Dec 6, 2024 8:12 PM - Connect Newsroom

ਵੈਨਕੂਵਰ ਵਿਚ ਤੁਹਾਨੂੰ ਟ੍ਰੈਫਿਕ ’ਚ ਦੇਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਖਾਸ ਤੌਰ ’ਤੇ ਬੀਸੀ ਪਲੇਸ, ਰੋਜਰਸ ਅਰੇਨਾ ਅਤੇ ਕੌਨਕੋਰਡ ਪੈਸੀਫਿਕ ਪਲੇਸ ਵਿਚ ਇਹ ਸਮੱਸਿਆ ਹੋ ਸਕਦੀ ਹੈ ਕਿਉਂਕਿ ਟੇਲਰ ਸਵਿਫਟ ਦੇ ਅੱਜ ਤੋਂ ਸ਼ੁਰੂ ਹੋ ਰਹੇ ਸਮਾਰੋਹ ਦੇ ਮੱਦੇਨਜ਼ਰ ਕਈ ਰੋਡ ਬੰਦ ਕੀਤੇ ਗਏ ਹਨ ਅਤੇ ਪੁਲਿਸ ਵਲੋਂ ਸੁਰੱਖਿਆ ਵਧਾਈ ਗਈ ਹੈ।
ਲੋਕਾਂ ਨੂੰ ਪੈਦਲ, ਬਾਈਕ, ਟੈਕਸੀ ਜਾਂ ਟਰਾਂਜ਼ਿਟ ਲੈਣ ਦੀ ਸਲਾਹ ਦਿੱਤੀ ਗਈ ਹੈ। ਟੇਲਰ ਸਵਿਫਟ ਅੱਜ ਆਪਣੇ ਬਲਾਕਬਸਟਰ ਇਰਾਸ ਟੂਰ ਸ਼ੋਅ ਦੇ ਆਖਰੀ ਤਿੰਨ ਸਮਾਰੋਹ ਲਈ ਵੈਨਕੂਵਰ ਵਿਚ ਹੈ।
ਸਿਟੀ ਨੇ ਕਿਹਾ ਕਿ ਉਸ ਨੂੰ ਸ਼ਹਿਰ ਵਿਚ ਹਜ਼ਾਰਾਂ ਲੋਕਾਂ ਦੇ ਆਉਣ ਦੀ ਉਮੀਦ ਹੈ ਕਿਉਂਕਿ ਇਸ ਹਫ਼ਤੇ ਬੀਸੀ ਪਲੇਸ ਵਿਚ ਸਵਿਫਟ ਦੇ ਸ਼ੋਅ ਦੇ ਨਾਲ ਹੀ ਕੈਨਕਸ ਗੇਮਜ਼ ਵੀ ਹੋ ਰਹੀਆਂ ਹਨ। ਵੀਕੈਂਡ ’ਤੇ ਸ਼ਹਿਰ ਵਿਚ ਇਕੱਲੇ ਟੇਲਰ ਸਵਿਫਟ ਦੇ ਹੀ 160,000 ਤੋਂ ਵੱਧ ਪ੍ਰਸ਼ੰਸਕਾਂ ਦੇ ਆਉਣ ਦਾ ਅਨੁਮਾਨ ਲਗਾਇਆ ਗਿਆ ਹੈ।




