10.54C Vancouver
ADS

Oct 26, 2026 2:22 PM - Connect Newsroom - Ramandeep Kaur with files from The Canadian Press

ਪ੍ਰੀਮੀਅਰ ਸਮਿਥ ਫਸਟ ਨੇਸ਼ਨਜ਼-ਫਸਟ ਮਿਨਿਸਟਰਜ਼ ਮੀਟਿੰਗ ਤੋਂ ਰਹਿਣਗੇ ਗੈਰ-ਹਾਜ਼ਰ

Share On
alberta-premier-danielle-smith-to-skip-first-nations-first-ministers-meeting
Alberta Premier Danielle Smith to skip Ottawa meeting on First Nations rights and major projects.(Photo: The Canadian Press)

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਅੱਜ ਔਟਵਾ ਵਿੱਚ ਹੋਣ ਵਾਲੀ First Nations-First Ministers ਮੀਟਿੰਗ ਵਿੱਚ ਸ਼ਾਮਲ ਨਹੀਂ ਹੋਣਗੇ।ਉਨ੍ਹਾਂ ਨੇ ਸ਼ਨੀਵਾਰ ਨੂੰ ਇੱਕ ਵੱਖਰੀ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਉਹ ਇਸ ਮੀਟਿੰਗ ਵਿੱਚ ਆਪਣੀ ਸਰਕਾਰ ਵੱਲੋਂ ਨੁਮਾਇੰਦਿਆਂ ਨੂੰ ਭੇਜਣਗੇ।

ਇਹ ਮੀਟਿੰਗ ਉਸ ਸਮੇਂ ਹੋ ਰਹੀ ਹੈ ਜਦੋਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਪੂਰੇ ਕੈਨੇਡਾ ਵਿੱਚ ਵੱਡੇ ਪ੍ਰੋਜੈਕਟਾਂ ਦੀ ਮਨਜ਼ੂਰੀ ਅਤੇ ਵਿਕਾਸ ਨੂੰ ਤੇਜ਼ ਕਰਨ ਲਈ ਕੰਮ ਕਰ ਰਹੇ ਹਨ, ਜਿਸ ਵਿੱਚ ਅਲਬਰਟਾ ਤੋਂ ਬ੍ਰਿਟਿਸ਼ ਕੋਲੰਬੀਆ ਦੇ ਤੱਟ ਤੱਕ ਇੱਕ ਪਾਈਪਲਾਈਨ ਵੀ ਸ਼ਾਮਲ ਹੈ।

ਉੱਧਰ, ਫਸਟ ਨੇਸ਼ਨਜ਼ ਦੇ ਲੀਡਰਜ਼ ਨੇ ਚਿਤਾਵਨੀ ਦਿੱਤੀ ਹੈ ਕਿ ਪ੍ਰੋਜੈਕਟਾਂ ਨੂੰ ਜਲਦਬਾਜ਼ੀ ਵਿੱਚ ਮਨਜ਼ੂਰੀ ਦੇਣ ਨਾਲ ਉਨ੍ਹਾਂ ਦੇ ਹੱਕਾਂ ਵਿੱਚ ਦਖਲਅੰਦਾਜ਼ੀ ਹੋਵੇਗੀ ਅਤੇ ਅਦਾਲਤੀ ਮੁਕੱਦਮੇ ਸ਼ੁਰੂ ਹੋ ਸਕਦੇ ਹਨ।

Latest news

bank-of-canada-could-raise-interest-rates-for-the-first-time-in-three-years
Punjabi

