12.19C Vancouver
ADS

May 29, 2024 6:35 PM - Connect Newsroom

ਅੰਮ੍ਰਿਤਪਾਲ ਸਿੰਘ ਦੇ ਚੋਣ ਲੜਨ ਪਿੱਛੇ ਆਰ.ਐੱਸ.ਐੱਸ. ਦਾ ਹੱਥ: ਸੁਖਬੀਰ ਸਿੰਘ ਬਾਦਲ

Share On
rss-hand-behind-amritpal-singhs-election-contest-sukhbir-singh-badal
Sukhbir Badal said this while addressing a rally in favor of Virsa Singh Valtoha, a candidate from Khadur Sahib constituency.(Photo: Facebook/Sukhbir Singh Badal)

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਅੰਮ੍ਰਿਤਪਾਲ ਸਿੰਘ ਦੇ ਚੋਣ ਲੜਨ ਪਿੱਛੇ ਆਰ. ਐੱਸ. ਐੱਸ. ਦਾ ਹੱਥ ਦੱਸਿਆ ਹੈ। ਸੁਖਬੀਰ ਬਾਦਲ ਨੇ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਦੇ ਹੱਕ ਵਿਚ ਕੀਤੀ ਰੈਲੀ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅੰਮ੍ਰਿਤਪਾਲ, ਦਾਦੂਵਾਲ ਅਤੇ ਧਿਆਨ ਸਿੰਘ ਮੰਡ ਏਜੰਸੀਆਂ ਦੇ ਬੰਦੇ ਹਨ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਐੱਨ.ਐੱਸ.ਏ. ਤਹਿਤ ਬੰਦ ਬੰਦੀਆਂ ਨੂੰ 8-8, 9-9 ਮਹੀਨੇ ਨਹੀਂ ਮਿਲਣ ਦਿੰਦੇ ਸੀ ਪਰ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ ਹਰ ਹਫ਼ਤੇ ਮਿਲਣ ਦੀ ਛੋਟ ਕਿਵੇਂ ਦਿੱਤੀ ਗਈ ਹੈ। ਉਨ੍ਹਾਂ ਇਲਜ਼ਾਮ ਲਗਾਇਆ ਕਿ ਇਹ ਏਜੰਸੀਆਂ ਦੇ ਬੰਦੇ ਨੇ ਜਿਨ੍ਹਾਂ ਦੀ ਵਰਤੋਂ ਬੀਜੇਪੀ ਵਾਰ-ਵਾਰ ਸਾਡੇ ਧਾਰਮਿਕ ਥਾਵਾਂ ’ਤੇ ਕਬਜ਼ਾ ਕਰਨ ਦੇ ਲਈ ਕਰ ਰਹੀ ਹੈ।

Latest news

b-c-governments-decision-to-shut-public-employee-directory-sparks-transparency-debate
Punjabi

ਬੀ.ਸੀ. ਸਰਕਾਰੀ ਡਾਇਰੈਕਟਰੀ ਬੰਦ ਕਰਨ ’ਤੇ ਵਿਵਾਦ, ਵਿਰੋਧੀ ਧਿਰ ਨੇ ਚੁੱਕੇ ਪਾਰਦਰਸ਼ਤਾ ’ਤੇ ਸਵਾਲ

ਬੀ.ਸੀ. ਦੀ ਪ੍ਰੀਮੀਅਰ ਡੇਵਿਡ ਈਬੀ ਸਰਕਾਰ ਵੱਲੋਂ ਸਰਕਾਰੀ ਕਰਮਚਾਰੀਆਂ ਬਾਰੇ ਔਨਲਾਈਨ ਸਰਕਾਰੀ ਡਾਇਰੈਕਟਰੀ ਨੂੰ ਆਮ ਪਬਲਿਕ ਲਈ ਅਚਾਨਕ ਬੰਦ ਕਰਨ ਦੇ ਫ਼ੈਸਲੇ ਨੇ ਸੂਬੇ ਦੀ ਰਾਜਨੀਤੀ ਗਰਮਾ ਦਿੱਤੀ ਹੈ। ਵਿਰੋਧੀ ਧਿਰ ਨੇ ਇਸ ਨੂੰ ਜਨਤਾ ਤੋਂ ਜਾਣਕਾਰੀ ਲੁਕਾਉਣ ਅਤੇ transparency 'ਤੇ ਹਮਲਾ ਦੱਸਿਆ ਹੈ, ਦੂਜੇ ਪਾਸੇ ਸਰਕਾਰ ਇਸ ਨੂੰ ਮੁਲਾਜ਼ਮਾਂ ਦੀ ਸੁਰੱਖਿਆ ਨਾਲ ਜੋੜ ਰਹੀ ਹੈ।
poilievre-targets-liberal-government-over-catch-and-release-bail-system
Punjabi

