13.4C Vancouver
ADS

May 29, 2024 4:40 PM - Connect Newsroom

ਬਾਘਾ ਪੁਰਾਣਾ ਵਿਚ ਭਾਜਪਾ ਉਮੀਦਵਾਰ ਹੰਸਰਾਜ ਹੰਸ ਲਈ ਸਮਰਿਤੀ ਇਰਾਨੀ ਨੇ ਕੀਤਾ ਚੋਣ ਪ੍ਰਚਾਰ

Share On
smriti-irani-campaigned-for-bjp-candidate-hansraj-hans-in-bagha-purana
Meanwhile, he said that after June 4, the Gandhi family will leave India and go abroad for holidays. He said that Rahul Gandhi had to run away from Amethi this time and people are asking him why he ran away from Amethi.(Photo: Facebook/Hans Raj Hans)

ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਕਸਬੇ ਬਾਘਾ ਪੁਰਾਣਾ ਵਿਚ ਅੱਜ ਭਾਜਪਾ ਉਮੀਦਵਾਰ ਹੰਸਰਾਜ ਹੰਸ ਲਈ ਕੇਂਦਰੀ ਮੰਤਰੀ ਸਮਰਿਤੀ ਇਰਾਨੀ ਨੇ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ 4 ਜੂਨ ਤੋਂ ਬਾਅਦ ਗਾਂਧੀ ਪਰਿਵਾਰ ਭਾਰਤ ਛੱਡ ਕੇ ਵਿਦੇਸ਼ ਛੁੱਟੀਆਂ ਮਨਾਉਣ ਚਲਾ ਜਾਵੇਗਾ। ਉਨ੍ਹਾਂ ਕਿਹਾ ਰਾਹੁਲ ਗਾਂਧੀ ਨੂੰ ਇਸ ਵਾਰ ਅਮੇਠੀ ਤੋਂ ਚੋਣ ਮੈਦਾਨ ਛੱਡ ਕੇ ਭੱਜਣਾ ਪਿਆ ਅਤੇ ਲੋਕ ਉਨ੍ਹਾਂ ਤੋਂ ਪੁੱਛ ਰਹੇ ਹਨ ਕਿ ਉਹ ਅਮੇਠੀ ਛੱਡ ਕੇ ਕਿਉਂ ਭੱਜੇ।

ਭਾਜਪਾ ਦੇ ਦਿੱਲੀ ਤੋਂ ਸਾਂਸਦ ਮਨੋਜ ਤਿਵਾਰੀ ਵਲੋਂ ਵੀ ਮੋਗਾ ਵਿਚ ਚੋਣ ਪ੍ਰਚਾਰ ਕੀਤਾ ਗਿਆ, ਉਨ੍ਹਾਂ ਕਿਹਾ ਕਿ ਦਿੱਲੀ ਵਿਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਇੱਕ ਹਨ ਪਰ ਪੰਜਾਬ ਵਿਚ ਲੋਕਾਂ ਦੀਆਂ ਅੱਖਾਂ ਵਿਚ ਘਟਾ ਪਾਉਣ ਲਈ ਵੱਖ-ਵੱਖ ਚੋਣ ਲੜ ਰਹੇ ਹਨ।

ਗੌਰਤਲਬ ਹੈ ਕਿ ਪਿਛਲੇ ਦਿਨੀਂ ਸਮਰਿਤੀ ਇਰਾਨੀ ਬਠਿੰਡਾ ਵਿਚ ਪਰਮਪਾਲ ਕੌਰ ਲਈ ਚੋਣ ਪ੍ਰਚਾਰ ਕਰਨ ਵਾਲੇ ਸਨ ਪਰ ਮਾਨਸਾ ਪ੍ਰਸ਼ਾਸਨ ਵਲੋਂ ਉਨ੍ਹਾਂ ਦੇ ਹੈਲੀਕੌਪਟਰ ਨੂੰ ਉਤਰਨ ਲਈ ਸਿਗਨਲ ਨਾ ਦੇਣ ਕਾਰਨ ਉਹ ਰੈਲੀ ਵਿਚ ਸ਼ਾਮਲ ਨਹੀਂ ਹੋ ਸਕੇ ਸਨ।

Latest news

b-c-governments-decision-to-shut-public-employee-directory-sparks-transparency-debate
Punjabi

ਬੀ.ਸੀ. ਸਰਕਾਰੀ ਡਾਇਰੈਕਟਰੀ ਬੰਦ ਕਰਨ ’ਤੇ ਵਿਵਾਦ, ਵਿਰੋਧੀ ਧਿਰ ਨੇ ਚੁੱਕੇ ਪਾਰਦਰਸ਼ਤਾ ’ਤੇ ਸਵਾਲ

