12.16C Vancouver
ADS

Apr 8, 2020 10:32 PM -

ਬੀ.ਸੀ. ਆ ਰਹੇ ਲੋਕਾਂ ਲਈ ਸੈਲਫ ਆਈਸੋਲੇਸ਼ਨ ਪਲੈਨ ਪੇਸ਼ ਕਰਨਾ ਬਣਾਇਆ ਲਾਜ਼ਮੀ

Share On
people-returning-to-bc-will-be-required-to-present-self-isolation-plans-or-they-will-be-placed-in-quarantine
BC premier John Horgan addressing The Greater Vancouver board of trade on Friday, February, 21, 2020. Connect News/Jawad Siddiqui

ਅੱਜ ਬੀ.ਸੀ. ਦੇ ਪ੍ਰੀਮਿਅਰ ਜੌਨ ਹੌਰਗਨ ਨੇ ਇੱਕ ਨਿਊਜ ਕਾਨਫਰੰਸ ਦਾ ਸੰਬੋਧਨ ਕੀਤਾ।

ਉਨ੍ਹਾਂ ਕਿਹਾ ਕਿ ਆਉਣ ਵਾਲੇ ਹਫ਼ਤਿਆਂ ਵਿੱਚ ਬੀ.ਸੀ. ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਲਈ ਸੂਬਾਈ ਅਤੇ ਫੈਡਰਲ ਅਧਿਕਾਰੀਆਂ ਨੂੰ ਖੁਦ ਨੂੰ ਇਕੱਲਿਆਂ ਰੱਖਣ ਸੰਬੰਧੀ ਪਲੈਨ (self-isolation plan) ਪੇਸ਼ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ।

ਵਿਕਟੋਰੀਆ ਵਿੱਚ ਹੌਰਗਨ ਨੇ ਕਿਹਾ ਕਿ ਬੀ.ਸੀ. ਆਉਣ ਵਾਲਿਆਂ ਨੂੰ ਕਸਟਮਸ ਪਾਸ ਕਰਨ ਤੋਂ ਪਹਿਲਾਂ ਖੁਦ ਨੂੰ ਇਕੱਲਿਆਂ ਰੱਖਣ ਸੰਬੰਧੀ ਪਲੈਨ ਪੇਸ਼ ਕਰਨਾ ਹੋਵੇਗਾ, ਜੋ ਸਪਸ਼ਟ ਕਰੇ ਕਿ ਆਉਣ ਵਾਲਾ ਯਾਤਰੀ ਕਿਸ ਤਰ੍ਹਾਂ ਕੁਆਰੰਟੀਨ ਐਕਟ ਅਧੀਨ 14 ਦਿਨ ਲਈ ਖੁਦ ਨੂੰ ਇਕੱਲਾ ਕਰੇਗਾ ਅਤੇ ਇਹ ਪਲੈਨ ਇੱਕ ਕਾਨੂੰਨੀ ਦਸਤਾਵੇਜ਼ ਮੰਨਿਆ ਜਾਵੇਗਾ।

ਪ੍ਰੀਮੀਅਰ ਹੌਰਗਨ ਨੇ ਕਿਹਾ ਕਿ ਜਿਨ੍ਹਾਂ ਯਾਤਰੀਆਂ ਕੋਲ ਪਲੈਨ ਨਹੀਂ ਹੋਵੇਗਾ ਜਾਂ ਜਿਨ੍ਹਾਂ ਦੇ ਪਲੈਨ ਨੂੰ ਅਧਿਕਾਰੀਆਂ ਵੱਲੋਂ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ, ਉਨ੍ਹਾਂ ਯਾਤਰੀਆਂ ਨੂੰ ਕੁਆਰੰਟੀਨ ਸਾਈਟਸ 'ਤੇ ਭੇਜ ਦਿੱਤਾ ਜਾਵੇਗਾ।

ਪ੍ਰੀਮੀਅਰ ਹੌਰਗਨ ਨੇ ਕਿਹਾ ਕਿ ਗਰਮ ਇਲਾਕਿਆਂ ਤੋਂ ਘੁੰਮ ਫਿਰ ਕੇ ਅਤੇ ਰਿਪੈਟਰੀਏਸ਼ਨ ਫਲਾਈਟਸ ਰਾਹੀਂ ਕੈਨੇਡਾ ਵਾਪਸ ਆਉਣ ਵਾਲੇ ਕਈ ਲੋਕ ਬੀ.ਸੀ. ਆ ਰਹੇ ਹਨ ਅਤੇ ਉਨ੍ਹਾਂ ਨੂੰ ਵੀ ਕੋਵਿਡ-19 ਨਾਲ ਨਜਿੱਠਣ ਲਈ ਬੀ.ਸੀ. ਦੀਆਂ ਕੋਸ਼ਿਸ਼ਾਂ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਚਾਹੀਦੀਆਂ ਹਨ।

