10.94C Vancouver
ADS

Oct 13, 2026 1:59 PM - Connect Newsroom - Jasmine Singh with files from The Canadian Press

30 ਸਾਲਾਂ ਦਾ ਸਭ ਤੋਂ ਵੱਡਾ ਵਪਾਰਕ ਵਫ਼ਦ ਭਾਰਤ ਭੇਜ ਰਿਹੈ ਕੈਨੇਡਾ

Share On
canada-sends-largest-trade-delegation-to-india-in-30-years
Canada aims to boost annual trade with India to $70 billion by 2030 as Trade Minister Maninder Sidhu leads a delegation of nearly 300 business representatives. (Photo: The Canadian Press)

ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ 17 ਅਕਤੂਬਰ ਤੱਕ ਭਾਰਤ ਵਿਚ ਉੱਚ-ਪੱਧਰੀ ਟ੍ਰੇਡ ਮਿਸ਼ਨ 'ਤੇ ਹਨ। ਪਿਛਲੇ 30 ਸਾਲਾਂ ਵਿਚ ਔਟਵਾ ਵੱਲੋਂ ਭਾਰਤ ਭੇਜਿਆ ਗਿਆ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਵਪਾਰਕ ਵਫ਼ਦ ਹੈ, ਜਿਸ ਵਿਚ ਕਾਰੋਬਾਰ ਅਤੇ ਐਕਸਪੋਰਟ ਨਾਲ ਜੁੜੇ ਲਗਭਗ 300 ਪ੍ਰਤੀਨਿਧੀ ਸ਼ਾਮਲ ਹਨ।

ਇਸ ਦੌਰੇ ਦਾ ਉਦੇਸ਼ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਨੂੰ ਵਧਾਉਣਾ, ਨਿਵੇਸ਼ ਨੂੰ ਆਕਰਸ਼ਿਤ ਕਰਨਾ ਅਤੇ ਫ੍ਰੀ ਟ੍ਰੇਡ ਸਮਝੌਤੇ ਲਈ ਚੱਲ ਰਹੀ ਗੱਲਬਾਤ ਨੂੰ ਤੇਜ਼ੀ ਨਾਲ ਅੱਗੇ ਵਧਾਉਣਾ ਹੈ। ਕੈਨੇਡਾ ਨੇ ਸਾਲ 2030 ਤੱਕ ਭਾਰਤ ਨਾਲ ਸਲਾਨਾ ਵਪਾਰ ਨੂੰ $70 ਬਿਲੀਅਨ ਤੱਕ ਪਹੁੰਚਾਉਣ ਦਾ ਟੀਚਾ ਰੱਖਿਆ ਹੈ, ਜੋ ਇਸ ਸਮੇਂ $30 ਬਿਲੀਅਨ ਦਾ ਹੈ। ਸਿੱਧੂ ਮੁਤਾਬਕ, ਏਰੋਸਪੇਸ, ਸਾਫ਼-ਸੁਥਰੀਆਂ ਤਕਨੀਕਾਂ ਅਤੇ ਊਰਜਾ ਤਬਦੀਲੀ ਤੋਂ ਲੈ ਕੇ ਖੇਤੀ-ਭੋਜਨ ਤੱਕ ਕੈਨੇਡਾ ਕੋਲ ਭਾਰਤ ਤੋਂ ਬਿਜ਼ਨੈੱਸ ਹਾਸਲ ਕਰਨ ਦੇ ਅਥਾਹ ਮੌਕੇ ਹਨ।

ਉਨ੍ਹਾਂ ਮੁਤਾਬਕ, ਆਉਣ ਵਾਲੇ ਸਾਲਾਂ ਵਿਚ ਨਵੀਂ ਦਿੱਲੀ ਨੂੰ 2,000 ਤੋਂ ਵੱਧ ਹਵਾਈ ਜਹਾਜ਼ ਦੀ ਲੋੜ ਹੋਵੇਗੀ ਅਤੇ ਕੈਨੇਡਾ ਦਾ ਏਰੋਸਪੇਸ ਉਦਯੋਗ ਇਸ ਵਿਚ ਯੋਗਦਾਨ ਪਾ ਸਕਦਾ ਹੈ। ਇਸ ਦੇ ਨਾਲ ਹੀ ਉਹਨਾਂ ਜ਼ਿਕਰ ਕੀਤਾ ਕਿ ਭਾਰਤੀ ਕੰਪਨੀਆਂ ਕੈਨੇਡਾ ਨੂੰ ਚੁਣ ਰਹੀਆਂ ਹਨ ਅਤੇ ਸਾਡੇ ਦੇਸ਼ ਵਿਚ ਲਗਭਗ 36,000 ਨੌਕਰੀਆਂ ਪੈਦਾ ਕਰ ਚੁੱਕੀਆਂ ਹਨ।

