15.14C Vancouver
ADS

Mar 5, 2020 7:24 PM -

ਟਰਾਂਸ ਮਾਊਨਟੇਨ ਪਾਈਪਲਾਈਨ ਦੇ ਵਿਸਤਾਰ ਦੇ ਰਸਤੇ ਵਿੱਚੋਂ ਇੱਕ ਹੋਰ ਕਾਨੂੰਨੀ ਰੁਕਾਵਟ ਹਟੀ

Share On
supreme-court-will-not-hear-trans-mountain-pipeline-expansion-appeal-cases
Pipe for the Trans Mountain pipeline is unloaded in Edson, Alta., Tuesday, June 18, 2019. The Trans Mountain pipeline expansion has cleared another legal hurdle.The Supreme Court of Canada has dismissed five leaves to appeal mounted by environment and Indigenous groups, all of which wanted the court to hear arguments about whether cabinet's decision to approve the pipeline violated the Species at Risk Act due to fears the project would harm the highly endangered southern resident killer whales. THE CANADIAN PRESS/Jason Franson

ਟਰਾਂਸ ਮਾਊਨਟੇਨ ਪਾਈਪਲਾਈਨ ਦੇ ਵਿਸਤਾਰ ਦੇ ਰਸਤੇ ਵਿੱਚੋਂ ਇੱਕ ਹੋਰ ਕਾਨੂੰਨੀ ਰੁਕਾਵਟ ਹੱਟ ਗਈ ਹੈ।

ਸੁਪਰੀਮ ਕੋਰਟ ਆਫ ਕੈਨੇਡਾ ਨੇ ਪਾਈਪਲਾਈਨ ਦੇ ਵਿਸਤਾਰ ਦੇ ਸਿਲਸਿਲੇ ਵਿੱਚ ਬ੍ਰਿਟਿਸ਼ ਕੋਲੰਬੀਆ ਦੀਆਂ ਵਾਤਾਵਰਣ ਅਤੇ ਇੰਡੀਜੀਨਸ ਸੰਸਥਾਵਾਂ ਵੱਲੋਂ ਦਿੱਤੀਆਂ ਪੰਜ ਚੁਣੌਤੀਆਂ ਨੂੰ ਸੁਣਨ ਤੋਂ ਇਨਕਾਰ ਕਰ ਦਿੱਤਾ ਹੈ।

ਇਨ੍ਹਾਂ ਵਿੱਚੋਂ ਪਾਈਪਲਾਈਨ ਦਾ ਵਿਰੋਧ ਕਰ ਰਹੀਆਂ ਕੁਝ ਸੰਸਥਾਵਾਂ ਦਾ ਕਹਿਣਾ ਸੀ ਕਿ ਜੂਨ 2019 ਵਿੱਚ ਪਾਈਪਲਾਈਨ ਦੇ ਵਿਸਤਾਰ ਨੂੰ ਹਰੀ ਝੰਡੀ ਦੇਣ ਤੋਂ ਪਹਿਲਾਂ ਲਿਬਰਲ ਕੈਬਨਿਟ ਨੇ ਇਸ ਦੇ ਜਨ ਜੀਵਨ ਉੱਤੇ ਹੋਣ ਵਾਲੇ ਪ੍ਰਭਾਵ ਨੂੰ ਨਜ਼ਰਅੰਦਾਜ਼ ਕੀਤਾ ਅਤੇ ਇੰਡੀਜੀਨਸ ਲੋਕਾਂ ਦੇ ਨਾਲ ਇਸ ਸਬੰਧ ਵਿੱਚ ਵਿਚਾਰ ਮਸ਼ਵਰਾ ਨਹੀਂ ਕੀਤਾ ਗਿਆ।

ਫੈਡਰਲ ਕੋਰਟ ਆਫ ਅਪੀਲ ਵੱਲੋਂ ਪਿਛਲੇ ਮਹੀਨੇ ਇੰਡੀਜੀਨਸ ਭਾਈਚਾਰਿਆਂ ਦੀ ਉਸ ਅਪੀਲ ਨੂੰ ਨਾਂਮਨਜ਼ੂਰ ਕਰ ਦਿੱਤਾ ਸੀ ਜਿਸ ਵਿੱਚ ਉਨ੍ਹਾਂ ਵੱਲੋਂ ਸਰਕਾਰ ਉੱਤੇ ਫਰਸਟ ਨੇਸ਼ਨਜ਼ ਨਾਲ ਵਿਚਾਰ ਮਸ਼ਵਰੇ ਨਾ ਕਰਨ ਦਾ ਇਲਜ਼ਾਮ ਲਾਇਆ ਗਿਆ ਸੀ।

