Oct 19, 2026 6:52 PM - Connect Newsroom - Ramandeep Kaur with files from The Canadian Press

ਸਰੀ ਪੁਲਿਸ ਸਰਵਿਸ ਦੀ Prolific Offender Unit ਨੇ ਸ਼ਹਿਰ ਦੇ ਵੱਖ-ਵੱਖ ਇਲੈਕਟ੍ਰੋਨਿਕ ਸਟੋਰਾਂ ਵਿਚ ਭੰਨ-ਤੋੜ ਅਤੇ ਲੁੱਟ-ਖੋਹ ਕਰਨ ਵਾਲੇ ਇੱਕ 28 ਸਾਲਾ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ, Austin Thomas Romeo Hogan ਨਾਮ ਦੇ ਇਸ ਵਿਅਕਤੀ 'ਤੇ ਜੂਨ ਅਤੇ ਅਕਤੂਬਰ 2026 ਵਿਚਕਾਰ ਇਲੈਕਟ੍ਰਾਨਿਕਸ ਰਿਟੇਲਰ ਦੇ ਡਿਸਪਲੇ ਕੈਬਿਨੇਟ ਤੋੜਨ, ਸਟਾਫ਼ ਮੈਂਬਰਾਂ 'ਤੇ ਹਮਲਾ ਕਰਨ ਅਤੇ ਹਜ਼ਾਰਾਂ ਡਾਲਰਾਂ ਦਾ ਸਮਾਨ ਲੁੱਟਣ ਦੇ ਦੋਸ਼ ਹਨ।
ਬੀ. ਸੀ. ਪ੍ਰੋਸੀਕਿਊਸ਼ਨ ਸਰਵਿਸਿਜ਼ ਨੇ ਉਸ ਵਿਰੁੱਧ ਲੁੱਟ-ਖੋਹ ਅਤੇ ਹਥਿਆਰ ਨਾਲ ਹਮਲਾ ਕਰਨ ਸਮੇਤ 17 ਚਾਰਜ ਨੂੰ ਮਨਜ਼ੂਰੀ ਦਿੱਤੀ ਹੈ। ਪੁਲਿਸ ਮੁਤਾਬਕ, ਸਰੀ ਦੇ ਵਪਾਰੀਆਂ ਨੂੰ ਇਸ ਲੁੱਟ-ਖੋਹ ਅਤੇ ਭੰਨ-ਤੋੜ ਕਾਰਨ ਲਗਭਗ $100,000 ਡਾਲਰ ਦਾ ਭਾਰੀ ਨੁਕਸਾਨ ਝੱਲਣਾ ਪਿਆ ਹੈ।
ਔਫੀਸਰ ਨੇ ਦੱਸਿਆ ਕਿ ਹੋਗਨ ਦੀ ਗ੍ਰਿਫ਼ਤਾਰੀ ਸਮੇਂ ਉਸ ਕੋਲੋਂ ਇੱਕ ਲੋਡਿਡ ਗੈਰ-ਕਾਨੂੰਨੀ ਹਥਿਆਰ ਵੀ ਬਰਾਮਦ ਹੋਇਆ, ਜਿਸ ਕਾਰਨ ਉਸ 'ਤੇ ਹਥਿਆਰਾਂ ਨਾਲ ਸਬੰਧਤ 6 ਵੱਖਰੇ ਮਾਮਲੇ ਵੀ ਦਰਜ ਕੀਤੇ ਗਏ ਹਨ।




