10.79C Vancouver
ADS

Apr 1, 2021 8:34 AM -

ਕਿਸਾਨ ਸੰਘਰਸ਼: ਸੰਯੁਕਤ ਕਿਸਾਨ ਮੋਰਚੇ ਵੱਲੋਂ ਮਈ 'ਚ ਸ਼ਾਂਤਮਈ ਢੰਗ ਨਾਲ ਪਾਰਲੀਮੈਂਟ ਮਾਰਚ ਦਾ ਐਲਾਨ

Share On
farmers-protest-samyukta-kisan-morcha-announces-peaceful-march-to-parliament-in-may
Farmers' protest: Samyukta Kisan Morcha announces peaceful march to Parliament in May

ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੀ ਜਥੇਬੰਦੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਮਈ ਮਹੀਨੇ ਦੇ ਪਹਿਲੇ ਪੰਦਰਵਾੜੇ ਦੌਰਾਨ 'ਪਾਰਲੀਮੈਂਟ ਮਾਰਚ' ਕਰਨ ਦਾ ਐਲਾਨ ਕੀਤਾ ਗਿਆ ਹੈ।

ਐੱਸਕੇਐੱਮ ਦੀ ਬੁੱਧਵਾਰ ਨੂੰ ਜਾਰੀ ਕੀਤੀ ਇੱਕ ਪ੍ਰੈਸ ਰਿਲੀਜ਼ ਵਿੱਚ ਲਿਖੇ ਮੁਤਾਬਕ,"ਐੱਸਕੇਐੱਮ ਵੱਲੋਂ ਮਈ ਦੇ ਪਹਿਲੇ ਪੰਦਰਵਾੜੇ ਦੌਰਾਨ ਪਾਰਲੀਮੈਂਟ ਮਾਰਚ ਕਰਨ ਦਾ ਐਲਾਨ ਕੀਤਾ ਹੈ। ਇਸ ਮਾਰਚ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਤੋਂ ਅਲਾਵਾ ਇੱਥੇ ਔਰਤਾਂ, ਦਲਿਤ-ਆਦਿਵਾਸੀ-ਬਹੁਜਨ, ਬੇਰੁਜ਼ਗਾਰ ਨੌਜਵਾਨ ਅਤੇ ਸਮਾਜ ਦਾ ਹਰ ਤਬਕਾ ਸ਼ਾਮਲ ਹੋਵੇਗਾ| ਇਹ ਪ੍ਰੋਗਰਾਮ ਪੂਰੀ ਤਰਾਂ ਸ਼ਾਂਤਮਈ ਹੋਵੇਗਾ।"

ਕਿਸਾਨ ਜਥੇਬੰਦੀ ਨੇ ਆਖਿਆ ਕਿ ਲੋਕ ਆਪੋ-ਆਪਣੇ ਪਿੰਡਾਂ 'ਚੋਂ ਆਪਣੇ ਵਾਹਨਾਂ 'ਤੇ ਦਿੱਲੀ ਦੇ ਬਾਰਡਰਾਂ 'ਤੇ ਆਉਣਗੇ।

ਰਿਲੀਜ਼ 'ਚ ਲਿਖਿਆ ਹੈ,"ਇਸ ਤੋਂ ਬਾਅਦ, ਦਿੱਲੀ ਦੇ ਬਾਰਡਰਾਂ ਤੋਂ ਪੈਦਲ ਮਾਰਚ ਕੱਢਿਆ ਜਾਵੇਗਾ| ਆਉਣ ਵਾਲੇ ਦਿਨਾਂ ਵਿੱਚ ਇਸਦੀ ਸਹੀ ਤਰੀਕ ਦੱਸੀ ਜਾਵੇਗੀ।"

ਐੱਸਕੇਐੱਮ ਨੇ ਅੱਗੇ ਆਖਿਆ ਕਿ 5 ਅਪ੍ਰੈਲ ਨੂੰ "ਐੱਫਸੀਆਈ ਬਚਾਓ ਦਿਹਾੜੇ" 'ਤੇ ਪੂਰੇ ਭਾਰਤ ਵਿੱਚ ਐੱਫਸੀਆਈ ਦਫਤਰਾਂ ਨੂੰ ਘੇਰਿਆ ਜਾਵੇਗਾ।

ਇਸ ਦੇ ਨਾਲ ਹੀ 10 ਅਪ੍ਰੈਲ ਨੂੰ ਕੇਐੱਮਪੀ ਐਕਸਪ੍ਰੈੱਸਵੇਅ ਨੂੰ 24 ਘੰਟਿਆਂ ਲਈ ਬੰਦ ਕੀਤਾ ਜਾਵੇਗਾ ਅਤੇ 14 ਅਪ੍ਰੈਲ ਨੂੰ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਹਾੜੇ 'ਤੇ ਸੰਵਿਧਾਨ ਬਚਾਓ ਦਿਹਾੜਾ ਮਨਾਇਆ ਜਾਵੇਗਾ।

