15.33C Vancouver
ADS

Aug 16, 2021 9:14 AM -

ਭਾਰਤ ਵਿੱਚ ਕੋਵਿਡ-19 ਟੀਕਾਕਰਣ ਦੀ ਕਵਰੇਜ ਵਧ ਕੇ ਹੋਈ 54.58 ਕਰੋੜ

Share On
indias-cumulative-covid-19-vaccination-coverage-exceeds-54-58-cr
India's cumulative Covid-19 vaccination coverage exceeds 54.58 cr

ਕੇਂਦਰ ਸਰਕਾਰ ਮੁਤਾਬਕ, ਅੱਜ ਸੋਮਵਾਰ ਨੂੰ ਭਾਰਤ ਦਾ ਕੋਵਿਡ-19 ਟੀਕਾਕਰਣ ਵਧ ਕੇ 54.58 ਕਰੋੜ ਹੋ ਗਿਆ ਹੈ।

ਸਿਹਤ ਅਤੇ ਪਰਿਵਾਰ ਭਲਾਈ ਮਹਿਕਮੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ, 61,54,235 ਸੈਸ਼ਨਾਂ ਵਿੱਚ ਟੀਕਿਆਂ ਦੀਆਂ 54,58,57,108 ਖ਼ੁਰਾਕਾਂ ਲਾਈਆਂ ਜਾ ਚੁੱਕੀਆਂ ਹਨ, ਜਿਨ੍ਹਾਂ ਵਿੱਚੋਂ 17,43,114 ਖ਼ੁਰਾਕਾਂ ਬੀਤੇ 24 ਘੰਟਿਆਂ ਦੌਰਾਨ ਲਾਈਆਂ ਗਈਆਂ ਹਨ।

ਮੁਲਕ ਵਿੱਚ ਕੋਵਿਡ ਤੋਂ ਠੀਕ ਹੋਏ ਮਰੀਜ਼ਾਂ ਦੀ ਦਰ 97.48 ਫ਼ੀਸਦ ਹੈ ਅਤੇ ਇਨ੍ਹਾਂ ਵਿੱਚੋਂ ਮਹਾਮਾਰੀ ਦੀ ਸ਼ੁਰੂਆਤ ਤੋਂ ਲਾਗ ਲੱਗਣ ਵਾਲੇ ਲੋਕਾਂ ਵਿੱਚੋਂ, 3,14,11,924 ਪਹਿਲਾਂ ਤੋਂ ਹੀ ਕੋਵਿਡ-19 ਤੋਂ ਠੀਕ ਹੋ ਚੁੱਕੇ ਹਨ ਅਤੇ ਬੀਤੇ 24 ਘੰਟਿਆਂ ਦੌਰਾਨ 35,909 ਮਰੀਜ਼ ਇਸ ਤੋਂ ਤੰਦਰੁਸਤ ਹੋਏ ਹਨ।

ਅੰਕੜਿਆਂ ਮੁਤਾਬਕ, 32,937 ਮਾਮਲੇ, ਬੀਤੇ 24 ਘੰਟਿਆਂ ਵਿੱਚ ਮਿਲੇ ਹਨ ਅਤੇ ਇਸ ਵੇਲੇ ਮੁਲਕ ਵਿੱਚ ਸਰਗਰਮ ਮਾਲੀਆਂ ਦੀ ਗਿਣਤੀ 3,81,947 ਹੈ।

ਇਸ ਵੇਲੇ ਕੁਲ ਪੌਜ਼ਿਟਿਵ ਮਾਮਲਿਆਂ ਵਿੱਚੋਂ ਸਰਗਰਮ ਮਾਮਲੇ 1.18 ਫ਼ੀਸਦ ਹਨ।

ਅੱਜ ਸੋਮਵਾਰ ਨੂੰ ਮੁਲਕ ਦੀ ਰੋਜ਼ਾਨਾ ਦੀ ਪੌਜ਼ਿਟਿਵਿਟੀ ਦਰ 2.79 ਫ਼ੀਸਦ ਦਰਜ ਕੀਤੀ ਗਈ ਅਤੇ ਇਹ ਬੀਤੇ 21 ਦਿਨਾਂ ਵਿੱਚ 3 ਫ਼ੀਸਦ ਤੋਂ ਵੀ ਘੱਟ ਹੈ।

