9.19C Vancouver
ADS

Sep 8, 2020 6:39 PM -

ਰਿਆ ਚਕਰਵਰਤੀ ਦੀ ਜ਼ਮਾਨਤ ਅਰਜ਼ੀ ਖਾਰਿਜ, 14 ਦਿਨ ਦੀ ਨਿਆਇਕ ਹਿਰਾਸਤ 'ਚ ਭੇਜਿਆ

Share On
court-rejects-rhea-chakrabortys-bail-sends-her-to-14-day-judicial-custody
Rhea Chakraborty appeared before the Magistrate via video conference from NCB office in Mumbai. Photo-ANI

ਭਾਰਤ 'ਚ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਦੀ ਜਾਂਚ ਸੀ.ਬੀ.ਆਈ. ਦੇ ਹੱਥ ਆਉਣ ਤੋਂ ਬਾਅਦ, ਰਫਤਾਰ ਫੜਦੀ ਜਾਪ ਰਹੀ ਹੈ।

ਮਾਮਲੇ 'ਚ ਡਰੱਗਸ ਸੰਬੰਧੀ ਮੋੜ ਆਉਣ ਤੋਂ ਬਾਅਦ, ਰਿਆ ਚਕਰਵਰਤੀ ਦੀਆਂ ਮੁਸੀਬਤਾਂ ਵਧ ਗਈਆਂ ਹਨ।

ਹੁਣ ਡਰੱਗਸ ਮਾਮਲੇ 'ਚ ਰਿਆ ਚਕਰਵਰਤੀ ਦੀ ਜ਼ਮਾਨਤ ਅਰਜ਼ੀ ਖਾਰਿਜ ਕਰ ਦਿੱਤੀ ਗਈ ਹੈ।

ਸੁਸ਼ਾਂਤ ਸਿੰਘ ਮਾਮਲੇ ਨਾਲ ਜੁੜੇ ਡਰੱਗਜ਼ ਐਂਗਲ 'ਚ ਰਿਆ ਦੀ ਗ੍ਰਿਫਤਾਰੀ ਤੋਂ ਬਾਅਦ, ਉਸਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਸੀ।

ਜ਼ਮਾਨਤ ਅਰਜ਼ੀ ਖਾਰਜ ਹੋਣ ਮਗਰੋਂ ਫਿਲਹਾਲ ਅੱਜ ਰਿਆ ਜੇਲ ਨਹੀਂ ਭੇਜੀ ਗਈ ਹੈ।

ਅੱਜ ਉਸ ਨੂੰ NCB ਦੇ ਸੈੱਲ 'ਚ ਹੀ ਰੱਖਿਆ ਜਾਵੇਗਾ।

ਰਿਆ ਨੂੰ ਅਦਾਲਤ ਨੇ 14 ਦੀਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜਣ ਦੇ ਆਦੇਸ਼ ਪਹਿਲਾਂ ਦੇ ਦਿੱਤੇ ਸੀ।

ਇਸ ਤੋਂ ਬਾਅਦ ਰਿਆ ਦੀ ਜ਼ਮਾਨਤ ਅਰਜ਼ੀ ਤੇ ਸੁਣਵਾਈ ਹੋਈ ਸੀ, ਜਿਸ 'ਚ ਅਦਾਲਤ ਨੇ ਰਿਆ ਦੀ ਜ਼ਮਾਨਤ ਅਰਜ਼ੀ ਖਾਰਿਜ ਕਰ ਦਿੱਤੀ ਹੈ।

ਇਸ ਤੋਂ ਬਾਅਦ ਬਿਹਾਰ ਦੇ ਡੀ.ਜੀ.ਪੀ. ਗੁਪਤੇਸ਼ਵਰ ਪਾਂਡੇ ਦਾ ਵੀ ਬਿਆਨ ਆਇਆ ਹੈ, ਅਤੇ ਉਨ੍ਹਾਂ ਕਿਹਾ ਕਿ ਉਹ ਰਿਆ ਦੀ ਗ੍ਰਿਫਤਾਰੀ ਤੋਂ ਬਹੁਤੇ ਉਤਸ਼ਾਹਿਤ ਨਹੀਂ ਹਨ, ਅਤੇ ਇਸ ਗ੍ਰਿਫਤਾਰੀ ਬਾਰੇ ਨਿਜੀ ਪੱਧਰ 'ਤੇ ਖੁਸ਼ੀ ਮਹਿਸੂਸ ਕਰਨ ਵਾਲੀ ਕੋਈ ਗੱਲ ਨਹੀਂ ਹੈ।

