12.8C Vancouver
ADS

Oct 17, 2024 4:29 PM - The Associated Press

ਬੰਗਲਾਦੇਸ਼: ਸ਼ੇਖ ਹਸੀਨਾ ਸਮੇਤ 46 ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ

Share On
bangladesh-court-issues-arrest-warrant-for-ex-prime-minister-sheikh-hasina-over-deaths-of-protesters
Prosecutor B.M. Sultan Mahmud said the Dhaka-based International Crimes Tribunal issued the arrest warrants in response to two petitions submitted by the prosecution.(Photo: The Canadian Press)

ਬੰਗਲਾਦੇਸ਼ ਦੀ ਇਕ ਵਿਸ਼ੇਸ਼ ਅਦਾਲਤ ਨੇ ਵੀਰਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਉਸ ਦੇ ਕਰੀਬੀ ਸਹਿਯੋਗੀਆਂ ਸਮੇਤ 45 ਹੋਰਾਂ ਵਿਰੁੱਧ ਜੁਲਾਈ ਅਤੇ ਅਗਸਤ ਵਿਚ ਵਿਦਿਆਰਥੀ ਦੀ ਅਗਵਾਈ ਵਾਲੇ ਵਿਦਰੋਹ ਦੌਰਾਨ ਮਨੁੱਖਤਾ ਵਿਰੁੱਧ ਅਪਰਾਧਾਂ ਦੇ ਦੋਸ਼ਾਂ ਤਹਿਤ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ, ਜਿਸ ਨੇ ਉਸ ਨੂੰ ਦੇਸ਼ ਛੱਡਣ ਲਈ ਮਜਬੂਰ ਕੀਤਾ।

ਸਰਕਾਰੀ ਵਕੀਲ ਬੀ.ਐਮ. ਸੁਲਤਾਨ ਮਹਿਮੂਦ ਨੇ ਕਿਹਾ ਕਿ ਢਾਕਾ ਸਥਿਤ ਇੰਟਰਨੈਸ਼ਨਲ ਕ੍ਰਾਈਮ ਟ੍ਰਿਬਿਊਨਲ ਨੇ ਇਸਤਗਾਸਾ ਪੱਖ ਵੱਲੋਂ ਦਾਇਰ ਦੋ ਪਟੀਸ਼ਨਾਂ ਦੇ ਜਵਾਬ ਵਿੱਚ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਹਨ।

ਉਨ੍ਹਾਂ ਕਿਹਾ ਕਿ ਟ੍ਰਿਬਿਊਨਲ ਦੇ ਮੁਖੀ ਗੁਲਾਮ ਮੁਰਤੂਜ਼ਾ ਮਜੂਮਦਾਰ ਨੇ ਹੋਰ ਜੱਜਾਂ ਦੀ ਮੌਜੂਦਗੀ ਵਿੱਚ ਇਹ ਹੁਕਮ ਜਾਰੀ ਕੀਤੇ।

ਹਸੀਨਾ ਹਫ਼ਤਿਆਂ ਦੇ ਹਿੰਸਕ ਵਿਰੋਧ ਪ੍ਰਦਰਸ਼ਨਾਂ ਜਿਸ ਵਿੱਚ ਸੈਂਕੜੇ ਲੋਕਾਂ ਦੀ ਮੌਤ ਹੋ ਗਈ ਸੀ, ਤੋਂ ਬਾਅਦ 5 ਅਗਸਤ ਨੂੰ ਦੇਸ਼ ਛੱਡ ਕੇ ਭਾਰਤ ਭੱਜ ਗਈ ਸੀ। ਇਸਤਗਾਸਾ ਨੇ ਪਟੀਸ਼ਨਾਂ ’ਚ ਕਿਹਾ ਹੈ ਕਿ ਹਸੀਨਾ, ਉਸ ਦੇ ਕਰੀਬੀ ਸਹਿਯੋਗੀ ਅਤੇ ਸੁਰੱਖਿਆ ਏਜੰਸੀਆਂ ਪ੍ਰਦਰਸ਼ਨਕਾਰੀਆਂ ਅਤੇ ਹੋਰਨਾਂ ਨੂੰ ਮਾਰਨ ਲਈ ਜ਼ਿੰਮੇਵਾਰ ਹਨ।

