17.44C Vancouver
ADS

Jan 9, 2021 1:46 AM -

ਸਿਹਤ ਅਧਿਕਾਰੀਆਂ ਨੇ ਕਿਹਾ, ਸਿਹਤ ਨਿਰਦੇਸ਼ਾਂ ਦੀ ਪਾਲਣਾ ਕਰਨ ਵਾਲੇ ਲੋਕ ਬਚਾ ਰਹੇ ਜ਼ਿੰਦਗੀਆਂ; ਅੱਜ ਬੀ.ਸੀ. 'ਚ 18 ਮੌਤਾਂ ਹੋਈਆਂ ਰਿਪੋਰਟ

Share On
b-c-health-officials-say-those-who-are-making-the-effort-to-stick-to-the-rules-are-saving-lives-18-covid-19-related-deaths-reported
File - Dr. Bonnie Henry can be seen replying to questions during a news conference. (B.C. Government)

ਅੱਜ ਬੀ.ਸੀ. 'ਚ ਕੋਵਿਡ-19 ਦੇ 617 ਹੋਰ ਮਾਮਲੇ ਸਾਹਮਣੇ ਆਉਣ ਦੀ ਜਾਣਕਾਰੀ ਦਿੱਤੀ ਗਈ ਹੈ।

ਦੁੱਖ ਦੀ ਗੱਲ ਸੀ ਕਿ 18 ਹੋਰ ਵਾਇਰਸ ਪੀੜਤਾਂ ਦੇ ਦਮ ਤੋੜਨ ਬਾਰੇ ਦੱਸਿਆ ਗਿਆ।

ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 56,632 ਤੱਕ ਪਹੁੰਚ ਗਈ ਹੈ।

ਬੀ.ਸੀ. ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਵੱਲੋਂ ਅੱਜ ਦੇ ਮਾਮਲਿਆਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ।

ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 988 ਹੋ ਗਈ ਹੈ।

ਬੀ.ਸੀ. 'ਚ ਵਾਇਰਸ ਸੰਬੰਧੀ ਐਕਟਿਵ ਮਾਮਲੇ 6,118 ਤੱਕ ਪਹੁੰਚ ਗਏ ਹਨ।

ਕੁੱਲ 358 ਲੋਕ ਹਸਪਤਾਲ 'ਚ ਦਾਖਿਲ ਹਨ, ਤੇ ਇਸ 'ਚ 75 ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ।

ਡਾ. ਬੌਨੀ ਹੈਨਰੀ ਨੇ ਸੂਬਾ ਵਾਸੀਆਂ ਨੂੰ ਕਿਹਾ ਹੈ ਕਿ ਉਹ ਸਮਝਦੇ ਹਨ ਕਿ ਜਿਹੜੇ ਲੋਕ ਸਿਹਤ ਸੰਬੰਧੀ ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰ ਰਹੇ, ਉਨ੍ਹਾਂ 'ਤੇ ਕੁਝ ਲੋਕ ਨਾਰਾਜ਼ਗੀ ਜ਼ਾਹਿਰ ਕਰ ਰਹੇ ਹਨ, ਪਰ ਉਨ੍ਹਾਂ ਕਿਹਾ ਕਿ ਜ਼ਰੂਰੀ ਹੈ ਕਿ ਵੱਧ ਤੋਂ ਵੱਧ ਲੋਕ ਇਹਨਾਂ ਨਿਰਦੇਸ਼ਾਂ ਦੀ ਪਾਲਣਾ ਕਰਦੇ ਰਹਿਣ।

