Oct 19, 2026 6:31 PM - Connect Newsroom - Ramandeep Kaur

ਬੀ.ਸੀ. ਦੇ ਮੈਰਿਟ ਕੋਲ ਕੋਕੀਹਾਲਾ ਹਾਈਵੇਅ 'ਤੇ ਸ਼ਨੀਵਾਰ ਸਵੇਰ ਟੋਇਟਾ ਟਾਕੋਮਾ ਅਤੇ ਟੋਇਟਾ Rav 4 ਵਿਚਕਾਰ ਟੱਕਰ ਵਿਚ ਸਰੀ ਦੇ 24 ਸਾਲਾ ਨੌਜਵਾਨ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ। ਬੀ.ਸੀ. ਹਾਈਵੇਅ ਪੈਟਰੋਲ ਮੁਤਾਬਕ, ਉਨ੍ਹਾਂ ਨੂੰ ਹਾਈਵੇ 'ਤੇ ਗਲਤ ਦਿਸ਼ਾ ਵਿਚ ਜਾ ਰਹੀ ਇੱਕ ਗੱਡੀ ਬਾਰੇ ਕਈ ਸ਼ਿਕਾਇਤਾਂ ਮਿਲੀਆਂ ਸਨ ਅਤੇ ਪੁਲਿਸ ਅਜੇ ਉਸ ਗੱਡੀ ਨੂੰ ਰੋਕਣ ਲਈ ਰਸਤੇ ਵਿਚ ਹੀ ਸੀ ਕਿ Helmer exit ਕੋਲ ਕਾਲੇ ਰੰਗ ਦੇ ਟੋਇਟਾ ਟਾਕੋਮਾ ਅਤੇ ਚਿੱਟੇ ਰੰਗ ਦੀ ਟੋਇਟਾ RAV4 ਵਿਚਾਲੇ ਆਹਮੋ-ਸਾਹਮਣੇ ਟੱਕਰ ਹੋ ਗਈ।
ਇਸ ਹਾਦਸੇ ਵਿਚ Rav 4 ਵਿਚ ਸਵਾਰ ਸਰੀ ਦੇ ਚਾਰ ਨੌਜਵਾਨਾਂ ਵਿਚੋਂ ਇੱਕ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ 24 ਤੋਂ 38 ਸਾਲ ਦੇ ਬਾਕੀ ਤਿੰਨ ਨੌਜਵਾਨਾਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਪਹੁੰਚਾਇਆ ਗਿਆ, ਜੋ ਜ਼ੇਰੇ ਇਲਾਜ ਹਨ।
ਉਥੇ ਹੀ, ਗਲਤ ਦਿਸ਼ਾ ਵਿਚ ਗੱਡੀ ਚਲਾ ਰਹੇ ਪਿਕਅੱਪ ਟਰੱਕ ਦੇ ਇਕਲੌਤੇ 22 ਸਾਲਾ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ। ਪੁਲਿਸ ਵਲੋਂ ਇਸ ਹਾਦਸੇ ਪਿੱਛੇ impaired driving ਦੇ ਸ਼ੱਕ ਦੇ ਆਧਾਰ 'ਤੇ ਜਾਂਚ ਕੀਤੀ ਜਾ ਰਹੀ ਹੈ।




