13.46C Vancouver
ADS

Jun 24, 2021 5:22 PM -

ਲਿੰਡਾ ਐਨਿਸ ਨੇ ਕਿਹਾ, ਮੇਅਰ ਮੈਕੱਲਮ ਨੂੰ ਕੀਤੀ ਹੈ ਇੰਡੀਜਨਸ ਲੋਕਾਂ ਪ੍ਰਤੀ ਸਹੀ ਅਤੇ ਸਨਮਾਨ ਵਾਲੀ ਪਹਿਲ ਕਰਨ ਦੀ ਮੰਗ

Share On
mayor-mccallum-called-on-to-do-the-right-and-respectful-thing-at-next-council-meeting-says-councillor-linda-annis
Surrey First Councillor Linda Annis wants Mayor Doug McCallum to begin council’s next meeting on Monday, June 28 with a First Nations land and territorial acknowledgement, and if he doesn’t, she will. (File photo - Lindia Annis/Twitter)

ਸਰੀ ਫਰਸਟ ਕਾਉਂਸਲਰ ਲਿੰਡਾ ਐਨਿਸ ਦਾ ਕਹਿਣਾ ਹੈ ਕਿ ਉਹ ਚਾਹੁੰਦੀ ਹਨ ਕਿ ਮੇਅਰ ਡਗ ਮੈਕੁਲਮ ਕਾਉਂਸਿਲ ਦੀ ਅਗਲੀ ਬੈਠਕ ਫਰਸਟ ਨੇਸ਼ਨਸ ਲੈਂਡ ਅਤੇ ਟੈਰੀਟੋਰੀਅਲ ਐਕਨੌਲਿਜਮੈਂਟ ਦੇ ਨਾਲ ਸ਼ੁਰੂ ਕਰਨ।

ਉਨ੍ਹਾਂ ਕਿਹਾ ਕਿ ਸੋਮਵਾਰ 28 ਜੂਨ ਨੂੰ ਹੋਣ ਵਾਲੀ ਬੈਠਕ 'ਚ ਜੇਕਰ ਮੇਅਰ ਡਗ ਮੈਕੁਲਮ ਨੇ ਅਜਿਹਾ ਨਾ ਕੀਤਾ ਤਾਂ ਉਹ ਖੁਦ ਅਜਿਹੇ ਕਰਣਗੀ।

ਉਨ੍ਹਾਂ ਕਿਹਾ ਕਿ ਇੰਡੀਜਨਸ ਲੋਕਾਂ ਨੂੰ ਐਕਨੌਲਿਜ ਕਰਨਾ ਸਨਮਾਨ ਪੇਸ਼ ਕਰਨ ਵਾਲੀ ਅਤੇ ਸਹੀ ਗੱਲ ਹੈ।

ਲਿੰਡਾ ਐਨਿਸ ਨੇ ਕਿਹਾ ਕਿ ਜੇਕਰ ਮੇਅਰ ਅਜਿਹਾ ਕਰਨ ਤੋਂ ਇਨਕਾਰ ਕਰਦੇ ਹਨ ਤਾਂ ਇਸ ਦਾ ਇਹ ਅਰਥ ਨਹੀਂ ਹੈ ਕਿ ਕਾਉਂਸਲਰ ਆਪਣੀ ਗੱਲ ਰੱਖਦੇ ਹੋਏ ਅਜਿਹਾ ਨਹੀਂ ਕਰ ਸਕਦੇ।

ਉਨ੍ਹਾਂ ਕਿਹਾ ਕਿ ਜੇਕਰ ਮੇਅਰ ਨੇ ਅਜਿਹਾ ਨਾ ਕੀਤਾ ਤਾਂ ਉਹ ਆਪਣੇ ਬੋਲਣ ਦੀ ਵਾਰੀ ਆਉਣ 'ਤੇ ਫਰਸਟ ਨੇਸ਼ਨਸ ਨੂੰ ਐਕਨੌਲਿਜ ਕਰਦੇ ਹੋਏ ਸ਼ੁਰੂਆਤ ਕਰਣਗੀ ਅਤੇ ਹੋਰ ਕਾਊਂਸਲਰਾਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਤ ਕਰਣਗੀ।

