19.06C Vancouver
ADS

Sep 7, 2021 9:34 PM -

ਵੈਨਕੂਵਰ ਡਾਊਨਟਾਊਨ 'ਚ ਇੱਕ ਪਾਰਕ ਨੂੰ ਟੈਂਪਰੇਰੀ ਪੱਧਰ 'ਤੇ ਬੰਦ ਕਰਨ ਦੇ ਨਿਰਦੇਸ਼

Share On
gm-orders-removal-of-structures-and-partial-temporary-closure-of-crab-park-in-vancouver
Part of a downtown Vancouver park is being temporarily closed as staff remove tents and other structures. (Photo - Vancouver Park Board/Twitter)

ਵੈਨਕੂਵਰ ਦੇ ਡਾਊਨਟਾਊਨ ਇਲਾਕੇ 'ਚ ਇੱਕ ਪਾਰਕ ਦੇ ਹਿੱਸੇ ਨੂੰ ਟੈਂਪਰੇਰੀ ਪੱਧਰ 'ਤੇ ਬੰਦ ਕੀਤਾ ਜਾ ਰਿਹਾ ਹੈ।

ਸਟਾਫ਼ ਵੱਲੋਂ ਟੈਂਟ ਅਤੇ ਹੋਰ ਸਟਰਕਚਰ ਹਟਾਏ ਜਾ ਰਹੇ ਹਨ।

ਇਸ ਇਲਾਕੇ 'ਚ ਸਥਿਤ ਕਰੈਬ ਪਾਰਕ (CRAB park) ਵਿੱਚ ਇੱਕ ਕਨੂੰਨ ਦੀ ਪਾਲਣਾ ਕਰਦੇ ਹੋਏ ਇਸ ਜਗ੍ਹਾ ਸਟਾਫ਼ ਵੱਲੋਂ ਕਾਰਵਾਈ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਗਈ ਹੈ।

ਇਹ ਪਾਰਕ ਵੈਨਕੂਵਰ ਹਾਰਬਰ ਵਾਟਰਫਰੰਟ ਦੇ ਇਲਾਕੇ 'ਚ ਡਾਊਨਟਾਊਨ ਈਸਟਸਾਈਡ ਕੋਲ ਸਥਿਤ ਹੈ।

ਪਾਰਕਸ ਬੋਰਡ ਦੇ ਜਨਰਲ ਮੈਨੇਜਰ ਡੌਨੀ ਰੋਸਾ ਦਾ ਕਹਿਣਾ ਹੈ ਕਿ ਪਾਰਕ ਤੋਂ ਕੁਝ ਲੋਕਾਂ ਨੂੰ ਹਟਾਇਆ ਗਿਆ ਹੈ ਪਰ ਕਰੀਬ 45 ਲੋਕ ਹਟਣ ਤੋਂ ਇਨਕਾਰ ਕਰ ਰਹੇ ਹਨ।

ਰੋਸਾ ਨੇ ਦੱਸਿਆ ਕਿ ਪਾਰਕ ਨੂੰ ਛੱਡ ਰਹੇ ਲੋਕਾਂ ਕੋਲ ਰਹਿਣ ਲਈ ਇੰਡੋਰ ਥਾਵਾਂ ਦੀ ਆਪਸ਼ਨ ਹੈ ਅਤੇ ਇਹਨਾਂ ਲੋਕਾਂ ਨੂੰ ਪਾਰਕ ਖਾਲੀ ਕਰਨ ਲਈ ਵੀਰਵਾਰ ਸਵੇਰ 10 ਵਜੇ ਤਕ ਦਾ ਸਮਾਂ ਦਿੱਤਾ ਗਿਆ ਹੈ।

ਵੈਨਕੂਵਰ ਪਾਰਕ ਬੋਰਡ ਦਾ ਟਵੀਟ:

The GM of the Vancouver Board of Parks and Recreation has issued an order to temporarily close the southwest portion of CRAB Park for remediation. The order takes effect on Sept. 9 at 10am and is pursuant to the Parks Control By-law.