ਅਦਾਲਤ ਨੇ ਆਪਣੇ ਫੈਸਲੇ ਦੇ ਕਾਰਨ ਸਾਂਝੇ ਨਹੀਂ ਕੀਤੇ।


Latest news

poilievre-in-new-york-for-9-11-25th-anniversary-events-trade-meetings
Punjabi

ਪੌਲੀਐਵ ਦਾ ਨਿਊਯਾਰਕ ਦੌਰਾ, 9/11 ਦੀ 25ਵੀਂ ਬਰਸੀ ਸਮਾਗਮ ’ਚ ਹੋਣਗੇ ਸ਼ਾਮਲ

ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਇਸ ਵੇਲੇ ਨਿਊਯਾਰਕ ਦੇ ਦੌਰੇ 'ਤੇ ਹਨ, ਜਿੱਥੇ ਉਹ ਸ਼ੁੱਕਰਵਾਰ ਨੂੰ 11 ਸਤੰਬਰ ਦੇ ਅੱਤਵਾਦੀ ਹਮਲੇ ਦੀ 25ਵੀਂ ਬਰਸੀ ਦੇ ਸਬੰਧ ਵਿਚ ਆਯੋਜਿਤ ਹੋਣ ਵਾਲੇ ਯਾਦਗਾਰੀ ਸਮਾਗਮਾਂ ਵਿਚ ਵੀ ਸ਼ਿਰਕਤ ਕਰਨਗੇ। ਪੌਲੀਐਵ ਬੁੱਧਵਾਰ ਰਾਤ ਨੂੰ ਹੀ ਰਵਾਨਾ ਹੋ ਗਏ ਸਨ।
carney-cabinet-meets-in-banff-as-zelenskyy-prepares-to-address-ministers
Punjabi

ਬੈਨਫ ਵਿੱਚ ਕਾਰਨੀ ਦੀ ਅਗਵਾਈ ਹੇਠ ਕੈਬਨਿਟ ਮੀਟਿੰਗ, ਜ਼ੇਲੇਨਸਕੀ ਕਰਨਗੇ ਸੰਬੋਧਨ

ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ਵਿਚ ਅੱਜ ਐਲਬਰਟਾ ਦੇ mountain resort town Banff ਵਿਚ ਕੈਬਨਿਟ ਦੀ ਅਹਿਮ ਮੀਟਿੰਗ ਸ਼ੁਰੂ ਹੋਈ ਹੈ, ਜਿਸ ਨੂੰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਵੀ ਸੰਬੋਧਨ ਕਰਨ ਵਾਲੇ ਹਨ, ਜੋ ਆਪਣੀ ਪਤਨੀ Olena Zelenska ਨਾਲ ਬੁੱਧਵਾਰ ਰਾਤ ਕੈਲਗਰੀ ਪਹੁੰਚੇ ਹਨ।
canada-eu-to-forge-a-new-strategic-partnership-geneviève-tuts
Punjabi

ਕੈਨੇਡਾ-ਯੂਰਪੀ ਯੂਨੀਅਨ ਵਿਚਾਲੇ ਬਣੇਗੀ ਨਵੀਂ ਰਣਨੀਤਕ ਸਾਂਝੇਦਾਰੀ : Geneviève Tuts

ਕੈਨੇਡਾ ਵਿਚ ਯੂਰਪੀ ਯੂਨੀਅਨ ਦੀ ਰਾਜਦੂਤ Geneviève Tuts ਨੇ ਖੁਲਾਸਾ ਕੀਤਾ ਹੈ ਕਿ ਈ. ਯੂ. ਅਤੇ ਔਟਵਾ ਵਿਚਕਾਰ ਇੱਕ ਬੇਮਿਸਾਲ ਰਣਨੀਤਕ ਭਾਈਵਾਲੀ ਹੋਣ ਜਾ ਰਹੀ ਹੈ। ਇਹ ਬਿਆਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਅਗਲੇ ਹਫ਼ਤੇ ਫਰਾਂਸ ਦੇ ਸਟ੍ਰਾਸਬਰਗ ਵਿਖੇ ਯੂਰਪੀਅਨ ਪਾਰਲੀਮੈਂਟ ਨੂੰ ਸੰਬੋਧਨ ਕਰਨ ਤੋਂ ਠੀਕ ਪਹਿਲਾਂ ਆਇਆ ਹੈ, ਜਿੱਥੇ ਉਹ ਇੱਕ ਗੈਰ-ਯੂਰਪੀਅਨ ਲੀਡਰ ਵਜੋਂ ਮਿਲੇ ਵਿਸ਼ੇਸ਼ ਸੱਦੇ 'ਤੇ ਪਹੁੰਚ ਰਹੇ ਹਨ।
bc-forestry-sector-urges-urgent-action-writes-to-premier-eby
Punjabi