ਕੈਨੇਡਾ ਵਿੱਚ ਵਿਆਜ ਦਰਾਂ ਵਧਣ ਦੇ ਸੰਕੇਤ, ਤਿੰਨ ਸਾਲਾਂ ਬਾਅਦ ਹੋ ਸਕਦਾ ਹੈ ਪਹਿਲਾ ਵਾਧਾ

ਕੈਨੇਡਾ ਦਾ ਸੈਂਟਰਲ ਬੈਂਕ ਬੁੱਧਵਾਰ ਨੂੰ Monetary ਪਾਲਿਸੀ ਜਾਰੀ ਕਰਨ ਜਾ ਰਿਹਾ ਹੈ ਅਤੇ ਬਹੁਤ ਸਾਰੇ ਮਾਹਰਾਂ ਵਲੋਂ ਵਿਆਜ਼ ਦਰਾਂ ਵਿਚ ਵਾਧਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਜੇ ਅਜਿਹਾ ਹੁੰਦਾ ਹੈ ਤਾਂ ਇਹ ਤਿੰਨ ਸਾਲਾਂ ਵਿਚ ਪਹਿਲੀ ਵਾਰ ਹੋਵੇਗਾ। ਅਰਥਸ਼ਾਸਤਰੀਆਂ ਮੁਤਾਬਕ, ਕੈਨੇਡੀਅਨ ਅਰਥਵਿਵਸਥਾ ਇਸ ਸਮੇਂ ਦੋ ਬਿਲਕੁਲ ਉਲਟ ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਹੈ, ਪਹਿਲੀ ਇਹ ਹੈ ਕਿ ਅਰਥਵਿਵਸਥਾ ਕਮਜ਼ੋਰ ਚੱਲ ਰਹੀ ਹੈ, ਜਿਸ ਸਥਿਤੀ ਵਿਚ ਗ੍ਰੋਥ ਨੂੰ ਹੁਲਾਰਾ ਦੇਣ ਲਈ ਵਿਆਜ ਦਰਾਂ ਵਿਚ ਕਟੌਤੀ ਦੀ ਲੋੜ ਹੁੰਦੀ ਹੈ।
25-year-old-jasdeep-singh-hayre-missing-in-surrey-police-seek-publics-help
Punjabi

ਸਰੀ ਤੋਂ 25 ਸਾਲਾ ਜਸਦੀਪ ਸਿੰਘ ਹੇਅਰ ਲਾਪਤਾ, ਪੁਲਿਸ ਵੱਲੋਂ ਲੋਕਾਂ ਤੋਂ ਮਦਦ ਦੀ ਅਪੀਲ

ਸਰੀ ਪੁਲਿਸ ਸਰਵਿਸ ਵੱਲੋਂ ਇੱਕ 25 ਸਾਲਾ ਨੌਜਵਾਨ ਜਸਦੀਪ ਸਿੰਘ ਹੇਅਰ ਦੇ ਲਾਪਤਾ ਹੋਣ ਤੋਂ ਬਾਅਦ ਜਨਤਾ ਤੋਂ ਉਸ ਦੀ ਭਾਲ ਵਿਚ ਮਦਦ ਦੀ ਅਪੀਲ ਕੀਤੀ ਗਈ ਹੈ। ਪੁਲਿਸ ਮੁਤਾਬਕ ਜਸਦੀਪ ਸਿੰਘ ਨੂੰ ਆਖਰੀ ਵਾਰ 21 ਅਕਤੂਬਰ ਨੂੰ ਸਰੀ ਦੇ 26 ਐਵੇਨਿਊ ਦੇ 17000 ਬਲੌਕ ਵਿਚ ਦੇਖਿਆ ਗਿਆ ਸੀ।
b-c-conservatives-sweep-all-10-surrey-ridings
Punjabi

