27.4C Vancouver
ADS

Apr 16, 2026 6:22 PM - Connect Newsroom - Ramandeep Kaur

ਸਰੀ ਵਿਚ ਟ੍ਰੈਫਿਕ ਸਟੌਪ ਦੌਰਾਨ ਭਾਰੀ ਮਾਤਰਾ ਵਿੱਚ ਨਸ਼ਾ ਬਰਾਮਦ, 2 ਵਿਅਕਤੀ ਕੀਤੇ ਗਏ ਗ੍ਰਿਫ਼ਤਾਰ

Share On
surrey-traffic-stop-leads-to-seizure-of-fentanyl-cocaine-and-meth-two-arrested
CFSEU-BC said the stop took place on March 24 as part of ongoing enforcement targeting organized crime.

ਸਰੀ ਵਿਚ ਇੱਕ ਟ੍ਰੈਫਿਕ ਸਟੌਪ ਦੌਰਾਨ ਕੰਬਾਈਨ ਫੋਰਸ ਸਪੈਸ਼ਲ ਇਨਫੋਰਸਮੈਂਟ ਯੂਨਿਟ ਦੀ ਟੀਮ ਨੇ ਫੈਂਟਾਨਿਲ, ਕੋਕੀਨ ਅਤੇ ਮੇਥਾਮਫੇਟਾਮਾਈਨ ਸਮੇਤ 3.5 ਕਿਲੋਗ੍ਰਾਮ ਨਸ਼ਾ ਬਰਾਮਦ ਕਰਨ ਦੇ ਮਾਮਲੇ ਵਿਚ ਹਾਲ ਹੀ ਵਿਚ ਇੱਕ ਇੰਟਰਨੈਸ਼ਨਲ ਸਟੂਡੈਂਟ ਸਮੇਤ ਦੋ ਲੋਕਾਂ ਨੂੰ ਗ੍ਰਿਫਤਾਰ ਕਰਨ ਦੀ ਕਾਰਵਾਈ ਕੀਤੀ ਹੈ।

CFSEU ਦੀ ਸਾਰਜੈਂਟ ਸਰਬਜੀਤ ਕੌਰ ਸੰਘਾ ਮੁਤਾਬਕ, ਸਰੀ ਵਿਚ 24 ਮਾਰਚ, 2026 ਨੂੰ ਔਫੀਸਰ ਵਲੋਂ ਇੱਕ proactive traffic stop conduct ਕੀਤਾ ਗਿਆ ਸੀ, ਇਸ ਦੌਰਾਨ ਦੋ ਲੋਕ ਗ੍ਰਿਫਤਾਰ ਕੀਤੇ ਗਏ, ਜਿਹਨਾਂ ਇੱਕ ਆਪਣੇ ਸਟੱਡੀ ਪਰਮਿਟ ਦੀਆਂ ਸ਼ਰਤਾਂ ਦੀ ਉਲੰਘਣਾ ਕਰਦਾ ਪਾਇਆ ਗਿਆ, ਜੋ ਹੁਣ ਕੈਨੇਡਾ ਬਾਰਡਰ ਸਰਵਿਸ ਏਜੰਸੀ ਦੇ ਇਮੀਗ੍ਰੇਸ਼ਨ ਹੋਲਡਿੰਗ ਸੈਂਟਰ ਵਿਚ ਹਿਰਾਸਤ ਵਿਚ ਹੈ।

ਉਥੇ ਹੀ, ਦੂਜੇ ਵਿਅਕਤੀ ਨੂੰ ਸਪੀਡਿੰਡ ਲਈ ਟਿਕਟ ਦਿੱਤੀ ਗਈ ਅਤੇ ਉਸ ਦੇ ਡਰਾਈਵਿੰਗ 'ਤੇ ਸੱਤ ਮਹੀਨਿਆਂ ਦੀ ਪਾਬੰਦੀ ਲਗਾਈ ਗਈ ਹੈ। ਸਾਰਜੈਂਟ ਸਰਬਜੀਤ ਸੰਘਾ ਮੁਤਾਬਕ, ਇਸ ਮਾਮਲੇ ਦੀ ਜਾਂਚ ਅਜੇ ਵੀ ਜਾਰੀ ਹੈ ਅਤੇ ਜਲਦੀ ਹੀ ਚਾਰਜਿਜ਼ ਲਗਾਏ ਜਾਣ ਦੀ ਉਮੀਦ ਹੈ।