ਬੀ.ਸੀ. ਦੇ ਫੋਰੈਸਟਰੀ ਸੈਕਟਰ ਲਈ ਤੁਰੰਤ ਕਦਮ ਚੁੱਕਣ ਦੀ ਮੰਗ, ਪ੍ਰੀਮੀਅਰ ਈਬੀ ਨੂੰ ਲਿਖੀ ਚਿੱਠੀ

ਬੀ.ਸੀ. ਦੇ ਜੰਗਲਾਤ ਖੇਤਰ ਨਾਲ ਜੁੜੀਆਂ ਪ੍ਰਮੁੱਖ ਜਥੇਬੰਦੀਆਂ ਨੇ ਪ੍ਰੀਮੀਅਰ ਡੇਵਿਡ ਈਬੀ ਨੂੰ ਇੱਕ ਚਿੱਠੀ ਲਿਖ ਕੇ ਸੂਬੇ ਦੇ ਜੰਗਲਾਤ ਉਦਯੋਗ ਲਈ ਤੁਰੰਤ ਕਦਮ ਚੁੱਕਣ ਦੀ ਮੰਗ ਕੀਤੀ ਹੈ। ਬੀਸੀ ਕੌਂਸਲ ਆਫ਼ ਫਾਰੈਸਟ ਇੰਡਸਟਰੀਜ਼, ਬੀਸੀ ਵੁੱਡ ਅਤੇ ਯੂਨਾਈਟਿਡ ਸਟੀਲਵਰਕਰਜ਼ ਵਲੋਂ ਸਾਂਝੇ ਤੌਰ 'ਤੇ ਇਸ ਮਹੀਨੇ ਸੂਬਾ ਸਰਕਾਰ ਨੂੰ ਲਿਖੀ ਗਈ ਇਸ ਚਿੱਠੀ ਵਿਚ ਪ੍ਰੀਮੀਅਰ ਦੀ ਅਗਵਾਈ ਵਿਚ Forestry Crisis Action Group ਦਾ ਗਠਨ ਕਰਨ ਦੀ ਅਪੀਲ ਕੀਤੀ ਗਈ ਹੈ।
canada-eases-study-rules-for-temporary-foreign-workers-allows-up-to-6-months-of-study-without-permit
Punjabi

ਕੈਨੇਡਾ 'ਚ ਅਸਥਾਈ ਵਿਦੇਸ਼ੀ ਕਾਮਿਆਂ ਨੂੰ ਵੱਡੀ ਰਾਹਤ, ਬਿਨਾਂ ਸਟੱਡੀ ਪਰਮਿਟ 6 ਮਹੀਨੇ ਤੱਕ ਪੜ੍ਹਾਈ ਦੀ ਇਜਾਜ਼ਤ

ਕੈਨੇਡਾ ਸਰਕਾਰ ਨੇ ਦੇਸ਼ ਵਿਚ ਪਹਿਲਾਂ ਤੋਂ ਮੌਜੂਦ ਅਸਥਾਈ ਵਿਦੇਸ਼ੀ ਕਾਮਿਆਂ ਲਈ ਇੱਕ ਵੱਡੀ ਰਾਹਤ ਦਾ ਐਲਾਨ ਕੀਤਾ ਹੈ, ਜਿਸ ਤਹਿਤ ਉਹ ਬਿਨਾਂ ਸਟੱਡੀ ਪਰਮਿਟ ਅਪਲਾਈ ਕੀਤੇ 6 ਮਹੀਨਿਆਂ ਤੱਕ ਪੜ੍ਹਾਈ ਜਾਂ ਕੋਈ ਸ਼ੌਰਟ-ਟਰਮ ਕੋਰਸ ਕਰ ਸਕਦੇ ਹਨ। IRCC ਮੁਤਾਬਕ, ਇਹ ਅਸਥਾਈ ਛੋਟ ਖ਼ਾਸ ਤੌਰ 'ਤੇ ਨਰਸਾਂ, ਪ੍ਰਯੋਗਸ਼ਾਲਾ ਤਕਨੀਸ਼ੀਅਨ ਅਤੇ ਡਿਮਾਂਡ ਵਾਲੇ ਵੱਖ-ਵੱਖ ਹੁਨਰਮੰਦ ਪੇਸ਼ੇਵਰਾਂ ਨੂੰ ਧਿਆਨ ਵਿਚ ਰੱਖ ਕੇ ਲਿਆਂਦੀ ਗਈ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link