7.55C Vancouver
ADS

Oct 16, 2026 7:16 PM - Connect Newsroom - Ramandeep Kaur

ਬਰਨਬੀ ਦੇ 22 ਸਾਲਾ ਨੌਜਵਾਨ ਨੂੰ ਨਾਬਾਲਗ ਕੁੜੀਆਂ ਦੀ ਸੈਕਸਟੋਰਸ਼ਨ ਲਈ ਸਾਢੇ 3 ਸਾਲ ਦੀ ਜੇਲ੍ਹ

Share On
burnaby-man-sentenced-to-3-5-years-in-prison-for-online-sextortion-of-teenage-girls
A 22-year-old Burnaby man has been jailed for 3.5 years for threatening teenage girls over nude images and demanding money.(Photo: X Burnaby RCMP)

ਬਰਨਬੀ ਦੇ ਇੱਕ 22 ਸਾਲਾ ਨੌਜਵਾਨ ਨੂੰ ਨਾਬਾਲਗ ਕੁੜੀਆਂ ਨਾਲ ਔਨਲਾਈਨ ਸੈਕਸਟੋਰਸ਼ਨ ਦੇ ਮਾਮਲੇ ਵਿਚ ਸਾਢੇ ਤਿੰਨ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਅਨਵਰ ਜੇਲਾਸੀ ਨਾਂ ਦੇ ਮੁਲਜ਼ਮ ਵਲੋਂ ਅਕਤੂਬਰ 2022 ਤੋਂ ਦਸੰਬਰ 2023 ਦਰਮਿਆਨ ਸੋਸ਼ਲ ਮੀਡੀਆ 'ਤੇ ਮਿਲੀਆਂ ਓਂਟਾਰੀਓ, ਕਿਊਬੈਕ ਅਤੇ ਨੋਵਾ ਸਕੋਸ਼ੀਆ ਦੀਆਂ 15 ਤੋਂ 18 ਸਾਲ ਵਿਚਕਾਰ ਦੀਆਂ 8 ਤੋਂ 9 ਕੁੜੀਆਂ ਤੋਂ ਨਿਊਡ ਤਸਵੀਰਾਂ ਹਾਸਲ ਕਰਕੇ ਉਨ੍ਹਾਂ ਨੂੰ ਐਕਸਟੋਰਸ਼ਨ ਲਈ ਧਮਕੀਆਂ ਦਿੱਤੀਆਂ ਸਨ।

ਰਿਪੋਰਟ ਮੁਤਾਬਕ, Jelassi ਨੇ ਪੈਸੇ ਤੋਂ ਨਾਂਹ ਕਰਨ ਵਾਲੀ ਓਂਟਾਰੀਓ ਦੀ ਇੱਕ 17 ਸਾਲਾ ਪੀੜਤਾ ਨੂੰ ਔਨਲਾਈਨ ਮੈਸੇਜ ਵਿਚ ਲਿਖਿਆ ਸੀ ਕਿ ਮੈਂ ਤੇਰੀ ਜ਼ਿੰਦਗੀ ਉਦੋਂ ਤੱਕ ਬਰਬਾਦ ਕਰਨ ਵਾਲਾ ਹਾਂ ਜਦੋਂ ਤੱਕ ਤੇਰਾ ਸਾਰਾ ਪਰਿਵਾਰ ਤੈਨੂੰ ਨਿਊਡ ਨਹੀਂ ਦੇਖ ਲੈਂਦਾ। ਇਸੇ ਤਰ੍ਹਾਂ ਉਸ ਨੇ ਇੱਕ ਹੋਰ 17 ਸਾਲਾ ਲੜਕੀ ਨੂੰ 24 ਘੰਟਿਆਂ ਵਿਚ $200 ਦੇਣ ਲਈ ਬਲੈਕਮੇਲ ਕੀਤਾ ਸੀ।

ਵੈਨਕੂਵਰ ਸੂਬਾਈ ਅਦਾਲਤ ਨੇ ਜੇਲ੍ਹ ਦੀ ਸਜ਼ਾ ਦੇ ਨਾਲ Jelassi ਦਾ ਨਾਂ ਅਗਲੇ 20 ਸਾਲਾਂ ਲਈ ਜਾਂ ਜਦੋਂ ਤੱਕ ਉਹ 42 ਸਾਲ ਦਾ ਨਹੀਂ ਹੋ ਜਾਂਦਾ ਸੈਕਸ ਅਪਰਾਧੀ ਰਜਿਸਟਰੀ ਵਿਚ ਸ਼ਾਮਲ ਕਰਨ ਦਾ ਹੁਕਮ ਵੀ ਦਿੱਤਾ ਹੈ।

