11.53C Vancouver
ADS

Nov 18, 2020 10:26 PM -

ਕੈਨੇਡਾ ਲਈ ਵੈਕਸੀਨ ਦੀ ਉਪਲਬਧਤਾ ਦੀ ਖਬਰ ਨੇ ਵਧਦੇ ਮਾਮਲਿਆਂ ਅਤੇ ਮੌਤਾਂ ਦੇ ਅੰਕੜੇ ਵਿਚਾਲੇ ਜਗਾਈ ਆਸ

Share On
potential-vaccine-news-brightens-dark-day-marked-by-rising-covid-19-cases-deaths
File - Ontario's health minister on Wednesday suggested Canada could start receiving millions of doses of COVID-19 as soon as January, providing a glimmer of hope on an otherwise dark day marked by rising cases and death counts in many provinces. B.C. Government

ਔਂਟੈਰੀਓ ਦੀ ਸਿਹਤ ਮੰਤਰੀ ਕ੍ਰਿਸਟੀਨ ਐਲੀਅਟ ਨੇ ਅੱਜ ਕਿਹਾ ਕਿ ਜਨਵਰੀ ਤੱਕ ਹੀ ਕੈਨੇਡਾ 'ਚ ਕੋਵਿਡ-19 ਦੀਆਂ ਲੱਖਾਂ ਡੋਜ਼ ਦੀ ਸਪਲਾਈ ਸ਼ੁਰੂ ਹੋ ਸਕਦੀ ਹੈ।

ਕ੍ਰਿਸਟੀਨ ਐਲੀਅਟ ਨੇ ਕਵਸਚਨ ਪੀਰੀਅਡ ਦੌਰਾਨ ਕਿਹਾ ਕਿ ਫਾਈਜ਼ਰ ਦੀ ਵੈਕਸੀਨ ਦੀਆਂ 4 ਮਿਲੀਆਂ ਡੋਜ਼, ਜਨਵਰੀ ਅਤੇ ਮਾਰਚ ਵਿਚਾਲੇ ਮਿਲਣ ਦੀ ਆਸ ਹੈ।

ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਮੌਡਰਨਾ ਦੀ 2 ਮਿਲੀਅਨ ਡੋਜ਼ ਦੀ ਸਪਲਾਈ ਦੀ ਵੀ ਉਮੀਦ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਫਾਈਜ਼ਰ ਦੀ ਵੈਕਸੀਨ ਦੀਆਂ 1.6 ਮਿਲੀਅਨ ਡੋਜ਼ ਅਤੇ ਮੌਡਰਨਾ ਦੀ ਵੈਕਸੀਨ ਦੀਆਂ 8,00,000 ਡੋਜ਼, ਔਂਟੈਰੀਓ ਕੋਲ ਪਹੁੰਚਣਗੀਆਂ।

ਪੈਟੀ ਹਾਏਡੂ ਨੇ ਕਿਹਾ, ਵੈਕਸੀਨ ਦੀਆਂ ਡੋਜ਼ ਹਾਸਿਲ ਕਰਨ ਦੇ ਕੈਨੇਡਾ ਦੇ ਮੌਕੇ ਕਰਦੇ ਹਨ "ਬੇਹੱਦ ਉਤਸ਼ਾਹਿਤ"

ਅੱਜ ਫੈਡਰਲ ਸਿਹਤ ਮੰਤਰੀ ਪੈਟੀ ਹਾਏਡੂ ਨੂੰ ਔਂਟੈਰੀਓ ਦੀ ਸਿਹਤ ਮੰਤਰੀ ਵੱਲੋਂ ਦਿੱਤੇ ਗਏ ਵੈਕਸੀਨ ਸੰਬੰਧੀ ਡੋਜ਼ ਦੇ ਤਰੀਕਾਂ ਅਤੇ ਉਪਲਬਧਤਾ ਦੇ ਅੰਕੜਿਆਂ ਬਾਰੇ ਸਵਾਲ ਕੀਤੇ ਗਏ।

ਪੈਟੀ ਹਾਏਡੂ ਨੇ ਕਿਸੇ ਗਿਣਤੀ ਦੀ ਪੁਸ਼ਟੀ ਨਹੀਂ ਕੀਤੀ ਅਤੇ ਕਿਹਾ ਕਿ ਇਹ ਬੇਹੱਦ ਉਤਸ਼ਾਹਿਤ ਕਰਨ ਵਾਲੀ ਖਬਰ ਹੈ ਕਿ ਕੈਨੇਡਾ ਕੋਲ ਦੋਵਾਂ ਕੰਪਨੀਆਂ ਤੋਂ ਕਈ ਮਿਲੀਅਨ ਡੋਜ਼ ਪਹੁੰਚ ਰਹੀਆਂ ਹਨ।

ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਵੈਕਸੀਨ ਦੀ ਵੰਢ ਤੱਕ ਪਹੁੰਚਣ ਤੋਂ ਪਹਿਲਾਂ, ਕਈ ਕਦਮ ਚੁੱਕਣ ਦੀ ਲੋੜ ਹੋਵੇਗੀ।