https://tinyurl.com/k88x3ks

Latest news

trump-orders-lake-ontario-renamed-lake-america-amid-canada-u-s-trade-war
Punjabi

ਟਰੰਪ ਦਾ ਵੱਡਾ ਕਦਮ, ਲੇਕ ਓਨਟਾਰੀਓ ਦਾ ਨਾਂ ਬਦਲ ਕੇ ‘ਲੇਕ ਅਮਰੀਕਾ’ ਕਰਨ ਦਾ ਹੁਕਮ

ਕੈਨੇਡਾ-ਅਮਰੀਕਾ ਦੀ ਟਰੇਡ ਵਾਰ ਵਿਚਕਾਰ ਰਾਸ਼ਟਰਪਤੀ ਡੌਨਲਡ ਟਰੰਪ ਨੇ ਵੀਰਵਾਰ ਨੂੰ ਇੱਕ ਕਾਰਜਕਾਰੀ ਹੁਕਮ 'ਤੇ ਦਸਤਖਤ ਕੀਤੇ ਹਨ, ਜਿਸ ਤਹਿਤ ਲੇਕ ਓਨਟਾਰੀਓ ਦਾ ਨਾਂ ਤੁਰੰਤ ਪ੍ਰਭਾਵ ਨਾਲ ਬਦਲ ਕੇ ਲੇਕ ਅਮਰੀਕਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਦੋਹਾਂ ਮੁਲਕਾਂ ਦੀ ਸਰਹੱਦ 'ਤੇ ਸਥਿਤ ਇਸ ਲੇਕ ਦਾ ਨਾਮ ਬਦਲਣ ਦੀ ਟਰੰਪ ਦੀ ਇਹ ਕੋਸ਼ਿਸ਼ ਵਾਸ਼ਿੰਗਟਨ ਅਤੇ ਔਟਵਾ ਵਿਚਕਾਰ ਵਪਾਰਕ ਗੱਲਬਾਤ ਪੂਰੀ ਤਰ੍ਹਾਂ ਟੁੱਟਣ ਤੋਂ ਬਾਅਦ ਸਾਹਮਣੇ ਆਈ ਹੈ।
two-killed-in-early-morning-crash-on-highway-19-near-lantzville
Punjabi

ਵੈਨਕੂਵਰ ਆਈਲੈਂਡ ਦੇ ਲੈਂਟਜ਼ਵਿਲ ਨੇੜੇ ਭਿਆਨਕ ਹਾਦਸਾ, 2 ਦੀ ਮੌਤ; 16 ਸਾਲਾ ਲੜਕੀ ’ਤੇ ਲੱਗੇ ਗੰਭੀਰ ਦੋਸ਼

ਵੈਨਕੂਵਰ ਆਈਲੈਂਡ ਦੇ ਲੈਂਟਜ਼ਵਿਲ ਇਲਾਕੇ ਵਿਚ ਹਾਈਵੇ-19 'ਤੇ ਅੱਜ ਤੜਕਸਾਰ ਇੱਕ ਵੋਲਕਸਵੈਗਨ ਜੇਟਾ ਅਤੇ ਕੀਆ ਸੇਡੋਨਾ ਮਿਨੀਵੈਨ ਵਿਚਕਾਰ ਟੱਕਰ ਵਿਚ ਦੋ ਲੋਕਾਂ ਦੀ ਮੌਤ ਹੋ ਗਈ। ਬੀ.ਸੀ. ਹਾਈਵੇਅ ਪੈਟਰੋਲ ਮੁਤਾਬਕ, ਹਾਦਸਾ ਸਵੇਰ 3 ਵਜੇ ਵੇਅਰ ਰੋਡ ਦੇ ਇੰਟਰਸੈਕਸ਼ਨ ਨੇੜੇ ਵਾਪਰਿਆ, ਜਿੱਥੇ ਹਾਈਵੇ-19 ਦੀਆਂ ਸਾਊਥ ਬਾਊਂਡ ਲੇਨ ਵਿਚ ਦੋ ਗੱਡੀਆਂ ਟਕਰਾਈਆਂ।
vancouver-eases-water-restrictions-lawns-can-be-watered-once-a-week-from-sept-1
Punjabi

ਵੈਨਕੂਵਰ ’ਚ ਪਾਣੀ ਦੀਆਂ ਪਾਬੰਦੀਆਂ ’ਚ ਢਿੱਲ, 1 ਸਤੰਬਰ ਤੋਂ ਹਫ਼ਤੇ ’ਚ ਇੱਕ ਦਿਨ Lawn ਨੂੰ ਪਾਣੀ ਦੇਣ ਦੀ ਇਜਾਜ਼ਤ

ਮੈਟਰੋ ਵੈਨਕੂਵਰ ਵਿਚ ਲੰਬੇ ਸਮੇਂ ਤੋਂ ਲਾਗੂ ਪਾਣੀ ਦੀਆਂ ਪਾਬੰਦੀਆਂ ਵਿਚ ਜਲਦ ਹੀ ਢਿੱਲ ਮਿਲਣ ਜਾ ਰਹੀ ਹੈ, ਜਿਸ ਤਹਿਤ ਘਰਾਂ ਦੇ lawn ਨੂੰ ਪਾਣੀ ਦੇਣ ਦੀ ਇਜਾਜ਼ਤ ਹੋਵੇਗੀ। ਜਲ ਭੰਡਾਰ ਦਾ ਪੱਧਰ ਆਮ ਵਾਂਗ ਹੋਣ ਨਾਲ ਮੈਟਰੋ ਵੈਨਕੂਵਰ ਪ੍ਰਸ਼ਾਸਨ 1 ਸਤੰਬਰ ਤੋਂ ਪਾਣੀ ਦੀਆਂ ਪਾਬੰਦੀਆਂ ਨੂੰ ਸਟੇਜ 2 ਤੋਂ ਘਟਾ ਕੇ ਸਟੇਜ 1 ਕਰਨ ਜਾ ਰਿਹਾ ਹੈ, ਇਸ ਤਹਿਤ ਹਫ਼ਤੇ ਵਿਚ ਇੱਕ ਦਿਨ lawn ਨੂੰ ਪਾਣੀ ਦਿੱਤਾ ਜਾ ਸਕੇਗਾ।
anita-anand-confirms-30-canadians-missing-after-nepal-tibet-floods
Punjabi

