Aug 15, 2025 7:44 PM - Connect Newsroom
ਵ੍ਹਾਈਟ ਰੌਕ ਆਰਸੀਐਮਪੀ ਨੇ ਇੱਕ ਰੇਲ ਕਰਾਸਿੰਗ 'ਤੇ ਘਟਨਾ ਦਾ ਹਵਾਲਾ ਦਿੰਦੇ ਹੋਏ ਲੋਕਾਂ ਨੂੰ ਟਰੈਕ ਅਤੇ ਟਰੇਨਾਂ ਨੇੜੇ ਸੇਫ ਰਹਿੰਦੇ ਹੋਏ ਨਿਯਮਾਂ ਦੀ ਪਾਲਣਾ ਕਰਨ ਦੀ ਬੇਨਤੀ ਕੀਤੀ ਹੈ।
ਪੁਲਿਸ ਨੇ ਕਿਹਾ ਕਿ ਬੁੱਧਵਾਰ ਸ਼ਾਮ 7.15 ਵਜੇ ਦੇ ਕਰੀਬ ਵ੍ਹਾਈਟ ਰੌਕ ਆਰਸੀਐਮਪੀ ਨੇ ਪੀਅਰ ਹੈੱਡ ਨੇੜੇ ਕਰਾਸਿੰਗ ਨੂੰ ਬਲੌਕ ਕਰਨ ਵਾਲੀ ਇੱਕ ਟਰੇਨ ਦੇ ਰੁਕਣ 'ਤੇ ਰਿਸਪੌਂਡ ਕੀਤਾ, ਜਦੋਂ ਟਰੇਨ ਰੁਕੀ ਹੋਈ ਸੀ ਤਾਂ ਕੁਝ ਪੈਦਲ ਲੋਕ, ਜਿਨ੍ਹਾਂ ਵਿਚ ਬੱਚਿਆਂ ਦੇ ਨਾਲ ਮਾਂ-ਪਿਓ ਵੀ ਸਨ ਉਹ ਬਾਲਸਮ ਸਟ੍ਰੀਟ ਕਰਾਸਿੰਗ ਦਾ ਇਸਤੇਮਾਲ ਕਰਨ ਦੀ ਬਜਾਏ ਟਰੇਨ ਦੇ ਹੇਠੋਂ ਹੁੰਦੇ ਹੋਏ ਜਾਂ ਟਰੈਕ ਦੇ ਨਾਲ-ਨਾਲ ਚੱਲ ਰਹੇ ਸਨ।
ਵ੍ਹਾਈਟ ਰੌਕ ਆਰਸੀਐਮਪੀ ਨੇ ਕਿਹਾ ਕਿ ਇਹ ਬਹੁਤ ਖਤਰਨਾਕ ਹੈ, ਰੁਕੀ ਹੋਈ ਟਰੇਨ ਬਿਨਾਂ ਕਿਸੇ ਚੇਤਾਵਨੀ ਦੇ ਚੱਲ ਸਕਦੀ ਹੈ, ਜਿਸ ਨਾਲ ਕਿਸੇ ਵੀ ਵਿਅਕਤੀ ਨੂੰ ਸੱਟ ਲੱਗਣ ਜਾਂ ਮੌਤ ਦਾ ਖਤਰਾ ਹੁੰਦਾ ਹੈ। ਸਾਰਜੈਂਟ ਰੌਬ ਡਿਕਸਨ ਨੇ ਕਿਹਾ ਕਿ ਇਹ ਗੈਰ-ਕਾਨੂੰਨੀ ਹੈ ਅਤੇ ਸ਼ਾਟਕੱਟ ਲੈਣਾ ਸਹੀ ਨਹੀਂ ਹੈ।