ਉਨ੍ਹਾਂ ਇਹ ਵੀ ਕਿਹਾ ਕਿ ਹੈਲਥ ਕੈਨੇਡਾ ਵੱਲੋਂ ਦੋਵਾਂ ਵੈਕਸੀਨਸ ਦਾ ਸੁਰੱਖਿਆ ਸੰਬੰਧੀ ਰੈਗੂਲੇਟਰੀ ਰੀਵਿਊ ਕਰਨਾ ਵੀ ਜ਼ਰੂਰੀ ਹੋਵੇਗਾ।

Latest news

pm-carney-announces-11b-deal-to-build-six-icebreakers-in-quebec
Punjabi

ਪੀ.ਐਮ.ਕਾਰਨੀ ਵੱਲੋਂ ਕਿਊਬੈਕ 'ਚ 6 ਆਈਸਬ੍ਰੇਕਰ ਬਣਾਉਣ ਲਈ $11 ਬਿਲੀਅਨ ਦੀ ਡੀਲ ਦਾ ਐਲਾਨ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅੱਜ ਕਿਊਬੈਕ ਦੇ ਇਤਿਹਾਸ ਵਿਚ ਸਭ ਤੋਂ ਵੱਡੇ shipbuilding ਪ੍ਰੋਜੈਕਟ ਦਾ ਐਲਾਨ ਕੀਤਾ, ਜਿਸ ਤਹਿਤ ਕੈਨੇਡੀਅਨ ਕੋਸਟ ਗਾਰਡ ਲਈ ਛੇ ਨਵੇਂ ਆਈਸਬ੍ਰੇਕਰ ਬਣਾਉਣ ਲਈ $11 ਬਿਲੀਅਨ ਤੋਂ ਵੱਧ ਦੇ ਨਿਵੇਸ਼ ਦੀ ਘੋਸ਼ਣਾ ਕੀਤੀ ਗਈ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਅਮਰੀਕਾ ਨਾਲ ਵਪਾਰਕ ਗੱਲਬਾਤ ਰੋਕਣ ਬਾਰੇ ਦੱਸਿਆ ਕਿ ਕੈਨੇਡਾ ਪਿਛਲੇ ਇੱਕ ਸਾਲ ਤੋਂ ਵੀ ਵੱਧ ਸਮੇਂ ਤੋਂ ਅਮਰੀਕਾ ਨਾਲ ਵਪਾਰਕ ਸਮਝੌਤੇ ਲਈ ਪੂਰੀ ਇਮਾਨਦਾਰੀ ਨਾਲ ਅਣਥੱਕ ਯਤਨ ਕਰ ਰਿਹਾ ਸੀ ਅਤੇ ਸਾਡਾ ਉਦੇਸ਼ ਕੈਨੇਡੀਅਨ ਲਈ ਸਭ ਤੋਂ ਵਧੀਆ ਡੀਲ ਹਾਸਲ ਕਰਨਾ ਸੀ ਨਾ ਕਿ ਇਸ ਦਾ ਮਤਲਬ ਕਿਸੇ ਵੀ ਸ਼ਰਤ ਜਾਂ ਸਮੇਂ-ਸੀਮਾ ਅੱਗੇ ਝੁਕਣਾ ਸੀ।
canadian-ministers-urge-citizens-to-buy-canadian-as-trump-tariffs-escalate
Punjabi

ਕੈਨੇਡਾ ਵਾਸੀਆਂ ਨੂੰ ‘ਬਾਇ ਕੈਨੇਡੀਅਨ’ ਦਾ ਸੱਦਾ, ਟੈਰਿਫਸ ਨੂੰ ਲੈ ਕੇ ਮੰਤਰੀਆਂ ਨੇ ਟਰੰਪ ’ਤੇ ਸਾਧਿਆ ਨਿਸ਼ਾਨਾ

ਕੈਨੇਡਾ ਦੇ ਵਿੱਤ ਮੰਤਰੀ ਫ੍ਰਾਂਸਵਾ-ਫਿਲਿਪ ਸ਼ੈਂਪੇਨ ਅਤੇ ਊਰਜਾ ਮੰਤਰੀ ਟਿਮ ਹਾਜਸਨ ਨੇ ਟਰੰਪ ਦੇ ਟੈਰਿਫਸ 'ਤੇ ਪ੍ਰਤੀਕਿਰਿਆ ਦਿੰਦਿਆਂ ਦੇਸ਼ ਦੇ ਨਾਗਰਿਕਾਂ ਨੂੰ ਬਾਇ ਕੈਨੇਡੀਅਨ ਦਾ ਸੱਦਾ ਦਿੱਤਾ ਹੈ। ਸ਼ੈਂਪੇਨ ਨੇ ਕਿਹਾ ਕਿ ਜਦੋਂ ਇੱਕ ਨਜ਼ਦੀਕੀ ਵਪਾਰਕ ਭਾਈਵਾਲ ਗੱਲਬਾਤ ਨੂੰ ਦੋਵਾਂ ਧਿਰਾਂ ਦੀ ਜਿੱਤ ਲਈ ਵਰਤਣ ਦੀ ਬਜਾਏ ਇਸ ਨੂੰ ਸਿਰਫ ਦਬਾਅ ਬਣਾਉਣ ਦੇ ਹਥਿਆਰ ਵਜੋਂ ਵਰਤਦਾ ਹੈ ਤਾਂ ਇਹ ਪੂਰੀ ਦੁਨੀਆ ਨੂੰ ਇੱਕ ਗੰਭੀਰ ਸੁਨੇਹਾ ਦਿੰਦਾ ਹੈ ਅਤੇ ਸਪੱਸ਼ਟ ਕਰਦਾ ਹੈ ਕਿ ਅਮਰੀਕਾ ਹੁਣ ਬਦਲ ਚੁੱਕਾ ਹੈ।
more-than-60-new-wildfires-sparked-by-lightning-in-b-c-50-flights-cancelled-at-vancouver-airport
Punjabi

