ਸੀ.ਐਮ.ਪੀ. ਦੇ ਅਧਿਕਾਰੀ ਮੌਕੇ 'ਤੇ ਪਹੁੰਚੇ ਤਾਂ ਸ਼ੱਕੀ ਹਮਲਾਵਰ ਉੱਥੋਂ ਫਰਾਰ ਹੋ ਚੁੱਕਾ ਸੀ।