Oct 15, 2026 4:42 PM - Connect Newsroom - Ramandeep Kaur with files from The Canadian Press

ਕੈਨੇਡਾ ਸਰਕਾਰ ਨੇ ਹੁਨਰਮੰਦ ਕਿੱਤੇ ਵਿਚ ਵਰਕਰਜ਼ ਦੀ ਨਵੀਂ ਪੀੜ੍ਹੀ ਨੂੰ ਟ੍ਰੇਨਿੰਗ ਦੇਣ ਲਈ $430 ਮਿਲੀਅਨ ਦੀ ਫੰਡਿੰਗ ਦਾ ਐਲਾਨ ਕੀਤਾ ਹੈ, ਜੋ ਅਗਲੇ ਪੰਜ ਸਾਲਾਂ ਵਿਚ ਖ਼ਰਚ ਕੀਤੇ ਜਾਣ ਦੀ ਯੋਜਨਾ ਹੈ। ਇਸ ਦਾ ਮਕਸਦ ਨਵੀਂ ਪੀੜ੍ਹੀ ਨੂੰ ਟ੍ਰੇਨ ਕਰਨ ਵਾਲੀਆਂ ਯੂਨੀਅਨ ਨੂੰ ਮਦਦ ਦੇਣਾ ਹੈ। ਲੇਬਰ ਸਟੇਟ ਸਕੱਤਰ ਜੌਨ ਜ਼ੇਰੂਸੇਲੀ ਨੇ ਵੀਰਵਾਰ ਨੂੰ ਦੱਸਿਆ ਕਿ ਸਰਕਾਰ ਨੇ ਇਸ ਨਵੇਂ ਫੰਡ ਲਈ ਅਰਜ਼ੀਆਂ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਜਿਸ ਦਾ ਵੱਡਾ ਹਿੱਸਾ ਯੂਨੀਅਨ ਸਿਖਲਾਈ ਅਤੇ ਨਵੀਨਤਾ ਪ੍ਰੋਗਰਾਮ ਦੇ ਵਿਸਥਾਰ ਰਾਹੀਂ ਦਿੱਤਾ ਜਾਣਾ ਹੈ।
ਸਰਕਾਰ ਮੁਤਾਬਕ, ਇਸ ਫੰਡਿੰਗ ਲਈ ਯੂਨੀਅਨ ਅਤੇ ਟ੍ਰੇਨਿੰਗ providers ਆਪਣੀਆਂ ਸਿਖਲਾਈ ਸਹੂਲਤਾਂ ਅਤੇ ਹੋਰ ਇਨਫਰਾਸਟਕਚਰ ਨੂੰ ਵਧਾਉਣ ਲਈ ਫੰਡ ਪ੍ਰਾਪਤ ਕਰ ਸਕਦੇ ਹਨ, ਜਿਸ ਲਈ 12 ਨਵੰਬਰ ਤੱਕ Expressions of Interest ਲਏ ਜਾਣਗੇ।
Zerucelli ਨੇ ਕਿਹਾ ਕਿ ਕੈਨੇਡਾ ਨੂੰ ਭਵਿੱਖ ਵਿਚ ਘਰ ਬਣਾਉਣ, ਹੋਰ ਇਨਫਰਾਸਟਕਚਰ ਅਤੇ ਵੱਡੇ ਪ੍ਰੋਜੈਕਟਾਂ ਨੂੰ ਪੂਰਾ ਕਰਨ ਵਾਸਤੇ ਵੱਡੀ ਗਿਣਤੀ ਵਿਚ ਵਰਕਰਜ਼ ਦੀ ਲੋੜ ਹੋਵੇਗੀ, ਜਿਸ ਲਈ ਇਹ ਸਾਰੇ ਕਦਮ ਉਠਾਏ ਜਾ ਰਹੇ ਹਨ।