ਉਨ੍ਹਾਂ ਇਹ ਵੀ ਕਿਹਾ ਕਿ ਸਰੀ 'ਚ ਇੰਡੀਜਨਸ ਆਬਾਦੀ ਸਾਰੇ ਸੂਬੇ 'ਚ ਸਭ ਤੋਂ ਵੱਧ ਹੈ।

ਉਨ੍ਹਾਂ ਕਿਹਾ ਕਿ ਸਾਲ 2035 ਤਕ ਸਰੀ ਦੀ ਇੰਡੀਜਨਸ ਆਬਾਦੀ ਵੈਨਕੂਵਰ ਤੋਂ ਦੁੱਗਣੀ ਹੋ ਜਾਵੇਗੀ।

ਉਨ੍ਹਾਂ ਕਿਹਾ ਕਿ ਇਸ ਛੋਟੀ ਜਿਹੀ ਪਹਿਲ ਨਾਲ ਕਮਿਊਨਿਟੀਸ ਵਿਚਾਲੇ ਦੇ ਪੁਲ ਸਥਾਪਿਤ ਕੀਤੇ ਜਾ ਸਕਦੇ ਹਨ।

Latest news

lng-canada-to-proceed-with-phase-2-expansion-in-b-c
Punjabi

ਐਲ.ਐਨ.ਜੀ. ਕੈਨੇਡਾ ਵੱਲੋਂ ਬੀ.ਸੀ. ਵਿੱਚ ਫੇਜ਼-2 ਵਿਸਥਾਰ ਨੂੰ ਹਰੀ ਝੰਡੀ

ਬੀ.ਸੀ. ਦੇ ਕਿਟੀਮੈਟ ਵਿਖੇ ਸਥਿਤ ਦੇਸ਼ ਦੇ ਪਹਿਲੇ ਵੱਡੇ ਪੱਧਰ ਦੇ liquefied natural gas export terminal ਦੇ ਵਿਸਥਾਰ ਨੂੰ ਇਸ ਪ੍ਰੋਜੈਕਟ ਦੇ ਭਾਈਵਾਲਾਂ ਵਲੋਂ ਅਧਿਕਾਰਤ ਤੌਰ 'ਤੇ ਹਰੀ ਝੰਡੀ ਮਿਲ ਗਈ ਹੈ। ਐਨਰਜੀ ਖੇਤਰ ਦੀ ਦਿੱਗਜ ਕੰਪਨੀ Shell ਅਤੇ ਇਸ ਦੇ ਹੋਰ ਸਾਂਝੇਦਾਰਾਂ ਨੇ ਮੰਗਲਵਾਰ ਨੂੰ ਇਸ ਮਲਟੀ-ਬਿਲੀਅਨ ਡਾਲਰ ਦੇ ਮੈਗਾ-ਪ੍ਰੋਜੈਕਟ ਲਈ ਅੰਤਿਮ ਨਿਵੇਸ਼ ਨੂੰ ਮਨਜ਼ੂਰੀ ਦਿੱਤੀ, ਜਿਸ ਨਾਲ ਇਸ ਟਰਮੀਨਲ ਦੀ ਸਾਲਾਨਾ ਉਤਪਾਦਨ ਸਮਰੱਥਾ 14 ਮਿਲੀਅਨ ਟਨ ਤੋਂ ਦੁੱਗਣੀ ਕਰਕੇ 28 ਮਿਲੀਅਨ ਟਨ ਕਰਨ ਦਾ ਟੀਚਾ ਹੈ।
canada-extends-ebola-travel-restrictions-for-60-days
Punjabi

ਕੈਨੇਡਾ ਵੱਲੋਂ ਈਬੋਲਾ ਕਾਰਨ ਯਾਤਰਾ ਪਾਬੰਦੀਆਂ 60 ਦਿਨਾਂ ਲਈ ਵਧਾਈਆਂ

ਕੈਨੇਡਾ ਸਰਕਾਰ ਨੇ ਅਫਰੀਕਾ ਵਿਚ ਫੈਲੇ ਈਬੋਲਾ ਵਾਇਰਸ ਦੇ ਪ੍ਰਕੋਪ ਕਾਰਨ ਲਗਾਈਆਂ ਗਈਆਂ ਯਾਤਰਾ ਅਤੇ ਇਮੀਗ੍ਰੇਸ਼ਨ ਪਾਬੰਦੀਆਂ ਨੂੰ ਅਗਲੇ 60 ਦਿਨਾਂ ਲਈ ਵਧਾ ਕੇ 27 ਨਵੰਬਰ 2026 ਤੱਕ ਕਰ ਦਿੱਤਾ ਹੈ। ਇਹ ਫ਼ੈਸਲਾ ਯੂਗਾਂਡਾ, ਦੱਖਣੀ ਸੁਡਾਨ ਅਤੇ ਡੈਮੋਕ੍ਰੇਟਿਕ ਰਿਪਬਲਿਕ ਔਫ ਕਾਂਗੋ ਦੇ ਨਾਗਰਿਕਾਂ ਅਤੇ ਉੱਥੋਂ ਆਉਣ ਵਾਲੇ ਯਾਤਰੀਆਂ ਲਈ ਲਾਗੂ ਹੈ, ਜਿਨ੍ਹਾਂ ਦੇ ਵੀਜ਼ਾ ਅਤੇ ਯਾਤਰਾ ਦਸਤਾਵੇਜ਼ ਫਿਲਹਾਲ ਮੁਲਤਵੀ ਰਹਿਣਗੇ।
canadas-economy-stalls-in-july-2026-after-three-months-of-growth
Punjabi