Latest news

over-19-000-sign-petition-urging-oilers-to-reverse-alex-formenton-signing
Punjabi

ਫੋਰਮੈਂਟਨ ਦੀ ਸਾਈਨਿੰਗ ਖ਼ਿਲਾਫ਼ ਆਇਲਰਜ਼ ਦੀ ਪਟੀਸ਼ਨ ’ਤੇ 19,000 ਤੋਂ ਵੱਧ ਦਸਤਖ਼ਤ

ਐਡਮਿੰਟਨ ਆਇਲਰਜ਼ ਵੱਲੋਂ ਖਿਡਾਰੀ ਐਲੈਕਸ ਫੋਰਮੈਂਟਨ ਨੂੰ ਟੀਮ ਵਿੱਚ ਸ਼ਾਮਲ ਕਰਨ ਦੇ ਫੈਸਲੇ ਦਾ ਵਿਰੋਧ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸ ਸਮਝੌਤੇ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਸ਼ੁਰੂ ਕੀਤੀ ਗਈ ਇੱਕ ਆਨਲਾਈਨ ਪਟੀਸ਼ਨ 'ਤੇ ਸ਼ੁੱਕਰਵਾਰ ਸਵੇਰ ਤੱਕ 19,000 ਤੋਂ ਵੱਧ ਲੋਕਾਂ ਨੇ ਆਪਣੇ ਦਸਤਖ਼ਤ ਕਰ ਦਿੱਤੇ ਹਨ।
video-captured-of-man-chasing-another-person-with-a-knife-at-south-surreys-redwood-park
Punjabi

ਸਾਊਥ ਸਰੀ ਦੇ ਰੈੱਡਵੁੱਡ ਪਾਰਕ ’ਚ ਚਾਕੂ ਲੈ ਕੇ ਵਿਅਕਤੀ ਦਾ ਪਿੱਛਾ ਕਰਦੇ ਦੀ ਵੀਡੀਓ ਕੈਮਰੇ 'ਚ ਹੋਈ ਕੈਦ

ਸਾਊਥ ਸਰੀ ਦੇ ਰੈੱਡਵੁੱਡ ਪਾਰਕ ਵਿਚ ਇੱਕ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਹਮਲਾਵਰ ਵੱਲੋਂ ਇੱਕ ਵਿਅਕਤੀ ਨੂੰ ਚਾਕੂ ਲੈ ਕੇ ਦੌੜਾਉਣ ਦੀ ਪੂਰੀ ਵੀਡੀਓ ਕੈਮਰੇ ਵਿਚ ਕੈਦ ਹੋਈ ਹੈ। ਇਹ ਘਟਨਾ ਬੁੱਧਵਾਰ ਸ਼ਾਮ ਕਰੀਬ 5 ਵਜੇ ਵਾਪਰੀ। ਪੁਲਿਸ ਮੁਤਾਬਕ, ਮੁਲਜ਼ਮ ਨੇ ਪਹਿਲਾਂ ਆਪਣੀ ਜੀਪ ਰੈਂਗਲਰ ਨਾਲ ਪੀੜਤ ਦੇ ਫੋਰਡ ਪਿਕਅੱਪ ਟਰੱਕ ਨੂੰ ਟੱਕਰ ਮਾਰੀ।
vancouver-police-open-new-training-academy-40-recruits-begin-training
Punjabi