Latest news

lloydminster-hit-and-run-claims-one-life
Punjabi

ਲੋਇਡਮਿੰਸਟਰ ਵਿੱਚ ਹਿੱਟ-ਐਂਡ-ਰਨ ਘਟਨਾ ਦੌਰਾਨ ਇੱਕ ਵਿਅਕਤੀ ਦੀ ਹੋਈ ਮੌਤ

ਐਲਬਰਟਾ ਅਤੇ ਸਸਕੈਚਵਨ ਦੀ ਸਰਹੱਦ 'ਤੇ ਸਥਿਤ ਲੋਇਡਮਿੰਸਟਰ ਵਿੱਚ ਸੋਮਵਾਰ ਸਵੇਰੇ ਵਾਪਰੀ ਇੱਕ ਹਿੱਟ-ਐਂਡ-ਰਨ ਘਟਨਾ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ। ਲੋਇਡਮਿੰਸਟਰ ਆਰ.ਸੀ.ਐਮ.ਪੀ. ਨੂੰ ਸਵੇਰੇ ਲਗਭਗ 6:30 ਵਜੇ ਸੂਚਨਾ ਮਿਲੀ ਸੀ ਕਿ ਹਾਈਵੇਅ 16 ਨੇੜੇ 49 ਐਵੇਨਿਊ 'ਤੇ ਇੱਕ ਜ਼ਖ਼ਮੀ ਵਿਅਕਤੀ ਸੜਕ 'ਤੇ ਬੇਹੋਸ਼ ਪਿਆ ਹੈ।
three-separate-shootings-reported-across-b-c-during-long-weekend-two-injured
Punjabi

ਬੀ.ਸੀ. ’ਚ ਲੌਂਗ ਵੀਕਐਂਡ ਦੌਰਾਨ ਤਿੰਨ ਵੱਖ-ਵੱਖ ਸ਼ੂਟਿੰਗਾਂ, 2 ਜ਼ਖਮੀ

ਬੀ.ਸੀ. ਵਿਚ ਲੌਂਗ ਵੀਕਐਂਡ ਦੌਰਾਨ ਐਬਟਸਫੋਰਡ, ਡੈਲਟਾ ਅਤੇ ਵੈਨਕੂਵਰ ਵਿਚ ਤਿੰਨ ਵੱਖ-ਵੱਖ ਸ਼ੂਟਿੰਗ ਦੀਆਂ ਘਟਨਾਵਾਂ ਵਾਪਰੀਆਂ, ਜਿਨ੍ਹਾਂ ਵਿਚ 2 ਲੋਕ ਜ਼ਖਮੀ ਹੋ ਗਏ। ਪਹਿਲੀ ਘਟਨਾ ਸ਼ਨੀਵਾਰ ਰਾਤ ਲਗਭਗ 11 ਵਜੇ ਐਬਟਸਫੋਰਡ ਦੇ ਮੈਕੈਲਮ ਰੋਡ ਦੇ 2500 ਬਲਾਕ ਵਿਚ ਵਾਪਰੀ, ਜਿੱਥੇ ਕਾਲੇ ਰੰਗ ਦੀ ਐਸ.ਯੂ.ਵੀ. ਵਿਚ ਸਵਾਰ ਹਮਲਾਵਰਾਂ ਵਲੋਂ ਇੱਕ ਚਲਦੀ ਕਾਰ 'ਤੇ ਗੋਲੀਆਂ ਚਲਾਈਆਂ ਗਈਆਂ, ਹਾਲਾਂਕਿ, ਇਸ ਹਮਲੇ ਵਿਚ ਕੋਈ ਜ਼ਖਮੀ ਨਹੀਂ ਹੋਇਆ ਅਤੇ ਘਟਨਾ ਸਥਾਨ ਤੋਂ ਕਰੀਬ 5 ਕਿਲੋਮੀਟਰ ਦੂਰ ਇਹ ਐਸ.ਯੂ.ਵੀ. ਅੱਗ ਦੀਆਂ ਲਪਟਾਂ ਵਿਚ ਘਿਰੀ ਮਿਲੀ।
brampton-retail-robbery-series-punjabi-youth-arrested
Punjabi

ਬਰੈਂਪਟਨ ’ਚ ਲੜੀਵਾਰ ਡਕੈਤੀਆਂ: ਪੰਜਾਬੀ ਨੌਜਵਾਨ ਤਪਿੰਦਰ ਸਿੰਘ ਘੁੰਮਣ ਗ੍ਰਿਫ਼ਤਾਰ

ਬਰੈਂਪਟਨ ਵਿਚ ਰਿਟੇਲ ਸਟੋਰਾਂ ਵਿਚ ਲੜੀਵਾਰ ਡਕੈਤੀਆਂ ਦੀਆਂ ਘਟਨਾਵਾਂ ਦੇ ਸਬੰਧ ਵਿਚ ਇੱਕ ਪੰਜਾਬੀ ਨੌਜਵਾਨ ਨੂੰ ਪੀਲ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ, ਜਿਸ ਦੀ ਪਛਾਣ ਤਪਿੰਦਰ ਸਿੰਘ ਘੁੰਮਣ ਵਜੋਂ ਹੋਈ ਹੈ। ਪੀਲ ਪੁਲਿਸ ਨੇ ਦੱਸਿਆ ਕਿ 14 ਅਗਸਤ ਤੋਂ 24 ਅਗਸਤ ਵਿਚਕਾਰ ਬਰੈਂਪਟਨ ਦੇ 5 ਰਿਟੇਲ ਸਟੋਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਔਫੀਸਰ ਮੁਤਾਬਕ, ਹਰੇਕ ਕੇਸ ਵਿਚ ਸ਼ੱਕੀ ਦਾ ਤਰੀਕਾ ਇੱਕੋ-ਜਿਹਾ ਸੀ, ਉਹ ਕਾਰੋਬਾਰ ਵਿਚ ਦਾਖਲ ਹੁੰਦਾ ਸੀ ਅਤੇ ਇੱਕ ਤੇਜ਼ਧਾਰ ਹਥਿਆਰ ਦੀ ਨੋਕ 'ਤੇ ਪੈਸਿਆਂ ਦੀ ਲੁੱਟ ਕਰਦਾ ਸੀ।
canada-u-s-trade-war-could-drag-on-as-washington-weighs-more-tariffs
Punjabi