ਪੌਲੀਐਵ ਨੇ ‘ਕੈਚ ਐਂਡ ਰਿਲੀਜ਼’ ਨੀਤੀ ’ਤੇ ਲਿਬਰਲ ਸਰਕਾਰ ਨੂੰ ਘੇਰਿਆ

ਕੈਨੇਡਾ ਵਿਚ ਗੰਭੀਰ ਅਪਰਾਧੀਆਂ ਨੂੰ ਆਸਾਨੀ ਨਾਲ ਮਿਲਣ ਵਾਲੀ ਜ਼ਮਾਨਤ ਦਾ ਮੁੱਦਾ ਇੱਕ ਵਾਰ ਫਿਰ ਗਰਮਾ ਗਿਆ ਹੈ। ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੌਲੀਐਵ ਨੇ ਲਿਬਰਲ ਸਰਕਾਰ 'ਤੇ ਇਸ ਨੂੰ ਲੈ ਕੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਨਰਮ ਕਾਨੂੰਨਾਂ ਕਾਰਨ ਖ਼ਤਰਨਾਕ ਅਪਰਾਧੀ ਜੇਲ੍ਹ ਵਿਚੋਂ ਛੁੱਟ ਕੇ ਖੁੱਲ੍ਹੇਆਮ ਘੁੰਮ ਰਹੇ ਹਨ ਅਤੇ ਆਮ ਲੋਕਾਂ ਨੂੰ ਖ਼ਤਰੇ ਵਿਚ ਪਾ ਰਹੇ ਹਨ।
canadas-wildfire-season-could-rank-among-countrys-worst-on-record
Punjabi

ਕੈਨੇਡਾ ਵਿਚ ਇਸ ਸਾਲ ਜੰਗਲੀ ਅੱਗ ਦਾ ਪ੍ਰਕੋਪ ਰਿਕਾਰਡ ਪੱਧਰ ’ਤੇ

ਕੈਨੇਡਾ ਵਿਚ ਇਸ ਸਾਲ ਜੰਗਲੀ ਅੱਗ ਦਾ ਪ੍ਰਕੋਪ ਰਿਕਾਰਡ ਪੱਧਰ ’ਤੇ ਦੇਸ਼ ਦਾ ਚੌਥਾ ਸਭ ਤੋਂ ਖਰਾਬ ਸੀਜ਼ਨ ਹੋ ਸਕਦਾ ਹੈ। ਫੈਡਰਲ ਐਮਰਜੈਂਸੀ ਪ੍ਰਬੰਧਨ ਮੰਤਰੀ ਐਲੇਨੋਰ ਓਲਸੇਵਸਕੀ ਨੇ ਬੀਤੀ ਸ਼ਾਮ ਇੱਕ ਵਰਚੁਅਲ ਬ੍ਰੀਫਿੰਗ ਦੌਰਾਨ ਕਿਹਾ ਕਿ ਅਸੀਂ ਅਜੇ ਵੀ ਵਾਈਲਡ ਫਾਇਰ ਸੀਜ਼ਨ ਦੇ ਬਿਲਕੁਲ ਵਿਚਕਾਰ ਹਾਂ ਅਤੇ ਕੁਝ ਇਲਾਕੇ ਬਹੁਤ ਹੀ ਮੁਸ਼ਕਲ ਤੇ ਅਨਿਸ਼ਚਿਤ ਹਾਲਾਤ ਦਾ ਸਾਹਮਣਾ ਕਰ ਰਹੇ ਹਨ।
b-c-conservative-leader-attacks-eby-government-over-forestry-decline
Punjabi