Latest news

poilievre-visits-detroit-to-push-for-tariff-free-trade-between-canada-and-u-s
Punjabi

ਟੈਰਿਫ-ਫ੍ਰੀ ਵਪਾਰ ਦੀ ਵਕਾਲਤ ਲਈ ਡੈਟ੍ਰੋਇਟ ਪਹੁੰਚਣਗੇ ਪੌਲੀਐਵ

ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੌਲੀਐਵ ਵਾਸ਼ਿੰਗਟਨ ਅਤੇ ਔਟਵਾ ਦਰਮਿਆਨ ਟੈਰਿਫ-ਫ੍ਰੀ ਟ੍ਰੇਡ ਦੀ ਵਕਾਲਤ ਲਈ ਅੱਜ ਅਮਰੀਕਾ ਦੇ ਸ਼ਹਿਰ ਡੈਟ੍ਰੋਇਟ ਦਾ ਦੌਰਾ ਕਰ ਰਹੇ ਹਨ। ਇਸ ਯਾਤਰਾ ਲਈ ਰਵਾਨਾ ਹੋਣ ਤੋਂ ਪਹਿਲਾਂ ਉਨ੍ਹਾਂ ਓਨਟਾਰੀਓ ਵਿਖੇ ਵਿੰਡਸਰ ਵਿਚ ਇੱਕ ਪ੍ਰੈਸ ਕਾਨਫਰੰਸ ਕੀਤੀ, ਜਿਸ ਦੌਰਾਨ ਉਨ੍ਹਾਂ ਦੱਸਿਆ ਕਿ ਉਹ ਜਨਰਲ ਮੋਟਰਜ਼ ਦੇ ਪਲਾਂਟ ਅਤੇ ਮਿਸ਼ੀਗਨ ਵਿਚ ਫੋਰਡ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕਰਨਗੇ, ਇਸ ਦੌਰੇ ਵਿਚ ਉਨ੍ਹਾਂ ਨਾਲ ਵਿੰਡਸਰ ਖੇਤਰ ਦੇ ਕੰਜ਼ਰਵੇਟਿਵ ਸਾਂਸਦ ਵੀ ਸ਼ਾਮਲ ਹਨ।
carney-calls-for-canadian-unity-ahead-of-alberta-referendum
Punjabi

ਐਲਬਰਟਾ ਰਿਫਰੈਂਡਮ ਤੋਂ ਪਹਿਲਾਂ ਪੀ.ਐਮ.ਕਾਰਨੀ ਨੇ ਦਿੱਤਾ ਦੇਸ਼ ਦੀ ਏਕਤਾ ਦਾ ਸੁਨੇਹਾ

ਐਲਬਰਟਾ ਦੇ ਭਵਿੱਖ ਨੂੰ ਲੈ ਕੇ ਹੋਣ ਵਾਲੇ ਰਿਫਰੈਂਡਮ ਤੋਂ ਠੀਕ ਇੱਕ ਹਫ਼ਤਾ ਪਹਿਲਾਂ, ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ Thanksgiving ਮੌਕੇ ਲੋਕਾਂ ਨੂੰ ਦੇਸ਼ ਦੀ ਏਕਤਾ ਅਤੇ ਖੁਸ਼ਹਾਲੀ ਚੁਣਨ ਦਾ ਸਿੱਧਾ ਸੁਨੇਹਾ ਦਿੱਤਾ ਹੈ। ਉਨ੍ਹਾਂ ਨੇ ਐਡਮਿੰਟਨ ਵਿਚ ਆਪਣੇ ਪੁਰਾਣੇ ਸਕੂਲ ਸੇਂਟ ਫ੍ਰਾਂਸਿਸ Xavier ਹਾਈ ਸਕੂਲ ਤੋਂ ਰਿਕਾਰਡ ਕੀਤੇ ਮੈਸਜ ਵਿਚ ਕਿਹਾ ਕਿ ਬਦਲਦੀ ਦੁਨੀਆ ਵਿੱਚ ਕੈਨੇਡਾ ਨੂੰ ਕਈ ਆਰਥਿਕ ਅਤੇ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
pickup-truck-collides-head-on-with-transit-bus-in-delta
Punjabi

