15.85C Vancouver
ADS

Apr 12, 2021 9:23 PM -

ਹੌਂਗ ਕੌਂਗ 'ਚ ਜੱਜ ਨੇ ਵੁਆਵੇ ਤੇ ਐਚ.ਐਸ.ਬੀ.ਸੀ. ਵਿਚਾਲੇ ਦੇ ਡਾਕਿਊਮੈਂਟ ਸ਼ੇਅਰਿੰਗ ਐਗਰੀਮੈਂਟ ਨੂੰ ਸਾਂਝਾ ਕੀਤੇ ਜਾਣ ਦੀ ਦਿੱਤੀ ਮਨਜ਼ੂਰੀ, ਮੰਗ ਵੰਜੋ ਦੇ ਸਪੁਰਦਗੀ ਮਾਮਲੇ 'ਚ ਪੈ ਸਕਦਾ ਪ੍ਰਭਾਵ

Share On
judge-in-hog-kong-approves-a-document-sharing-agreement-between-huawei-and-hsbc-that-could-affect-the-extradition-case-of-meng-wanzhou
Meng Wanzhou, chief financial officer of Huawei, walks out of her home to go to B.C. Supreme Court for her extradition hearing, in Vancouver, B.C., Thursday, April 1, 2021. THE CANADIAN PRESS/Rich Lam

ਹੌਂਗ ਕੌਂਗ 'ਚ ਇੱਕ ਜੱਜ ਨੇ ਵੁਆਵੇ ਅਤੇ ਐਚ.ਐਸ.ਬੀ.ਸੀ. ਵਿਚਾਲੇ ਦੇ ਇੱਕ ਡਾਕਿਊਮੈਂਟ ਸ਼ੇਅਰਿੰਗ ਐਗਰੀਮੈਂਟ ਨੂੰ ਸਾਂਝਾ ਕੀਤੇ ਜਾਣ ਦੀ ਮਨਜ਼ੂਰੀ ਦੇ ਦਿੱਤੀ ਹੈ।

ਇਸ ਕਰਾਰ ਦਾ ਮੰਗ ਵੰਜੋ ਦੇ ਐਕਸਟ੍ਰਾਡਿਸ਼ਨ ਮਾਮਲੇ 'ਚ ਅਸਰ ਪੈ ਸਕਦਾ ਹੈ।

ਵੁਆਵੇ ਦੀ ਚੀਫ਼ ਫਾਈਨੈਂਸ਼ੀਅਲ ਅਫ਼ਸਰ, ਮੰਗ ਵੰਜੋ ਨੂੰ ਵੈਨਕੂਵਰ 'ਚ ਦਿਸੰਬਰ 2018 'ਚ ਹੋਈ ਗ੍ਰਿਫਤਾਰੀ ਤੋਂ ਬਾਅਦ ਜ਼ਮਾਨਤ ਮਿਲੀ ਹੋਈ ਹੈ ਅਤੇ ਉਨ੍ਹਾਂ ਨੂੰ ਆਸ ਹੈ ਕਿ ਇਹਨਾਂ ਦਸਤਾਵੇਜ਼ਾਂ ਨਾਲ ਉਸ ਦੀ ਅਮਰੀਕਾ ਨੂੰ ਸਪੁਰਦਗੀ ਰੋਕੀ ਜਾ ਸਕੇਗੀ।

ਇੱਕ ਬ੍ਰਿਟਿਸ਼ ਕੋਰਟ ਦੀ ਪਹਿਲਾਂ ਦੀ ਰੂਲਿੰਗ 'ਚ ਐਚ.ਐਸ.ਬੀ.ਸੀ. ਨੂੰ ਮੰਗ ਵੰਜੋ ਦੀ ਲੀਗਲ ਟੀਮ ਨਾਲ ਦਸਤਾਵੇਜ਼ ਸਾਂਝੇ ਕਰਨ ਤੋਂ ਰੋਕਿਆ ਗਿਆ ਸੀ ਪਰ ਵੁਆਵੇ ਦਾ ਕਹਿਣਾ ਹੈ ਕਿ ਹੌਂਗ ਕੌਂਗ ਕੋਰਟ ਨੇ ਹੁਣ ਇਸ ਦੀ ਇਜਾਜ਼ਤ ਦੇ ਦਿੱਤੀ ਹੈ।

