Nov 27, 2024 1:07 PM - The Canadian Press

ਐਲਬਰਟਾ ਸਰਕਾਰ ਔਟਵਾ ਦੇ ਗੈਸ ਉਤਪਾਦਨ ’ਤੇ ਕੈਪ ਦੀ ਯੋਜਨਾ ਦੇ ਵਿਰੋਧ ਵਿਚ ਪ੍ਰਭੂਸੱਤਾ ਐਕਟ (sovereignty act) ਦੀ ਵਰਤੋਂ ਕਰਨ ਜਾ ਰਹੀ ਹੈ। ਸਮਿਥ ਨੇ ਕਿਹਾ ਕਿ ਉਹ ਫੈਡਰਲ ਸਰਕਾਰ ਦੀ ਇਸ ਯੋਜਨਾ ਦਾ ਹਰ ਸੰਭਵ ਵਿਰੋਧ ਕਰਨਗੇ। ਸਮਿਥ ਨੇ ਕਿਹਾ ਕਿ ਉਹ ਇਤਿਹਾਸ ਵਿਚ ਦੂਜੀ ਵਾਰ ਸੰਯੁਕਤ ਕੈਨੇਡਾ ਐਕਟ ਦੀ ਵਰਤੋਂ ਕਰਨ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਉਹ ਤੇਲ ਅਤੇ ਗੈਸ ਸਰੋਤ ਦੇ ਮਾਲਕਾਂ ਨਾਲ ਧੱਕਾ ਨਹੀਂ ਕਰ ਸਕਦੇ। ਫਿਲਹਾਲ ਇਸ ਐਕਟ ਦੀ ਵਰਤੋਂ ਲਈ ਵਿਧਾਨ ਸਭਾ ਵਿਚ ਮਤਾ ਪੇਸ਼ ਕੀਤਾ ਜਾਵੇਗਾ। ਪਹਿਲਾਂ ਵਿਧਾਨ ਸਭਾ ਵਿਚ ਇਸ ਲਈ ਬਹਿਸ ਹੋਵੇਗੀ ਅਤੇ ਫਿਰ ਐੱਮ.ਐੱਲ.ਏ. ਤੋਂ ਵੋਟਿੰਗ ਕਰਾਈ ਜਾਵੇਗੀ।
ਸਮਿਥ ਨੇ ਕਿਹਾ ਕਿ ਜੇਕਰ ਇਹ ਮਤਾ ਪਾਸ ਹੁੰਦਾ ਹੈ ਤਾਂ ਉਨ੍ਹਾਂ ਦੀ ਸਰਕਾਰ ਨੀਤੀ ਅਤੇ ਸੰਵਿਧਾਨ ਵਿਚ ਬਦਲਾਅ ਕਰੇਗੀ। ਉਹ ਇਸ ਤੋਂ ਅਗਲੀ ਕਾਰਵਾਈ ਤੇਜ਼ੀ ਨਾਲ ਕਰਨਗੇ। ਹਾਲਾਂਕਿ ਸੂਬੇ ਦੇ ਵਿਰੋਧੀ ਧਿਰ ਦੇ ਨੇਤਾ ਨਾਹੀਦ ਨੈਨਸ਼ੀ ਨੇ ਕਿਹਾ ਕਿ ਸੂਬਾ ਸਰਕਾਰ ਦਾ ਇਹ ਕਦਮ ਗੈਰ-ਜ਼ਰੂਰੀ ਹੈ।