Latest news

four-canadian-soldiers-killed-in-explosion-at-alberta-military-training-base
Punjabi

ਐਲਬਰਟਾ ਦੇ ਫ਼ੌਜੀ ਟ੍ਰੇਨਿੰਗ ਬੇਸ ’ਤੇ ਅੱਗ ਦਾ ਕਹਿਰ, 4 ਜਵਾਨਾਂ ਦੀ ਮੌਤ,39 ਜ਼ਖ਼ਮੀ

ਕੈਨੇਡੀਅਨ ਆਰਮਡ ਫੋਰਸਿਜ਼ ਦੇ ਐਲਬਰਟਾ ਸਥਿਤ ਫ਼ੌਜੀ ਟ੍ਰੇਨਿੰਗ ਬੇਸ ਵੇਨਰਾਈਟ ਵਿਖੇ ਸ਼ਨੀਵਾਰ ਨੂੰ ਅੱਗ ਲੱਗਣ ਕਾਰਨ ਹੋਏ ਧਮਾਕੇ ਵਿਚ 4 ਜਵਾਨਾਂ ਦੀ ਮੌਤ ਹੋ ਗਈ, ਜਦੋਂ ਕਿ 39 ਹੋਰ ਜਵਾਨ ਗੰਭੀਰ ਰੂਪ ਵਿਚ ਝੁਲਸ ਗਏ, ਜਿਨ੍ਹਾਂ ਵਿਚੋਂ 19 ਦੀ ਨਾਜ਼ੁਕ ਬਣੀ ਹੋਈ ਹੈ।
three-dead-16-injured-in-calgary-bus-crash-and-explosion
Punjabi

ਕੈਲਗਰੀ ’ਚ ਬੱਸ ਹਾਦਸੇ ਮਗਰੋਂ ਧਮਾਕਾ, 3 ਦੀ ਮੌਤ ਤੇ 16 ਜ਼ਖ਼ਮੀ

ਕੈਲਗਰੀ ਵਿੱਚ ਵੀਰਵਾਰ ਵਾਪਰੇ ਬੱਸ ਹਾਦਸੇ ਅਤੇ ਅੱਗ ਲੱਗਣ ਦੀ ਘਟਨਾ ਵਿੱਚ ਤਿੰਨ ਯਾਤਰੀਆਂ ਦੀ ਮੌਤ ਹੋ ਗਈ ਹੈ ਅਤੇ ਇੱਕ ਪੁਲਿਸ ਅਧਿਕਾਰੀ ਸਮੇਤ 16 ਹੋਰ ਲੋਕ ਜ਼ਖ਼ਮੀ ਹੋ ਗਏ ਹਨ। ਮ੍ਰਿਤਕ ਤਿੰਨੇ ਵਿਅਕਤੀ ਇਸੇ ਬੱਸ ਵਿੱਚ ਸਵਾਰ ਸਨ, ਜਿਨ੍ਹਾਂ ਵਿੱਚੋਂ ਦੋ ਦੀ ਪਛਾਣ ਕਰ ਲਈ ਗਈ ਹੈ ਜਦਕਿ ਤੀਜੇ ਦੀ ਪਛਾਣ ਕੀਤੀ ਜਾ ਰਹੀ ਹੈ।
punjab-and-haryana-high-court-clears-bhagwant-manns-proposed-france-visit
Punjabi

ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਮਾਨ ਦੇ ਫ਼ਰਾਂਸ ਦੌਰੇ ਨੂੰ ਮਨਜ਼ੂਰੀ ਦੇਣ ਤੋਂ ਇਨਕਾਰ ਦਾ ਫ਼ੈਸਲਾ ਰੱਦ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੇਂਦਰ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਪ੍ਰਸਤਾਵਿਤ ਫ਼ਰਾਂਸ ਦੌਰੇ ਲਈ ਰਾਜਨੀਤਕ ਪ੍ਰਵਾਨਗੀ ਦੇਣ ਤੋਂ ਇਨਕਾਰ ਕੀਤੇ ਜਾਣ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਹੁਣ ਮੁੱਖ ਮੰਤਰੀ ਕੱਲ੍ਹ ਨੂੰ ਫ਼ਰਾਂਸ ਲਈ ਰਵਾਨਾ ਹੋ ਸਕਦੇ ਹਨ।
burnaby-man-sentenced-to-3-5-years-in-prison-for-online-sextortion-of-teenage-girls
Punjabi

