Oct 1, 2025 6:21 PM - Connect Newsroom
ਰਿਚਮੰਡ ਆਰ.ਸੀ.ਐਮ.ਪੀ. ਨੇ ਇੱਕ ਚੋਰੀ ਦੀ ਘਟਨਾ ਦੇ ਸਬੰਧ ਵਿਚ ਸ਼ੱਕੀ ਦੀ ਤਸਵੀਰ ਜਾਰੀ ਕੀਤੀ ਹੈ। ਪੁਲਿਸ ਨੇ ਕਿਹਾ ਕਿ ਮਾਮਲਾ ਦੋ ਜੂਨ ਦਾ ਹੈ, ਜਦੋਂ ਉਨ੍ਹਾਂ ਨੂੰ ਲੈਂਸਡਾਊਨ ਰੋਡ ਦੇ 8700 ਬਲਾਕ ਵਿਚ ਇੱਕ ਕਥਿਤ ਚੋਰੀ ਦੀ ਰਿਪੋਰਟ ਮਿਲੀ ਸੀ।
ਸ਼ਿਕਾਇਤਕਰਤਾ ਮੁਤਾਬਕ ਉਸ ਦਾ ਕੈਮਰਾ ਉਪਕਰਨ, ਜਿਸ ਵਿਚ ਦੋ ਲੈਂਸ ਵੀ ਸ਼ਾਮਲ ਸਨ, ਉਹ ਚੋਰੀ ਹੋ ਗਏ ਸਨ। ਵੀਡੀਓ ਨਿਗਰਾਨੀ ਤੋਂ ਸ਼ੱਕੀ ਦੀ ਤਸਵੀਰ ਪ੍ਰਾਪਤ ਕੀਤੀ ਗਈ।
ਰਿਚਮੰਡ ਆਰ.ਸੀ.ਐਮ.ਪੀ. ਨੇ ਕਿਹਾ ਕਿ ਸ਼ੱਕੀ ਦੀ ਉਮਰ ਕੋਈ 25 ਤੋਂ 30 ਸਾਲ ਹੈ ਜੋ ਦੇਖਣ ਵਿਚ ਮਿਡਲ ਈਸਟਨ ਲੱਗਦਾ ਹੈ ਅਤੇ ਉਸ ਦਾ ਕੱਦ 5 ਫੁੱਟ 8 ਇੰਚ, ਸਰੀਰ ਦਰਮਿਆਨਾ, ਵਾਲ ਕਾਲੇ ਅਤੇ ਕਰਲੀ ਹਨ। ਜੇਕਰ ਕੋਈ ਵੀ ਉਸ ਦੀ ਪਛਾਣ ਕਰ ਸਕਦਾ ਹੈ, ਜਾਂ ਉਸ ਦੇ ਟਿਕਾਣੇ ਬਾਰੇ ਜਾਣਕਾਰੀ ਹੈ ਤਾਂ ਉਸ ਨੂੰ ਰਿਚਮੰਡ ਆਰਸੀਐਮਪੀ ਨਾਲ 604-278-1212 'ਤੇ ਸੰਪਰਕ ਕਰਨ ਦੀ ਬੇਨਤੀ ਕੀਤੀ ਗਈ ਹੈ।