ਜੁਲਾਈ ’ਚ ਰੁਕੀ ਕੈਨੇਡਾ ਦੀ ਅਰਥਵਿਵਸਥਾ, ਅਗਸਤ ’ਚ 0.2% ਵਾਧੇ ਦੀ ਉਮੀਦ

ਕੈਨੇਡਾ ਦੀ ਅਰਥਵਿਵਸਥਾ ਜੁਲਾਈ 2026 ਵਿਚ ਜ਼ੀਰੋ ਫੀਸਦੀ 'ਤੇ ਰੁਕ ਗਈ ਹੈ। ਲਗਾਤਾਰ ਤਿੰਨ ਮਹੀਨਿਆਂ ਦੇ ਮਜ਼ਬੂਤ ​​ਆਰਥਿਕ ਵਾਧੇ ਤੋਂ ਬਾਅਦ ਆਈ ਇਸ ਖੜੋਤ ਦਾ ਮੁੱਖ ਕਾਰਨ ਨਿਰਮਾਣ ਖੇਤਰ ਵਿਚ 0.9 ਫੀਸਦੀ ਅਤੇ ਤੇਲ, ਗੈਸ ਤੇ ਮਾਈਨਿੰਗ ਖੇਤਰ ਵਿਚ 0.5 ਫੀਸਦੀ ਦੀ ਆਈ ਗਿਰਾਵਟ ਹੈ। ਹਾਲਾਂਕਿ, ਇਸ ਦੌਰਾਨ ਉਸਾਰੀ ਖੇਤਰ ਵਿਚ 1.3 ਫੀਸਦੀ ਅਤੇ ਜਨਤਕ ਸੇਵਾਵਾਂ ਵਿਚ 1.7 ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ, ਜਿਸ ਨੇ ਆਰਥਿਕਤਾ ਨੂੰ ਹੋਰ ਹੇਠਾਂ ਡਿੱਗਣ ਤੋਂ ਬਚਾ ਲਿਆ।
doug-ford-urges-albertans-to-stay-part-of-canada
Punjabi

ਡੱਗ ਫੋਰਡ ਦੀ ਐਲਬਰਟਾ ਵਾਸੀਆਂ ਨੂੰ ਅਪੀਲ, ‘ਕੈਨੇਡਾ ਨਾਲ ਜੁੜੇ ਰਹੋ’

ਕੈਲਗਰੀ ਵਿੱਚ ਐਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਨਾਲ ਸਟੇਜ ਸਾਂਝੀ ਕਰਦਿਆਂ ਓਂਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਐਲਬਰਟਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕੈਨੇਡਾ ਦਾ ਹਿੱਸਾ ਬਣੇ ਰਹਿਣ।
canadas-2025-population-revised-to-show-growth-not-decline
Punjabi

ਕੈਨੇਡਾ ਦੀ ਆਬਾਦੀ ਵਿੱਚ 2025 ਦੌਰਾਨ 2.8 ਲੱਖ ਦਾ ਵਾਧਾ

ਕੈਨੇਡਾ ਦੀ ਆਬਾਦੀ ਵਿਚ ਪਿਛਲੇ ਸਾਲ ਵਿਚ ਦੱਸੀ ਗਈ ਇਤਿਹਾਸਕ ਗਿਰਾਵਟ ਦੇ ਅੰਕੜੇ ਨੂੰ ਸਟੈਟਕੈਨ ਨੇ ਬਦਲ ਦਿੱਤਾ ਹੈ। ਸਟੈਟਿਸਟਿਕਸ ਕੈਨੇਡਾ ਵਲੋਂ ਜਾਰੀ ਹੁਣ ਲੇਟਸਟ ਅਤੇ ਸੋਧੇ ਹੋਏ ਅੰਕੜਿਆਂ ਮੁਤਾਬਕ, 2025 ਦੌਰਾਨ ਆਬਾਦੀ ਵਿਚ 2,80,810 ਲੋਕਾਂ ਦਾ ਵਾਧਾ ਹੋਇਆ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link