8.69C Vancouver
ADS

Nov 24, 2020 2:18 AM -

ਬੀ.ਸੀ. 'ਚ ਕੋਵਿਡ-19 ਦੇ 1,933 ਮਾਮਲੇ ਤੇ 17 ਮੌਤਾਂ ਹੋਈਆਂ ਰਿਪੋਰਟ; ਡਾ. ਹੈਨਰੀ ਨੇ ਪੈਂਡੇਮਿਕ ਦੀ ਆਇਰਨਮੈਨ ਪ੍ਰਤੀਯੋਗਤਾ ਨਾਲ ਕੀਤੀ ਤੁਲਨਾ

Share On
1-933-covid-19-cases-and-17-deaths-reported-in-b-c-dr-henry-says-this-pandemic-is-like-ironman-championship
(File) -British Columbia's provincial health officer, Dr. Bonnie Henry giving her views during a press conference. - B.C. government

ਅੱਜ ਬੀ.ਸੀ. 'ਚ ਕੋਵਿਡ-19 ਦੇ 1,933 ਹੋਰ ਮਾਮਲੇ ਸਾਹਮਣੇ ਆਉਣ ਦੀ ਜਾਣਕਾਰੀ ਦਿੱਤੀ ਗਈ ਹੈ।

17 ਵਾਇਰਸ ਪੀੜਤਾਂ ਦੇ ਦਮ ਤੋੜਨ ਬਾਰੇ ਦੱਸਿਆ ਗਿਆ ਹੈ।

ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 27,407 ਹੋ ਗਈ ਹੈ।

ਬੀ.ਸੀ. ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਵੱਲੋਂ ਅੱਜ ਦੇ ਮਾਮਲਿਆਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ।

ਅੱਜ ਪੇਸ਼ ਕੀਤੇ ਗਏ ਅੰਕੜੇ ਬੀਤੇ 3 ਦਿਨ ਦੇ ਮਾਮਲੇ ਦਰਸ਼ਾਉਂਦੇ ਹਨ, ਜਿਸ ਦੌਰਾਨ ਸ਼ੁੱਕਰਵਾਰ ਨੂੰ 713 ਮਾਮਲੇ, ਸ਼ਨੀਵਾਰ ਨੂੰ 626 ਮਾਮਲੇ ਅਤੇ ਐਤਵਾਰ ਨੂੰ 594 ਮਾਮਲੇ ਰਿਪੋਰਟ ਹੋਏ।

ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 348 ਹੋ ਗਈ ਹੈ।

ਬੀ.ਸੀ. 'ਚ ਵਾਇਰਸ ਸੰਬੰਧੀ ਐਕਟਿਵ ਮਾਮਲੇ 7,360 ਤੱਕ ਪਹੁੰਚ ਗਏ ਹਨ।

ਕੁੱਲ 277 ਲੋਕ ਹਸਪਤਾਲ 'ਚ ਦਾਖਿਲ ਹਨ ਤੇ ਇਸ 'ਚ 59 ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ।

ਯਾਦ ਰਹੇ ਅੱਜ ਇਕੱਲੇ ਫਰੇਜ਼ਰ ਹੈਲਥ ਇਲਾਕੇ 'ਚ ਸਭ ਤੋਂ ਵੱਧ 1,304 ਮਾਮਲੇ ਰਿਪੋਰਟ ਹੋਏ ਹਨ।

ਅੱਜ ਡਾ. ਬੌਨੀ ਹੈਨਰੀ ਨੇ ਕਿਹਾ ਕਿ ਬਹੁਤ ਸਾਰੇ ਲੋਕ ਕੋਵਿਡ-19 ਨਾਲ ਜਾਰੀ ਸੰਘਰਸ਼ ਦੀ ਤੁਲਨਾ ਕਿਸੇ ਮੈਰਾਥਨ ਦੌੜ ਨਾਲ ਕਰ ਰਹੇ ਹਨ।

ਪਰ ਉਨ੍ਹਾਂ ਕਿਹਾ ਕਿ ਇਹ ਮੈਰਾਥਨ ਤੋਂ ਵੀ ਮੁਸ਼ਕਿਲ, ਆਇਰਨਮੈਨ ਪ੍ਰਤੀਯੋਗਤਾ ਜਿਹਾ ਸੰਘਰਸ਼ ਹੈ।

ਉਨ੍ਹਾਂ ਕਿਹਾ ਕਿ ਮੈਰਾਥਨ 'ਚ ਤਾਂ ਸਿਰਫ ਦੌੜ ਲਗਾਉਣੀ ਹੁੰਦੀ ਹੈ, ਪਰ ਆਇਰਨਮੈਨ ਪ੍ਰਤੀਯੋਗਤਾ 'ਚ ਦੌੜਨਾ ਵੀ ਹੁੰਦਾ ਹੈ, ਤਾਰੀ ਵੀ ਲਾਉਣੀ ਹੁੰਦੀ ਹੈ ਤੇ ਸਾਈਕਲ ਵੀ ਚਲਾਉਣਾ ਹੁੰਦਾ ਹੈ।