Latest news

four-canadians-were-in-west-bank-as-idf-fired-warning-shots-nearby
Punjabi

ਇਜ਼ਰਾਈਲ ਦੇ ਵਾਰਨਿੰਗ ਸ਼ਾਟਸ 'ਤੇ ਕੈਨੇਡਾ 'ਚ ਤਲਖ਼ੀ, ਇਜ਼ਰਾਇਲੀ ਅੰਬੈਸਡਰ ਨੂੰ ਕੀਤਾ ਸੰਮਨ

ਡਿਪਲੋਮੈਟਸ ਵੱਲੋਂ ਕੀਤੇ ਜਾ ਰਹੇ ਵੈਸਟ ਬੈਂਕ ਦੇ ਦੌਰੇ ਦੌਰਾਨ ਇਜ਼ਰਾਈਲ ਦੀ ਡਿਫੈਂਸ ਫੋਰਸਿਸ ਵੱਲੋਂ ਦਾਗੇ ਗਏ ਵਾਰਨਿੰਗ ਸ਼ਾਟਸ ਬਾਰੇ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਅਨੰਦ ਨੇ ਕਨੇਡੀਅਨ ਰਾਜਦੂਤਾਂ ਬਾਰੇ ਅਪਡੇਟ ਸਾਂਝੀ ਕੀਤੀ ਹੈ।
highway-99-section-to-be-diverted-overnight-in-richmond
Punjabi

ਰਿਚਮੰਡ 'ਚ ਹਾਈਵੇਅ 99 'ਤੇ ਟਰੈਫਿਕ ਡਾਈਵਰਜ਼ਨ ਬਾਰੇ ਅਪਡੇਟ

ਰਿਚਮੰਡ ਵਿਚ ਸਟੀਵਸਟਨ ਇੰਟਰਚੇਂਜ ਪ੍ਰੋਜੈਕਟ ਦੇ ਚੱਲ ਰਹੇ ਕੰਮ ਦੇ ਮੱਦੇਨਜ਼ਰ ਬੁੱਧਵਾਰ ਰਾਤ ਨੂੰ ਹਾਈਵੇ 99 'ਤੇ ਡਰਾਈਵਰਾਂ ਨੂੰ ਦੇਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਈਵੇ 99 'ਤੇ ਟ੍ਰੈਫਿਕ ਦੋਵੇਂ ਦਿਸ਼ਾਵਾਂ ਵਿਚ ਪ੍ਰਭਾਵਿਤ ਹੋਵੇਗਾ ਅਤੇ ਰਾਤ 11 ਵਜੇ ਤੋਂ ਸਟੀਵਨਸਟਨ ਹਾਈਵੇ ਤੋਂ ਪਹਿਲਾਂ ਆਵਾਜਾਈ ਨੂੰ ਖੱਬੀ ਲੇਨ 'ਤੇ- ਅਤੇ ਬਾਹਰ-ਰੈਂਪ ਵਿਚ ਮੋੜ ਦਿੱਤਾ ਜਾਵੇਗਾ।
drugs-guns-and-stolen-property-seized-after-raid-in-aberdeen
Punjabi

