16.91C Vancouver
ADS

Aug 15, 2025 7:20 PM - The Canadian Press

ਬੀ.ਸੀ. 'ਚ ਪੋਰਟ ਐਲਬਰਨੀ ਕੋਲ ਬਾਰਿਸ਼ ਤੋਂ ਬਾਅਦ ਜੰਗਲੀ ਅੱਗ ਦੀ ਸਥਿਤੀ 'ਚ ਬਿਹਤਰੀ, ਧੂਆਂ ਘਟਣ ਦੀ ਵੀ ਉਮੀਦ

Share On
officials-hope-rain-clear-heavy-smoke-from-wildfire-near-port-alberni-b-c
The Alberni-Clayoquot Regional District says wildland firefighters have said the rain may improve air quality locally, but that it's hard to be certain.(Photo - The Canadian Press)

ਵੈਨਕੂਵਰ ਆਈਲੈਂਡ ਵਿਚ ਬਲ ਰਹੀ ਸਭ ਤੋਂ ਵੱਡੀ ਜੰਗਲ ਅੱਗ ਨੂੰ ਲੈ ਕੇ ਅਲਬਰਨੀ-ਕਲੇਯੋਕੋਟ ਖੇਤਰੀ ਜ਼ਿਲ੍ਹੇ ਦਾ ਕਹਿਣਾ ਹੈ ਕਿ ਫਾਇਰਫਾਈਟਰਜ਼ ਨੇ ਮੀਂਹ ਨਾਲ ਸਥਾਨਕ ਤੌਰ 'ਤੇ ਹਵਾ ਦੀ ਗੁਣਵੱਤਾ ਵਿਚ ਸੁਧਾਰ ਹੋਣ ਦੀ ਉਮੀਦ ਜਤਾਈ ਹੈ ਪਰ ਕਿਹਾ ਹੈ ਕਿ ਇਹ ਸੁਧਾਰ ਬਣਿਆ ਰਹੇਗਾ ਇਸ ਬਾਰੇ ਕਹਿਣਾ ਮੁਸ਼ਕਲ ਹੈ।

ਵੈਸਟ ਸੈਂਟਰਲ ਖੇਤਰ ਵੈਨਕੂਵਰ ਆਈਲੈਂਡ ਦੇ ਈਸਟ ਕੋਸਟ ਅਤੇ ਮੇਨਲੈਂਡ ਦੇ ਸਨਸ਼ਾਈਨ ਕੋਸਟ ਦੇ ਕੁਝ ਹਿੱਸਿਆਂ ਨਾਲ ਹਵਾ ਦੀ ਗੁਣਵੱਤਾ ਚਿਤਾਵਨੀ ਹੇਠ ਹੈ। ਬੀ.ਸੀ. ਵਾਈਲਡਫਾਇਰ ਸਰਵਿਸ ਮੁਤਾਬਕ, ਪੋਰਟ ਐਲਬਰਨੀ ਕੋਲ ਮਾਊਂਟ ਅੰਡਰਵੁੱਡ ਵਾਈਲਡਫਾਇਰ 34 ਵਰਗ ਕਿਲੋਮੀਟਰ ਵਿਚ ਹੈ ਅਤੇ ਇਸ ਦੀ ਅੱਗੇ ਦੀ ਹੁਣ ਤੱਕ ਸਥਿਤੀ ਸਪੱਸ਼ਟ ਨਹੀਂ ਹੈ।

ਇਸ ਅੱਗ ਕਾਰਨ ਬੈਮਫੀਲਡ ਤੱਕ ਬਿਜਲੀ ਪ੍ਰਭਾਵਿਤ ਹੈ ਅਤੇ ਮੁੱਖ ਸੜਕ ਦੀ ਪਹੁੰਚ ਕੱਟ ਗਈ ਹੈ ਤੇ ਪਾਰਕਸ ਕੈਨੇਡਾ ਦਾ ਕਹਿਣਾ ਹੈ ਕਿ ਉਸ ਵਲੋਂ ਪੈਸੀਫਿਕ ਰਿਮ ਨੈਸ਼ਨਲ ਪਾਰਕ ਰਿਜ਼ਰਵ ਵਿਚ ਪ੍ਰਸਿੱਧ ਵੈਸਟ ਕੋਸਟ ਟ੍ਰੇਲ ਲਈ ਵਿਜ਼ਟ ਨੂੰ ਸੀਮਤ ਕੀਤਾ ਜਾ ਰਿਹਾ ਹੈ। ਉਥੇ ਹੀ, ਪੋਰਟ ਐਲਬਰਨੀ ਸਿਟੀ ਨੇ ਧੂੰਏ ਅਤੇ ਹੀਟ ਤੋਂ ਬਚਣ ਵਾਸਤੇ ਲੋਕਾਂ ਲਈ ਇੱਕ ਰਾਹਤ ਕੇਂਦਰ ਖੋਲ੍ਹਿਆ ਹੈ।