ਉਨ੍ਹਾਂ ਕਿਹਾ ਕਿ ਕਿਸੇ ਤਰ੍ਹਾਂ ਸੂਬਾ ਪਹਿਲੀ ਦੌੜ ਤਾਂ ਪੂਰੀ ਕਰ ਗਿਆ ਸੀ, ਪਰ ਹੁਣ ਦੂਜੀ ਵੇਵ ਦੇ ਦੌਰਾਨ ਇੱਕ ਪਹਾੜੀ ਚੜ੍ਹਨੀ ਹੈ, ਅਤੇ ਜੇਕਰ ਇਸ 'ਚ ਕਾਮਯਾਬੀ ਮਿਲਦੀ ਹੈ ਤਾਂ ਅੱਗੇ ਪਹਾੜੀ ਤੋਂ ਉੱਤਰਦੇ ਹੋਏ ਆਸਾਨੀ ਹੋਵੇਗੀ।

ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਦੇ ਆਖਰੀ ਦੌਰ 'ਚ ਵੈਕਸੀਨ ਦੇ ਆਸਰੇ ਫਿਨਿਸ਼ ਰੇਖਾ ਵਿਖਾਈ ਦੇਣ ਲੱਗੇਗੀ ਅਤੇ ਪ੍ਰਤੀਯੋਗਤਾ ਪੂਰੀ ਕਰਨੀ ਆਸਾਨ ਹੋ ਸਕਦੀ ਹੈ।

Latest news

b-c-election-advance-voting-set-for-october-16-21
Punjabi

ਬੀ.ਸੀ. ਚੋਣਾਂ: 16 ਤੋਂ 21 ਅਕਤੂਬਰ ਤੱਕ ਹੋਵੇਗੀ ਐਡਵਾਂਸ ਵੋਟਿੰਗ

ਬੀ.ਸੀ. ਵਿਚ ਚੋਣਾਂ ਨੂੰ ਲੈ ਕੇ ਪੂਰੀ ਹਲਚਲ ਹੈ ਅਤੇ ਇਸ ਨੂੰ ਸਫ਼ਲ ਬਣਾਉਣ ਲਈ ਇਲੈਕਸ਼ਨਜ਼ ਬੀ.ਸੀ. ਨੇ ਐਡਵਾਂਸ ਵੋਟਿੰਗ 16 ਅਕਤੂਬਰ ਤੋਂ 21 ਅਕਤੂਬਰ ਤੱਕ ਕਰਵਾਏ ਜਾਣ ਦਾ ਐਲਾਨ ਕੀਤਾ ਹੈ, ਜਿਸ ਲਈ ਸਵੇਰੇ 8:00 ਵਜੇ ਤੋਂ ਰਾਤ 8:00 ਵਜੇ ਤੱਕ ਵੋਟ ਪਾਈ ਜਾ ਸਕੇਗੀ। ਸਿਆਸੀ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਕੋਲ ਮੈਦਾਨ ਵਿਚ ਉਤਰਨ ਅਤੇ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਲਈ ਤਿੰਨ ਅਕਤੂਬਰ ਤੱਕ ਦਾ ਆਖ਼ਰੀ ਮੌਕਾ ਹੋਵੇਗਾ।
b-c-election-date-raises-concerns-over-voter-fatigue-and-confusion
Punjabi

ਬੀ.ਸੀ. ਚੋਣਾਂ ਦੀ ਤਾਰੀਖ ਨੇ ਵੋਟਰਾਂ ਦੀ ਥਕਾਵਟ ਤੇ ਉਲਝਣ ਦੀ ਵਧਾਈ ਚਿੰਤਾ

ਬੀ.ਸੀ. ਵਿਚ ਡੇਵਿਡ ਈਬੀ ਵੱਲੋਂ 24 ਅਕਤੂਬਰ ਨੂੰ ਸੂਬਾਈ ਚੋਣਾਂ ਕਰਵਾਉਣ ਦੇ ਕੀਤੇ ਗਏ ਐਲਾਨ ਤੋਂ ਬਾਅਦ ਵੋਟਰਾਂ ਵਿਚ ਮਾਨਸਿਕ ਥਕਾਵਟ ਅਤੇ ਦੁਵਿਧਾ ਪੈਦਾ ਹੋਣ ਦੀਆਂ ਚਿੰਤਾਵਾਂ ਜਤਾਈਆਂ ਜਾ ਰਹੀਆਂ ਹਨ। ਇਹ ਪ੍ਰੋਵਿਸ਼ੀਅਲ ਬੀ.ਸੀ. ਵਿਚ ਪਹਿਲਾਂ ਤੋਂ ਤੈਅ ਨਗਰਪਾਲਿਕਾ ਚੋਣਾਂ ਤੋਂ ਮਹਿਜ਼ ਇੱਕ ਹਫ਼ਤੇ ਬਾਅਦ ਹੋਣ ਜਾ ਰਹੀਆਂ ਹਨ, ਜਿਸ ਕਾਰਨ ਸਥਾਨਕ ਲੋਕਾਂ ਅਤੇ ਲੀਡਰਸ ਦਾ ਮੰਨਣਾ ਹੈ ਕਿ ਵੋਟਰਾਂ ਕੋਲ ਉਮੀਦਵਾਰਾਂ ਨੂੰ ਸਮਝਣ ਅਤੇ ਸਹੀ ਫੈਸਲਾ ਲੈਣ ਲਈ ਬਹੁਤ ਘੱਟ ਸਮਾਂ ਬਚੇਗਾ।
serious-crash-on-highway-1-in-burnaby-one-person-critically-injured
Punjabi

