11.58C Vancouver
ADS

Mar 10, 2021 1:53 PM -

26 ਜਨਵਰੀ ਵਾਲੇ ਵਾਕਿਆ ਦੇ ਦੁਹਰਾਏ ਜਾਣ ਤੋਂ ਬਚਣ ਲਈ ਦਿੱਲੀ ਦੇ ਬਾਰਡਰਾਂ 'ਤੇ ਬੈਰੀਕੇਡਿੰਗ ਕੀਤੀ ਗਈ ਸੀ:ਗ੍ਰਹਿ ਮਹਿਕਮਾ

Share On
barricades-at-borders-of-delhi-strengthened-to-prevent-any-possible-repeat-of-conduct-displayed-on-jan-26-mha-in-rajya-sabha
Barricades at borders of Delhi strengthened to prevent any possible repeat of conduct displayed on Jan 26: MHA in Rajya Sabha

ਭਾਰਤ ਦੇ ਗ੍ਰਹਿ ਮਹਿਕਮੇ ਵੱਲੋਂ ਅੱਜ ਬੁੱਧਵਾਰ ਨੂੰ ਦਿੱਲੀ ਦੇ ਬਾਰਡਰਾਂ 'ਤੇ ਕੀਤੀ ਸਖ਼ਤ ਬੈਰੀਕੇਡਿੰਗ ਬਾਰੇ ਸਫ਼ਾਈ ਪੇਸ਼ ਕਰਦਿਆਂ ਆਖਿਆ ਗਿਆ ਕਿ ਅਜਿਹਾ ਸਿਰਫ਼ 26 ਜਨਵਰੀ ਵਾਲੇ ਵਾਕਿਆ ਦੇ ਦੁਹਰਾਏ ਜਾਣ ਤੋਂ ਬਚਣ ਲਈ ਕੀਤਾ ਗਿਆ ਸੀ।

ਅੱਜ ਰਾਜ ਸਭਾ 'ਚ ਕੇਂਦਰੀ ਗ੍ਰਹਿ ਮਹਿਕਮੇ ਵੱਲੋਂ ਦਿੱਲੀ ਦੇ ਬਾਰਡਰਾਂ 'ਤੇ ਕੀਤੀ ਗਈ ਕੰਡਿਆਲੀ ਵਾੜ ਦਾ ਜਵਾਬ ਦਿੱਤਾ ਗਿਆ, ਜਿੱਥੇ ਕਿਸਾਨਾਂ ਦੇ ਧਰਨੇ ਦੀ ਥਾਂ 'ਤੇ ਸੜਕਾਂ ਪੁੱਟੀਆਂ ਗਈਆਂ ਸਨ।

ਗ੍ਰਹਿ ਮਹਿਕਮੇ ਨੇ ਆਖਿਆ ਕਿ 26 ਜਨਵਰੀ ਦੀ ਹਿੰਸਾ ਤੋਂ ਬਾਅਦ ਅਜਿਹੇ ਕਦਮ ਚੁੱਕੇ ਗਏ ਸਨ।

ਗ੍ਰਹਿ ਮਹਿਕਮੇ ਨੇ ਆਖਿਆ,"ਦਿੱਲੀ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਦਿੱਲੀ ਦੇ ਬਾਰਡਰਾਂ 'ਤੇ ਦਿੱਤੇ ਜਾ ਰਹੇ ਕਿਸਾਨੀ ਧਰਨੇ ਦੌਰਾਨ ਕੋਈ ਸੜਕ ਨਹੀਂ ਪੁੱਟੀ ਗਈ। ਹਾਲਾਂਕਿ 26.1.21 ਨੂੰ ਸਾਂਝੇ ਕਿਸਾਨ ਮੋਰਚੇ ਵੱਲੋਂ ਟ੍ਰੈਕਟਰ ਰੈਲੀ ਲਈ ਪਹਿਲਾਂ ਤੋਂ ਤੈਅ ਕੀਤੇ ਗਏ ਰੂਟ 'ਤੇ ਨਾ ਜਾ ਕੇ ਹੁਕਮ ਦੀ ਉਲੰਘਣਾ ਕਰਦਿਆਂ ਬੈਰੀਕੇਡ ਤੋੜੇ ਗਏ ਸਨ।"

