14.01C Vancouver
ADS

Jun 20, 2025 7:10 PM - Connect Newsroom

ਮੁਰੰਮਤ ਕਾਰਨ ਟੈਂਕ ਹਿੱਲ ਦੇ ਹਾਈਵੇਅ 1 ਨੂੰ ਕੀਤਾ ਗਿਆ ਬੰਦ

Share On
highway-1-at-tank-hill-closed-overnight-for-scheduled-construction
The Ministry of Transportation and Transit is working with emergency services to facilitate access through the site during this time.(Photo: DRIVE BC X.)

ਫਰੇਜ਼ਰ ਅਤੇ ਥੌਂਪਸਨ ਕੈਨਿਯਨਜ਼ ਤੋਂ ਹੋ ਕੇ ਹਾਈਵੇ 1 'ਤੇ ਚੱਲਣ ਵਾਲੇ ਡਰਾਈਵਰਾਂ ਲਈ ਮਹੱਤਵਪੂਰਨ ਖ਼ਬਰ ਹੈ। ਲਿਟਨ ਤੋਂ 14 ਕਿਲੋਮੀਟਰ ਈਸਟ ਵਿਚ ਟੈਂਕ ਹਿੱਲ ਵਿਖੇ ਸੀਪੀਕੇਸੀ ਰੇਲਵੇ ਦੀ ਮੁੱਖ ਲਾਈਨ ਉੱਪਰ ਬਣਾਏ ਜਾ ਰਹੇ ਪੁਲ 'ਤੇ ਡੈੱਕ ਕੰਕਰੀਟ ਸਥਾਪਿਤ ਕੀਤਾ ਜਾਣਾ ਹੈ, ਜਿਸ ਦੇ ਚੱਲਦੇ ਹਾਈਵੇ-1 ਇੱਥੇ 23 ਜੂਨ ਦੀ ਅੱਧੀ ਰਾਤ ਤੋਂ 24 ਜੂਨ ਦੀ ਸਵੇਰ 9 ਵਜੇ ਤੱਕ ਦੋਵੇਂ ਦਿਸ਼ਾਵਾਂ ਵਿਚ ਬੰਦ ਰਹੇਗਾ।

ਆਵਾਜਾਈ ਮੰਤਰਾਲਾ ਦਾ ਕਹਿਣਾ ਹੈ ਕਿ ਡਰਾਈਵਰਾਂ ਨੂੰ ਬਦਲਵੇਂ ਰਸਤੇ ਬਾਰੇ ਜਾਣਕਾਰੀ ਦੇਣ ਲਈ ਲਿਟਨ ਅਤੇ ਸਪੈਂਸ ਬ੍ਰਿਜ ਕੋਲ ਚੈਕਪੁਆਇੰਟਸ ਦੀ ਤਾਇਨਾਤੀ ਕੀਤੀ ਜਾ ਰਹੀ ਹੈ।

ਉਥੇ ਹੀ, ਲੋਕ ਟ੍ਰੈਫਿਕ ਲਈ ਗਲੈਡਵਿਨ ਖੇਤਰ ਅਤੇ ਨਿਕੋਮੇਨ ਰਿਵਰ ਰੋਡ ਓਪਨ ਰਹਿਣਗੇ, ਜਦੋਂ ਕਿ ਬਾਕੀ ਸਾਰੇ ਟ੍ਰੈਫਿਕ ਨੂੰ ਹਾਈਵੇਅ 12, ਹਾਈਵੇਅ 5 ਅਤੇ ਹਾਈਵੇਅ 97ਡੀ ਜ਼ਰੀਏ ਰੂਟ ਲੈਣਾ ਹੋਵੇਗਾ। ਅੰਦਰੂਨੀ ਅਤੇ ਲੋਅਰ ਮੇਨਲੈਂਡ ਵਿਚਕਾਰ ਯਾਤਰਾ ਕਰਨ ਵਾਲੇ ਡਰਾਈਵਰ alternative routes ਦੇ ਤੌਰ 'ਤੇ ਹਾਈਵੇਅ 3 ਜਾਂ ਹਾਈਵੇਅ 5 ਦਾ ਇਸਤੇਮਾਲ ਕਰ ਸਕਦੇ ਹਨ।