ਬੀ.ਸੀ. ਚੋਣਾਂ: ਸਰੀ ਦੇ ਸਾਰੇ 10 ਹਲਕਿਆਂ ’ਚ ਕੰਜ਼ਰਵੇਟਿਵ ਪਾਰਟੀ ਦੀ ਜਿੱਤ

ਬੀ.ਸੀ. ਕੰਜ਼ਰਵੇਟਿਵ ਪਾਰਟੀ ਨੇ ਸਰੀ ਖੇਤਰ ਦੇ ਸਾਰੇ 10 ਹਲਕਿਆਂ ਵਿਚ ਹੂੰਝਾਫੇਰ ਜਿੱਤ ਦਰਜ ਕੀਤੀ ਹੈ। ਇਨ੍ਹਾਂ ਨਤੀਜਿਆਂ ਵਿਚ ਸਭ ਤੋਂ ਵੱਧ ਚਰਚਾ ਸਰੀ-ਸਿਟੀ ਸੈਂਟਰ ਸੀਟ ਦੀ ਰਹੀ, ਜਿੱਥੇ ਬੀ. ਸੀ. ਕੰਜ਼ਰਵੇਟਿਵ ਦੇ Zeeshan Wahla ਨੇ ਬੀ.ਸੀ. ਐਨ.ਡੀ.ਪੀ. ਦੀ Amna Shah ਨੂੰ ਬੇਹੱਦ ਫਸਵੇਂ ਮੁਕਾਬਲੇ ਵਿਚ ਕਰੀਬ 400 ਵੋਟਾਂ ਦੇ ਫਰਕ ਨਾਲ ਹਰਾਇਆ ਹੈ।
alberta-premier-danielle-smith-to-skip-first-nations-first-ministers-meeting
Punjabi

ਪ੍ਰੀਮੀਅਰ ਸਮਿਥ ਫਸਟ ਨੇਸ਼ਨਜ਼-ਫਸਟ ਮਿਨਿਸਟਰਜ਼ ਮੀਟਿੰਗ ਤੋਂ ਰਹਿਣਗੇ ਗੈਰ-ਹਾਜ਼ਰ

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਅੱਜ ਔਟਵਾ ਵਿੱਚ ਹੋਣ ਵਾਲੀ First Nations-First Ministers ਮੀਟਿੰਗ ਵਿੱਚ ਸ਼ਾਮਲ ਨਹੀਂ ਹੋਣਗੇ।ਉਨ੍ਹਾਂ ਨੇ ਸ਼ਨੀਵਾਰ ਨੂੰ ਇੱਕ ਵੱਖਰੀ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਉਹ ਇਸ ਮੀਟਿੰਗ ਵਿੱਚ ਆਪਣੀ ਸਰਕਾਰ ਵੱਲੋਂ ਨੁਮਾਇੰਦਿਆਂ ਨੂੰ ਭੇਜਣਗੇ।
conservatives-introduce-bill-to-lift-b-c-north-coast-oil-tanker-ban
Punjabi

ਬੀ.ਸੀ. ਦੇ ਨੌਰਥ ਕੋਸਟ ’ਤੇ ਤੇਲ ਟੈਂਕਰਾਂ ਦੀ ਪਾਬੰਦੀ ਹਟਾਉਣ ਲਈ ਕੰਜ਼ਰਵੇਟਿਵਜ਼ ਨੇ ਕੀਤਾ ਬਿੱਲ ਪੇਸ਼

ਕੈਨੇਡਾ ਦੀ ਮੁੱਖ ਵਿਰੋਧੀ ਧਿਰ ਵੱਲੋਂ ਬੀ.ਸੀ. ਦੇ ਨੌਰਥ ਕੋਸਟ 'ਤੇ ਲੱਗੀ ਤੇਲ ਟੈਂਕਰਾਂ ਦੀ ਪਾਬੰਦੀ ਨੂੰ ਖ਼ਤਮ ਕਰਨ ਲਈ ਇੱਕ ਬਿੱਲ ਹਾਊਸ ਔਫ ਕੌਮਨਜ਼ ਵਿਚ ਪੇਸ਼ ਕੀਤਾ ਗਿਆ ਹੈ, ਜੋ ਇਸ ਹਫ਼ਤੇ ਦੂਜੀ ਰੀਡਿੰਗ ਵਿਚ ਦਾਖ਼ਲ ਹੋ ਰਿਹਾ ਹੈ। ਇਸ ਵਿਚਕਾਰ ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਅਤੇ ਹੋਰ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਇੱਕ ਪੱਤਰ ਲਿਖ ਕੇ ਇਸ ਪਾਬੰਦੀ ਨੂੰ ਹਟਾਉਣ ਦੀ ਮੰਗ ਕੀਤੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link