ਬਰਨਬੀ ਦੇ 22 ਸਾਲਾ ਨੌਜਵਾਨ ਨੂੰ ਨਾਬਾਲਗ ਕੁੜੀਆਂ ਦੀ ਸੈਕਸਟੋਰਸ਼ਨ ਲਈ ਸਾਢੇ 3 ਸਾਲ ਦੀ ਜੇਲ੍ਹ

ਬਰਨਬੀ ਦੇ ਇੱਕ 22 ਸਾਲਾ ਨੌਜਵਾਨ ਨੂੰ ਨਾਬਾਲਗ ਕੁੜੀਆਂ ਨਾਲ ਔਨਲਾਈਨ ਸੈਕਸਟੋਰਸ਼ਨ ਦੇ ਮਾਮਲੇ ਵਿਚ ਸਾਢੇ ਤਿੰਨ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਅਨਵਰ ਜੇਲਾਸੀ ਨਾਂ ਦੇ ਮੁਲਜ਼ਮ ਵਲੋਂ ਅਕਤੂਬਰ 2022 ਤੋਂ ਦਸੰਬਰ 2023 ਦਰਮਿਆਨ ਸੋਸ਼ਲ ਮੀਡੀਆ 'ਤੇ ਮਿਲੀਆਂ ਓਂਟਾਰੀਓ, ਕਿਊਬੈਕ ਅਤੇ ਨੋਵਾ ਸਕੋਸ਼ੀਆ ਦੀਆਂ 15 ਤੋਂ 18 ਸਾਲ ਵਿਚਕਾਰ ਦੀਆਂ 8 ਤੋਂ 9 ਕੁੜੀਆਂ ਤੋਂ ਨਿਊਡ ਤਸਵੀਰਾਂ ਹਾਸਲ ਕਰਕੇ ਉਨ੍ਹਾਂ ਨੂੰ ਐਕਸਟੋਰਸ਼ਨ ਲਈ ਧਮਕੀਆਂ ਦਿੱਤੀਆਂ ਸਨ।
eby-slams-b-c-conservatives-warns-their-promises-could-leave-5b-budget-hole
Punjabi

ਈਬੀ ਦਾ ਕੰਜ਼ਰਵੇਟਿਵ ’ਤੇ ਹਮਲਾ, ਕਿਹਾ- ਵਾਅਦਿਆਂ ਨਾਲ ਬੀ.ਸੀ. ਦੇ ਬਜਟ ’ਚ ਪੈ ਸਕਦਾ ਹੈ $5 ਬਿਲੀਅਨ ਦਾ ਘਾਟਾ

ਬੀ.ਸੀ. ਵਿਚ ਚੋਣ ਮੁਹਿੰਮ ਹੁਣ ਅੰਤਿਮ ਦੌਰ ਵਿਚ ਹੈ ਅਤੇ ਅੱਜ ਬੀ. ਸੀ. ਐਨ.ਡੀ.ਪੀ. ਲੀਡਰ ਡੇਵਿਡ ਈਬੀ ਨੇ ਕੋਕੁਇਟਲਮ ਵਿਖੇ ਚੋਣ ਰੈਲੀ ਦੌਰਾਨ ਬੀ. ਸੀ. ਕੰਜ਼ਰਵੇਟਿਵ ਪਾਰਟੀ 'ਤੇ ਤਿੱਖੇ ਹਮਲੇ ਕੀਤੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਬੀ.ਸੀ.ਕੰਜ਼ਰਵੇਟਿਵ ਲੀਡਰ ਲੋਰਨ ਡੋਰਕਸਨ ਦੇ ਵਾਅਦੇ ਸੂਬੇ ਦੇ ਬਜਟ ਵਿਚ $5 ਬਿਲੀਅਨ ਦਾ ਵੱਡਾ ਘਾਟਾ ਪੈਦਾ ਕਰ ਦੇਣਗੇ ਅਤੇ ਉਨ੍ਹਾਂ ਕੋਲ ਇਸ ਦੀ ਭਰਪਾਈ ਕਰਨ ਦਾ ਕੋਈ ਸਪੱਸ਼ਟ ਰੋਡਮੈਪ ਨਹੀਂ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link