13.36C Vancouver
ADS

Oct 6, 2026 5:06 PM - Connect Newsroom - Ramandeep Kaur with files from The Canadian Press

ਕਾਰਨੀ ਵੱਲੋਂ ਕਿਊਬੈਕ ਦੀ ਵੱਖਵਾਦੀ PQ ਸਰਕਾਰ ਨਾਲ ਮਿਲ ਕੇ ਕੰਮ ਕਰਨ ’ਤੇ ਜ਼ੋਰ

Share On
carney-vows-to-work-with-quebecs-separatist-pq-government
Carney and Quebec’s incoming PQ government vow to work together in the province’s interests. (Photo: The Canadian Press)

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਊਬੈਕ ਵਿਚ ਬਣਨ ਜਾ ਰਹੀ ਵੱਖਵਾਦੀ ਵਿਚਾਰਧਾਰਾ ਵਾਲੀ Parti Québécois ਦੀ ਸਰਕਾਰ ਨਾਲ ਮਿਲ ਕੇ ਕੰਮ ਕਰਨ 'ਤੇ ਜ਼ੋਰ ਦਿੱਤਾ ਹੈ। ਪ੍ਰਧਾਨ ਮੰਤਰੀ ਕਾਰਨੀ ਨੇ ਅੱਜ ਸਵੇਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਸੂਬੇ ਦੇ ਨਵੇਂ ਬਣਨ ਵਾਲੇ ਪ੍ਰੀਮੀਅਰ ਪਾਲ ਸੇਂਟ-ਪੀਅਰੇ ਪਲੈਮੰਡਨ ਨਾਲ ਫ਼ੋਨ 'ਤੇ ਗੱਲਬਾਤ ਕਰਕੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ ਹੈ।

ਕਾਰਨੀ ਨੇ ਇਸ ਨੂੰ ਦੇਸ਼ ਲਈ ਇੱਕ ਨਾਜ਼ੁਕ ਸਮਾਂ ਦੱਸਿਆ ਅਤੇ ਕਿਹਾ ਕਿ ਮੌਜੂਦਾ ਹਾਲਾਤ 'ਤੇ ਧਿਆਨ ਕੇਂਦਰਿਤ ਕਰਨਾ ਕਰਨਾ ਬੇਹੱਦ ਜ਼ਰੂਰੀ ਹੈ ਨਾ ਕਿ ਉਨ੍ਹਾਂ ਮੁੱਦਿਆਂ 'ਤੇ ਜੋ ਅਜੇ ਕਈ ਸਾਲ ਦੂਰ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਕਿਊਬੈਕ ਨਾਲ ਮਿਲ ਕੇ ਚੱਲ ਰਹੇ ਹਾਂ ਚਾਹੇ ਫਿਰ ਉਹ ਕਿਫਾਇਤੀ ਰਿਹਾਇਸ਼ ਦਾ ਮਾਮਲਾ ਹੋਵੇ ਜਾਂ ਚਰਚਿਲ ਫਾਲਸ ਵਰਗੇ ਵੱਡੇ ਪ੍ਰੋਜੈਕਟਸ ਨੂੰ ਅੱਗੇ ਵਧਾਉਣ ਦੀ ਗੱਲ ਹੋਵੇ।

ਇਸ ਦੌਰਾਨ ਪ੍ਰਧਾਨ ਮੰਤਰੀ ਨੇ ਅਮਰੀਕੀ ਟੈਰਿਫ ਨਾਲ ਪ੍ਰਭਾਵਿਤ ਵਰਕਰ ਦੀ ਸਪੋਰਟ ਦਾ ਵੀ ਭਰੋਸਾ ਦਿੱਤਾ। ਉਥੇ ਹੀ ਪਲੈਮੰਡਨ ਨੇ ਮਾਂਟਰੀਅਲ ਵਿਚ ਆਪਣੇ ਸਮਰਥਕਾਂ ਨੂੰ ਕਿਹਾ ਕਿ ਉਹ ਪ੍ਰਧਾਨ ਮੰਤਰੀ ਕਾਰਨੀ ਨਾਲ ਮਿਲ ਕੇ ਕੰਮ ਕਰਨਗੇ, ਜਦੋਂ ਵੀ ਇਹ ਕਿਊਬੈਕ ਦੇ ਲੋਕਾਂ ਦੇ ਹਿੱਤ ਵਿਚ ਹੋਵੇਗਾ।

