14.36C Vancouver
ADS

Dec 14, 2021 11:49 PM - The Canadian Press

ਬੀ.ਸੀ. 'ਚ ਕੋਵਿਡ-19 ਦੇ ਓਮੀਕਰੌਨ ਵੇਰੀਐਂਟ ਦੇ 44 ਮਾਮਲੇ ਹੋ ਚੁੱਕੇ ਰਿਪੋਰਟ, ਫਰੇਜ਼ਰ ਹੈਲਥ ਰਿਜਨ 'ਚ ਵੇਰੀਐਂਟ ਦਾ ਸਭ ਤੋਂ ਵੱਧ ਫੈਲਾਅ

Share On
covid-19-modelling-in-b-c-shows-increases-on-vancouver-island-spread-of-omicron
B.C.'s provincial health officer, Dr. Bonnie Henry during a press conference in Victoria. (B.C. Govt.)

ਬੀ.ਸੀ. ਦੇ ਵਿੱਚ ਕੋਵਿਡ-19 ਦੇ ਨਵੇਂ ਵੇਰੀਐਂਟ ਓਮੀਕਰੌਨ ਸੰਬੰਧੀ ਮਾਡਲਿੰਗ ਦੇ ਅੰਕੜੇ ਸਾਂਝੇ ਕੀਤੇ ਗਏ ਹਨ।

ਇਸ ਦੌਰਾਨ ਦੱਸਿਆ ਗਿਆ ਹੈ ਕਿ ਓਮੀਕਰੌਨ ਵੇਰੀਐਂਟ ਦੇ ਫੈਲਾਅ ਦੇ ਮੱਦੇਨਜਰ ਇਸ ਰੁੱਤ 'ਚ ਪ੍ਰਤੀ ਦਿਨ 2,000 ਤਕ ਕੋਵਿਡ-19 ਮਾਮਲੇ ਰਿਪੋਰਟ ਹੋ ਸਕਦੇ ਹਨ।

ਸੂਬੇ ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ।

ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਫਿਲਹਾਲ ਕਰੀਬ 100% ਮਾਮਲੇ ਡੈਲਟਾ ਵੇਰੀਐਂਟ ਦੇ ਹੀ ਰਿਪੋਰਟ ਹੋ ਰਹੇ ਹਨ।

ਹਾਲਾਂਕਿ ਡਾ. ਬੌਨੀ ਹੈਨਰੀ ਨੇ ਦੱਸਿਆ ਕਿ ਹੁਣ ਤਕ ਸੂਬੇ 'ਚ 44 ਓਮੀਕਰੌਨ ਸੰਬੰਧੀ ਮਾਮਲੇ ਰਿਪੋਰਟ ਹੋ ਚੁੱਕੇ ਹਨ।

ਇਸ 'ਚ 24 ਮਾਮਲੇ ਫਰੇਜ਼ਰ ਹੈਲਥ ਇਲਾਕੇ 'ਚ ਰਿਪੋਰਟ ਹੋਏ ਹਨ।

ਡਾ. ਬੌਨੀ ਹੈਨਰੀ ਨੇ ਕਿਹਾ ਕਿ ਇਸ ਵੇਰੀਐਂਟ ਦੀ ਕਮਿਊਨਿਟੀ ਟਰਾਂਸਮਿਸ਼ਨ ਹੋਣੀ ਸ਼ੁਰੂ ਹੋ ਗਈ ਹੈ ਅਤੇ ਆਉਂਦੇ ਦਿਨਾਂ 'ਚ ਇਸ ਦੇ ਮਾਮਲੇ ਵਧਣੇ ਸ਼ੁਰੂ ਹੋ ਜਾਣਗੇ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਵੇਰੀਐਂਟ ਨਾਲ ਪੀੜਤ ਹੋਏ ਲੋਕਾਂ ਦੀ ਉਮਰ 5 ਸਾਲ ਤੋਂ 72 ਸਾਲ ਦੇ ਦਰਮਿਆਨ ਦੀ ਹੈ।

ਹਾਲ 'ਚ ਸਾਹਮਣੇ ਆਏ 20 ਵਾਇਰਸ ਪੀੜਤਾਂ ਸੰਬੰਧੀ ਦੱਸਿਆ ਗਿਆ ਕਿ ਉਨ੍ਹਾਂ ਬੀਤੇ ਕੁਝ ਦਿਨਾਂ 'ਚ ਨਾਈਜੀਰੀਆ, ਦੱਖਣੀ ਅਫਰੀਕਾ, ਇਜਿਪਟ, ਇਰਾਨ, ਮੈਕਸੀਕੋ, ਜਰਮਨੀ, ਪੁਰਤਗਾਲ ਅਤੇ ਅਮਰੀਕਾ ਦੀ ਯਾਤਰਾ ਕੀਤੀ ਸੀ।

