Sep 23, 2026 4:32 PM - Connect Newsroom - Jasmine Singh with files from The Canadian Press

ਬੀ.ਸੀ. ਵਿਚ ਡੇਵਿਡ ਈਬੀ ਵੱਲੋਂ 24 ਅਕਤੂਬਰ ਨੂੰ ਸੂਬਾਈ ਚੋਣਾਂ ਕਰਵਾਉਣ ਦੇ ਕੀਤੇ ਗਏ ਐਲਾਨ ਤੋਂ ਬਾਅਦ ਵੋਟਰਾਂ ਵਿਚ ਮਾਨਸਿਕ ਥਕਾਵਟ ਅਤੇ ਦੁਵਿਧਾ ਪੈਦਾ ਹੋਣ ਦੀਆਂ ਚਿੰਤਾਵਾਂ ਜਤਾਈਆਂ ਜਾ ਰਹੀਆਂ ਹਨ। ਇਹ ਪ੍ਰੋਵਿਸ਼ੀਅਲ ਬੀ.ਸੀ. ਵਿਚ ਪਹਿਲਾਂ ਤੋਂ ਤੈਅ ਨਗਰਪਾਲਿਕਾ ਚੋਣਾਂ ਤੋਂ ਮਹਿਜ਼ ਇੱਕ ਹਫ਼ਤੇ ਬਾਅਦ ਹੋਣ ਜਾ ਰਹੀਆਂ ਹਨ, ਜਿਸ ਕਾਰਨ ਸਥਾਨਕ ਲੋਕਾਂ ਅਤੇ ਲੀਡਰਸ ਦਾ ਮੰਨਣਾ ਹੈ ਕਿ ਵੋਟਰਾਂ ਕੋਲ ਉਮੀਦਵਾਰਾਂ ਨੂੰ ਸਮਝਣ ਅਤੇ ਸਹੀ ਫੈਸਲਾ ਲੈਣ ਲਈ ਬਹੁਤ ਘੱਟ ਸਮਾਂ ਬਚੇਗਾ।
ਯੂਨੀਅਨ ਔਫ ਬੀ.ਸੀ. ਨਗਰਪਾਲਿਕਾ ਦੀ ਪ੍ਰੈਜ਼ੀਡੈਂਟ Cori Ramsay ਅਤੇ ਸਰੀ ਕਨੈਕਟ ਮੇਅਰ ਉਮੀਦਵਾਰ ਬ੍ਰੈਂਡਾ ਲੌਕ ਸਮੇਤ ਕਈ ਆਗੂਆਂ ਨੇ ਖ਼ਦਸ਼ਾ ਜਤਾਇਆ ਹੈ ਕਿ ਅਗਾਊਂ ਵੋਟਿੰਗ ਦੀਆਂ ਤਾਰੀਖਾਂ ਦੇ ਟਕਰਾਅ ਕਾਰਨ ਲੋਕ ਉਲਝਣ ਵਿਚ ਪੈ ਸਕਦੇ ਹਨ, ਜਿਸ ਨਾਲ ਵੋਟ ਫੀਸਦ ਪ੍ਰਭਾਵਿਤ ਹੋ ਸਕਦਾ ਹੈ।
ਦੂਜੇ ਪਾਸੇ, ਬੀ.ਸੀ. ਫੈਡਰੇਸ਼ਨ ਆਫ਼ ਲੇਬਰ ਦੀ ਪ੍ਰੈਜ਼ੀਡੈਂਟ ਸੁਜ਼ੈਨ ਸਕਿਡਮੋਰ ਵਰਗੇ ਕੁਝ ਆਗੂ ਇਸ ਫੈਸਲੇ ਦਾ ਸਵਾਗਤ ਕਰ ਰਹੇ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਮੌਜੂਦਾ ਆਰਥਿਕ ਅਤੇ ਸਿਆਸੀ ਹਾਲਾਤ ਨੂੰ ਦੇਖਦੇ ਹੋਏ ਇਹ ਚੋਣਾਂ ਸੂਬੇ ਵਿਚ ਸਥਿਰਤਾ ਲਿਆਉਣ ਦਾ ਇੱਕ ਮੌਕਾ ਹਨ।