ਇਸ ਤੋਂ ਪਹਿਲਾਂ 26 ਮਾਰਚ ਨੂੰ ਐੱਸਕੇਐੱਮ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ।

ਦੱਸਣਯੋਗ ਹੈ ਕਿ ਕਿਸਾਨ ਦਿੱਲੀ ਦੇ ਵੱਖੋ-ਵੱਖ ਬਾਰਡਰਾਂ 'ਤੇ ਭਾਰਤ ਸਰਕਾਰ ਵਲੋਂ ਪਾਸ ਕੀਤੇ ਤਿੰਨ ਨਵੇਂ ਖੇਤੀ ਬਿੱਲਾਂ-ਉਪਜ,ਵਪਾਰ ਅਤੇ ਵਣਜ ਬਿੱਲ(ਤਰੱਕੀ ਅਤੇ ਸਹੂਲਤ), 2020, ਕਿਸਾਨ (ਸਸ਼ਕਤੀਕਰਨ ਅਤੇ ਰੱਖਿਆ) ਸਮਰਥਨ ਮੁੱਲ ਸਮਝੌਤਾ ਅਤੇ ਖੇਤੀ ਸੇਵਾਵਾਂ ਬਿੱਲ,2020 ਅਤੇ ਜ਼ਰੂਰੀ ਵਸਤਾਂ(ਸੋਧ) ਬਿੱਲ,2020 ਦਾ ਵਿਰੋਧ ਕਰ ਰਹੇ ਹਨ।

Latest news

canadas-population-growth-hits-slowest-pace-since-wwii
Punjabi

ਕੈਨੇਡਾ ਦੀ ਆਬਾਦੀ ਵਾਧੇ ਦੀ ਰਫ਼ਤਾਰ ਵਿਸ਼ਵ ਯੁੱਧ II ਤੋਂ ਬਾਅਦ ਹੋਈ ਸਭ ਤੋਂ ਹੌਲੀ

ਕੈਨੇਡਾ ਦੀ ਆਬਾਦੀ ਵਿਚ ਜੁਲਾਈ 2025 ਤੋਂ ਜੁਲਾਈ 2026 ਵਿਚਕਾਰ 0.5 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ, ਜੋ ਕਿ ਵਿਸ਼ਵ ਯੁੱਧ II ਤੋਂ ਬਾਅਦ ਹੁਣ ਤੱਕ ਦੀ ਸਭ ਤੋਂ ਹੌਲੀ ਰਫ਼ਤਾਰ ਹੈ। ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ, ਆਬਾਦੀ ਵਧਣ ਦੀ ਇਹ ਦਰ ਉਸ ਸਮੇਂ ਨਾਲੋਂ ਵੀ ਘੱਟ ਹੈ ਜਦੋਂ ਕੋਵਿਡ-19 ਮਹਾਮਾਰੀ ਦੇ ਫੈਲਾਅ ਨੂੰ ਰੋਕਣ ਲਈ ਦੇਸ਼ ਵਿਚ ਸਰਹੱਦੀ ਪਾਬੰਦੀਆਂ ਲਗਾਈਆਂ ਗਈਆਂ ਸਨ।
b-c-election-advance-voting-set-for-october-16-21
Punjabi

ਬੀ.ਸੀ. ਚੋਣਾਂ: 16 ਤੋਂ 21 ਅਕਤੂਬਰ ਤੱਕ ਹੋਵੇਗੀ ਐਡਵਾਂਸ ਵੋਟਿੰਗ

ਬੀ.ਸੀ. ਵਿਚ ਚੋਣਾਂ ਨੂੰ ਲੈ ਕੇ ਪੂਰੀ ਹਲਚਲ ਹੈ ਅਤੇ ਇਸ ਨੂੰ ਸਫ਼ਲ ਬਣਾਉਣ ਲਈ ਇਲੈਕਸ਼ਨਜ਼ ਬੀ.ਸੀ. ਨੇ ਐਡਵਾਂਸ ਵੋਟਿੰਗ 16 ਅਕਤੂਬਰ ਤੋਂ 21 ਅਕਤੂਬਰ ਤੱਕ ਕਰਵਾਏ ਜਾਣ ਦਾ ਐਲਾਨ ਕੀਤਾ ਹੈ, ਜਿਸ ਲਈ ਸਵੇਰੇ 8:00 ਵਜੇ ਤੋਂ ਰਾਤ 8:00 ਵਜੇ ਤੱਕ ਵੋਟ ਪਾਈ ਜਾ ਸਕੇਗੀ। ਸਿਆਸੀ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਕੋਲ ਮੈਦਾਨ ਵਿਚ ਉਤਰਨ ਅਤੇ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਲਈ ਤਿੰਨ ਅਕਤੂਬਰ ਤੱਕ ਦਾ ਆਖ਼ਰੀ ਮੌਕਾ ਹੋਵੇਗਾ।
b-c-election-date-raises-concerns-over-voter-fatigue-and-confusion
Punjabi