ਅਨੀਤਾ ਆਨੰਦ ਨੇ ਕੀਤੀ ਪੁਸ਼ਟੀ, ਨੇਪਾਲ-ਤਿੱਬਤ ਹੜ੍ਹਾਂ ਮਗਰੋਂ 30 ਕੈਨੇਡੀਅਨ ਲਾਪਤਾ

ਕੈਨੇਡਾ ਦੇ ਵਿਦੇਸ਼ ਮੰਤਰਾਲਾ ਨੇ ਨੇਪਾਲ ਅਤੇ ਤਿੱਬਤ ਦੇ ਸਰਹੱਦੀ ਖੇਤਰ ਵਿਚ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਤੋਂ ਬਾਅਦ ਲਾਪਤਾ ਹੋਏ ਸੈਂਕੜੇ ਲੋਕਾਂ ਵਿਚ 30 ਕੈਨੇਡੀਅਨ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਦੇ ਸ਼ਾਮਲ ਹੋਣ ਦੀ ਪੁਸ਼ਟੀ ਕੀਤੀ ਹੈ। Foreign Affairs ਅਨੀਤਾ ਆਨੰਦ ਨੇ ਵੀਰਵਾਰ ਨੂੰ ਇੱਕ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਅਧਿਕਾਰੀ ਪ੍ਰਭਾਵਿਤ ਖੇਤਰਾਂ ਵਿਚ ਮੌਜੂਦ ਕੈਨੇਡੀਅਨ ਦੀ ਸੁਰੱਖਿਅਤ ਵਾਪਸੀ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਹਾਇਤਾ ਲਈ ਸਥਾਨਕ ਪ੍ਰਸ਼ਾਸਨ ਅਤੇ ਅੰਤਰਰਾਸ਼ਟਰੀ ਭਾਈਵਾਲਾਂ ਨਾਲ ਲਗਾਤਾਰ ਸੰਪਰਕ ਵਿਚ ਹਨ।
man-sentenced-to-3-years-in-2023-vancouver-homicide-case
Punjabi

2023 ਦੇ ਕਤਲ ਮਾਮਲੇ ’ਚ ਮੁਲਜ਼ਮ ਨੂੰ 3 ਸਾਲ ਦੀ ਸਜ਼ਾ

ਵੈਨਕੂਵਰ ਦੇ ਡਾਊਨਟਾਊਨ ਈਸਟਸਾਈਡ ਵਿਚ ਸਾਲ 2023 ਵਿਚ ਹੋਈ ਇੱਕ ਹੱਤਿਆ ਦੇ ਮਾਮਲੇ ਵਿਚ 43 ਸਾਲਾ ਡਸਟਿਨ ਗੈਸਟਲਨਾਂ ਦੇ ਮੁਲਜ਼ਮ ਨੂੰ ਮਨੁੱਖੀ ਅਵਸ਼ੇਸ਼ਾਂ ਦੀ ਬੇਅਦਬੀ ਦੇ ਮਾਮਲੇ ਵਿਚ ਤਿੰਨ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਪੁਲਿਸ ਮੁਤਾਬਕ, ਇਹ ਮਾਮਲਾ 3 ਜਨਵਰੀ 2023 ਨੂੰ ਉਸ ਸਮੇਂ ਸਾਹਮਣੇ ਆਇਆ ਸੀ ਜਦੋਂ ਵੈਨਕੂਵਰ ਫਾਇਰ ਰੈਸਕਿਊ ਸਰਵਿਸਿਜ਼ ਨੂੰ ਪਾਵੇਲ ਸਟ੍ਰੀਟ ਅਤੇ ਰੇਮੂਰ ਐਵੇਨਿਊ ਨੇੜੇ ਲੱਗੀ ਇੱਕ ਬਾਹਰੀ ਸ਼ੱਕੀ ਅੱਗ ਨੂੰ ਬੁਝਉਂਦੇ ਸਮੇਂ ਸੜੇ ਹੋਏ ਮਨੁੱਖੀ ਅਵਸ਼ੇਸ਼ ਬਰਾਮਦ ਹੋਏ ਸਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link