Latest news

canada-wide-warrant-issued-for-gurkirat-singh-26-of-delta
Punjabi

ਡੈਲਟਾ ਦੇ 26 ਸਾਲਾ ਗੁਰਕੀਰਤ ਸਿੰਘ ਖਿਲਾਫ ਕੈਨੇਡਾ ਵਾਈਡ ਵਾਰੰਟ ਕੀਤਾ ਗਿਆ ਜਾਰੀ

ਡੈਲਟਾ ਦੇ 26 ਸਾਲਾ ਗੁਰਕੀਰਤ ਸਿੰਘ ਖਿਲਾਫ ਕੈਨੇਡਾ ਵਾਈਡ ਵਾਰੰਟ ਜਾਰੀ ਕੀਤਾ ਗਿਆ ਹੈ। ਗੁਰਕੀਰਤ 'ਤੇ 16 ਸਾਲ ਤੋਂ ਘੱਟ ਉਮਰ ਦੀ ਲੜਕੀ ਨਾਲ ਜਿਨਸੀ ਸੋਸ਼ਣ ਦੇ ਸਬੰਧ ਵਿਚ ਦੋਸ਼ ਹਨ। ਪੁਲਿਸ ਨੇ ਮੰਗਲਵਾਰ ਨੂੰ ਕਿਹਾ ਕਿ ਪਿਛਲੇ ਸਾਲ ਹੋਏ ਕਥਿਤ ਬਾਲ ਜਿਨਸੀ ਹਮਲੇ ਦੇ ਸਬੰਧ ਵਿਚ ਲੋੜੀਂਦਾ ਗੁਰਕੀਰਤ ਸਿੰਘ ਅਜੇ ਵੀ ਫਰਾਰ ਹੈ। ਉਸ ਦੇ ਟਿਕਾਣੇ ਬਾਰੇ ਜਾਣਕਾਰੀ ਲਈ ਪੁਲਿਸ ਵਲੋਂ ਨਵੇਂ ਸਿਰਿਓਂ ਅਪੀਲ ਕੀਤੀ ਗਈ ਹੈ। ਉਸ 'ਤੇ ਲੱਗੇ ਦੋਸ਼ 12 ਸਤੰਬਰ 2024 ਨਾਲ ਸਬੰਧਤ ਹਨ।
heavy-rains-wreak-havoc-in-western-punjab-several-people-die
Punjabi

ਲਹਿੰਦੇ ਪੰਜਾਬ ਵਿੱਚ ਭਾਰੀ ਮੀਂਹ ਨੇ ਮਚਾਈ ਤਬਾਹੀ, ਕਈ ਲੋਕਾਂ ਦੀ ਹੋਈ ਮੌਤ

ਪਾਕਿਸਤਾਨ ਦੇ ਕਰਾਚੀ ਵਿਚ ਮੰਗਲਵਾਰ ਨੂੰ ਭਾਰੀ ਮੀਂਹ ਪੈਣ ਨਾਲ ਸਬੰਧਤ ਘਟਨਾਵਾਂ ਵਿਚ ਘੱਟੋ-ਘੱਟ ਛੇ ਲੋਕਾਂ ਦੀ ਮੌਤ ਹੋ ਗਈ ਅਤੇ ਮੌਸਮ ਵਿਭਾਗ ਨੇ ਹੋਰ ਮੀਂਹ ਪੈਣ ਦੀ ਚਿਤਾਵਨੀ ਦਿੱਤੀ ਹੈ। ਸਾਹਮਣੇ ਆਏ ਵਿਜ਼ੂਅਲ ਵਿਚ ਸ਼ਹਿਰ ਦੀਆਂ ਮੁੱਖ ਸੜਕਾਂ ਪਾਣੀ ਵਿਚ ਡੁੱਬੀਆਂ ਹੋਈਆਂ ਦਿਖਾਈ ਦਿੱਤੀਆਂ ਅਤੇ ਆਵਾਜਾਈ ਠੱਪ ਹੋ ਗਈ।
health-canada-approves-ozempic-to-reduce-kidney-deterioration-in-people-with-diabetes
Punjabi

ਹੈਲਥ ਕੈਨੇਡਾ ਨੇ ਡਾਇਬੀਟੀਜ਼ ਵਾਲੇ ਲੋਕਾਂ 'ਚ ਗੁਰਦੇ ਦੀ ਖਰਾਬੀ ਨੂੰ ਘਟਾਉਣ ਲਈ ਓਜ਼ੈਂਪਿਕ ਦਵਾਈ ਨੂੰ ਦਿੱਤੀ ਮਨਜ਼ੂਰੀ