Latest news

most-crime-guns-traced-in-canada-originated-domestically-rcmp-internal-reports-show
Punjabi

ਸਾਲ 2024 'ਚ ਟਰੇਸ ਕੀਤੇ ਗਏ ਜ਼ਿਆਦਾਤਰ ਅਪਰਾਧਿਕ ਹਥਿਆਰ ਕੈਨੇਡਾ ਦੇ ਅੰਦਰੋਂ ਹਾਸਲ ਕੀਤੇ ਗਏ: RCMP ਰਿਪੋਰਟ

ਕੈਨੇਡਾ ਵਿਚ ਅਪਰਾਧਿਕ ਵਾਰਦਾਤਾਂ ਵਿਚ ਵਰਤੇ ਜਾਣ ਵਾਲੇ ਹਥਿਆਰਾਂ ਨੂੰ ਲੈ ਕੇ ਇੱਕ ਖੁਲਾਸਾ ਸਾਹਮਣੇ ਆਇਆ ਹੈ। ਆਰ.ਸੀ.ਐਮ.ਪੀ.ਦੀਆਂ ਅੰਦਰੂਨੀ ਰਿਪੋਰਟਾਂ ਮੁਤਾਬਕ, ਸਾਲ 2023 ਅਤੇ 2024 ਦੌਰਾਨ ਵਾਰਦਾਤਾਂ ਵਿਚ ਵਰਤੇ ਗਏ ਹਥਿਆਰਾਂ ਵਿਚੋਂ ਬਹੁਗਿਣਤੀ ਕੈਨੇਡਾ ਦੇ ਅੰਦਰੋਂ ਹੀ ਹਾਸਲ ਕੀਤੇ ਗਏ ਸਨ ਨਾ ਕਿ ਉਨ੍ਹਾਂ ਨੂੰ ਵਿਦੇਸ਼ਾਂ ਤੋਂ ਸਮਗਲ ਕਰਕੇ ਲਿਆਂਦਾ ਗਿਆ ਸੀ।
proposed-safe-social-media-act-would-restrict-access-for-children-under-16
Punjabi

ਕੈਨੇਡਾ ਸਰਕਾਰ ਨੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਦੀ ਵਰਤੋਂ 'ਤੇ ਲਗਾਈ ਪਾਬੰਦੀ

ਕੈਨੇਡੀਅਨ ਸਰਕਾਰ ਵਲੋਂ ਬੁੱਧਵਾਰ ਪੇਸ਼ ਕੀਤੇ ਗਏ ਸੇਫ ਸੋਸ਼ਲ ਮੀਡੀਆ ਐਕਟ, ਜਿਸ ਵਿਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਦੀ ਵਰਤੋਂ 'ਤੇ ਪਾਬੰਦੀ ਲਗਾਉਣ ਦਾ ਪ੍ਰਸਤਾਵ ਪਾਸ ਕੀਤਾ ਗਿਆ ਹੈ, ਉਸ ਤਹਿਤ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਕੰਪਨੀਆਂ 'ਤੇ ਉਨ੍ਹਾਂ ਦੇ ਕੁੱਲ ਗਲੋਬਲ ਰੈਵੇਨਿਊ ਦੇ 3 ਫੀਸਦੀ ਦੇ ਬਰਾਬਰ ਭਾਰੀ-ਭਰਕਮ ਜੁਰਮਾਨਾ ਕੀਤਾ ਜਾ ਸਕਦਾ ਹੈ।
aap-mla-raman-arora-former-congress-mla-kikki-dhillon-appear-before-ed-for-second-time
Punjabi