ਬੀ.ਸੀ. ਵਿੱਚ ਬਿਜਲੀ ਡਿੱਗਣ ਨਾਲ 60 ਤੋਂ ਵੱਧ ਜੰਗਲਾਂ 'ਚ ਲੱਗੀ ਅੱਗ, ਵੈਨਕੂਵਰ ਹਵਾਈ ਅੱਡੇ 'ਤੇ 50 ਉਡਾਣਾਂ ਰੱਦ

ਬੀ.ਸੀ. ਵਿਚ 7,000 ਤੋਂ ਵੱਧ ਅਸਮਾਨੀ ਬਿਜਲੀ ਦੀ ਸਟ੍ਰਾਈਕਸ ਕਾਰਨ ਸੂਬੇ ਵਿਚ 60 ਤੋਂ ਵੱਧ ਨਵੀਆਂ ਜੰਗਲੀ ਅੱਗਾਂ ਭੜਕੀਆਂ ਹਨ, ਜਦੋਂ ਕਿ ਐਤਵਾਰ ਨੂੰ ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ 'ਤੇ ਘੱਟੋ-ਘੱਟ 50 ਉਡਾਣਾਂ ਰੱਦ ਹੋਈਆਂ ਅਤੇ 53 ਵਿਚ ਦੇਰੀ ਹੋਈ। ਬੀ.ਸੀ.ਵਾਈਲਡਫ਼ਾਇਰ ਸਰਵਿਸ ਮੁਤਾਬਕ, ਪਿਛਲੇ 24 ਘੰਟਿਆਂ ਵਿਚ 67 ਦੇ ਕਰੀਬ ਨਵੀਆਂ ਅੱਗਾਂ ਲੱਗੀਆਂ।
rahul-gandhi-likely-to-visit-punjab-in-first-week-of-september-congress-plans-bus-yatra
Punjabi

ਰਾਹੁਲ ਗਾਂਧੀ ਸਤੰਬਰ ਦੇ ਪਹਿਲੇ ਹਫ਼ਤੇ ਕਰ ਸਕਦੇ ਹਨ ਪੰਜਾਬ ਦਾ ਦੌਰਾ

ਪੰਜਾਬ ਵਿੱਚ ਹੋਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਗਸਤ ਦੇ ਆਖਰੀ ਹਫ਼ਤੇ ਜਾਂ ਸਤੰਬਰ ਦੇ ਪਹਿਲੇ ਹਫ਼ਤੇ ਪੰਜਾਬ ਦਾ ਦੌਰਾ ਕਰ ਸਕਦੇ ਹਨ। ਇਹ ਜਾਣਕਾਰੀ ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਦਿੱਤੀ।
doug-ford-warns-u-s-could-lose-ontarios-electricity-and-critical-minerals-amid-escalating-trade-war
Punjabi

ਡੱਗ ਫੋਰਡ ਦੀ ਚਿਤਾਵਨੀ, ਕਿਹਾ,ਹਾਲਾਤ ਵਿਗੜੇ ਤਾਂ ਅਮਰੀਕਾ ਨੂੰ ਬਿਜਲੀ ਤੇ Critical Minerals ਦੀ ਸਪਲਾਈ ਰੋਕ ਸਕਦੇ ਹਾਂ

ਕੈਨੇਡਾ-ਅਮਰੀਕਾ ਵਿਚਕਾਰ ਸ਼ੁਰੂ ਹੋਈ ਲੇਟਸਟ ਟਰੇਡ ਵਾਰ ਵਿਚਾਲੇ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਟਰੰਪ ਦੀ ਵਪਾਰਕ ਜੰਗ ਖ਼ਰਾਬ ਦੌਰ ਵਿਚ ਪਹੁੰਚਦੀ ਹੈ ਤਾਂ ਉਨ੍ਹਾਂ ਦੇ ਸੂਬੇ ਵਲੋਂ ਸੰਯੁਕਤ ਰਾਜ ਅਮਰੀਕਾ ਨੂੰ ਦਿੱਤੀ ਜਾਂਦੀ ਬਿਜਲੀ ਅਤੇ ਮਹੱਤਵਪੂਰਨ ਖਣਿਜਾਂ ਦੀ ਸਪਲਾਈ ਰੋਕ ਦਿੱਤੀ ਜਾਵੇਗੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link