ਯਾਦ ਰਹੇ ਸੂਬੇ 'ਚ ਵੈਕਸੀਨ ਹਾਸਿਲ ਕਰ ਚੁੱਕੇ ਲੋਕਾਂ ਦੀ ਗਿਣਤੀ ਹੁਣ 46,259 ਤੱਕ ਪਹੁੰਚ ਗਈ ਹੈ।

Latest news

canadas-inflation-rate-rises-to-3-2-in-may-as-gasoline-prices-surge
Punjabi

ਗੈਸੋਲੀਨ ਕੀਮਤਾਂ ਦੇ ਉਛਾਲ ਨਾਲ ਕੈਨੇਡਾ ਦੀ ਮਹਿੰਗਾਈ ਦਰ ਮਈ ਵਿੱਚ 3.2 ਫੀਸਦੀ 'ਤੇ ਪਹੁੰਚੀ

ਕੈਨੇਡਾ ਦੀ ਮਹਿੰਗਾਈ ਦਰ ਵੱਧ ਕੇ ਲਗਭਗ ਦੋ ਸਾਲਾਂ ਦੇ ਉੱਚ ਪੱਧਰ 'ਤੇ ਪਹੁੰਚ ਗਈ ਹੈ। ਸਟੈਟਿਸਟਿਕਸ ਵਿਭਾਗ ਮੁਤਾਬਕ, ਗੈਸੋਲੀਨ ਕੀਮਤਾਂ ਵਿਚ ਹੋਏ ਵਾਧੇ ਕਾਰਨ ਮਈ ਦੌਰਾਨ ਮਹਿੰਗਾਈ 3.2 ਫੀਸਦੀ ਦਰਜ ਹੋਈ ਹੈ, ਜੋ ਕਿ ਅਪ੍ਰੈਲ ਦੇ ਮੁਕਾਬਲੇ 0.4 ਫੀਸਦੀ ਜ਼ਿਆਦਾ ਅਤੇ ਦਸੰਬਰ 2023 ਤੋਂ ਬਾਅਦ ਸਭ ਤੋਂ ਉੱਚਾ ਪੱਧਰ ਹੈ।
vancouver-driver-crashes-into-tree-after-fleeing-police-through-underground-parking-garage
Punjabi

ਵੈਨਕੂਵਰ ਵਿਚ ਡਰਾਈਵਰ ਨੇ ਪੁਲਿਸ ਤੋਂ ਬਚਣ ਲਈ ਭਜਾਈ ਕਾਰ ਦਰੱਖਤ ਨਾਲ ਟਕਰਾਈ

ਵੈਨਕੂਵਰ ਵਿਚ ਬੀਤੇ ਕੱਲ੍ਹ ਇੱਕ ਡਰਾਈਵਰ ਨੇ ਪੁਲਿਸ ਤੋਂ ਬਚਣ ਲਈ ਇੱਕ ਅੰਡਰਗ੍ਰਾਊਂਡ ਪਾਰਕਿੰਗ ਗੈਰਾਜ ਰਾਹੀਂ ਗੱਡੀ ਭਜਾ ਲਈ, ਜੋ ਅੱਗੇ ਇੱਕ ਦਰਖ਼ਤ ਨਾਲ ਟਕਰਾ ਗਈ। ਪੁਲਿਸ ਮੁਤਾਬਕ, ਇਸ 30 ਸਾਲਾ ਨੌਜਵਾਨ 'ਤੇ ਗੱਡੀ ਚਲਾਉਣ ਦੀ ਪਾਬੰਦੀ ਲੱਗੀ ਹੋਈ ਸੀ ਅਤੇ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਪੁਲਿਸ ਦੀ ਗੱਡੀ ਵਿਚ ਲੱਗੇ ਆਟੋਮੈਟਿਕ ਲਾਇਸੈਂਸ ਪਲੇਟ ਰੀਡਰ ਨੇ ਇੱਕ ਕਾਰ ਦੀ ਪਛਾਣ ਕੀਤੀ, ਜਿਸ ਦਾ ਇਨਸ਼ੋਰੈਂਸ ਖ਼ਤਮ ਹੋ ਚੁੱਕਾ ਸੀ ਅਤੇ ਉਸ ਨੂੰ ਪਾਬੰਦੀਸ਼ੁਦਾ ਡਰਾਈਵਰ ਚਲਾ ਰਿਹਾ ਸੀ।
b-c-approves-underground-block-cave-mining-expansion-at-red-chris-mine
Punjabi

ਬੀ.ਸੀ. ਸਰਕਾਰ ਨੇ ਰੈੱਡ ਕ੍ਰਿਸ ਮਾਈਨ ਵਿੱਚ ਬਲਾਕ-ਕੇਵਿੰਗ ਖਣਨ ਨੂੰ ਦਿੱਤੀ ਮਨਜ਼ੂਰੀ

ਬੀ.ਸੀ. ਸਰਕਾਰ ਨੇ ਤਾਂਬਾ ਅਤੇ ਗੋਲਡ ਦੀ ਮਾਈਨਿੰਗ ਕਰਨ ਵਾਲੀ ਰੈਡ ਕ੍ਰਿਸ ਮਾਈਨ ਦੇ ਵਿਸਥਾਰ ਪ੍ਰੋਜੈਕਟ ਨੂੰ ਰਸਮੀ ਮਨਜ਼ੂਰੀ ਦੇ ਦਿੱਤੀ ਹੈ। ਇਹ ਖਾਨ ਉੱਤਰ-ਪੱਛਮੀ ਬੀ. ਸੀ. ਵਿਚ ਇਸਕੁਟ ਇਲਾਕੇ ਤੋਂ ਲਗਭਗ 18 ਕਿਲੋਮੀਟਰ ਦੀ ਦੂਰੀ 'ਤੇ ਹੈ।ਪ੍ਰੀਮੀਅਰ ਡੇਵਿਡ ਈਬੀ ਅਤੇ ਮਾਈਨਿੰਗ ਮੰਤਰੀ ਜਗਰੂਪ ਬਰਾੜ ਮੁਤਾਬਕ,ਰੈਡ ਕ੍ਰਿਸ ਮਾਈਨ ਦੇ ਵਿਸਥਾਰ ਪ੍ਰੋਜੈਕਟ ਦੇ ਨਿਰਮਾਣ ਕਾਰਜ ਦੌਰਾਨ ਲਗਭਗ 1,800 ਨਵੇਂ ਲੋਕਾਂ ਨੂੰ ਰੁਜ਼ਗਾਰ ਮਿਲੇਗਾ ਅਤੇ ਇਹ ਪ੍ਰੋਜੈਕਟ ਕੰਪਨੀ ਨਾਲ ਪਹਿਲਾਂ ਤੋਂ ਕੰਮ ਕਰ ਰਹੇ 1,500 ਪੱਕੇ ਮੁਲਾਜ਼ਮਾਂ ਦੀਆਂ ਨੌਕਰੀਆਂ ਨੂੰ ਵੀ ਸੁਰੱਖਿਅਤ ਰੱਖੇਗਾ।
canada-imposes-10-temporary-tariff-on-certain-canned-vegetable-imports
Punjabi

ਕੈਨੇਡਾ ਸਰਕਾਰ ਨੇ ਕੁਝ ਡੱਬਾਬੰਦ ਸਬਜ਼ੀਆਂ ਦੇ ਆਯਾਤ 'ਤੇ 10% ਲਗਾਇਆ ਟੈਰਿਫ

ਕੈਨੇਡਾ ਸਰਕਾਰ ਨੇ ਡੱਬਾਬੰਦ ​​ਸਬਜ਼ੀਆਂ ਦੇ ਇੰਪੋਰਟ 'ਤੇ 10 ਫੀਸਦੀ ਟੈਰਿਫ ਲਗਾ ਦਿੱਤਾ ਹੈ। ਵਿੱਤ ਮਿਨਿਸਟਰ ਫ੍ਰਾਂਸਵਾ-ਫਿਲਿਪ ਸ਼ੈਂਪੇਨ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿਚ ਦੱਸਿਆ ਕਿ ਇਹ ਟੈਰਿਫ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ ਅਤੇ ਵੱਧ ਤੋਂ ਵੱਧ 200 ਦਿਨਾਂ ਤੱਕ ਜਾਰੀ ਰਹੇਗਾ।
crane-driver-missing-after-vehicle-plunges-into-wapiti-river-near-grande-prairie
Punjabi

ਉੱਤਰ-ਪੱਛਮੀ ਐਲਬਰਟਾ ਵਿੱਚ ਨਦੀ 'ਚ ਡਿੱਗੀ ਕਰੇਨ, ਡਰਾਈਵਰ ਲਾਪਤਾ

ਉੱਤਰ-ਪੱਛਮੀ ਐਲਬਰਟਾ ਵਿੱਚ ਮੰਗਲਵਾਰ ਇਕ ਕਰੇਨ ਨਦੀ ਵਿਚ ਡਿੱਗ ਗਈ, ਜਿਸ ਦੇ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ। ਇਹ ਘਟਨਾ ਮੰਗਲਵਾਰ ਨੂੰ Grande Prairie ਦੇ ਨੇੜੇ ਵਾਪਰੀ। ਪੁਲਿਸ ਮੁਤਾਬਕ, ਇੱਕ ਕਮਰਸ਼ੀਅਲ ਕਰੇਨ ਵਾਪਿਟੀ ਰਿਵਰ ਬ੍ਰਿਜ ਦੀ ਗਾਰਡਰੇਲ ਨੂੰ ਤੋੜਦੀ ਹੋਈ ਸਿੱਧੀ ਪਾਣੀ ਵਿੱਚ ਜਾ ਡਿੱਗੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link