Latest news

30-year-old-u-s-man-charged-in-tumbler-ridge-school-shooting-conspiracy
Punjabi

ਟੰਬਲਰ ਰਿਜ ਸਕੂਲ ਗੋਲੀਬਾਰੀ ਮਾਮਲੇ ’ਚ 30 ਸਾਲਾ ਅਮਰੀਕੀ ਵਿਅਕਤੀ ’ਤੇ ਲੱਗੇ ਸਾਜ਼ਿਸ਼ ਰਚਣ ਦੇ ਦੋਸ਼

ਬੀ.ਸੀ. ਦੇ ਟੰਬਲਰ ਰਿਜ ਸੈਕੰਡਰੀ ਸਕੂਲ ਵਿਚ ਹੋਈ ਸਮੂਹਿਕ ਗੋਲੀਬਾਰੀ ਦੇ ਸਬੰਧ ਵਿਚ ਅਮਰੀਕਾ ਦੇ ਇੱਕ 30 ਸਾਲਾ ਸ਼ੱਕੀ ਵਿਅਕਤੀ ਨੂੰ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਚਾਰਜ ਕੀਤਾ ਗਿਆ ਹੈ। ਇਸ ਦੀ ਪੁਸ਼ਟੀ ਅਮਰੀਕਾ ਦੇ ਕਾਰਜਕਾਰੀ Attorney Neil Floyd ਵਲੋਂ ਕੀਤੀ ਗਈ ਹੈ। ਮੁਲਜ਼ਮ ਪੱਛਮੀ ਵਾਸ਼ਿੰਗਟਨ ਦਾ ਰਹਿਣ ਵਾਲਾ ਹੈ।
carney-to-visit-türkiye-to-strengthen-trade-energy-and-defence-ties
Punjabi

ਤੁਰਕੀ ਦੌਰੇ ’ਤੇ ਜਾਣਗੇ ਮਾਰਕ ਕਾਰਨੀ, ਵਪਾਰ ਤੇ ਡਿਫੈਂਸ ਸਾਂਝੇਦਾਰੀ ਮਜ਼ਬੂਤ ਕਰਨ ’ਤੇ ਰਹੇਗਾ ਫੋਕਸ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ 21 ਤੋਂ 23 ਅਕਤੂਬਰ ਤੱਕ ਤੁਰਕੀ ਦੇ ਦੌਰੇ 'ਤੇ ਜਾਣ ਦਾ ਐਲਾਨ ਕੀਤਾ ਹੈ, ਜਿਸ ਦਾ ਉਦੇਸ਼ ਦੋਵਾਂ ਦੇਸ਼ਾਂ ਵਿਚਾਲੇ ਵਪਾਰ, ਨਿਵੇਸ਼, ਐਨਰਜੀ ਅਤੇ ਡਿਫੈਂਸ ਵਿਚ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨਾ ਹੈ।ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਅਨੁਸਾਰ, ਕਿਸੇ ਕੈਨੇਡੀਅਨ ਪ੍ਰਧਾਨ ਮੰਤਰੀ ਵੱਲੋਂ ਤੁਰਕੀ ਦਾ ਇਹ ਪਹਿਲਾ ਦੁਵੱਲਾ ਦੌਰਾ ਹੋਵੇਗਾ।
david-eby-pledges-new-mri-ct-scanners-to-cut-health-care-wait-times
Punjabi

ਵੇਟਿੰਗ ਟਾਈਮ ਘਟਾਉਣ ਲਈ ਡੇਵਿਡ ਈਬੀ ਦਾ ਐਲਾਨ, 8 MRI ਤੇ 10 CT ਸਕੈਨਰ ਖ਼ਰੀਦਣ ਦਾ ਕੀਤਾ ਵਾਅਦਾ