ਸ਼ਹਿਰ ਦੇ ਦੂਜੇ ਬੈਰੀਕੇਡਾਂ 'ਤੇ ਰੋਕੇ ਜਾਣ ਦੇ ਬਾਵਜੂਦ ਉਹ ਕੇਂਦਰੀ ਦਿੱਲੀ ਵੱਲ ਗਏ ਅਤੇ ਉਨ੍ਹਾਂ ਬੈਰੀਕੇਡਾਂ ਨੂੰ ਵੀ ਤੋੜਿਆ।

ਗ੍ਰਹਿ ਮਹਿਕਮੇ ਨੇ ਆਖਿਆ,"ਇਸ ਸਭ ਨੂੰ ਵੇਖਦਿਆਂ, ਅਤੇ ਜਿਸ ਤਰੀਕੇ ਪ੍ਰਦਰਸ਼ਨਕਾਰੀ ਕਿਸਾਨਾਂ ਵੱਲੋਂ ਬੈਰੀਕੇਡ ਤੋੜਨ ਲਈ ਹਥਿਆਰ ਵਰਤੇ ਗਏ ਅਤੇ ਪੁਲਿਸ ਵਾਲਿਆਂ ਨੂੰ ਵੀ ਜ਼ਖਮੀ ਕੀਤਾ ਗਿਆ, ਦਿੱਲੀ ਦੇ ਬਾਰਡਰਾਂ 'ਤੇ 26 ਜਨਵਰੀ,21 ਨੂੰ ਕੀਤੇ ਗਏ ਵਤੀਰੇ ਨੂੰ ਦੁਹਰਾਏ ਜਾਣ ਤੋਂ ਬਚਾਉਣ ਲਈ ਹੀ ਸਖ਼ਤੀ ਕੀਤੀ ਗਈ ਸੀ।"

ਮਹਿਕਮੇ ਨੇ ਇਹ ਵੀ ਆਖਿਆ ਕਿ ਆਮ ਜਨਤਾ ਨੂੰ ਪ੍ਰਦਰਸ਼ਨਕਾਰੀਆਂ ਦੀਆਂ ਕਾਰਵਾਈਆਂ ਕਰਕੇ ਹੁੰਦੀਆਂ ਪ੍ਰੇਸ਼ਾਨੀਆਂ ਤੋਂ ਬਚਣ ਲਈ, ਲੋਕਾਂ ਨੂੰ ਦੂਜੇ ਰਾਹ ਦੱਸਣ ਲਈ, ਬਾਰਡਰਾਂ 'ਤੇ ਆਵਾਜਾਈ ਦੇ ਸਹੀ ਵਹਾਅ ਲਈ ਅਤੇ ਕਾਨੂੰਨ ਤੇ ਪ੍ਰਬੰਧ ਕਾਇਮ ਰੱਖਣ ਲਈ ਵੱਡੀ ਗਿਣਤੀ 'ਚ ਪੁਲਿਸ ਤਾਇਨਾਤ ਕੀਤੀ ਗਈ ਸੀ।

Latest news

lethbridge-man-arrested-on-human-trafficking-charges
Punjabi

ਲੈੱਥਬਰਿਜ ’ਚ ਮਨੁੱਖੀ ਤਸਕਰੀ ਦੇ ਦੋਸ਼ ਹੇਠ 42 ਸਾਲਾ ਵਿਅਕਤੀ ਗ੍ਰਿਫ਼ਤਾਰ

ਲੈੱਥਬਰਿਜ ਪੁਲਿਸ ਨੇ 42 ਸਾਲਾ ਵਿਅਕਤੀ ਨੂੰ ਮਨੁੱਖੀ ਤਸਕਰੀ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ ਇਹ ਮਾਮਲਾ 29 ਸਤੰਬਰ ਨੂੰ ਸਾਹਮਣੇ ਆਇਆ ਸੀ, ਜਦੋਂ ਮਨੁੱਖੀ ਤਸਕਰੀ ਬਾਰੇ ਸ਼ੱਕੀ ਸੂਚਨਾ ਮਿਲੀ ਸੀ।​ਜਾਂਚ ਤੋਂ ਪਤਾ ਲੱਗਾ ਹੈ ਕਿ ਇੱਕ ਔਰਤ ਨੂੰ ਲੈੱਥਬਰਿਜ ਵਿੱਚ ਤਸਕਰੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਸੀ।
pm-modi-expected-to-visit-canada-on-december-11-12-carney-confirms
Punjabi