ਇਸ ਤੋਂ ਪਹਿਲਾਂ ਸ਼ੁੱਕਰਵਾਰ ਦੀ ਅਪਡੇਟ ਦੌਰਾਨ ਦੱਸਿਆ ਗਿਆ ਸੀ ਕਿ ਸੂਬੇ 'ਚ ਓਮੀਕਰੌਨ ਵੇਰੀਐਂਟ ਦੇ ਕੁੱਲ 10 ਮਾਮਲੇ ਰਿਪੋਰਟ ਹੋ ਚੁੱਕੇ ਸਨ।

Latest news

vancouver-police-seek-public-help-locating-missing-man-last-seen-near-vgh
Punjabi

ਵੈਨਕੂਵਰ ਪੁਲਿਸ ਵੱਲੋਂ ਲਾਪਤਾ ਵਿਅਕਤੀ ਦੀ ਭਾਲ ਲਈ ਲੋਕਾਂ ਨੂੰ ਕੀਤੀ ਮਦਦ ਦੀ ਅਪੀਲ

ਵੈਨਕੂਵਰ ਪੁਲਿਸ ਵਿਭਾਗ ਨੇ ਭਾਰਤੀ ਮੂਲ ਦੇ ਇੱਕ 30 ਸਾਲਾ ਨੌਜਵਾਨ ਦੀ ਭਾਲ ਲਈ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ ਹੈ। ਪੁਲਿਸ ਮੁਤਾਬਕ, ਇਹ ਨੌਜਵਾਨ ਬੀਤੀ ਅੱਧੀ ਰਾਤ ਨੂੰ ਵੈਨਕੂਵਰ ਜਨਰਲ ਹਸਪਤਾਲ ਦੇ ਖੇਤਰ ਵਿਚ ਆਖਰੀ ਵਾਰ ਦੇਖਿਆ ਗਿਆ ਸੀ ਅਤੇ ਉਦੋਂ ਤੋਂ ਹੀ ਲਾਪਤਾ ਹੈ। ਪੁਲਿਸ ਵਲੋਂ ਉਸ ਦੀ ਪਛਾਣ ਸਾਹਿਲ ਢੱਲੇ ਵਜੋਂ ਦੱਸੀ ਗਈ ਹੈ।
alberta-court-blocks-separation-petition-over-lack-of-first-nations-consultation
Punjabi

ਐਲਬਰਟਾ ਅਦਾਲਤ ਨੇ ਫਸਟ ਨੇਸ਼ਨਜ਼ ਨਾਲ ਸਲਾਹ-ਮਸ਼ਵਰੇ ਦੀ ਘਾਟ ਕਾਰਨ ਵੱਖਰੇ ਹੋਣ ਸਬੰਧੀ ਪਟੀਸ਼ਨ ਕੀਤੀ ਰੱਦ

ਐਲਬਰਟਾ ਦੀ ਇਕ ਅਦਾਲਤ ਨੇ ਸੂਬੇ ਨੂੰ ਕੈਨੇਡਾ ਤੋਂ ਵੱਖ ਕਰਨ ਸਬੰਧੀ ਚੱਲ ਰਹੀ ਪਟੀਸ਼ਨ ਨੂੰ ਰੱਦ ਕਰਦਿਆਂ ਸਰਕਾਰ ਨੂੰ ਝਟਕਾ ਦਿੱਤਾ ਹੈ। ਅਦਾਲਤ ਮੁਤਾਬਕ ਸੂਬਾ ਸਰਕਾਰ ਅਜਿਹਾ ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਫਸਟ ਨੇਸ਼ਨਜ਼ ਨਾਲ ਸਲਾਹ-ਮਸ਼ਵਰਾ ਕਰਨ ਦੇ ਆਪਣੇ ਫਰਜ਼ ਵਿੱਚ ਨਾਕਾਮ ਰਹੀ ਹੈ।
honda-pauses-proposed-15b-ev-project-in-ontario-indefinitely
Punjabi

ਹੋਂਡਾ ਨੇ ਓਨਟਾਰੀਓ ਵਿੱਚ ਪ੍ਰਸਤਾਵਿਤ $15 ਬਿਲੀਅਨ EV ਪ੍ਰੋਜੈਕਟ ਨੂੰ ਅਣਮਿੱਥੇ ਸਮੇਂ ਲਈ ਕੀਤਾ ਮੁਅੱਤਲ

ਕੈਨੇਡਾ ਵਿਚ ਹੋਂਡਾ ਮੋਟਰ ਨੇ ਆਪਣੇ $15-ਬਿਲੀਅਨ ਦੇ ਪ੍ਰਸਤਾਵਿਤ ਇਲੈਕਟ੍ਰਿਕ ਵਾਹਨ ਪ੍ਰੋਜੈਕਟ ਦੀ ਯੋਜਨਾ ਨੂੰ ਅਣਮਿੱਥੇ ਸਮੇਂ ਲਈ ਮੁਅੱਤਲ ਕਰ ਦਿੱਤਾ ਹੈ। ਇਹ ਪਲਾਂਟ ਓਨਟਾਰੀਓ ਦੇ ਐਲੀਸਟਨ ਵਿਚ ਲਗਾਇਆ ਜਾਣਾ ਸੀ। ਵੀਰਵਾਰ ਨੂੰ ਕੰਪਨੀ ਵੱਲੋਂ ਜਾਰੀ ਕੀਤੇ ਗਏ ਇਸ ਅਚਾਨਕ ਬਿਆਨ ਨੇ ਕੈਨੇਡੀਅਨ ਅੋਟੋਮੋਬਾਈਲ ਇੰਡਸਟਰੀ ਵਿਚ ਹਲਚਲ ਮਚਾ ਦਿੱਤੀ ਹੈ। ਇਸ ਪਲਾਂਟ ਵਿਚ 1,000 ਨੌਕਰੀਆਂ ਪੈਦਾ ਹੋਣ ਦੀ ਸੰਭਾਵਨਾ ਸੀ ਅਤੇ ਇਹ ਉਮੀਦ ਹੁਣ ਖ਼ਤਮ ਹੋ ਗਈ ਹੈ।
ontario-court-sentences-truck-driver-in-crash-that-killed-former-olympian-alexandra-paul
Punjabi

ਓਨਟਾਰੀਓ ਅਦਾਲਤ ਵਲੋਂ ਭਾਰਤੀ ਮੂਲ ਦੇ ਟਰੱਕ ਡਰਾਇਵਰ ਨੂੰ ਸੁਣਾਈ ਗਈ ਸਜ਼ਾ

ਕੈਨੇਡਾ ਦੀ ਇੱਕ ਅਦਾਲਤ ਨੇ ਭਾਰਤੀ ਮੂਲ ਦੇ ਟਰੱਕ ਡਰਾਈਵਰ ਸੁਖਵਿੰਦਰ ਸਿੱਧੂ ਨੂੰ ਇੱਕ ਭਿਆਨਕ ਸੜਕ ਹਾਦਸੇ ਦੇ ਸਬੰਧ ਵਿਚ ਦੋ ਸਾਲ ਅਤੇ ਪੰਜ ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਹ ਸਜ਼ਾ ਕਰੀਬ ਤਿੰਨ ਸਾਲ ਪਹਿਲਾਂ ਵਾਪਰੇ ਹਾਦਸੇ ਲਈ ਦਿੱਤੀ ਗਈ ਹੈ, ਜਿਸ ਵਿਚ 2014 ਦੀਆਂ ਸੋਚੀ ਵਿੰਟਰ ਓਲੰਪਿਕ ਵਿਚ ਕੈਨੇਡਾ ਦੀ ਨੁਮਾਇੰਦਗੀ ਕਰਨ ਵਾਲੀ ਫਿਗਰ ਸਕੇਟਰ ਅਲੈਗਜ਼ੈਂਡਰਾ ਪੌਲ ਦੀ ਮੌਤ ਹੋ ਗਈ ਸੀ।
b-c-911-emergency-workers-begin-strike-vote-over-staffing-and-workload-concerns
Punjabi

ਬੀ.ਸੀ.ਵਿਚ 911 ਸਰਵਿਸ ਕਰਮਚਾਰੀਆਂ ਵੱਲੋਂ ਹੜਤਾਲ ਲਈ ਵੋਟਿੰਗ ਸ਼ੁਰੂ

ਬੀ.ਸੀ. ਵਿਚ 911 ਐਮਰਜੈਂਸੀ ਸਰਵਿਸ ਸੈਂਟਰ ਕਰਮਚਾਰੀਆਂ ਵੱਲੋਂ ਬੁੱਧਵਾਰ ਤੋਂ ਹੜਤਾਲ ਲਈ ਵੋਟਿੰਗ ਸ਼ੁਰੂ ਕੀਤੀ ਗਈ ਹੈ, ਕਰਮਚਾਰੀਆਂ ਦੀ ਯੂਨੀਅਨ ਦਾ ਕਹਿਣਾ ਹੈ ਕਿ ਸਟਾਫ ਦੀ ਕਮੀ, ਉੱਚ ਕਾਲ ਵਾਲੀਅਮ ਅਤੇ ਕੰਮ ਦੇ ਭਾਰੀ ਦਬਾਅ ਕਾਰਨ ਸਟਾਫ਼ ਪਹਿਲਾਂ ਹੀ ਮਾਨਸਿਕ ਤੌਰ 'ਤੇ ਟੁੱਟ ਚੁੱਕਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link