Jun 22, 2022 9:34 PM - The Canadian Press

ਕੈਨੇਡਾ 'ਚ ਮਈ ਮਹੀਨੇ ਦੇ ਇੰਫਲੇਸ਼ਨ ਦੇ ਅੰਕੜੇ ਸਾਂਝੇ ਕੀਤੇ ਗਏ ਹਨ। ਦੇਸ਼ 'ਚ ਇੰਫਲੇਸ਼ਨ ਨੇ ਕਈ ਦਹਾਕਿਆਂ ਦੇ ਰੀਕੌਰਡ ਤੋੜ ਦਿੱਤੇ ਹਨ।
ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਮਈ 'ਚ ਕੰਜਿਉਮਰ ਪ੍ਰਾਈਸ ਇੰਡੈਕਸ 7.7% 'ਤੇ ਪਹੁੰਚ ਗਿਆ ਹੈ।
ਇਸ ਨੂੰ ਕਰੀਬ 40 ਸਾਲਾਂ 'ਚ ਸਭ ਤੋਂ ਉੱਚੀ ਇੰਫਲੇਸ਼ਨ ਦਰ ਦੱਸਿਆ ਗਿਆ ਹੈ।
ਇਹ ਜਨਵਰੀ 1983 ਤੋਂ ਬਾਅਦ ਇੰਫਲੇਸ਼ਨ ਦਾ ਸਭ ਤੋਂ ਵੱਡਾ ਵਾਧਾ ਦੱਸਿਆ ਗਿਆ ਹੈ।
ਇਸੇ ਸਾਲ ਅਪ੍ਰੈਲ 'ਚ ਇੰਫਲੇਸ਼ਨ ਦਰ 6.8% 'ਤੇ ਰੀਕੌਰਡ ਹੋਈ ਸੀ।
ਬੀ.ਸੀ. 'ਚ ਵੀ ਬੀਤੇ ਮਹੀਨੇ ਇੰਫਲੇਸ਼ਨ 'ਚ ਵਾਧਾ ਵੇਖਣ ਨੂੰ ਮਿਲਿਆ।
ਸੂਬੇ 'ਚ ਇੰਫਲੇਸ਼ਨ ਦਰ 8.1% 'ਤੇ ਦਰਜ ਕੀਤੀ ਗਈ। ਅਪ੍ਰੈਲ 'ਚ ਸੂਬੇ ਦੀ 6.7% 'ਤੇ ਰਹੀ ਇੰਫਲੇਸ਼ਨ ਦਰ 'ਚ 1.4% ਦਾ ਵਾਧਾ ਦਰਜ ਕੀਤਾ ਗਿਆ।
ਦੇਸ਼ 'ਚ ਗੈਸੋਲੀਨ ਦੀ ਕੀਮਤ 'ਚ ਇੱਕ ਸਾਲ ਪਹਿਲਾਂ ਮੁਕਾਬਲੇ 48% ਵਾਧਾ ਦਰਜ ਕੀਤਾ ਗਿਆ ਹੈ।
ਉੱਧਰ ਪਿਛਲੇ ਸਾਲ ਮੁਕਾਬਲੇ ਐਨਰਜੀ ਕੀਮਤਾਂ 'ਚ 34.8% ਦਾ ਵਾਧਾ ਵੇਖਣ ਨੂੰ ਮਿਲਿਆ ਹੈ।




