11.25C Vancouver
ADS

Oct 13, 2026 2:09 PM - Connect Newsroom - Ramandeep Kaur

ਡੈਲਟਾ ’ਚ ਪਿਕਅੱਪ ਟਰੱਕ ਤੇ ਟ੍ਰਾਂਜ਼ਿਟ ਬੱਸ ਦੀ ਆਹਮੋ-ਸਾਹਮਣੇ ਟੱਕਰ

Share On
pickup-truck-collides-head-on-with-transit-bus-in-delta
A pickup truck collided head-on with a transit bus in Delta, leaving one person injured and taken to hospital in stable condition. (Photo: X Delta Police Department)

ਡੈਲਟਾ ਵਿਚ ਇੱਕ ਪਿਕਅੱਪ ਟਰੱਕ ਅਤੇ ਬੱਸ ਵਿਚਾਲੇ ਆਹਮੋ-ਸਾਹਮਣੇ ਟੱਕਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਮੁਤਾਬਕ, ਇਹ ਹਾਦਸਾ ਐਤਵਾਰ ਰਾਤ 92ਏ ਐਵੇਨਿਊ ਨੇੜੇ 120th ਸਟ੍ਰੀਟ 'ਤੇ ਵਾਪਰਿਆ। ਰਿਪੋਰਟਸ ਮੁਤਾਬਕ, ਨੌਰਥ ਵੱਲ ਜਾ ਰਿਹਾ ਫੋਰਡ ਪਿਕਅੱਪ ਟਰੱਕ ਪਹਿਲਾਂ ਉਸਾਰੀ ਸੰਬੰਧੀ ਚੇਤਾਵਨੀ ਚਿੰਨ੍ਹ ਨਾਲ ਟਕਰਾਇਆ, ਜਿਸ ਤੋਂ ਬਾਅਦ ਬੇਕਾਬੂ ਹੋ ਕੇ ਇਹ ਸਾਊਥ ਬਾਊਂਡ ਲੇਨ ਵਿਚ ਜਾ ਵੜਿਆ, ਜਿੱਥੇ ਕਈ ਹੋਰ ਗੱਡੀਆਂ ਨਾਲ ਟਕਰਾਉਣ ਤੋਂ ਬਚਦੇ ਹੋਏ ਇਸ ਨੇ ਸਾਹਮਣੇ ਤੋਂ ਆ ਰਹੀ ਟ੍ਰਾਂਜ਼ਿਟ ਬੱਸ ਨੂੰ ਟੱਕਰ ਮਾਰ ਦਿੱਤੀ।

ਬੀ.ਸੀ. ਐਮਰਜੈਂਸੀ ਹੈਲਥ ਸਰਵਿਸ ਅਨੁਸਾਰ, ਇਹ ਘਟਨਾ ਰਾਤ ਦੇ ਲਗਭਗ 9 ਵਜੇ ਵਾਪਰੀ, ਜਿੱਥੇ ਪੈਰਾਮੈਡਿਕਸ ਨੇ ਇੱਕ ਵਿਅਕਤੀ ਨੂੰ ਸਥਿਰ ਹਾਲਤ ਵਿਚ ਹਸਪਤਾਲ ਲਿਜਾਣ ਤੋਂ ਪਹਿਲਾਂ ਮੈਡੀਕਲ ਸਹਾਇਤਾ ਪ੍ਰਦਾਨ ਕੀਤੀ। ਡੈਲਟਾ ਪੁਲਿਸ ਡਿਪਾਰਟਮੈਂਟ ਮੁਤਾਬਕ, ਇਸ ਘਟਨਾ ਦੀ ਜਾਂਚ ਮੈਟਰੋ ਵੈਨਕੂਵਰ ਟ੍ਰਾਂਜ਼ਿਟ ਪੁਲਿਸ ਵਲੋਂ ਆਪਣੇ ਹੱਥਾਂ ਵਿਚ ਲਈ ਗਈ ਹੈ।