ਦੱਸ ਦੇਈਏ ਕਿ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਤਿੰਨ ਦਿਨਾਂ ਦੀ ਲੰਬੀ ਪੁਛ ਗਿੱਛ ਤੋਂ ਬਾਅਦ ਰਿਆ ਨੂੰ ਅੱਜ ਗ੍ਰਿਫਤਾਰ ਕੀਤਾ ਹੈ।

Latest news

canada-issues-travel-advisory-for-saudi-arabia-after-drone-and-missile-attacks
Punjabi

ਸਾਊਦੀ ਅਰਬ ਦੇ ਹਵਾਈ ਅੱਡਿਆਂ ’ਤੇ ਹੂਥੀ ਹਮਲੇ, ਕੈਨੇਡਾ ਨੇ ਜਾਰੀ ਕੀਤੀ ਟਰੈਵਲ ਐਡਵਾਇਜ਼ਰੀ

ਕੈਨੇਡਾ ਸਰਕਾਰ ਨੇ ਸਾਊਦੀ ਦੇ ਰਿਆਦ ਅਤੇ Dammam airports 'ਤੇ ਹੂਥੀ ਬਾਗੀਆਂ ਵੱਲੋਂ ਕੀਤੇ ਗਏ ਡਰੋਨ ਅਤੇ ਮਿਜ਼ਾਈਲ ਹਮਲਿਆਂ ਦੇ ਮੱਦੇਨਜ਼ਰ ਟਰੈਵਲ ਐਡਵਾਇਜ਼ਰੀ ਜਾਰੀ ਕੀਤੀ ਹੈ।ਗਲੋਬਲ ਅਫੇਅਰਜ਼ ਕੈਨੇਡਾ ਨੇ ਕੈਨੇਡੀਅਨ ਨੂੰ ਸਾਊਦੀ ਦੀ ਗੈਰ-ਜ਼ਰੂਰੀ ਯਾਤਰਾ ਤੋਂ ਬਚਣ ਅਤੇ ਉਥੇ ਮੌਜੂਦ ਨਾਗਰਿਕਾਂ ਨੂੰ ਬਹਿਰੀਨ ਤੇ ਕਤਰ ਵਰਗੇ ਗੁਆਂਢੀ ਦੇਸ਼ਾਂ ਰਾਹੀਂ ਆਪਣੀ ਯਾਤਰਾ ਦੀ ਬੁਕਿੰਗ ਕਰਨ ਲਈ ਕਿਹਾ ਹੈ।
driving-at-120-km-h-in-an-80-zone-corvette-impounded-for-30-days
Punjabi

80 ਦੀ ਹੱਦ ’ਚ 120 ਦੀ ਰਫ਼ਤਾਰ, ਕੋਰਵੇਟ ਡਰਾਈਵਰ ਦੀ ਕਾਰ 30 ਦਿਨਾਂ ਲਈ ਜ਼ਬਤ

ਬੀ. ਸੀ. ਦੀ ਓਕਾਨਾਗਨ ਵੈਲੀ ਦੇ ਕੋਲਡਸਟ੍ਰੀਮ ਇਲਾਕੇ ਵਿਚ ਇੱਕ 55 ਸਾਲਾ ਡਰਾਈਵਰ ਨੂੰ ਨਸ਼ੇ ਦੀ ਹਾਲਤ ਵਿਚ ਤੇਜ਼ ਰਫ਼ਤਾਰ ਨਾਲ ਗੱਡੀ ਭਜਾਉਣ ਦੇ ਮਾਮਲੇ ਵਿਚ ਜੁਰਮਾਨੇ ਅਤੇ ਜ਼ਬਤ ਫੀਸਾਂ ਸਣੇ ਘੱਟੋ-ਘੱਟ $2,400 ਦੇ ਖ਼ਰਚ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੁਲਿਸ ਮੁਤਾਬਕ, 26 ਸਤੰਬਰ ਦੀ ਸਵੇਰੇ 8:30 ਵਜੇ ਹਾਈਵੇ-6 'ਤੇ ਲਾਲ ਰੰਗ ਦੀ ਕੋਰਵੇਟ ਕਾਰ ਨੇ ਇੱਕ ਬੀ.ਸੀ. ਹਾਈਵੇਅ ਪੈਟਰੋਲ ਅਧਿਕਾਰੀ ਨੂੰ 80 ਦੀ ਸਪੀਡ ਵਾਲੇ ਜ਼ੋਨ ਵਿਚ 120 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਪਾਸ ਕੀਤਾ ਸੀ।
lethbridge-man-arrested-on-human-trafficking-charges
Punjabi