ਬੀ.ਸੀ. ਐਨ.ਡੀ.ਪੀ. ਦੇ ਲੀਡਰ ਡੇਵਿਡ ਈਬੀ ਨੇ ਅੱਜ ਸਵੇਰ ਕੋਕੁਇਟਲਮ ਵਿਖੇ ਕੰਪੇਨ ਦੌਰਾਨ ਮਰੀਜ਼ਾਂ ਦੇ ਵੇਟਿੰਗ ਟਾਈਮ ਨੂੰ ਘਟਾਉਣ ਲਈ ਕਈ ਐਲਾਨ ਕੀਤੇ ਹਨ। ਇਸ ਕਦਮ ਤਹਿਤ ਉਨ੍ਹਾਂ 8 ਨਵੀਆਂ ਐਮ.ਆਰ.ਆਈ. ਮਸ਼ੀਨਾਂ ਅਤੇ 10 ਨਵੇਂ ਸੀਟੀ ਸਕੈਨਰ ਖ਼ਰੀਦੇ ਜਾਣ ਦਾ ਵਾਅਦਾ ਕੀਤਾ, ਜਿਨ੍ਹਾਂ ਵਿੱਚੋਂ ਇੱਕ ਐਮ.ਆਰ.ਆਈ. ਮਸ਼ੀਨ ਉਨ੍ਹਾਂ Eagle Ridge Hospital ਵਿਚ ਸਥਾਪਿਤ ਕੀਤੇ ਜਾਣ ਦੀ ਗੱਲ ਆਖੀ।
carney-vows-to-work-with-quebecs-separatist-pq-government
Punjabi

ਕਾਰਨੀ ਵੱਲੋਂ ਕਿਊਬੈਕ ਦੀ ਵੱਖਵਾਦੀ PQ ਸਰਕਾਰ ਨਾਲ ਮਿਲ ਕੇ ਕੰਮ ਕਰਨ ’ਤੇ ਜ਼ੋਰ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਊਬੈਕ ਵਿਚ ਬਣਨ ਜਾ ਰਹੀ ਵੱਖਵਾਦੀ ਵਿਚਾਰਧਾਰਾ ਵਾਲੀ Parti Québécois ਦੀ ਸਰਕਾਰ ਨਾਲ ਮਿਲ ਕੇ ਕੰਮ ਕਰਨ 'ਤੇ ਜ਼ੋਰ ਦਿੱਤਾ ਹੈ। ਪ੍ਰਧਾਨ ਮੰਤਰੀ ਕਾਰਨੀ ਨੇ ਅੱਜ ਸਵੇਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਸੂਬੇ ਦੇ ਨਵੇਂ ਬਣਨ ਵਾਲੇ ਪ੍ਰੀਮੀਅਰ ਪਾਲ ਸੇਂਟ-ਪੀਅਰੇ ਪਲੈਮੰਡਨ ਨਾਲ ਫ਼ੋਨ 'ਤੇ ਗੱਲਬਾਤ ਕਰਕੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ ਹੈ।
fatal-shooting-outside-langley-restaurant-ihit-takes-over-investigation
Punjabi

ਲੈਂਗਲੀ ਰੈਸਟੋਰੈਂਟ ਬਾਹਰ ਗੋਲੀਬਾਰੀ, ਇੱਕ ਵਿਅਕਤੀ ਦੀ ਮੌਤ; IHIT ਵੱਲੋਂ ਜਾਂਚ ਸ਼ੁਰੂ

ਲੈਂਗਲੀ ਆਰ.ਸੀ.ਐਮ.ਪੀ. ਨੇ ਬੀਤੀ ਰਾਤ ਇੱਕ ਰੈਸਟੋਰੈਂਟ ਦੇ ਬਾਹਰ ਸ਼ੂਟਿੰਗ ਦੀ ਵਾਰਦਾਤ ਹੋਣ ਅਤੇ ਇੱਕ ਵਿਅਕਤੀ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ। ਇਸ ਮਾਮਲੇ ਦੀ ਜਾਂਚ ਇੰਟੈਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਨੇ ਆਪਣੇ ਹੱਥਾਂ ਵਿਚ ਲੈ ਲਈ ਹੈ। ਪੁਲਿਸ ਮੁਤਾਬਕ, ਰਾਤ ਲਗਭਗ 9:45 ਵਜੇ ਔਫੀਸਰ ਨੂੰ 200 ਸਟ੍ਰੀਟ ਦੇ 6000 ਬਲੌਕ ਵਿਚ ਗੋਲੀਆਂ ਚੱਲਣ ਦੀ ਸੂਚਨਾ ਮਿਲੀ, ਜਿੱਥੇ ਮੌਕੇ 'ਤੇ ਪਹੁੰਚੇ ਅਧਿਕਾਰੀਆਂ ਨੇ ਇੱਕ ਵਿਅਕਤੀ ਨੂੰ ਗੰਭੀਰ ਜ਼ਖ਼ਮੀ ਹਾਲਤ ਵਿਚ ਪਾਇਆ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link