ਹਾਲਾਂਕਿ ਕੰਪਨੀ ਨੇ ਇਹ ਸਪਸ਼ਟ ਨਹੀਂ ਕੀਤਾ ਹੈ ਕਿ ਇਸ 'ਚ ਕਿਹੜੇ ਦਸਤਾਵੇਜ਼ ਸ਼ਾਮਿਲ ਹਨ।

ਮੰਗ ਵੰਜੋ ਦੇ ਵਕੀਲ ਕਹਿੰਦੇ ਰਹੇ ਹਨ ਕਿ ਅਮਰੀਕਾ ਦੀ ਮੰਗ ਵੰਜੋ ਦੀ ਸਪੁਰਦਗੀ ਹਾਸਿਲ ਕਰਨ ਲਈ ਕੋਈ ਜੁਰਿਸਡਿਕਸ਼ਨ ਨਹੀਂ ਹੈ ਅਤੇ ਮਾਮਲੇ 'ਚ ਫਾਈਨਲ ਸੁਣਵਾਈ ਅਗਲੇ ਹੀ ਮਹੀਨੇ ਹੋ ਸਕਦੀ ਹੈ।

Latest news

canadas-anita-anand-calls-for-greater-strategic-autonomy-diversification-at-un-general-assembly
Punjabi

ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਲਾਏ ਅਮਰੀਕਾ 'ਤੇ ਨਿਸ਼ਾਨੇ

ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੇ 81ਵੇਂ ਇਜਲਾਸ ਵਿਚ ਬਿਨਾਂ ਨਾਂ ਲਏ ਅਮਰੀਕਾ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਸ਼ਨੀਵਾਰ ਨੂੰ ਆਪਣੇ ਸੰਬੋਧਨ ਵਿਚ ਕਿਹਾ ਕਿ ਵਿਸ਼ਵ ਹੁਣ ਇੱਕ ਨਵੇਂ disorder ਵਿਚੋਂ ਗੁਜ਼ਰ ਰਿਹਾ ਹੈ, ਜਿੱਥੇ ਵੱਡੀਆਂ ਤਾਕਤਾਂ ਗਲੋਬਲ ਆਰਥਿਕ ਸਹਿਯੋਗ ਤੋਂ ਪਿੱਛੇ ਹਟ ਰਹੀਆਂ ਹਨ ਅਤੇ ਆਰਥਿਕ ਏਕੀਕਰਨ ਨੂੰ ਤੋੜ ਰਹੀਆਂ ਹਨ।
aman-singh-deep-sandhu-to-face-off-in-vancouver-fraserview
Punjabi

ਵੈਨਕੂਵਰ-ਫਰੇਜ਼ਰਵਿਊ ’ਚ ਅਮਨ ਸਿੰਘ ਤੇ ਦੀਪ ਸੰਧੂ ਆਹਮੋ-ਸਾਹਮਣੇ

ਬੀ.ਸੀ. ਦੀ ਵੈਨਕੂਵਰ-ਫਰੇਜ਼ਰਵਿਊ ਸੀਟ 'ਤੇ ਇਸ ਵਾਰ ਚੋਣ ਮੁਕਾਬਲਾ ਦਿਲਚਸਪ ਹੋਣ ਜਾ ਰਿਹਾ ਹੈ। ਬੀਸੀ ਐਨਡੀਪੀ ਨੇ ਇਸ ਰਾਈਡਿੰਗ ਲਈ ਅਮਨ ਸਿੰਘ ਨੂੰ ਉਮੀਦਵਾਰ ਐਲਾਨਿਆ ਹੈ, ਜੋ ਪਾਰਟੀ ਦੇ ਪ੍ਰੈਜ਼ੀਡੈਂਟ ਵੀ ਹਨ। ਉਨ੍ਹਾਂ ਦਾ ਮੁੱਖ ਮੁਕਾਬਲਾ ਬੀ. ਸੀ. ਕੰਜ਼ਰਵੇਟਿਵ ਪਾਰਟੀ ਦੇ ਦੀਪ ਸਿੰਘ ਸੰਧੂ ਨਾਲ ਹੋਵੇਗਾ, ਜੋ ਇੱਕ ਕਾਰੋਬਾਰੀ ਅਤੇ ਗੁਰੂ ਨਾਨਕ ਫਰੀ ਕਿਚਨ ਦੇ ਸਮਰਪਿਤ ਵਲੰਟੀਅਰ ਵੀ ਹਨ।
quebec-helicopter-crash-kills-pilot-and-three-family-members
Punjabi