Latest news

former-alberta-premiers-unite-to-oppose-separation-from-canada
Punjabi

ਕੈਨੇਡਾ ਤੋਂ ਵੱਖ ਹੋਣ ਦੇ ਵਿਰੋਧ ’ਚ ਇਕੱਠੇ ਹੋਏ ਐਲਬਰਟਾ ਦੇ ਦੋ ਸਾਬਕਾ ਪ੍ਰੀਮੀਅਰ

ਐਲਬਰਟਾ ਦੀ ਰਾਜਨੀਤਿਕ ਸਿਆਸਤ ਵਿੱਚ ਵਿਰੋਧੀ ਧਿਰਾਂ ਵਜੋਂ ਜਾਣੇ ਜਾਂਦੇ ਦੋ ਸਾਬਕਾ ਪ੍ਰੀਮੀਅਰਜ਼ ਸੂਬੇ ਨੂੰ ਕੈਨੇਡਾ ਤੋਂ ਵੱਖ ਹੋਣ ਤੋਂ ਰੋਕਣ ਲਈ ਇਕੱਠੇ ਹੋ ਗਏ ਹਨ।ਸਾਬਕਾ ਪ੍ਰੀਮੀਅਰ ਜੇਸਨ ਕੈਨੀ ਅਤੇ ਰੇਚਲ ਨੌਟਲੀ ਨੇ ਐਡਮਿੰਟਨ ਚੈਂਬਰ ਆਫ਼ ਕਾਮਰਸ ਵਲੋਂ ਆਯੋਜਿਤ ਇੱਕ ਸਮਾਗਮ ਵਿੱਚ ਸੰਬੋਧਨ ਕਰਨਾ ਹੈ।
5-killed-over-40-injured-as-train-derails-in-pakistan
Punjabi

ਪਾਕਿਸਤਾਨ ’ਚ ਟ੍ਰੇਨ ਪਟੜੀ ਤੋਂ ਉਤਰੀ, 5 ਦੀ ਮੌਤ ਤੇ 40 ਤੋਂ ਵੱਧ ਜ਼ਖਮੀ

ਪਾਕਿਸਤਾਨ ਦੇ ਪੰਜਾਬ ਸੂਬੇ ਅਧੀਨ ਪੈਂਦੇ ਮੁਲਤਾਨ ਜ਼ਿਲ੍ਹੇ ਵਿਚ ਮੰਗਲਵਾਰ ਨੂੰ ਇੱਕ ਟ੍ਰੇਨ ਹਾਦਸਾ ਵਾਪਰਿਆ, ਜਿੱਥੇ ਪੇਸ਼ਾਵਰ ਜਾ ਰਹੀ 'ਰਹਿਮਾਨ ਬਾਬਾ ਐਕਸਪ੍ਰੈਸ' ਸ਼ੇਰ ਸ਼ਾਹ ਰੇਲਵੇ ਸਟੇਸ਼ਨ ਨੇੜੇ ਪਟੜੀ ਤੋਂ ਉਤਰ ਗਈ। ਪਾਕਿਸਤਾਨ ਰੇਲਵੇ ਦੇ ਚੀਫ਼ ਐਗਜ਼ੀਕਿਊਟਿਵ ਔਫ਼ੀਸਰ ਮੁਹੰਮਦ ਹਫ਼ੀਜ਼ੁੱਲਾ ਮੁਤਾਬਕ, ਇਸ ਹਾਦਸੇ ਵਿਚ 5 ਲੋਕਾਂ ਦੀ ਮੌਤ ਹੋ ਗਈ ਅਤੇ 40 ਤੋਂ ਵੱਧ ਸਵਾਰੀਆਂ ਜ਼ਖਮੀ ਹੋਈਆਂ ਹਨ।
poilievre-visits-detroit-to-push-for-tariff-free-trade-between-canada-and-u-s
Punjabi

ਟੈਰਿਫ-ਫ੍ਰੀ ਵਪਾਰ ਦੀ ਵਕਾਲਤ ਲਈ ਡੈਟ੍ਰੋਇਟ ਪਹੁੰਚਣਗੇ ਪੌਲੀਐਵ

ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੌਲੀਐਵ ਵਾਸ਼ਿੰਗਟਨ ਅਤੇ ਔਟਵਾ ਦਰਮਿਆਨ ਟੈਰਿਫ-ਫ੍ਰੀ ਟ੍ਰੇਡ ਦੀ ਵਕਾਲਤ ਲਈ ਅੱਜ ਅਮਰੀਕਾ ਦੇ ਸ਼ਹਿਰ ਡੈਟ੍ਰੋਇਟ ਦਾ ਦੌਰਾ ਕਰ ਰਹੇ ਹਨ। ਇਸ ਯਾਤਰਾ ਲਈ ਰਵਾਨਾ ਹੋਣ ਤੋਂ ਪਹਿਲਾਂ ਉਨ੍ਹਾਂ ਓਨਟਾਰੀਓ ਵਿਖੇ ਵਿੰਡਸਰ ਵਿਚ ਇੱਕ ਪ੍ਰੈਸ ਕਾਨਫਰੰਸ ਕੀਤੀ, ਜਿਸ ਦੌਰਾਨ ਉਨ੍ਹਾਂ ਦੱਸਿਆ ਕਿ ਉਹ ਜਨਰਲ ਮੋਟਰਜ਼ ਦੇ ਪਲਾਂਟ ਅਤੇ ਮਿਸ਼ੀਗਨ ਵਿਚ ਫੋਰਡ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕਰਨਗੇ, ਇਸ ਦੌਰੇ ਵਿਚ ਉਨ੍ਹਾਂ ਨਾਲ ਵਿੰਡਸਰ ਖੇਤਰ ਦੇ ਕੰਜ਼ਰਵੇਟਿਵ ਸਾਂਸਦ ਵੀ ਸ਼ਾਮਲ ਹਨ।
carney-calls-for-canadian-unity-ahead-of-alberta-referendum
Punjabi