Latest news

canada-post-and-postal-workers-union-reach-tentative-labour-agreements
Punjabi

ਕੈਨੇਡਾ ਪੋਸਟ ਅਤੇ ਪੋਸਟਲ ਵਰਕਰ ਯੂਨੀਅਨ ਵਿਚਕਾਰ ਅਸਥਾਈ ਸਮਝੌਤਿਆਂ 'ਤੇ ਬਣੀ ਸਹਿਮਤੀ

ਕੈਨੇਡਾ ਪੋਸਟ ਅਤੇ ਪੋਸਟਲ ਵਰਕਰ ਯੂਨੀਅਨ ਵਿਚਾਲੇ ਲੰਮੇ ਸਮੇਂ ਤੋਂ ਰਹੀ ਖਿੱਚੋਤਾਣ ਅੱਜ ਇੱਕ ਇਤਿਹਾਸਕ ਸਮਝੌਤੇ ਨਾਲ ਖ਼ਤਮ ਹੋ ਗਈ ਹੈ। ਨਵੇਂ ਆਰਜ਼ੀ ਸਮਝੌਤੇ ਤਹਿਤ ਡਾਕ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿਚ ਚੰਗਾ ਵਾਧਾ ਅਤੇ ਹੋਰ ਲਾਭ ਸ਼ਾਮਲ ਕੀਤੇ ਗਏ ਹਨ। ਕੈਨੇਡਾ ਪੋਸਟ ਮੁਤਾਬਕ, ਸਮਝੌਤੇ ਦੀਆਂ ਸ਼ਰਤਾਂ ਮੁਤਾਬਕ ਮੁਲਾਜ਼ਮਾਂ ਨੂੰ ਪਹਿਲੇ ਸਾਲ ਵਿਚ 6.5 ਫੀਸਦੀ ਦਾ ਵਾਧਾ ਮਿਲੇਗਾ, ਜਿਸ ਤੋਂ ਬਾਅਦ ਦੂਜੇ ਸਾਲ ਵਿਚ ਉਨ੍ਹਾਂ ਦੀਆਂ ਤਨਖ਼ਾਹਾਂ ਵਿਚ 3 ਫੀਸਦੀ ਦਾ ਹੋਰ ਇਜ਼ਾਫਾ ਕੀਤਾ ਜਾਵੇਗਾ।
police-stop-406-000-fraud-targeting-northern-vancouver-island-first-nation
Punjabi

ਬੀ.ਸੀ. ਦੀ ਅਲਰਟ ਬੇਅ ਆਰ.ਸੀ.ਐਮ.ਪੀ. ਨੇ ਵੱਡੇ ਪੱਧਰ 'ਤੇ ਕੰਮ ਕਰ ਰਹੇ ਫਰਾਡ ਗਿਰੋਹ ਦਾ ਕੀਤਾ ਪਰਦਾਫਾਸ਼

ਬੀ.ਸੀ. ਦੀ ਅਲਰਟ ਬੇਅ ਆਰ.ਸੀ.ਐਮ.ਪੀ. ਨੇ ਇੱਕ ਵੱਡੇ ਪੱਧਰ 'ਤੇ ਕੰਮ ਕਰ ਰਹੇ ਫਰਾਡ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਗਿਰੋਹ ਦਾ ਪਤਾ ਉਦੋਂ ਲੱਗਾ ਜਦੋਂ ਨਮਗਿਸ ਫਸਟ ਨੇਸ਼ਨ ਦੇ ਨਵੇਂ ਵੈਲਨੈਸ ਤੇ ਟ੍ਰੀਟਮੈਂਟ ਸੈਂਟਰ ਦੀ ਉਸਾਰੀ ਲਈ ਰੱਖੇ ਗਏ ਫੰਡ ਨੂੰ ਟਾਰਗੇਟ ਕੀਤੇ ਜਾਣ ਦੀ ਰਿਪੋਰਟ ਮਿਲੀ।
surrey-police-seek-witnesses-after-theft-reported-at-retirement-residence
Punjabi