ਕਿਊਬੈਕ ’ਚ ਹੈਲੀਕਾਪਟਰ ਕਰੈਸ਼, ਪਾਇਲਟ ਸਮੇਤ 4 ਦੀ ਮੌਤ

ਕਿਊਬੈਕ ਵਿਚ ਸ਼ਨੀਵਾਰ ਨੂੰ ਇੱਕ ਨਿੱਜੀ ਹੈਲੀਕਾਪਟਰ ਦੇ ਕ੍ਰੈਸ਼ ਹੋਣ ਦੀ ਘਟਨਾ ਵਾਪਰੀ, ਜਿਸ ਵਿਚ ਇੱਕ ਪਾਇਲਟ ਸਮੇਤ 4 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਮਾਂਟਰੀਅਲ ਤੋਂ ਲਗਭਗ 50 ਕਿਲੋਮੀਟਰ ਦੂਰ ਇੱਕ ਇਲਾਕੇ ਵਿਚ ਵਾਪਰਿਆ, ਜਿੱਥੇ ਉਡਾਣ ਭਰਨ ਤੋਂ ਤੁਰੰਤ ਬਾਅਦ ਹੈਲੀਕਾਪਟਰ ਇੱਕ ਖੇਤ ਵਿਚ ਡਿੱਗ ਪਿਆ ਅਤੇ ਉਸ ਨੂੰ ਅੱਗ ਲੱਗ ਗਈ।
poilievre-calls-for-federal-taxes-on-diesel-to-be-removed
Punjabi

ਪੀਅਰ ਪੌਲੀਐਵ ਨੇ ਡੀਜ਼ਲ 'ਤੇ ਫੈਡਰਲ ਟੈਕਸ ਹਟਾਉਣ ਦੀ ਕੀਤੀ ਮੰਗ

ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਨੇ ਡੀਜ਼ਲ 'ਤੇ ਸਾਰੇ ਤਰ੍ਹਾਂ ਦੇ ਫੈਡਰਲ ਟੈਕਸ ਹਟਾਉਣ ਅਤੇ ਇਸ ਦੀ ਸਪਲਾਈ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਪੌਲੀਐਵ ਮੁਤਾਬਕ, ਕੈਨੇਡਾ ਆਪਣੀ ਘਰੇਲੂ ਮੰਗ ਪੂਰੀ ਕਰਨ ਲਈ ਲੋੜੀਂਦੀ ਮਾਤਰਾ ਵਿਚ ਡੀਜ਼ਲ ਪੈਦਾ ਕਰਦਾ ਹੈ ਪਰ ਆਵਾਜਾਈ ਦੀਆਂ ਰੁਕਾਵਟਾਂ ਕਾਰਨ ਕੁਝ ਸੂਬਿਆਂ ਅਜੇ ਵੀ ਅਮਰੀਕਾ ਤੋਂ ਇੰਪੋਰਟ 'ਤੇ ਨਿਰਭਰ ਹਨ।
canada-germany-sign-intelligence-sharing-agreement
Punjabi

ਕੈਨੇਡਾ-ਜਰਮਨੀ ਵਿਚਾਲੇ ਇੰਟੈਲੀਜੈਂਸ-ਸ਼ੇਅਰਿੰਗ ਡੀਲ, ਸੁਰੱਖਿਆ ਤੇ ਤਕਨਾਲੋਜੀ ਸਹਿਯੋਗ ਹੋਵੇਗਾ ਮਜ਼ਬੂਤ

ਕੈਨੇਡਾ ਨੇ ਇੱਕ ਮਹੱਤਵਪੂਰਨ ਕਦਮ ਤਹਿਤ ਜਰਮਨੀ ਨਾਲ ਇੰਟੈਲੀਜੈਂਸ-ਸ਼ੇਅਰਿੰਗ ਡੀਲ ਕਰਨ ਦਾ ਐਲਾਨ ਕੀਤਾ ਹੈ। ਵਿਦੇਸ਼ ਮੰਤਰੀ ਅਨੀਤਾ ਆਨੰਦ ਅਤੇ ਜਰਮਨੀ ਦੇ Foreign Affairs Minister Johann Wadepuhl ਨੇ ਸ਼ੁੱਕਰਵਾਰ ਨੂੰ ਔਟਵਾ ਵਿਚ ਇਹ ਡੀਲ ਸਾਈਨ ਕੀਤੀ। ਇਹ ਸਮਝੌਤਾ ਨਾ ਸਿਰਫ਼ ਡਿਫੈਂਸ ਅਤੇ ਸਕਿਓਰਿਟੀ ਨਾਲ ਜੁੜੇ ਸੰਵੇਦਨਸ਼ੀਲ ਮੁੱਦਿਆਂ 'ਤੇ ਲਾਗੂ ਹੋਵੇਗਾ ਬਲਕਿ ਵਪਾਰਕ ਅਤੇ ਐਡਵਾਂਸ ਤਕਨਾਲੋਜੀਆਂ ਵਰਗੇ ਖੇਤਰਾਂ ਵਿਚ ਵੀ ਖੁਫੀਆ ਜਾਣਕਾਰੀਆਂ ਦੇ ਸੁਰੱਖਿਅਤ ਆਦਾਨ-ਪ੍ਰਦਾਨ ਦਾ ਰਾਹ ਪੱਧਰਾ ਹੋਵੇਗਾ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link