ਪੀ.ਐਮ. ਮੋਦੀ 11-12 ਦਸੰਬਰ ਨੂੰ ਆਉਣਗੇ ਕੈਨੇਡਾ, ਫ੍ਰੀ ਟ੍ਰੇਡ ਡੀਲ ’ਤੇ ਰਹੇਗੀ ਨਜ਼ਰ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੈਨੇਡਾ ਦੌਰਾ ਹੋਣ ਦੀ ਪੁਸ਼ਟੀ ਕਰ ਦਿੱਤੀ ਹੈ। ਪ੍ਰਧਾਨ ਮੰਤਰੀ ਮੁਤਾਬਕ, ਪੀ. ਐੱਮ. ਮੋਦੀ 11 ਤੋਂ 12 ਦੰਸਬਰ ਤੱਕ ਦੋ ਦਿਨਾਂ ਕੈਨੇਡਾ ਦੌਰੇ 'ਤੇ ਆ ਸਕਦੇ ਹਨ। ਕਾਰਨੀ ਨੇ ਵੀਰਵਾਰ ਸਵੇਰੇ ਕੈਲਗਰੀ ਦੇ ਇੱਕ ਰੈਸਟੋਰੈਂਟ ਵਿਚ ਆਮ ਲੋਕਾਂ ਨਾਲ ਗੱਲਬਾਤ ਕਰਦਿਆਂ ਇਹ ਟਿੱਪਣੀ ਕੀਤੀ,ਜਿੱਥੇ ਉਹ ਸੋਮਵਾਰ ਨੂੰ ਹੋਣ ਵਾਲੇ ਰੈਫਰੈਂਡਮ ਤੋਂ ਪਹਿਲਾਂ ਐਲਬਰਟਾ ਦੇ ਨਿਵਾਸੀਆਂ ਨਾਲ ਮੁਲਾਕਾਤ ਕਰ ਰਹੇ ਸਨ।
mark-carney-to-attend-calgary-rally-in-support-of-alberta-staying-in-canada
Punjabi

ਐਲਬਰਟਾ ਰੈਫਰੈਂਡਮ: ਕੈਨੇਡਾ ਨਾਲ ਰਹਿਣ ਦੇ ਹੱਕ ’ਚ ਅੱਜ ਕੈਲਗਰੀ ਰੈਲੀ ’ਚ ਸ਼ਾਮਲ ਹੋਣਗੇ ਮਾਰਕ ਕਾਰਨੀ

ਪ੍ਰਧਾਨ ਮੰਤਰੀ ਮਾਰਕ ਕਾਰਨੀ ਅੱਜ ਰਾਤ ਕੈਲਗਰੀ ਵਿਚ ਹੋਣ ਵਾਲੀ ਰੈਲੀ ਵਿਚ ਸ਼ਾਮਲ ਹੋਣਗੇ, ਜਿਸ ਦਾ ਮਕਸਦ ਐਲਬਰਨਜ਼ ਨੂੰ ਕੈਨੇਡਾ ਨਾਲ ਬਣੇ ਰਹਿਣ ਦੇ ਹੱਕ ਵਿਚ ਵੋਟ ਪਾਉਣ ਲਈ ਪ੍ਰੇਰਿਤ ਕਰਨਾ ਹੈ। ਪ੍ਰੀਮੀਅਰ ਡੈਨੀਅਲ ਸਮਿਥ ਵੱਲੋਂ ਕਰਵਾਏ ਜਾ ਰਹੇ ਰਿਫਰੈਂਡਮ ਦੀ ਵੋਟਿੰਗ ਸੋਮਵਾਰ ਨੂੰ ਹੋਣੀ ਹੈ।
canada-announces-430-million-to-train-next-generation-of-skilled-trades-workers
Punjabi