ਕੈਨੇਡਾ ਵਿਚ ਸ਼ੂਗਰ ਦੇ ਮਰੀਜ਼ਾਂ ਵਿਚ ਕਿਡਨੀ ਦੇ ਹੋਰ ਨੁਕਸਾਨ ਦੇ ਜੋਖਮ ਨੂੰ ਘਟਾਉਣ ਲਈ ਓਜ਼ੈਂਪਿਕ ਦਵਾਈ ਨੂੰ ਮਨਜ਼ੂਰੀ ਦਿੱਤੀ ਗਈ ਹੈ।ਹੈਲਥ ਕੈਨੇਡਾ ਨੇ ਟਾਈਪ 2 ਡਾਇਬਟੀਜ਼ ਵਾਲੇ ਮਰੀਜ਼ਾਂ ਲਈ ਇਸ ਦੀ ਪ੍ਰਵਾਨਗੀ ਦਿੱਤੀ ਹੈ। ਟਾਈਪ 2 ਡਾਇਬਟੀਜ਼ ਵਾਲੇ 30 ਤੋਂ 50 ਫੀਸਦੀ ਲੋਕਾਂ ਵਿਚ ਕਿਸੇ ਨਾ ਕਿਸੇ ਰੂਪ ਵਿਚ ਕਿਡਨੀ ਦੀ ਬਿਮਾਰੀ ਵਿਕਸਤ ਹੋ ਜਾਂਦੀ ਹੈ।
fiery-head-on-crash-on-highway-1-kills-two-near-lytton-b-c
Punjabi

ਲਿਟਨ, ਬੀਸੀ ਨੇੜੇ ਹਾਈਵੇਅ 1 'ਤੇ ਭਿਆਨਕ ਟੱਕਰ, ਦੋ ਲੋਕਾਂ ਦੀ ਹੋਈ ਮੌਤ

ਲਿਟਨ ਵਿਚ ਪਿਛਲੇ ਹਫ਼ਤੇ ਹਾਈਵੇ 1 'ਤੇ ਹੋਏ ਜਾਨਲੇਵਾ ਹਾਦਸੇ ਦੇ ਸਬੰਧ ਵਿਚ ਪੁਲਿਸ ਵਲੋਂ ਡੈਸ਼ ਕੈਮ ਵੀਡੀਓ ਦੀ ਤਲਾਸ਼ ਕੀਤੀ ਜਾ ਰਹੀ ਹੈ। ਇਸ ਹਾਦਸੇ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਚਾਰ ਜ਼ਖਮੀ ਹੋ ਗਏ ਸਨ। ਲਿਟਨ ਆਰ.ਸੀ.ਐਮ.ਪੀ. ਨੇ ਮੰਗਲਵਾਰ ਨੂੰ ਇੱਕ ਬਿਆਨ ਵਿਚ ਕਿਹਾ ਕਿ 14 ਅਗਸਤ ਨੂੰ ਸ਼ਾਮ 5 ਵਜੇ ਸਪੈਂਸਸ ਬ੍ਰਿਜ ਦੇ ਨੇੜੇ ਮੁੱਖ ਹਾਈਵੇ ਦੇ ਇੱਕ ਹਿੱਸੇ 'ਤੇ ਪੁਲਿਸ ਨੂੰ ਵਾਹਨਾਂ ਦੀ ਟੱਕਰ ਦੀ ਰਿਪੋਰਟ ਮਿਲੀ ਸੀ।
inflation-cools-to-1-7-in-july-thanks-to-lower-gas-prices-statcan
Punjabi

ਜੁਲਾਈ ਵਿੱਚ ਗੈਸ ਦੀਆਂ ਕੀਮਤਾਂ ਘਟਣ ਕਾਰਨ ਮਹਿੰਗਾਈ 1.7% 'ਤੇ ਆਈ :ਸਟੇਟਕੈਨ

ਕੈਨੇਡਾ ਦੀ ਖਪਤਕਾਰ ਮਹਿੰਗਾਈ ਜੁਲਾਈ ਵਿਚ ਘੱਟ ਕੇ 1.7 ਫੀਸਦੀ 'ਤੇ ਆ ਗਈ ਹੈ,ਹਾਲਾਂਕਿ ਇਹ ਜੂਨ ਦੀ ਮਹਿੰਗਾਈ ਦਰ 1.9 ਫੀਸਦੀ ਤੋਂ ਮਾਮੂਲੀ ਘਟੀ ਹੈ। ਸਟੈਟਿਸਟਿਕਸ ਕੈਨੇਡਾ ਨੇ ਮੰਗਲਵਾਰ ਜਾਰੀ ਰਿਪੋਰਟ ਵਿਚ ਕਿਹਾ ਕਿ ਗੈਸੋਲੀਨ ਕੀਮਤਾਂ ਵਿਚ ਗਿਰਾਵਟ ਨੇ ਕਰਿਆਨੇ ਦੇ ਸਮਾਨ ਸਮੇਤ ਹੋਰ ਚੀਜ਼ਾਂ ਦੀਆਂ ਕੀਮਤਾਂ ਵਿਚ ਆਏ ਉਛਾਲ ਨੂੰ ਆਫਸੈੱਟ ਕਰਨ ਵਿਚ ਮਦਦ ਕੀਤੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link