Oct 1, 2025 6:07 PM - The Canadian Press
ਕਿਊਬੈਕ ਦੇ ਲਾਵਲ ਵਿਚ ਸਟਾਰਬੱਕਸ ਨੇੜੇ ਅੱਜ ਦਿਨ-ਦਿਹਾੜੇ ਕ੍ਰਮਸ਼ੀਅਲ ਪਾਰਕਿੰਗ ਲਾਟ ਵਿਚ ਗੋਲੀਆਂ ਚੱਲੀਆਂ, ਜਿਸ ਵਿਚ ਇੱਕ ਦੀ ਮੌਤ ਹੋ ਗਈ ਅਤੇ ਦੋ ਹੋਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਪੁਲਿਸ ਦਾ ਕਹਿਣਾ ਹੈ ਕਿ ਇਹ ਇੱਕ ਯੋਜਨਾਬੱਧ ਹਮਲਾ ਸੀ ਅਤੇ ਸੰਗਠਿਤ ਅਪਰਾਧ ਨਾਲ ਜੁੜਿਆ ਹੋਇਆ ਸੀ। ਲਾਵਲ ਪੁਲਿਸ ਅਨੁਸਾਰ, ਉਨ੍ਹਾਂ ਨੂੰ ਸਵੇਰੇ 10:30 ਵਜੇ ਦੇ ਕਰੀਬ ਸ਼ੂਟਿੰਗ ਦੀ ਸੂਚਨਾ ਮਿਲੀ।
ਰਿਪੋਰਟਸ ਮੁਤਾਬਕ, ਮ੍ਰਿਤਕ ਚਾਰਾਲੰਬੋਸ ਥੀਓਲੋਗੋ ਸੀ, ਜਿਸ ਨੂੰ ਬੌਬੀ ਦਿ ਗ੍ਰੀਕ ਨਾਮ ਨਾਲ ਵੀ ਜਾਣਿਆ ਜਾਂਦਾ ਸੀ। ਗੋਲੀਆਂ ਲੱਗਣ ਨਾਲ ਜ਼ਖਮੀ ਹੋਏ ਦੋ ਵਿਅਕਤੀ ਉਸ ਦੀ ਗੈਂਗ ਚੋਮੇਡੀ ਗ੍ਰੀਕ ਦੇ ਮੈਂਬਰ ਸਨ। ਪੁਲਿਸ ਨੇ ਕਿਹਾ ਕਿ ਜਿਸ ਸਮੇਂ ਇਹ ਵਾਰਦਾਤ ਹੋਈ ਉਸ ਸਮੇਂ ਹਾਈਵੇਅ 440 ਸਰਵਿਸ ਰੋਡ ਅਤੇ 100th ਐਵੇਨਿਊ ਨੇੜੇ ਸਥਿਤ ਇਸ ਕੰਪਲੈਕਸ ਵਿਚ ਵੱਡੀ ਗਿਣਤੀ ਵਿਚ ਲੋਕ ਮੌਜੂਦ ਸਨ।
ਥੀਓਲੋਗੋ ਲਾਵਲ ਵਿਚ ਇੱਕ ਹਾਈਲੀ ਓਰਗੇਨਾਈਜ਼ ਕ੍ਰਾਈਮ ਗਰੁੱਪ ਗਿਰੋਹ ਚਲਾ ਰਿਹਾ ਸੀ। ਉਸ ਨੂੰ 2007 ਵਿਚ ਸਾਜ਼ਿਸ਼ ਅਤੇ ਗੰਭੀਰ ਹਮਲੇ ਦੇ ਦੋਸ਼ ਵਿਚ 4 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ ਅਤੇ ਰਿਹਾਅ ਹੋਣ ਤੋਂ ਥੋੜ੍ਹੀ ਦੇਰ ਬਾਅਦ ਹੀ 2010 ਵਿਚ drug ਦੀ ਤਸਕਰੀ ਦੇ ਦੋਸ਼ ਵਿੱਚ ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ।