9.71C Vancouver
ADS

Oct 27, 2026 6:15 PM - Connect Newsroom - Ramandeep Kaur

ਪੰਜਾਬ ’ਚ ਨਸ਼ਾ ਤੇ ਹਥਿਆਰ ਤਸਕਰੀ ਦੀ NIA ਜਾਂਚ ਕਰਵਾਉਣ ਦੀ ਸੁਨੀਲ ਜਾਖੜ ਨੇ ਕੀਤੀ ਮੰਗ

Share On
sunil-jakhar-seeks-nia-probe-into-drug-and-arms-smuggling-networks-in-punjab
Sunil Jakhar urges Amit Shah to order an NIA probe into Punjab’s alleged drug trafficking and international arms-smuggling networks. (Photo: Facebook/Sunil Jakhar)

ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਪੰਜਾਬ ਵਿੱਚ ਨਸ਼ਾ ਤਸਕਰੀ, ਗੈਂਗਸਟਰ ਗਤੀਵਿਧੀਆਂ ਅਤੇ ਅੰਤਰਰਾਸ਼ਟਰੀ ਹਥਿਆਰ ਤਸਕਰੀ ਨੈੱਟਵਰਕ ਦੀ ਜਾਂਚ ਰਾਸ਼ਟਰੀ ਜਾਂਚ ਏਜੰਸੀ (NIA) ਤੋਂ ਕਰਵਾਉਣ ਦੀ ਮੰਗ ਕੀਤੀ ਹੈ। ਪੱਤਰ ’ਚ ਉਨ੍ਹਾਂ ਮੇਂ ਦੋ ਮਾਮਲਿਆਂ ਦਾ ਜ਼ਿਕਰ ਕੀਤਾ ਹੈ।

ਪਹਿਲਾ ਮਾਮਲਾ 2023 ਵਿੱਚ ਬਠਿੰਡਾ ਦੇ ਥਾਣਾ ਨਥਾਣਾ ਵਿੱਚ ਦਰਜ 4 ਕਿੱਲੋ ਹੈਰੋਇਨ ਬਰਾਮਦਗੀ ਨਾਲ ਸਬੰਧਤ ਹੈ। ਉਨ੍ਹਾਂ ਦੱਸਿਆ ਕਿ ਜਾਂਚ ਅਨੁਸਾਰ ਇਹ ਹੈਰੋਇਨ ਫ਼ਿਰੋਜ਼ਪੁਰ ਜੇਲ੍ਹ ਵਿੱਚ 20 ਸਾਲ ਦੀ ਸਜ਼ਾ ਕੱਟ ਰਹੇ 'ਹੈਰੀ' ਨਾਂ ਦੇ ਵਿਅਕਤੀ ਨੇ ਮੰਗਵਾਈ ਸੀ। ਜਾਖੜ ਨੇ ਦੋਸ਼ ਲਾਇਆ ਕਿ ਪੁਲਿਸ ਅਧਿਕਾਰੀਆਂ ਨੇ ਮਿਲੀਭੁਗਤ ਕਰ ਕੇ ਹੈਰੀ ਨੂੰ ਪੈਰੋਲ ’ਤੇ ਰਿਹਾਅ ਕਰਵਾਇਆ ਅਤੇ ਦੁਬਈ ਭੱਜਣ ’ਚ ਮਦਦ ਕੀਤੀ।

ਦੂਜਾ ਮਾਮਲਾ ਪੰਜਾਬ ਸਰਕਾਰ ਦੀ ਐਂਟੀ-ਡਰੋਨ ਯੂਨਿਟ ਦੇ ਕਾਂਸਟੇਬਲ ਕਰਨਦੀਪ ਸਿੰਘ ਦੀ ਗ੍ਰਿਫ਼ਤਾਰੀ ਦਾ ਹੈ, ਜਿਸ ਕੋਲੋਂ 25 ਕਿੱਲੋ ਹੈਰੋਇਨ ਬਰਾਮਦ ਹੋਈ ਸੀ। ਕਰਨਦੀਪ ਨੇ ਖ਼ੁਲਾਸਾ ਕੀਤਾ ਸੀ ਕਿ ਉਹ ਇਸੇ ਤਰ੍ਹਾਂ ਦੀਆਂ 24 ਹੋਰ ਖੇਪਾਂ ਦਾ ਪ੍ਰਬੰਧ ਕਰ ਚੁੱਕਾ ਹੈ ਅਤੇ ਇਹ ਲੋਕ ਪਾਕਿਸਤਾਨ ਤੋਂ ਹੈਰੋਇਨ ਤੇ ਹਥਿਆਰ ਮੰਗਵਾ ਰਹੇ ਹਨ।

Latest news

canada-and-uae-sign-historic-trade-deal-after-record-47-day-negotiations
Punjabi

ਕੈਨੇਡਾ ਅਤੇ ਯੂ.ਏ.ਈ. ਨੇ 47 ਦਿਨਾਂ ਦੀ ਰਿਕਾਰਡ ਗੱਲਬਾਤ ਤੋਂ ਬਾਅਦ ਇਤਿਹਾਸਕ ਵਪਾਰ ਸਮਝੌਤੇ 'ਤੇ ਕੀਤੇ ਦਸਤਖਤ

ਕੈਨੇਡਾ ਅਤੇ ਸੰਯੁਕਤ ਅਰਬ ਅਮੀਰਾਤ ਨੇ ਅੱਜ ਔਟਵਾ ਵਿਚ ਇੱਕ ਇਤਿਹਾਸਕ ਫਰੀ ਟਰੇਡ ਡੀਲ 'ਤੇ ਦਸਤਖਤ ਕਰ ਦਿੱਤੇ ਹਨ। ਪਾਰਲੀਮੈਂਟ ਹਿੱਲ ਵਿਖੇ ਹੋਏ ਇੱਕ ਸਮਾਰੋਹ ਦੌਰਾਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਅਬੂ ਧਾਬੀ ਦੇ ਕਰਾਊਨ ਪ੍ਰਿੰਸ ਸ਼ੇਖ ਖਾਲਿਦ ਬਿਨ ਮੁਹੰਮਦ ਬਿਨ ਜਾਇਦ ਅਲ ਨਾਹਯਾਨ ਦੀ ਮੌਜੂਦਗੀ ਵਿਚ ਦੋਵਾਂ ਦੇਸ਼ਾਂ ਦੇ ਵਪਾਰ ਮੰਤਰੀਆਂ ਮਨਿੰਦਰ ਸਿੱਧੂ ਅਤੇ ਥਾਨੀ ਅਲ ਜ਼ੇਯੂਦੀ ਨੇ ਇਸ Comprehensive Economic Partnership Agreement ਨੂੰ ਸਾਈਨ ਕੀਤਾ। ਇਹ ਸਮਝੌਤਾ ਫਰੀ ਟਰੇਡ ਲਈ ਗੱਲਬਾਤ ਸ਼ੁਰੂ ਹੋਣ ਦੇ ਮਹਿਜ਼ 47 ਦਿਨਾਂ ਦੇ ਰਿਕਾਰਡ ਸਮੇਂ ਵਿਚ ਨੇਪਰੇ ਚੜ੍ਹਿਆ ਹੈ।
45-year-old-woman-dies-after-being-hit-by-suv-in-vancouver
Punjabi

ਵੈਨਕੂਵਰ 'ਚ SUV ਦੀ ਟੱਕਰ ਨਾਲ 45 ਸਾਲਾ ਔਰਤ ਦੀ ਮੌਤ

ਵੈਨਕੂਵਰ ਵਿਚ ਇੱਕ 45 ਸਾਲਾ ਔਰਤ ਦੀ ਸੜਕ ਪਾਰ ਕਰਦੇ ਸਮੇਂ ਗੱਡੀ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋ ਗਈ। ਪੁਲਿਸ ਅਨੁਸਾਰ, ਇਹ ਘਟਨਾ ਮੇਨ ਸਟ੍ਰੀਟ ਅਤੇ ਨੈਸ਼ਨਲ ਐਵੇਨਿਊ 'ਤੇ ਬਣੇ ਮਾਰਕਡ ਕਰਾਸਵਾਕ 'ਤੇ ਐਤਵਾਰ ਦੀ ਅੱਧੀ ਰਾਤ ਨੂੰ ਵਾਪਰੀ, ਜਿੱਥੇ ਇੱਕ ਐਸ.ਯੂ.ਵੀ. ਨੇ ਔਰਤ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਪੀੜਤਾ ਲਗਭਗ 30 ਮੀਟਰ ਦੂਰ ਜਾ ਡਿੱਗੀ ਅਤੇ ਪੈਰਾਮੈਡਿਕਸ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ।
sunil-jakhar-seeks-nia-probe-into-drug-and-arms-smuggling-networks-in-punjab
Punjabi

ਪੰਜਾਬ ’ਚ ਨਸ਼ਾ ਤੇ ਹਥਿਆਰ ਤਸਕਰੀ ਦੀ NIA ਜਾਂਚ ਕਰਵਾਉਣ ਦੀ ਸੁਨੀਲ ਜਾਖੜ ਨੇ ਕੀਤੀ ਮੰਗ

ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਪੰਜਾਬ ਵਿੱਚ ਨਸ਼ਾ ਤਸਕਰੀ, ਗੈਂਗਸਟਰ ਗਤੀਵਿਧੀਆਂ ਅਤੇ ਅੰਤਰਰਾਸ਼ਟਰੀ ਹਥਿਆਰ ਤਸਕਰੀ ਨੈੱਟਵਰਕ ਦੀ ਜਾਂਚ ਰਾਸ਼ਟਰੀ ਜਾਂਚ ਏਜੰਸੀ (NIA) ਤੋਂ ਕਰਵਾਉਣ ਦੀ ਮੰਗ ਕੀਤੀ ਹੈ। ਪੱਤਰ ’ਚ ਉਨ੍ਹਾਂ ਮੇਂ ਦੋ ਮਾਮਲਿਆਂ ਦਾ ਜ਼ਿਕਰ ਕੀਤਾ ਹੈ।
environment-canada-issues-snowfall-warning-for-b-c-interior
Punjabi

ਬੀ.ਸੀ. ਦੇ ਅੰਦਰੂਨੀ ਖੇਤਰ ’ਚ ਪਹਿਲੀ ਭਾਰੀ ਬਰਫ਼ਬਾਰੀ ਦੀ ਚਿਤਾਵਨੀ ਜਾਰੀ

ਬੀ.ਸੀ. ਦੇ ਅੰਦਰੂਨੀ ਖੇਤਰ ਲਈ ਇਨਵਾਇਰਮੈਂਟ ਕੈਨੇਡਾ ਨੇ ਇੱਕ ਵਿਸ਼ੇਸ਼ ਮੌਸਮ ਚਿਤਾਵਨੀ ਜਾਰੀ ਕਰਦਿਆਂ ਇਸ ਸੀਜ਼ਨ ਦੀ ਪਹਿਲੀ ਭਾਰੀ ਬਰਫ਼ਬਾਰੀ ਹੋਣ ਦੀ ਪੇਸ਼ਗੋਈ ਕੀਤੀ ਹੈ। ਮੌਸਮ ਵਿਭਾਗ ਮੁਤਾਬਕ, ਮੰਗਲਵਾਰ ਦੇਰ ਸ਼ਾਮ ਤੋਂ ਕੈਮਲੂਪਸ, 100 ਮਾਈਲ ਹਾਊਸ, ਥੌਮਸਨ ਅਤੇ ਚਿਲਕੋਟਿਨ ਵਰਗੇ ਇਲਾਕਿਆਂ ਵਿਚ ਬਰਫ਼ਬਾਰੀ ਸ਼ੁਰੂ ਹੋਣ ਦੀ ਸੰਭਾਵਨਾ ਹੈ।
trump-congratulates-lorne-doerkson-on-bc-conservatives-historic-election-victory
Punjabi

ਟਰੰਪ ਨੇ ਬੀ.ਸੀ. ਕੰਜ਼ਰਵੇਟਿਵ ਦੀ ਇਤਿਹਾਸਕ ਜਿੱਤ 'ਤੇ ਲੋਰਨ ਡੋਰਕਸਨ ਨੂੰ ਦਿੱਤੀ ਵਧਾਈ

ਬੀ.ਸੀ. ਚੋਣਾਂ ਵਿਚ ਕੰਜ਼ਰਵੇਟਿਵ ਪਾਰਟੀ ਦੀ ਹੋਈ ਇਤਿਹਾਸਕ ਜਿੱਤ 'ਤੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਲੋਰਨ ਡੋਰਕਸਨ ਨੂੰ ਵਧਾਈ ਦਿੱਤੀ ਗਈ ਹੈ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ 'ਤੇ ਇੱਕ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਡੋਰਕਸਨ ਨੂੰ ਉਨ੍ਹਾਂ ਦੀ ਵੱਡੀ ਜਿੱਤ 'ਤੇ ਬਹੁਤ-ਬਹੁਤ ਵਧਾਈ, ਕੈਨੇਡਾ ਵਿਚ ਕੰਜ਼ਰਵੇਟਿਵ ਬਹੁਤ ਮਜ਼ਬੂਤੀ ਨਾਲ ਅੱਗੇ ਵਧ ਰਹੇ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link