ਵੈਨਕੂਵਰ ਪੁਲਿਸ ਦੀ ਨਵੀਂ ਅਕੈਡਮੀ ਦਾ ਉਦਘਾਟਨ, 40 ਨਵੇਂ ਭਰਤੀਆਂ ਨੇ ਸ਼ੁਰੂ ਕੀਤੀ ਟ੍ਰੇਨਿੰਗ

ਵੈਨਕੂਵਰ ਪੁਲਿਸ ਵਿਭਾਗ ਨੇ ਆਪਣੇ ਇਤਿਹਾਸ ਵਿਚ ਇੱਕ ਨਵਾਂ ਅਧਿਆਇ ਸ਼ੁਰੂ ਕਰਦਿਆਂ ਡਾਊਨਟਾਊਨ ਈਸਟਸਾਈਡ ਵਿਚ ਸਥਿਤ ਵੁੱਡਵਰਡ ਦੀ ਇਮਾਰਤ ਵਿਖੇ ਆਪਣੇ ਨਵੇਂ ਸਿਖਲਾਈ ਕੇਂਦਰ ਦਾ ਰਸਮੀ ਉਦਘਾਟਨ ਕਰ ਦਿੱਤਾ ਹੈ। ਸਾਲ 1978 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਵੈਨਕੂਵਰ ਪੁਲਿਸ ਕੋਲ ਭਰਤੀ ਹੋਣ ਵਾਲੇ ਨਵੇਂ ਮੁਲਾਜ਼ਮਾਂ ਲਈ ਆਪਣਾ ਖ਼ੁਦ ਦਾ ਸਿਖਲਾਈ ਸੈਂਟਰ ਉਪਲਬਧ ਹੋਇਆ ਹੈ।
senior-hamas-commander-killed-in-israeli-airstrike-on-gaza-military-says
Punjabi

ਗਾਜ਼ਾ ’ਚ ਇਜ਼ਰਾਈਲੀ ਹਵਾਈ ਹਮਲੇ ਦੌਰਾਨ ਹਮਾਸ ਦਾ ਸੀਨੀਅਰ ਕਮਾਂਡਰ ਹਲਾਕ

ਇਜ਼ਰਾਈਲ ਫੌਜ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਗਾਜ਼ਾ ਵਿੱਚ ਇੱਕ ਹਵਾਈ ਹਮਲੇ ਦੌਰਾਨ ਹਮਾਸ ਦੇ ਇੱਕ ਸੀਨੀਅਰ ਕਮਾਂਡਰ ਨੂੰ ਮਾਰ ਦਿੱਤਾ ਗਿਆ ਹੈ। ਇਹ ਹਮਲਾ ਵੀਰਵਾਰ ਨੂੰ ਕੀਤਾ ਗਿਆ ਸੀ। ਹਮਾਸ ਦੀ ਹਥਿਆਰਬੰਦ ਵਿੰਗ ਨੇ ਵੀ ਮੁਹੰਮਦ ਅਬਦੁਲ ਸਲਾਮ ਅਲ-ਯਜ਼ੂਰੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਹਮਾਸ ਮੁਤਾਬਕ, ਵੀਰਵਾਰ ਦੇ ਹਵਾਈ ਹਮਲੇ ਵਿੱਚ ਉਹ ਮਾਰਿਆ ਗਿਆ ਅਤੇ ਉਸ ਨੇ 7 ਅਕਤੂਬਰ 2023 ਨੂੰ ਇਜ਼ਰਾਈਲ ’ਤੇ ਹੋਏ ਹਮਲਿਆਂ ਦੀ ਯੋਜਨਾ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ।
justin-trudeau-enters-entertainment-industry-launches-new-production-company
Punjabi

ਜਸਟਿਨ ਟਰੂਡੋ ਦੀ ਮਨੋਰੰਜਨ ਜਗਤ ’ਚ ਐਂਟਰੀ, Katie Telford ਨਾਲ ਮਿਲ ਕੇ ਲਾਂਚ ਕੀਤੀ ਨਵੀਂ ਪ੍ਰੋਡਕਸ਼ਨ ਕੰਪਨੀ

ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦੀ ਲੰਮਾ ਸਮਾਂ ਚੀਫ਼ ਆਫ਼ ਸਟਾਫ਼ ਰਹੀ Katie Telford ਰਾਜਨੀਤੀ ਛੱਡ ਕੇ ਹੁਣ ਮਨੋਰੰਜਨ ਜਗਤ ਵਿਚ ਕਦਮ ਰੱਖ ਰਹੇ ਹਨ। ਉਨ੍ਹਾਂ ਨੇ ਅੱਜ ਟੋਰੌਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੇ ਰੈੱਡ ਕਾਰਪੇਟ 'ਤੇ ਆਪਣੀ ਨਵੀਂ ਮੀਡੀਆ ਅਤੇ ਪ੍ਰੋਡਕਸ਼ਨ ਕੰਪਨੀ Hope & Hard Work ਨੂੰ ਲੌਂਚ ਕਰਨ ਦਾ ਐਲਾਨ ਕੀਤਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link