ਬਰਨਬੀ ਹਾਈਵੇਅ 1 'ਤੇ ਵਾਪਰਿਆ ਭਿਆਨਕ ਹਾਦਸਾ, ਇਕ ਵਿਅਕਤੀ ਗੰਭੀਰ ਜ਼ਖਮੀ

ਬਰਨਬੀ ਵਿਚ ਦੇਰ ਰਾਤ ਹਾਈਵੇਅ 1 'ਤੇ ਇੱਕ ਸੀਰੀਅਸ ਕਰੈਸ਼ ਦੀ ਘਟਨਾ ਵਾਪਰੀ।ਬੀ.ਸੀ.ਐਮਰਜੈਂਸੀ ਹੈਲਥ ਸਰਵਿਸ ਮੁਤਾਬਕ ਕਰੀਬ 12.30 ਵਜੇ ਉਨ੍ਹਾਂ ਨੂੰ ਘਟਨਾ ਦੀ ਸੂਚਨਾ ਮਿਲੀ ਅਤੇ ਇੱਕ ਵਿਅਕਤੀ ਨੂੰ ਗੰਭੀਰ ਤੇ ਨਾਜ਼ੁਕ ਹਾਲਤ ਵਿਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
indonesia-ferry-accident-death-toll-rises-to-28-107-still-missing
Punjabi

ਇੰਡੋਨੇਸ਼ੀਆ ਫੈਰੀ ਹਾਦਸਾ: ਮਰਨ ਵਾਲਿਆਂ ਦੀ ਗਿਣਤੀ 28 ਹੋਈ, 107 ਅਜੇ ਵੀ ਲਾਪਤਾ

ਇੰਡੋਨੇਸ਼ੀਆ ਨੇੜੇ 10 ਦਿਨ ਪਹਿਲਾਂ ਹਾਦਸਾਗ੍ਰਸਤ ਹੋਈ ਇੱਕ ਯਾਤਰੀ ਫੈਰੀ ਵਿੱਚ ਮਰਨ ਵਾਲਿਆਂ ਦੀ ਗਿਣਤੀ 28 ਹੋ ਗਈ ਹੈ। ਅਧਿਕਾਰੀਆਂ ਮੁਤਾਬਕ ਬਚਾਅ ਟੀਮਾਂ ਵੱਲੋਂ ਪਾਣੀ ਦੇ ਅੰਦਰ ਤਲਾਸ਼ੀ ਦਾ ਘੇਰਾ ਵਧਾਇਆ ਜਾ ਰਿਹਾ ਹੈ ਅਤੇ ਹੋਰ ਲਾਸ਼ਾਂ ਮਿਲਣ ਦੀ ਸੰਭਾਵਨਾ ਹੈ।
justin-trudeau-criticizes-trumps-trade-policies-calls-u-s-an-unreliable-partner
Punjabi

ਟਰੂਡੋ ਵੱਲੋਂ ਟਰੰਪ ਦੀ ਟ੍ਰੇਡ ਪੌਲਿਸੀ ਦੀ ਆਲੋਚਨਾ, ਅਮਰੀਕਾ ਨੂੰ ਦੱਸਿਆ ‘ਅਣਭਰੋਸੇਯੋਗ ਭਾਈਵਾਲ’

ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਮਰੀਕਾ ਵਿਚ ਇੱਕ ਭਾਸ਼ਣ ਦੌਰਾਨ ਰਾਸ਼ਟਰਪਤੀ ਡੌਨਲਡ ਟਰੰਪ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਟੈਰਿਫਸ ਅਤੇ ਵਪਾਰ ਨਾਲ ਜੁੜੇ ਮਾਮਲਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਮੌਜੂਦਾ ਟਰੰਪ ਪ੍ਰਸ਼ਾਸਨ ਅਮਰੀਕੀ ਲੋਕਾਂ ਦੇ ਬਿਹਤਰ ਹਿੱਤ ਵਿਚ ਕੰਮ ਨਹੀਂ ਕਰ ਰਿਹਾ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link