ਡੈਲਟਾ ’ਚ ਪਿਕਅੱਪ ਟਰੱਕ ਤੇ ਟ੍ਰਾਂਜ਼ਿਟ ਬੱਸ ਦੀ ਆਹਮੋ-ਸਾਹਮਣੇ ਟੱਕਰ

ਡੈਲਟਾ ਵਿਚ ਇੱਕ ਪਿਕਅੱਪ ਟਰੱਕ ਅਤੇ ਬੱਸ ਵਿਚਾਲੇ ਆਹਮੋ-ਸਾਹਮਣੇ ਟੱਕਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਮੁਤਾਬਕ, ਇਹ ਹਾਦਸਾ ਐਤਵਾਰ ਰਾਤ 92ਏ ਐਵੇਨਿਊ ਨੇੜੇ 120th ਸਟ੍ਰੀਟ 'ਤੇ ਵਾਪਰਿਆ। ਰਿਪੋਰਟਸ ਮੁਤਾਬਕ, ਨੌਰਥ ਵੱਲ ਜਾ ਰਿਹਾ ਫੋਰਡ ਪਿਕਅੱਪ ਟਰੱਕ ਪਹਿਲਾਂ ਉਸਾਰੀ ਸੰਬੰਧੀ ਚੇਤਾਵਨੀ ਚਿੰਨ੍ਹ ਨਾਲ ਟਕਰਾਇਆ, ਜਿਸ ਤੋਂ ਬਾਅਦ ਬੇਕਾਬੂ ਹੋ ਕੇ ਇਹ ਸਾਊਥ ਬਾਊਂਡ ਲੇਨ ਵਿਚ ਜਾ ਵੜਿਆ, ਜਿੱਥੇ ਕਈ ਹੋਰ ਗੱਡੀਆਂ ਨਾਲ ਟਕਰਾਉਣ ਤੋਂ ਬਚਦੇ ਹੋਏ ਇਸ ਨੇ ਸਾਹਮਣੇ ਤੋਂ ਆ ਰਹੀ ਟ੍ਰਾਂਜ਼ਿਟ ਬੱਸ ਨੂੰ ਟੱਕਰ ਮਾਰ ਦਿੱਤੀ।
canada-sends-largest-trade-delegation-to-india-in-30-years
Punjabi

30 ਸਾਲਾਂ ਦਾ ਸਭ ਤੋਂ ਵੱਡਾ ਵਪਾਰਕ ਵਫ਼ਦ ਭਾਰਤ ਭੇਜ ਰਿਹੈ ਕੈਨੇਡਾ

ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ 17 ਅਕਤੂਬਰ ਤੱਕ ਭਾਰਤ ਵਿਚ ਉੱਚ-ਪੱਧਰੀ ਟ੍ਰੇਡ ਮਿਸ਼ਨ 'ਤੇ ਹਨ। ਪਿਛਲੇ 30 ਸਾਲਾਂ ਵਿਚ ਔਟਵਾ ਵੱਲੋਂ ਭਾਰਤ ਭੇਜਿਆ ਗਿਆ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਵਪਾਰਕ ਵਫ਼ਦ ਹੈ, ਜਿਸ ਵਿਚ ਕਾਰੋਬਾਰ ਅਤੇ ਐਕਸਪੋਰਟ ਨਾਲ ਜੁੜੇ ਲਗਭਗ 300 ਪ੍ਰਤੀਨਿਧੀ ਸ਼ਾਮਲ ਹਨ।
carney-slams-trumps-russian-diesel-deal-warns-it-could-undermine-ukraine-peace-efforts
Punjabi

ਰੂਸੀ ਡੀਜ਼ਲ ਸਮਝੌਤੇ ’ਤੇ ਕਾਰਨੀ ਨੇ ਟਰੰਪ ਨੂੰ ਘੇਰਿਆ, ਕਿਹਾ- ਯੂਕਰੇਨ ’ਚ ਸ਼ਾਂਤੀ ਯਤਨਾਂ ਨੂੰ ਲੱਗੇਗੀ ਢਾਹ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਰੂਸ ਨਾਲ ਕੀਤੇ ਗਏ ਡੀਜ਼ਲ ਸਪਲਾਈ ਦੇ ਸਮਝੌਤੇ ਦੀ ਤਿੱਖੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਡੀਜ਼ਲ ਸਮਝੌਤਾ ਯੂਕਰੇਨ ਵਿਚ ਸ਼ਾਂਤੀ ਸਥਾਪਿਤ ਕਰਨ ਦੀਆਂ ਕੋਸ਼ਿਸ਼ਾਂ ਨੂੰ ਵੱਡੀ ਢਾਹ ਲਾ ਸਕਦਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link