Punjabi
ਭਾਰਤ-ਕੈਨੇਡਾ ਸੁਰੱਖਿਆ ਸਬੰਧਾਂ ’ਤੇ ਅਹਿਮ ਗੱਲਬਾਤ, ਡੇਵਿਡ ਮੌਰੀਸਨ ਨੇ ਅਜੀਤ ਡੋਭਾਲ ਨਾਲ ਕੀਤੀ ਮੁਲਾਕਾਤ
ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਅੰਤਰਰਾਸ਼ਟਰੀ ਮਾਮਲਿਆਂ ਦੇ ਸਲਾਹਕਾਰ ਡੇਵਿਡ ਮੌਰੀਸਨ ਨੇ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਦੇ ਸੱਦੇ 'ਤੇ 5 ਤੋਂ 7 ਅਕਤੂਬਰ ਤੱਕ ਭਾਰਤ ਦਾ ਦੌਰਾ ਕੀਤਾ ਹੈ, ਜਿੱਥੇ ਦੋਵਾਂ ਦੇਸ਼ਾਂ ਵਿਚਾਲੇ ਸੁਰੱਖਿਆ ਸਬੰਧਾਂ ਨੂੰ ਮਜ਼ਬੂਤ ਕਰਨ 'ਤੇ ਅਹਿਮ ਚਰਚਾ ਹੋਈ ਹੈ।
Punjabi
ਐਡਮਿੰਟਨ ’ਚ ਪੇਪਰ ਬੈਗ ਫੀਸ 25 ਸੈਂਟਸ ਰਹੇਗੀ ਬਰਕਰਾਰ
ਐਡਮਿੰਟਨ ਦੇ ਲੋਕਾਂ ਨੂੰ ਡ੍ਰਾਈਵ-ਥਰੂ ਜਾਂ ਦੁਕਾਨਾਂ ਤੋਂ ਸਮਾਨ ਲੈਣ ਸਮੇਂ ਪੇਪਰ ਬੈਗ ਲਈ ਅਜੇ ਵੀ 25 ਸੈਂਟ ਦੇਣੇ ਪੈਣਗੇ। ਮੰਗਲਵਾਰ ਦੁਪਹਿਰ ਨੂੰ ਸਿਟੀ ਕੌਂਸਲ ਨੇ ਇੱਕ ਵੋਟਿੰਗ ਦੌਰਾਨ ਪੇਪਰ ਬੈਗ ਦੀ ਫੀਸ ਖ਼ਤਮ ਕਰਨ ਵਾਲੇ ਮਤੇ ਨੂੰ ਬਹੁਤ ਘੱਟ ਫ਼ਰਕ ਨਾਲ ਰੱਦ ਕਰ ਦਿੱਤਾ। ਸਾਲ 2023 ਵਿੱਚ ਲਾਗੂ ਕੀਤੇ ਗਏ ਸਿੰਗਲ ਯੂਜ਼ ਆਈਟਮ ਕਾਨੂੰਨ ਬਾਰੇ ਚਰਚਾ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ।
Punjabi
ਕੈਨੇਡਾ ’ਚ ਔਸਤ ਕਿਰਾਇਆ ਲਗਾਤਾਰ 24ਵੇਂ ਮਹੀਨੇ ਘਟਿਆ, $2,034 ’ਤੇ ਪਹੁੰਚਿਆ