ਸਰੀ ਪੁਲਿਸ ਸਰਵਿਸ ਨੇ ਚੋਰੀ ਦੀ ਘਟਨਾ ਦੇ ਮਾਮਲੇ ਵਿਚ ਸ਼ੱਕੀ ਦੀਆਂ ਤਸਵੀਰਾਂ ਕੀਤੀਆਂ ਜਾਰੀ

ਸਰੀ ਪੁਲਿਸ ਸਰਵਿਸ ਨੇ ਇੱਕ ਰਿਟਾਇਰਮੈਂਟ ਰਿਹਾਇਸ਼ ਵਿਚ ਚੋਰੀ ਦੀ ਘਟਨਾ ਦੇ ਮਾਮਲੇ ਵਿਚ ਇੱਕ ਸ਼ੱਕੀ ਦੀਆਂ ਤਸਵੀਰਾਂ ਜਾਰੀ ਕਰਦੇ ਹੋਏ ਉਸ ਦੀ ਪਛਾਣ ਵਿਚ ਪਬਲਿਕ ਤੋਂ ਸਹਿਯੋਗ ਦੀ ਮੰਗ ਕੀਤੀ ਹੈ। ਪੁਲਿਸ ਮੁਤਾਬਕ, ਘਟਨਾ 15 ਦਸੰਬਰ ਨੂੰ ਦੁਪਹਿਰ ਲਗਭਗ 2:10 ਵਜੇ 16 ਐਵੇਨਿਊ ਦੇ 15500 ਬਲਾਕ ਵਿਚ ਸਥਿਤ ਰਿਟਾਇਰਮੈਂਟ ਰਿਹਾਇਸ਼ ਵਿਚ ਵਾਪਰੀ।
fatal-head-on-crash-closes-highway-1-in-surrey-as-police-seek-witnesses
Punjabi

ਸਰੀ ਵਿੱਚ ਹਾਈਵੇਅ 1 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, ਇਕ ਵਿਅਕਤੀ ਦੀ ਹੋਈ ਮੌਤ

ਸਰੀ ਇਲਾਕੇ ਵਿਚ ਹਾਈਵੇਅ 1 'ਤੇ ਵਾਪਰੇ ਗੰਭੀਰ ਸੜਕ ਹਾਦਸੇ ਵਿਚ ਘੱਟੋ-ਘੱਟ ਇੱਕ ਵਿਅਕਤੀ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ। ਸਵੇਰੇ ਲਗਭਗ 7:15 ਵਜੇ 176 ਸਟ੍ਰੀਟ ਏਗਜ਼ਿਟ ਕੋਲ ਹਾਈਵੇ 1 ਦੀ ਵੈਸਟ ਬਾਊਂਡ ਲੇਨ ਵਿਚ ਤਿੰਨ ਗੱਡੀਆਂ ਦੀ ਟੱਕਰ ਹੋਈ ਸੀ।
carney-appoints-mark-wiseman-as-canadas-next-ambassador-to-the-united-states
Punjabi

ਪੀ.ਐਮ.ਕਾਰਨੀ ਨੇ ਮਾਰਕ ਵਾਈਸਮੈਨ ਨੂੰ ਅਮਰੀਕਾ ਵਿਚ ਕੈਨੇਡਾ ਦਾ ਅਗਲਾ ਅੰਬੈਸਡਰ ਨਿਯੁਕਤ ਕਰਨ ਦਾ ਕੀਤਾ ਐਲਾਨ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅੱਜ ਇੱਕ ਅਹਿਮ ਸਿਆਸੀ ਅਤੇ ਕੂਟਨੀਤਕ ਫੈਸਲਾ ਲੈਂਦਿਆਂ ਮਾਰਕ ਵਾਈਸਮੈਨ ਨੂੰ ਅਮਰੀਕਾ ਵਿਚ ਕੈਨੇਡਾ ਦੇ ਅਗਲੇ ਅੰਬੈਸਡਰ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਵਾਈਸਮੈਨ 15 ਫਰਵਰੀ 2026 ਤੋਂ ਵਾਸ਼ਿੰਗਟਨ ਵਿਚ ਕੈਨੇਡਾ ਦੇ ਅੰਬੈਸਡਰ ਵਜੋਂ ਅਧਿਕਾਰਤ ਤੌਰ 'ਤੇ ਆਪਣਾ ਅਹੁਦਾ ਸੰਭਾਲਣਗੇ। 55 ਸਾਲਾ ਵਾਈਸਮੈਨ ਨੂੰ ਪ੍ਰਧਾਨ ਮੰਤਰੀ ਕਾਰਨੀ ਦੇ ਬੇਹੱਦ ਨਜ਼ਦੀਕੀ ਮਿੱਤਰ ਮੰਨਿਆ ਜਾਂਦਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link