ਐਲਬਰਟਾ ਰਿਫਰੈਂਡਮ ਤੋਂ ਪਹਿਲਾਂ ਪੀ.ਐਮ.ਕਾਰਨੀ ਨੇ ਦਿੱਤਾ ਦੇਸ਼ ਦੀ ਏਕਤਾ ਦਾ ਸੁਨੇਹਾ

ਐਲਬਰਟਾ ਦੇ ਭਵਿੱਖ ਨੂੰ ਲੈ ਕੇ ਹੋਣ ਵਾਲੇ ਰਿਫਰੈਂਡਮ ਤੋਂ ਠੀਕ ਇੱਕ ਹਫ਼ਤਾ ਪਹਿਲਾਂ, ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ Thanksgiving ਮੌਕੇ ਲੋਕਾਂ ਨੂੰ ਦੇਸ਼ ਦੀ ਏਕਤਾ ਅਤੇ ਖੁਸ਼ਹਾਲੀ ਚੁਣਨ ਦਾ ਸਿੱਧਾ ਸੁਨੇਹਾ ਦਿੱਤਾ ਹੈ। ਉਨ੍ਹਾਂ ਨੇ ਐਡਮਿੰਟਨ ਵਿਚ ਆਪਣੇ ਪੁਰਾਣੇ ਸਕੂਲ ਸੇਂਟ ਫ੍ਰਾਂਸਿਸ Xavier ਹਾਈ ਸਕੂਲ ਤੋਂ ਰਿਕਾਰਡ ਕੀਤੇ ਮੈਸਜ ਵਿਚ ਕਿਹਾ ਕਿ ਬਦਲਦੀ ਦੁਨੀਆ ਵਿੱਚ ਕੈਨੇਡਾ ਨੂੰ ਕਈ ਆਰਥਿਕ ਅਤੇ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
pickup-truck-collides-head-on-with-transit-bus-in-delta
Punjabi

ਡੈਲਟਾ ’ਚ ਪਿਕਅੱਪ ਟਰੱਕ ਤੇ ਟ੍ਰਾਂਜ਼ਿਟ ਬੱਸ ਦੀ ਆਹਮੋ-ਸਾਹਮਣੇ ਟੱਕਰ

ਡੈਲਟਾ ਵਿਚ ਇੱਕ ਪਿਕਅੱਪ ਟਰੱਕ ਅਤੇ ਬੱਸ ਵਿਚਾਲੇ ਆਹਮੋ-ਸਾਹਮਣੇ ਟੱਕਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਮੁਤਾਬਕ, ਇਹ ਹਾਦਸਾ ਐਤਵਾਰ ਰਾਤ 92ਏ ਐਵੇਨਿਊ ਨੇੜੇ 120th ਸਟ੍ਰੀਟ 'ਤੇ ਵਾਪਰਿਆ। ਰਿਪੋਰਟਸ ਮੁਤਾਬਕ, ਨੌਰਥ ਵੱਲ ਜਾ ਰਿਹਾ ਫੋਰਡ ਪਿਕਅੱਪ ਟਰੱਕ ਪਹਿਲਾਂ ਉਸਾਰੀ ਸੰਬੰਧੀ ਚੇਤਾਵਨੀ ਚਿੰਨ੍ਹ ਨਾਲ ਟਕਰਾਇਆ, ਜਿਸ ਤੋਂ ਬਾਅਦ ਬੇਕਾਬੂ ਹੋ ਕੇ ਇਹ ਸਾਊਥ ਬਾਊਂਡ ਲੇਨ ਵਿਚ ਜਾ ਵੜਿਆ, ਜਿੱਥੇ ਕਈ ਹੋਰ ਗੱਡੀਆਂ ਨਾਲ ਟਕਰਾਉਣ ਤੋਂ ਬਚਦੇ ਹੋਏ ਇਸ ਨੇ ਸਾਹਮਣੇ ਤੋਂ ਆ ਰਹੀ ਟ੍ਰਾਂਜ਼ਿਟ ਬੱਸ ਨੂੰ ਟੱਕਰ ਮਾਰ ਦਿੱਤੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link