ਕੈਨੇਡਾ ਵਿਚ ਮਕਾਨਾਂ ਦੇ ਔਸਤਨ ਕਿਰਾਏ ਵਿਚ ਲਗਾਤਾਰ 24ਵੇਂ ਮਹੀਨੇ ਗਿਰਾਵਟ ਦਰਜ ਕੀਤੀ ਗਈ ਹੈ। Rentals.ca ਅਤੇ ਅਰਬਨੇਸ਼ਨ ਵੱਲੋਂ ਅੱਜ ਜਾਰੀ ਕੀਤੀ ਗਈ ਸਤੰਬਰ 2026 ਦੀ ਰਿਪੋਰਟ ਮੁਤਾਬਕ, ਦੇਸ਼ ਵਿਚ Average Asking Rent $2,034 'ਤੇ ਗਿਆ ਹੈ, ਜੋ ਕਿ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਮੁਕਾਬਲੇ 4.2 ਫੀਸਦੀ ਘੱਟ ਹੈ।
Punjabi
ਵੈਨਕੂਵਰ ਦੇ ਡਾਊਨਟਾਊਨ ਈਸਟਸਾਈਡ ’ਚ ਦੋ ਹਮਲਿਆਂ ਮਗਰੋਂ ਔਰਤ ਗ੍ਰਿਫ਼ਤਾਰ
ਵੈਨਕੂਵਰ ਦੇ ਡਾਊਨਟਾਊਨ ਈਸਟਸਾਈਡ ਇਲਾਕੇ ਵਿਚ ਲਗਾਤਾਰ ਦੋ ਹਮਲੇ ਕਰਨ ਦੇ ਦੋਸ਼ ਹੇਠ ਇੱਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਘਟਨਾ ਸੋਮਵਾਰ ਸ਼ਾਮ ਕਰੀਬ 4:40 ਵਜੇ ਈਸਟ ਹੈਸਟਿੰਗਜ਼ ਸਟ੍ਰੀਟ ਅਤੇ ਪ੍ਰਿੰਸੈਸ ਐਵੇਨਿਊ ਨੇੜੇ ਵਾਪਰੀ, ਜਿੱਥੇ ਇੱਕ ਮਾਂ ਆਪਣੇ ਬੱਚੇ ਨੂੰ ਸਟ੍ਰੋਲਰ ਵਿਚ ਲੈ ਕੇ ਜਾ ਰਹੀ ਸੀ, ਜਦੋਂ ਦੋਸ਼ੀ ਔਰਤ ਨੇ ਪਹਿਲਾਂ ਪੀੜਤਾ ਕੋਲੋਂ ਪੈਸਿਆਂ ਦੀ ਮੰਗ ਕੀਤੀ ਅਤੇ ਫਿਰ ਝਗੜੇ ਦੌਰਾਨ ਮਾਸੂਮ ਬੱਚੇ ਦੇ ਵਾਲਾਂ ਤੋਂ ਫੜ ਕੇ ਉਸ ਨੂੰ ਖਿੱਚਿਆ, ਹਾਲਾਂਕਿ ਇਸ ਘਟਨਾ ਵਿਚ ਕਿਸੇ ਨੂੰ ਗੰਭੀਰ ਸਰੀਰਕ ਸੱਟ ਨਹੀਂ ਲੱਗੀ।
Punjabi
ਲੈਂਗਲੀ ’ਚ ਸਿੰਗਲ-ਵ੍ਹੀਕਲ ਕ੍ਰੈਸ਼, ਮੋਟਰਸਾਈਕਲ ਸਵਾਰ ਦੀ ਮੌਤ
ਲੈਂਗਲੀ ਵਿਚ ਇੱਕ ਦੁਖ਼ਦਾਈ ਘਟਨਾ ਸਾਹਮਣੇ ਆਈ ਹੈ, ਜਿੱਥੇ ਮੰਗਲਵਾਰ ਰਾਤ ਇੱਕ ਕ੍ਰੈਸ਼ ਵਿਚ ਇੱਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਪੁਲਿਸ ਮੁਤਾਬਕ, ਇਹ ਸਿੰਗਲ ਵ੍ਹੀਕਲ ਕਰੈਸ਼ ਦੀ ਘਟਨਾ ਸੀ, ਇਸ ਵਿਚ ਕੋਈ ਦੂਜਾ ਵਾਹਨ ਸ਼ਾਮਲ ਨਹੀਂ ਸੀ।