ਬੀ.ਸੀ. ਦੀ ਪ੍ਰੀਮੀਅਰ ਡੇਵਿਡ ਈਬੀ ਸਰਕਾਰ ਵੱਲੋਂ ਸਰਕਾਰੀ ਕਰਮਚਾਰੀਆਂ ਬਾਰੇ ਔਨਲਾਈਨ ਸਰਕਾਰੀ ਡਾਇਰੈਕਟਰੀ ਨੂੰ ਆਮ ਪਬਲਿਕ ਲਈ ਅਚਾਨਕ ਬੰਦ ਕਰਨ ਦੇ ਫ਼ੈਸਲੇ ਨੇ ਸੂਬੇ ਦੀ ਰਾਜਨੀਤੀ ਗਰਮਾ ਦਿੱਤੀ ਹੈ। ਵਿਰੋਧੀ ਧਿਰ ਨੇ ਇਸ ਨੂੰ ਜਨਤਾ ਤੋਂ ਜਾਣਕਾਰੀ ਲੁਕਾਉਣ ਅਤੇ transparency 'ਤੇ ਹਮਲਾ ਦੱਸਿਆ ਹੈ, ਦੂਜੇ ਪਾਸੇ ਸਰਕਾਰ ਇਸ ਨੂੰ ਮੁਲਾਜ਼ਮਾਂ ਦੀ ਸੁਰੱਖਿਆ ਨਾਲ ਜੋੜ ਰਹੀ ਹੈ।
poilievre-targets-liberal-government-over-catch-and-release-bail-system
Punjabi

ਪੌਲੀਐਵ ਨੇ ‘ਕੈਚ ਐਂਡ ਰਿਲੀਜ਼’ ਨੀਤੀ ’ਤੇ ਲਿਬਰਲ ਸਰਕਾਰ ਨੂੰ ਘੇਰਿਆ

ਕੈਨੇਡਾ ਵਿਚ ਗੰਭੀਰ ਅਪਰਾਧੀਆਂ ਨੂੰ ਆਸਾਨੀ ਨਾਲ ਮਿਲਣ ਵਾਲੀ ਜ਼ਮਾਨਤ ਦਾ ਮੁੱਦਾ ਇੱਕ ਵਾਰ ਫਿਰ ਗਰਮਾ ਗਿਆ ਹੈ। ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੌਲੀਐਵ ਨੇ ਲਿਬਰਲ ਸਰਕਾਰ 'ਤੇ ਇਸ ਨੂੰ ਲੈ ਕੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਨਰਮ ਕਾਨੂੰਨਾਂ ਕਾਰਨ ਖ਼ਤਰਨਾਕ ਅਪਰਾਧੀ ਜੇਲ੍ਹ ਵਿਚੋਂ ਛੁੱਟ ਕੇ ਖੁੱਲ੍ਹੇਆਮ ਘੁੰਮ ਰਹੇ ਹਨ ਅਤੇ ਆਮ ਲੋਕਾਂ ਨੂੰ ਖ਼ਤਰੇ ਵਿਚ ਪਾ ਰਹੇ ਹਨ।
canadas-wildfire-season-could-rank-among-countrys-worst-on-record
Punjabi

ਕੈਨੇਡਾ ਵਿਚ ਇਸ ਸਾਲ ਜੰਗਲੀ ਅੱਗ ਦਾ ਪ੍ਰਕੋਪ ਰਿਕਾਰਡ ਪੱਧਰ ’ਤੇ

ਕੈਨੇਡਾ ਵਿਚ ਇਸ ਸਾਲ ਜੰਗਲੀ ਅੱਗ ਦਾ ਪ੍ਰਕੋਪ ਰਿਕਾਰਡ ਪੱਧਰ ’ਤੇ ਦੇਸ਼ ਦਾ ਚੌਥਾ ਸਭ ਤੋਂ ਖਰਾਬ ਸੀਜ਼ਨ ਹੋ ਸਕਦਾ ਹੈ। ਫੈਡਰਲ ਐਮਰਜੈਂਸੀ ਪ੍ਰਬੰਧਨ ਮੰਤਰੀ ਐਲੇਨੋਰ ਓਲਸੇਵਸਕੀ ਨੇ ਬੀਤੀ ਸ਼ਾਮ ਇੱਕ ਵਰਚੁਅਲ ਬ੍ਰੀਫਿੰਗ ਦੌਰਾਨ ਕਿਹਾ ਕਿ ਅਸੀਂ ਅਜੇ ਵੀ ਵਾਈਲਡ ਫਾਇਰ ਸੀਜ਼ਨ ਦੇ ਬਿਲਕੁਲ ਵਿਚਕਾਰ ਹਾਂ ਅਤੇ ਕੁਝ ਇਲਾਕੇ ਬਹੁਤ ਹੀ ਮੁਸ਼ਕਲ ਤੇ ਅਨਿਸ਼ਚਿਤ ਹਾਲਾਤ ਦਾ ਸਾਹਮਣਾ ਕਰ ਰਹੇ ਹਨ।
b-c-conservative-leader-attacks-eby-government-over-forestry-decline
Punjabi