ਐਬਰਡੀਨ 'ਚ ਛਾਪੇਮਾਰੀ ਦੌਰਾਨ ਨਸ਼ੀਲੇ ਪਦਾਰਥ, ਬੰਦੂਕਾਂ ਅਤੇ ਚੋਰੀ ਹੋਈ ਜਾਇਦਾਦ ਕੀਤੀ ਗਈ ਜ਼ਬਤ

ਕੈਮਲੂਪਸ ਆਰਸੀਐਮਪੀ ਨੇ ਬੀਤੇ ਕੱਲ੍ਹ ਐਬਰਡੀਨ ਇਲਾਕੇ ਦੇ ਇੱਕ ਘਰ ਵਿਚ ਛਾਪੇਮਾਰੀ ਦੌਰਾਨ ਇੱਕ ਦਰਜਨ ਤੋਂ ਵੱਧ ਹਥਿਆਰ ਜ਼ਬਤ ਕੀਤੇ ਹਨ। ਪੁਲਿਸ ਦਾ ਕਹਿਣਾ ਹੈ ਕਿ ਮੌਕੇ 'ਤੇ ਗਏ ਅਧਿਕਾਰੀਆਂ ਨੇ ਸਿਫਟਨ ਐਵੇਨਿਊ 'ਤੇ ਸਥਿਤ ਘਰ ਤੋਂ ਸ਼ੱਕੀ ਨਸ਼ੀਲੇ ਪਦਾਰਥ ਅਤੇ ਚੋਰੀ ਦੀਆਂ ਗੱਡੀਆਂ ਵੀ ਜ਼ਬਤ ਕੀਤੀਆਂ।
b-c-slack-line-walker-forgot-to-re-attach-leash-before-fatal-fall-association-says
Punjabi

ਬੀ.ਸੀ. 'ਚ ਸਲੈਕ-ਲਾਈਨ ਵਾਕਰ ਦੀ ਮੌਤ ਦੇ ਮਾਮਲੇ 'ਚ ਐਸੋਸੀਏਸ਼ਨ ਦਾ ਅਹਿਮ ਖੁਲਾਸਾ

ਅੰਤਰਰਾਸ਼ਟਰੀ ਸਲੈਕਲਾਈਨ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਸਕਵਾਮਿਸ਼ ਕੋਲ ਜਾਨਲੇਵਾ ਘਟਨਾ ਉਸ ਵੇਲੇ ਵਾਪਰੀ ਜਦ ਔਰਤ ਸੇਫਟੀ ਲੀਸ਼ ਨੂੰ ਮੁੜ ਤੋਂ ਬੰਨਣਾ ਭੁੱਲ ਗਈ ਸੀ।
three-year-deal-reached-in-labour-dispute-between-lifelabs-and-1-200-striking-workers
Punjabi

ਲਾਈਫਲੈਬਜ਼ ਅਤੇ ਹੜਤਾਲੀ ਕਾਮਿਆਂ ਵਿਚਕਾਰ ਵਿਵਾਦ ਖਤਮ, ਕੀਤਾ 3 ਸਾਲਾਂ ਲਈ ਸਮਝੌਤਾ

ਬੀਸੀ ਵਿਚ ਲਾਈਫਲੈਬਜ਼ ਦੇ ਸਾਰੇ ਸਥਾਨਾਂ 'ਤੇ ਵਰਕਰਾਂ ਦੀ ਵਾਰੋ-ਵਾਰੀ ਚੱਲ ਰਹੀ ਹੜਤਾਲ ਸਮਾਪਤ ਹੋ ਗਈ ਹੈ ਕਿਉਂਕਿ ਕੰਪਨੀ ਅਤੇ ਯੂਨੀਅਨ ਸਰਕਾਰ ਵਲੋਂ ਨਿਯੁਕਤ ਵਿਚੋਲੇ ਦੇ ਰਾਹੀਂ ਤਿੰਨ ਸਾਲਾਂ ਲਈ ਇੱਕ ਸਮਝੌਤੇ 'ਤੇ ਪਹੁੰਚ ਗਏ ਹਨ। ਲਾਈਫਲੈਬਜ਼ ਦੇ 1,200 ਵਰਕਰ ਫਰਵਰੀ ਤੋਂ ਹੜਤਾਲ ਵਿਚ ਸ਼ਾਮਲ ਸਨ। ਉਨ੍ਹਾਂ ਵਲੋਂ ਰੋਟੇਟਿੰਗ ਵਿਚ ਕੰਮ ਬੰਦ ਕੀਤਾ ਜਾ ਰਿਹਾ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link