ਈ.ਡੀ. ਸਾਹਮਣੇ ਦੂਜੀ ਵਾਰ ਪੇਸ਼ ਹੋਏ ਵਿਧਾਇਕ ਰਮਨ ਅਰੋੜਾ ਅਤੇ ਸਾਬਕਾ ਵਿਧਾਇਕ ਕਿੱਕੀ ਢਿੱਲੋਂ

ਪੰਜਾਬ ਦੇ ਜਲੰਧਰ ਸੈਂਟਰਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਅਤੇ ਫਰੀਦਕੋਟ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਉਰਫ ਕਿੱਕੀ ਢਿੱਲੋਂ ਅੱਜ ਦੂਜੀ ਵਾਰ ਈ.ਡੀ. ਦੇ ਦਫ਼ਤਰ ਵਿੱਚ ਪੇਸ਼ ਹੋਏ। ਦੋਵੇਂ ਆਗੂਆਂ ਤੋਂ ਮਨੀ ਲਾਂਡਰਿੰਗ ਰੋਕੂ ਕਾਨੂੰਨ (PMLA) ਦੀ ਕਥਿਤ ਉਲੰਘਣਾ ਦੇ ਮਾਮਲਿਆਂ ਵਿੱਚ ਪੁੱਛਗਿੱਛ ਕੀਤੀ ਗਈ।
72-year-old-lethbridge-man-killed-in-southeast-alberta-crash-two-others-seriously-injured
Punjabi

ਸੜਕ ਹਾਦਸੇ ਵਿੱਚ 72 ਸਾਲਾ ਲੈਥਬ੍ਰਿਜ ਨਿਵਾਸੀ ਦੀ ਮੌਤ, ਦੋ ਹੋਰ ਗੰਭੀਰ ਜ਼ਖ਼ਮੀ

ਲੈਥਬ੍ਰਿਜ ਦੇ ਸਾਊਥ ਈਸਟ ਵਿੱਚ ਮੰਗਲਵਾਰ ਸ਼ਾਮ ਵਾਪਰੇ ਇੱਕ ਗੰਭੀਰ ਸੜਕ ਹਾਦਸੇ ਵਿੱਚ ਇੱਕ 72 ਸਾਲਾ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਕੋਲਡੇਲ ਆਰਸੀਐਮਪੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਸ਼ਾਮ 8:11 ਵਜੇ ਦੇ ਕਰੀਬ ਹਾਈਵੇ 4 ਅਤੇ ਰੇਂਜ ਰੋਡ 210 ਨੇੜੇ ਵਾਪਰੀ। ਇਸ ਘਟਨਾ ਦੌਰਾਨ ਇੱਕ ਵੋਲਕਸਵੈਗਨ ਜੇਟਾ ਅਤੇ ਮਿਤਸੁਬੀਸ਼ੀ ਆਊਟਲੈਂਡਰ ਵਿਚਾਲੇ ਟੱਕਰ ਹੋਈ।
carney-to-attend-g7-summit-in-france-visit-ireland-during-european-trip
Punjabi

ਪੀ.ਐਮ.ਕਾਰਨੀ G7 ਸੰਮੇਲਨ ਲਈ ਯੂਰਪ ਹੋਣਗੇ ਰਵਾਨਾ, ਫਰਾਂਸ ਅਤੇ ਆਇਰਲੈਂਡ ਦਾ ਵੀ ਕਰਨਗੇ ਦੌਰਾ

ਪੀ.ਐਮ.ਮਾਰਕ ਕਾਰਨੀ ਅੱਜ ਸ਼ਾਮ ਯੂਰਪ ਦੌਰੇ ਲਈ ਰਵਾਨਾ ਹੋਣਗੇ। ਉਹ 15 ਤੋਂ 17 ਜੂਨ ਤੱਕ ਫਰਾਂਸ ਦੇ Évian-les-Bains ਵਿਚ ਹੋਣ ਵਾਲੀ G7 ਲੀਡਰਸ ਦੀ ਬੈਠਕ ਵਿਚ ਸ਼ਿਰਕਤ ਕਰਨਗੇ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਦਾ ਯੂਰਪ ਲਈ ਇਹ 9ਵਾਂ ਦੌਰਾ ਹੈ। ਇਸ ਯਾਤਰਾ ਦੌਰਾਨ ਉਹ ਫਰਾਂਸ ਦੇ ਨਾਲ-ਨਾਲ ਆਇਰਲੈਂਡ ਵੀ ਜਾਣਗੇ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link