ਬੀ.ਸੀ. ਕੰਜ਼ਰਵੇਟਿਵ ਆਗੂ ਦਾ ਈਬੀ ਸਰਕਾਰ ’ਤੇ ਹਮਲਾ

ਬੀ.ਸੀ. ਕੰਜ਼ਰਵੇਟਿਵ ਪਾਰਟੀ ਦੇ ਆਗੂ ਜੌਨ ਰਸਟੈਡ ਨੇ ਪ੍ਰੀਮੀਅਰ ਡੇਵਿਡ ਈਬੀ 'ਤੇ ਦੋਸ਼ ਲਾਇਆ ਹੈ ਕਿ ਉਹ ਸੂਬੇ ਦੇ ਜੰਗਲਾਤ ਖੇਤਰ ਦੀ ਬਰਬਾਦੀ ਲਈ ਅਮਰੀਕੀ ਰਾਸ਼ਟਰਪਤੀ ਦੇ ਟੈਰਿਫਸ ਨੂੰ ਜ਼ਿੰਮੇਵਾਰ ਠਹਿਰਾ ਕੇ ਆਪਣੀਆਂ ਨਾਕਾਮੀਆਂ ਨੂੰ ਲੁਕਾ ਰਹੇ ਹਨ। ਮੰਗਲਵਾਰ ਨੂੰ ਇੱਕ ਬਿਆਨ ਵਿਚ ਰਸਟੈਡ ਨੇ ਕਿਹਾ ਕਿ ਅਮਰੀਕੀ ਟੈਰਿਫਸ ਨੁਕਸਾਨਦੇਹ ਹਨ ਅਤੇ ਸਾਨੂੰ ਉਨ੍ਹਾਂ ਖ਼ਿਲਾਫ਼ ਸਖ਼ਤ ਲੜਾਈ ਲੜਨੀ ਵੀ ਚਾਹੀਦੀ ਹੈ ਪਰ ਟਰੰਪ ਦੀ ਵਾਪਸੀ ਤੋਂ ਬਹੁਤ ਪਹਿਲਾਂ ਸਾਲ 2016 ਤੋਂ ਹੀ ਬੀ. ਸੀ. ਦੇ Interior ਵਿਚਜੰਗਲਾਤ ਉਤਪਾਦਨ ਡਿੱਗਣਾ ਸ਼ੁਰੂ ਹੋ ਗਿਆ ਸੀ, ਜੋ ਹੁਣ ਤੱਕ 50 ਫੀਸਦੀ ਘਟ ਚੁੱਕਾ ਹੈ।
trumps-presidency-delays-quebec-sovereignty-referendum-says-parti-québécois
Punjabi

ਟਰੰਪ ਦੇ ਰਾਸ਼ਟਰਪਤੀ ਰਹਿਣ ਤੱਕ ਕਿਊਬੈਕ ਦੀ ਆਜ਼ਾਦੀ ਲਈ ਰੈਫਰੈਂਡਮ ਨਹੀਂ ਕਰਵਾਏਗਾ: Parti Québécois

ਕਿਊਬੈਕ ਦੀ ਵੱਖਵਾਦੀ ਪਾਰਟੀ ਦੇ ਲੀਡਰ ਪਾਲ ਸੇਂਟ-ਪੀਅਰ ਪਲੈਮੰਡਨ ਨੇ ਰਾਸ਼ਟਰਪਤੀ ਡੌਨਲਡ ਟਰੰਪ ਦੇ ਸੱਤਾ ਵਿਚ ਰਹਿੰਦਿਆਂ ਸੂਬੇ ਵਿਚ ਆਜ਼ਾਦੀ ਲਈ ਰਿਫਰੈਂਡਮ ਕਰਵਾਉਣ ਦੇ ਆਪਣੇ ਏਜੰਡੇ ਨੂੰ ਟਾਲਣ ਦਾ ਫੈਸਲਾ ਕੀਤਾ ਹੈ। ਪਲੈਮੰਡਨ ਨੇ ਮੰਗਲਵਾਰ ਇੱਕ ਪ੍ਰੈਸ ਰਿਲੀਜ਼ ਜਾਰੀ ਕਰਦਿਆਂ ਕਿਹਾ ਕਿ ਜੇ ਉਨ੍ਹਾਂ ਦੀ ਪਾਰਟੀ 5 ਅਕਤੂਬਰ ਨੂੰ ਹੋਣ ਵਾਲੀਆਂ ਸੂਬਾਈ ਚੋਣਾਂ ਵਿਚ ਜਿੱਤ ਕੇ ਸਰਕਾਰ ਵਿਚ ਆਉਂਦੀ ਹੈ ਤਾਂ ਉਹ ਟਰੰਪ ਦੇ ਰਾਸ਼ਟਰਪਤੀ ਰਹਿੰਦਿਆਂ ਕਿਊਬੈਕ ਵਿਚ ਰਿਫਰੈਂਡਮ ਨਹੀਂ ਕਰਵਾਉਣਗੇ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link