ਕੈਨੇਡਾ-ਅਮਰੀਕਾ ਟ੍ਰੇਡ ਵਾਰ ਹੋ ਸਕਦੀ ਹੈ ਲੰਮੀ, ਹੋਰ ਟੈਰਿਫ ਲਗਾਉਣ ਦੀ ਤਿਆਰੀ ’ਚ ਵਾਸ਼ਿੰਗਟਨ

ਕੈਨੇਡਾ ਅਤੇ ਅਮਰੀਕਾ ਵਿਚਕਾਰ ਟ੍ਰੇਡ ਵਾਰ ਲੰਮੀ ਖਿੱਚ ਸਕਦੀ ਹੈ। ਰਾਸ਼ਟਰਪਤੀ ਡੌਨਲਡ ਟਰੰਪ ਦੇ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਰ ਨੇ ਚਿਤਾਵਨੀ ਦਿੱਤੀ ਹੈ ਕਿ ਵਾਸ਼ਿੰਗਟਨ ਕੈਨੇਡੀਅਨ ਸਾਮਾਨ 'ਤੇ ਹੋਰ ਜਵਾਬੀ ਟੈਰਿਫ ਲਗਾਉਣ 'ਤੇ ਅੱਜ ਹੀ ਵਿਚਾਰ ਕਰ ਸਕਦਾ ਹੈ। ਉਥੇ ਹੀ, ਇਸ ਵਿਚਕਾਰ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕਰਦੇ ਹੋਏ ਕੈਨੇਡੀਅਨਜ਼ ਨੂੰ ਇਹ ਸਾਫ ਕਿਹਾ ਹੈ ਕਿ ਅਮਰੀਕਾ ਤੋਂ ਵਪਾਰਕ ਦੂਰੀ ਬਣਾਉਣ ਦੇ ਫੈਸਲੇ ਦੀ ਕੈਨੇਡਾ ਨੂੰ ਵੱਡੀ ਕੀਮਤ ਚੁਕਾਉਣੀ ਪਵੇਗੀ ਪਰ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਇਸ ਦੇ ਨਤੀਜੇ ਹੋਰ ਵੀ ਮਾਰੂ ਹੋਣਗੇ।
suspended-vancouver-police-officer-kalwinder-dosanjh-granted-bail-under-23-strict-conditions
Punjabi

ਮੁਅੱਤਲ ਪੁਲਿਸ ਅਫਸਰ ਕਲਵਿੰਦਰ ਦੋਸਾਂਝ ਨੂੰ 23 ਸਖ਼ਤ ਸ਼ਰਤਾਂ ’ਤੇ ਮਿਲੀ ਜ਼ਮਾਨਤ

ਵੈਨਕੂਵਰ ਪੁਲਿਸ ਦੇ ਸਸਪੈਂਡ ਕੀਤੇ ਗਏ ਔਫੀਸਰ ਕਲਵਿੰਦਰ ਦੋਸਾਂਝ ਨੂੰ ਸਰੀ ਵਿਚ ਹੋਈ ਗ੍ਰਿਫ਼ਤਾਰੀ ਤੋਂ ਬਾਅਦ 23 ਸਖ਼ਤ ਸ਼ਰਤਾਂ 'ਤੇ ਜ਼ਮਾਨਤ ਮਿਲੀ ਹੈ। ਇਨ੍ਹਾਂ ਵਿਚ ਬਰਨਬੀ ਆਰ.ਸੀ.ਐਮ.ਪੀ. ਦੇ ਜ਼ਮਾਨਤ ਸੁਪਰਵਾਈਜ਼ਰ ਨੂੰ ਨਿਯਮਿਤ ਰਿਪੋਰਟ ਕਰਨਾ, ਇਜਾਜ਼ਤ ਤੋਂ ਬਿਨਾਂ ਬੀ.ਸੀ. ਤੋਂ ਬਾਹਰ ਨਾ ਜਾਣਾ ਸ਼ਾਮਲ ਹਨ, ਨਾਲ ਹੀ ਉਨ੍ਹਾਂ ਦਾ ਪਾਸਪੋਰਟ ਅਤੇ ਹੋਰ ਯਾਤਰਾ ਦਸਤਾਵੇਜ਼ ਵੀ ਜਮ੍ਹਾ ਕਰਵਾਏ ਗਏ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link