ਬੀ.ਸੀ. ਕੰਜ਼ਰਵੇਟਿਵ ਆਗੂ ਦਾ ਈਬੀ ਸਰਕਾਰ ’ਤੇ ਹਮਲਾ

ਬੀ.ਸੀ. ਕੰਜ਼ਰਵੇਟਿਵ ਪਾਰਟੀ ਦੇ ਆਗੂ ਜੌਨ ਰਸਟੈਡ ਨੇ ਪ੍ਰੀਮੀਅਰ ਡੇਵਿਡ ਈਬੀ 'ਤੇ ਦੋਸ਼ ਲਾਇਆ ਹੈ ਕਿ ਉਹ ਸੂਬੇ ਦੇ ਜੰਗਲਾਤ ਖੇਤਰ ਦੀ ਬਰਬਾਦੀ ਲਈ ਅਮਰੀਕੀ ਰਾਸ਼ਟਰਪਤੀ ਦੇ ਟੈਰਿਫਸ ਨੂੰ ਜ਼ਿੰਮੇਵਾਰ ਠਹਿਰਾ ਕੇ ਆਪਣੀਆਂ ਨਾਕਾਮੀਆਂ ਨੂੰ ਲੁਕਾ ਰਹੇ ਹਨ। ਮੰਗਲਵਾਰ ਨੂੰ ਇੱਕ ਬਿਆਨ ਵਿਚ ਰਸਟੈਡ ਨੇ ਕਿਹਾ ਕਿ ਅਮਰੀਕੀ ਟੈਰਿਫਸ ਨੁਕਸਾਨਦੇਹ ਹਨ ਅਤੇ ਸਾਨੂੰ ਉਨ੍ਹਾਂ ਖ਼ਿਲਾਫ਼ ਸਖ਼ਤ ਲੜਾਈ ਲੜਨੀ ਵੀ ਚਾਹੀਦੀ ਹੈ ਪਰ ਟਰੰਪ ਦੀ ਵਾਪਸੀ ਤੋਂ ਬਹੁਤ ਪਹਿਲਾਂ ਸਾਲ 2016 ਤੋਂ ਹੀ ਬੀ. ਸੀ. ਦੇ Interior ਵਿਚਜੰਗਲਾਤ ਉਤਪਾਦਨ ਡਿੱਗਣਾ ਸ਼ੁਰੂ ਹੋ ਗਿਆ ਸੀ, ਜੋ ਹੁਣ ਤੱਕ 50 ਫੀਸਦੀ ਘਟ ਚੁੱਕਾ ਹੈ।
trumps-presidency-delays-quebec-sovereignty-referendum-says-parti-québécois
Punjabi

ਟਰੰਪ ਦੇ ਰਾਸ਼ਟਰਪਤੀ ਰਹਿਣ ਤੱਕ ਕਿਊਬੈਕ ਦੀ ਆਜ਼ਾਦੀ ਲਈ ਰੈਫਰੈਂਡਮ ਨਹੀਂ ਕਰਵਾਏਗਾ: Parti Québécois

ਕਿਊਬੈਕ ਦੀ ਵੱਖਵਾਦੀ ਪਾਰਟੀ ਦੇ ਲੀਡਰ ਪਾਲ ਸੇਂਟ-ਪੀਅਰ ਪਲੈਮੰਡਨ ਨੇ ਰਾਸ਼ਟਰਪਤੀ ਡੌਨਲਡ ਟਰੰਪ ਦੇ ਸੱਤਾ ਵਿਚ ਰਹਿੰਦਿਆਂ ਸੂਬੇ ਵਿਚ ਆਜ਼ਾਦੀ ਲਈ ਰਿਫਰੈਂਡਮ ਕਰਵਾਉਣ ਦੇ ਆਪਣੇ ਏਜੰਡੇ ਨੂੰ ਟਾਲਣ ਦਾ ਫੈਸਲਾ ਕੀਤਾ ਹੈ। ਪਲੈਮੰਡਨ ਨੇ ਮੰਗਲਵਾਰ ਇੱਕ ਪ੍ਰੈਸ ਰਿਲੀਜ਼ ਜਾਰੀ ਕਰਦਿਆਂ ਕਿਹਾ ਕਿ ਜੇ ਉਨ੍ਹਾਂ ਦੀ ਪਾਰਟੀ 5 ਅਕਤੂਬਰ ਨੂੰ ਹੋਣ ਵਾਲੀਆਂ ਸੂਬਾਈ ਚੋਣਾਂ ਵਿਚ ਜਿੱਤ ਕੇ ਸਰਕਾਰ ਵਿਚ ਆਉਂਦੀ ਹੈ ਤਾਂ ਉਹ ਟਰੰਪ ਦੇ ਰਾਸ਼ਟਰਪਤੀ ਰਹਿੰਦਿਆਂ ਕਿਊਬੈਕ ਵਿਚ ਰਿਫਰੈਂਡਮ ਨਹੀਂ ਕਰਵਾਉਣਗੇ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link