ਬੀ.ਸੀ. ਚੋਣਾਂ ਦੀ ਤਾਰੀਖ ਨੇ ਵੋਟਰਾਂ ਦੀ ਥਕਾਵਟ ਤੇ ਉਲਝਣ ਦੀ ਵਧਾਈ ਚਿੰਤਾ

ਬੀ.ਸੀ. ਵਿਚ ਡੇਵਿਡ ਈਬੀ ਵੱਲੋਂ 24 ਅਕਤੂਬਰ ਨੂੰ ਸੂਬਾਈ ਚੋਣਾਂ ਕਰਵਾਉਣ ਦੇ ਕੀਤੇ ਗਏ ਐਲਾਨ ਤੋਂ ਬਾਅਦ ਵੋਟਰਾਂ ਵਿਚ ਮਾਨਸਿਕ ਥਕਾਵਟ ਅਤੇ ਦੁਵਿਧਾ ਪੈਦਾ ਹੋਣ ਦੀਆਂ ਚਿੰਤਾਵਾਂ ਜਤਾਈਆਂ ਜਾ ਰਹੀਆਂ ਹਨ। ਇਹ ਪ੍ਰੋਵਿਸ਼ੀਅਲ ਬੀ.ਸੀ. ਵਿਚ ਪਹਿਲਾਂ ਤੋਂ ਤੈਅ ਨਗਰਪਾਲਿਕਾ ਚੋਣਾਂ ਤੋਂ ਮਹਿਜ਼ ਇੱਕ ਹਫ਼ਤੇ ਬਾਅਦ ਹੋਣ ਜਾ ਰਹੀਆਂ ਹਨ, ਜਿਸ ਕਾਰਨ ਸਥਾਨਕ ਲੋਕਾਂ ਅਤੇ ਲੀਡਰਸ ਦਾ ਮੰਨਣਾ ਹੈ ਕਿ ਵੋਟਰਾਂ ਕੋਲ ਉਮੀਦਵਾਰਾਂ ਨੂੰ ਸਮਝਣ ਅਤੇ ਸਹੀ ਫੈਸਲਾ ਲੈਣ ਲਈ ਬਹੁਤ ਘੱਟ ਸਮਾਂ ਬਚੇਗਾ।
serious-crash-on-highway-1-in-burnaby-one-person-critically-injured
Punjabi

ਬਰਨਬੀ ਹਾਈਵੇਅ 1 'ਤੇ ਵਾਪਰਿਆ ਭਿਆਨਕ ਹਾਦਸਾ, ਇਕ ਵਿਅਕਤੀ ਗੰਭੀਰ ਜ਼ਖਮੀ

ਬਰਨਬੀ ਵਿਚ ਦੇਰ ਰਾਤ ਹਾਈਵੇਅ 1 'ਤੇ ਇੱਕ ਸੀਰੀਅਸ ਕਰੈਸ਼ ਦੀ ਘਟਨਾ ਵਾਪਰੀ।ਬੀ.ਸੀ.ਐਮਰਜੈਂਸੀ ਹੈਲਥ ਸਰਵਿਸ ਮੁਤਾਬਕ ਕਰੀਬ 12.30 ਵਜੇ ਉਨ੍ਹਾਂ ਨੂੰ ਘਟਨਾ ਦੀ ਸੂਚਨਾ ਮਿਲੀ ਅਤੇ ਇੱਕ ਵਿਅਕਤੀ ਨੂੰ ਗੰਭੀਰ ਤੇ ਨਾਜ਼ੁਕ ਹਾਲਤ ਵਿਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
indonesia-ferry-accident-death-toll-rises-to-28-107-still-missing
Punjabi

ਇੰਡੋਨੇਸ਼ੀਆ ਫੈਰੀ ਹਾਦਸਾ: ਮਰਨ ਵਾਲਿਆਂ ਦੀ ਗਿਣਤੀ 28 ਹੋਈ, 107 ਅਜੇ ਵੀ ਲਾਪਤਾ

ਇੰਡੋਨੇਸ਼ੀਆ ਨੇੜੇ 10 ਦਿਨ ਪਹਿਲਾਂ ਹਾਦਸਾਗ੍ਰਸਤ ਹੋਈ ਇੱਕ ਯਾਤਰੀ ਫੈਰੀ ਵਿੱਚ ਮਰਨ ਵਾਲਿਆਂ ਦੀ ਗਿਣਤੀ 28 ਹੋ ਗਈ ਹੈ। ਅਧਿਕਾਰੀਆਂ ਮੁਤਾਬਕ ਬਚਾਅ ਟੀਮਾਂ ਵੱਲੋਂ ਪਾਣੀ ਦੇ ਅੰਦਰ ਤਲਾਸ਼ੀ ਦਾ ਘੇਰਾ ਵਧਾਇਆ ਜਾ ਰਿਹਾ ਹੈ ਅਤੇ ਹੋਰ ਲਾਸ਼ਾਂ ਮਿਲਣ ਦੀ ਸੰਭਾਵਨਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link