ਲੈੱਥਬਰਿਜ ’ਚ ਮਨੁੱਖੀ ਤਸਕਰੀ ਦੇ ਦੋਸ਼ ਹੇਠ 42 ਸਾਲਾ ਵਿਅਕਤੀ ਗ੍ਰਿਫ਼ਤਾਰ

ਲੈੱਥਬਰਿਜ ਪੁਲਿਸ ਨੇ 42 ਸਾਲਾ ਵਿਅਕਤੀ ਨੂੰ ਮਨੁੱਖੀ ਤਸਕਰੀ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ ਇਹ ਮਾਮਲਾ 29 ਸਤੰਬਰ ਨੂੰ ਸਾਹਮਣੇ ਆਇਆ ਸੀ, ਜਦੋਂ ਮਨੁੱਖੀ ਤਸਕਰੀ ਬਾਰੇ ਸ਼ੱਕੀ ਸੂਚਨਾ ਮਿਲੀ ਸੀ।​ਜਾਂਚ ਤੋਂ ਪਤਾ ਲੱਗਾ ਹੈ ਕਿ ਇੱਕ ਔਰਤ ਨੂੰ ਲੈੱਥਬਰਿਜ ਵਿੱਚ ਤਸਕਰੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਸੀ।
pm-modi-expected-to-visit-canada-on-december-11-12-carney-confirms
Punjabi

ਪੀ.ਐਮ. ਮੋਦੀ 11-12 ਦਸੰਬਰ ਨੂੰ ਆਉਣਗੇ ਕੈਨੇਡਾ, ਫ੍ਰੀ ਟ੍ਰੇਡ ਡੀਲ ’ਤੇ ਰਹੇਗੀ ਨਜ਼ਰ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੈਨੇਡਾ ਦੌਰਾ ਹੋਣ ਦੀ ਪੁਸ਼ਟੀ ਕਰ ਦਿੱਤੀ ਹੈ। ਪ੍ਰਧਾਨ ਮੰਤਰੀ ਮੁਤਾਬਕ, ਪੀ. ਐੱਮ. ਮੋਦੀ 11 ਤੋਂ 12 ਦੰਸਬਰ ਤੱਕ ਦੋ ਦਿਨਾਂ ਕੈਨੇਡਾ ਦੌਰੇ 'ਤੇ ਆ ਸਕਦੇ ਹਨ। ਕਾਰਨੀ ਨੇ ਵੀਰਵਾਰ ਸਵੇਰੇ ਕੈਲਗਰੀ ਦੇ ਇੱਕ ਰੈਸਟੋਰੈਂਟ ਵਿਚ ਆਮ ਲੋਕਾਂ ਨਾਲ ਗੱਲਬਾਤ ਕਰਦਿਆਂ ਇਹ ਟਿੱਪਣੀ ਕੀਤੀ,ਜਿੱਥੇ ਉਹ ਸੋਮਵਾਰ ਨੂੰ ਹੋਣ ਵਾਲੇ ਰੈਫਰੈਂਡਮ ਤੋਂ ਪਹਿਲਾਂ ਐਲਬਰਟਾ ਦੇ ਨਿਵਾਸੀਆਂ ਨਾਲ ਮੁਲਾਕਾਤ ਕਰ ਰਹੇ ਸਨ।
mark-carney-to-attend-calgary-rally-in-support-of-alberta-staying-in-canada
Punjabi

ਐਲਬਰਟਾ ਰੈਫਰੈਂਡਮ: ਕੈਨੇਡਾ ਨਾਲ ਰਹਿਣ ਦੇ ਹੱਕ ’ਚ ਅੱਜ ਕੈਲਗਰੀ ਰੈਲੀ ’ਚ ਸ਼ਾਮਲ ਹੋਣਗੇ ਮਾਰਕ ਕਾਰਨੀ

ਪ੍ਰਧਾਨ ਮੰਤਰੀ ਮਾਰਕ ਕਾਰਨੀ ਅੱਜ ਰਾਤ ਕੈਲਗਰੀ ਵਿਚ ਹੋਣ ਵਾਲੀ ਰੈਲੀ ਵਿਚ ਸ਼ਾਮਲ ਹੋਣਗੇ, ਜਿਸ ਦਾ ਮਕਸਦ ਐਲਬਰਨਜ਼ ਨੂੰ ਕੈਨੇਡਾ ਨਾਲ ਬਣੇ ਰਹਿਣ ਦੇ ਹੱਕ ਵਿਚ ਵੋਟ ਪਾਉਣ ਲਈ ਪ੍ਰੇਰਿਤ ਕਰਨਾ ਹੈ। ਪ੍ਰੀਮੀਅਰ ਡੈਨੀਅਲ ਸਮਿਥ ਵੱਲੋਂ ਕਰਵਾਏ ਜਾ ਰਹੇ ਰਿਫਰੈਂਡਮ ਦੀ ਵੋਟਿੰਗ ਸੋਮਵਾਰ ਨੂੰ ਹੋਣੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link