ਕੈਨੇਡਾ ਸਰਕਾਰ ਨੇ ਹੁਨਰਮੰਦ ਕਾਮਿਆਂ ਦੀ ਸਿਖਲਾਈ ਲਈ $430 ਮਿਲੀਅਨ ਫੰਡ ਦਾ ਕੀਤਾ ਐਲਾਨ

ਕੈਨੇਡਾ ਸਰਕਾਰ ਨੇ ਹੁਨਰਮੰਦ ਕਿੱਤੇ ਵਿਚ ਵਰਕਰਜ਼ ਦੀ ਨਵੀਂ ਪੀੜ੍ਹੀ ਨੂੰ ਟ੍ਰੇਨਿੰਗ ਦੇਣ ਲਈ $430 ਮਿਲੀਅਨ ਦੀ ਫੰਡਿੰਗ ਦਾ ਐਲਾਨ ਕੀਤਾ ਹੈ, ਜੋ ਅਗਲੇ ਪੰਜ ਸਾਲਾਂ ਵਿਚ ਖ਼ਰਚ ਕੀਤੇ ਜਾਣ ਦੀ ਯੋਜਨਾ ਹੈ। ਇਸ ਦਾ ਮਕਸਦ ਨਵੀਂ ਪੀੜ੍ਹੀ ਨੂੰ ਟ੍ਰੇਨ ਕਰਨ ਵਾਲੀਆਂ ਯੂਨੀਅਨ ਨੂੰ ਮਦਦ ਦੇਣਾ ਹੈ। ਲੇਬਰ ਸਟੇਟ ਸਕੱਤਰ ਜੌਨ ਜ਼ੇਰੂਸੇਲੀ ਨੇ ਵੀਰਵਾਰ ਨੂੰ ਦੱਸਿਆ ਕਿ ਸਰਕਾਰ ਨੇ ਇਸ ਨਵੇਂ ਫੰਡ ਲਈ ਅਰਜ਼ੀਆਂ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਜਿਸ ਦਾ ਵੱਡਾ ਹਿੱਸਾ ਯੂਨੀਅਨ ਸਿਖਲਾਈ ਅਤੇ ਨਵੀਨਤਾ ਪ੍ਰੋਗਰਾਮ ਦੇ ਵਿਸਥਾਰ ਰਾਹੀਂ ਦਿੱਤਾ ਜਾਣਾ ਹੈ।
alberta-referendum-danielle-smith-votes-to-stay-in-canada-seeks-support-for-remaining-nine-questions
Punjabi

ਐਲਬਰਟਾ ਰੈਫਰੈਂਡਮ: ਡੈਨੀਅਲ ਸਮਿਥ ਨੇ ਕੈਨੇਡਾ ’ਚ ਰਹਿਣ ਦੇ ਹੱਕ ’ਚ ਪਾਈ ਵੋਟ, ਬਾਕੀ 9 ਸਵਾਲਾਂ ’ਤੇ ਮੰਗਿਆ ਸਮਰਥਨ

ਪ੍ਰੀਮੀਅਰ ਡੈਨੀਅਲ ਸਮਿਥ ਨੇ ਸੂਬੇ ਵਿੱਚ ਚੱਲ ਰਹੇ ਸੈਪਰੇਸ਼ਨ ਰੈਫਰੈਂਡਮ ਦੀ ਵੋਟਿੰਗ ਵਿਚ ਕੈਨੇਡਾ ਵਿੱਚ ਰਹਿਣ ਦੇ ਪੱਖ ਵਿੱਚ ਵੋਟ ਪਾਈ ਹੈ ।ਇਸ ਦੇ ਨਾਲ ਹੀ ਉਨ੍ਹਾਂ ਨੇ ਇਮੀਗ੍ਰੇਸ਼ਨ ਸਣੇ ਬਾਕੀ ਨੌਂ ਸਵਾਲਾਂ 'ਤੇ ਜਨਤਾ ਤੋਂ ਸਮਰਥਨ ਮੰਗਿਆ ਹੈ। ਸੋਸ਼ਲ ਮੀਡੀਆ 'ਤੇ ਜਾਰੀ ਕੀਤੀ ਗਈ ਇੱਕ ਵੀਡੀਓ ਵਿੱਚ ਸਮਿਥ ਨੇ ਕਿਹਾ ਕਿ ਹਾਲਾਂਕਿ ਬਹੁਤ ਸਾਰੇ ਐਲਬਰਟਨਜ਼ ਫੈਡਰਲ ਸਰਕਾਰ ਤੋਂ ਨਰਾਜ਼ ਹਨ ਪਰ ਇਹ ਮੁੱਦੇ ਕੈਨੇਡਾ ਨਾਲ ਬਣੇ ਰਹਿੰਦਿਆਂ ਸੁਲਝਾਏ ਜਾ ਸਕਦੇ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link