14.83C Vancouver
ADS

Jul 8, 2026 2:02 PM - Connect Newsroom - Ramandeep Kaur

ਐਬਟਸਫੋਰਡ 'ਚ ਉਸਾਰੀ ਵਾਲੀ ਥਾਂ ਤੋਂ ਤਿੰਨ ਨਾਬਾਲਗ ਗ੍ਰਿਫ਼ਤਾਰ, ਬੀਬੀ ਗੰਨਾਂ ਅਤੇ ਨਕਲੀ ਕਰੰਸੀ ਬਰਾਮਦ

Share On
three-youths-arrested-after-entering-abbotsford-construction-site-police-seize-bb-guns-and-counterfeit-cash
Abbotsford police responded to an overnight alarm at a construction site, where three youths were arrested and officers seized BB guns and counterfeit Canadian currency.(Photo: X Abbotsford Police Department)

ਐਬਟਸਫੋਰਡ ਪੁਲਿਸ ਦੇ ਗਸ਼ਤ ਅਧਿਕਾਰੀ ਨੇ ਰਾਤ ਦੇ ਸਮੇਂ ਇੱਕ ਉਸਾਰੀ ਵਾਲੀ ਥਾਂ 'ਤੇ ਅਲਾਰਮ ਵੱਜਣ ਤੋਂ ਬਾਅਦ ਤੁਰੰਤ ਕਾਰਵਾਈ ਕਰਦੇ ਹੋਏ ਉੱਥੇ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਏ ਤਿੰਨ ਨਾਬਾਲਗਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ 14 ਅਤੇ 15 ਸਾਲ ਦੀ ਉਮਰ ਦੇ ਇਹ ਨੌਜਵਾਨ ਸਾਈਟ 'ਤੇ ਲੱਗੀ ਇੱਕ ਵੱਡੀ ਕਰੇਨ ਉੱਪਰ ਚੜ੍ਹਨ ਤੋਂ ਬਾਅਦ ਉੱਥੇ ਹੀ ਲੁਕੇ ਹੋਏ ਸਨ।

ਤਲਾਸ਼ੀ ਦੌਰਾਨ ਔਫੀਸਰ ਨੇ ਉਨ੍ਹਾਂ ਦੇ ਕਬਜ਼ੇ ਵਿਚੋਂ ਤਿੰਨ ਬੀਬੀ ਗੰਨ ਅਤੇ 11,000 ਡਾਲਰ ਤੋਂ ਵੱਧ ਦੀ ਨਕਲੀ ਕੈਨੇਡੀਅਨ ਕਰੰਸੀ ਜ਼ਬਤ ਕੀਤੀ। ਪੁਲਿਸ ਨੇ ਚਿਤਾਵਨੀ ਦਿੱਤੀ ਕਿ ਉਸਾਰੀ ਵਾਲੀ ਥਾਂ 'ਤੇ ਕੋਈ ਖੇਡ ਦੇ ਮੈਦਾਨ ਨਹੀਂ ਹਨ ਅਤੇ ਇੱਥੇ ਭਾਰੀ ਮਸ਼ੀਨਰੀ ਜਾਂ ਉਚਾਈ ਕਾਰਨ ਗੰਭੀਰ ਸੱਟ ਲੱਗਣ ਜਾਂ ਜਾਨ ਜਾਣ ਦਾ ਖ਼ਤਰਾ ਰਹਿੰਦਾ ਹੈ ਅਤੇ ਅਜਿਹੀਆਂ ਥਾਵਾਂ 'ਤੇ ਬਿਨਾਂ ਇਜਾਜ਼ਤ ਜਾਣਾ ਅਪਰਾਧਿਕ ਮਾਮਲੇ ਦੇ ਦਾਇਰੇ ਵਿਚ ਆਉਂਦਾ ਹੈ।

ਪ੍ਰਸ਼ਾਸਨ ਨੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਅਜਿਹੀ ਘੁਸਪੈਠ ਦੇ ਖ਼ਤਰਿਆਂ, ਜਨਤਕ ਥਾਵਾਂ 'ਤੇ ਨਕਲੀ ਹਥਿਆਰ ਰੱਖਣ ਅਤੇ ਨਕਲੀ ਕਰੰਸੀ ਦੀ ਵਰਤੋਂ ਦੇ ਗੰਭੀਰ ਕਾਨੂੰਨੀ ਨਤੀਜਿਆਂ ਬਾਰੇ ਜਾਗਰੂਕ ਕਰਨ ਦੀ ਅਪੀਲ ਕੀਤੀ ਹੈ।

Latest news

canada-u-s-remain-in-contact-despite-trade-talks-breakdown-leblanc
Punjabi

ਟ੍ਰੇਡ ਵਾਰਤਾ ਟੁੱਟਣ ਦੇ ਬਾਵਜੂਦ ਕੈਨੇਡਾ-ਅਮਰੀਕਾ ਵਿਚਾਲੇ ਸੰਪਰਕ ਜਾਰੀ: ਲੇਬਲੈਂਕ

ਕੈਨੇਡਾ ਅਤੇ ਅਮਰੀਕਾ ਟ੍ਰੇ਼ਡ ਵਾਰਤਾ ਟੁੱਟਣ ਦੇ ਬਾਵਜੂਦ ਇੱਕ-ਦੂਜੇ ਲਗਾਤਾਰ ਸੰਪਰਕ ਵਿਚ ਹਨ, ਇਸ ਗੱਲ ਦੀ ਪੁਸ਼ਟੀ ਮੰਤਰੀ ਡੋਮਿਨਿਕ ਲੇਬਲੈਂਕ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਅਸੀਂ ਇਸ ਵੇਲੇ ਵਾਸ਼ਿੰਗਟਨ ਨਾਲ ਸਿੱਧੇ ਕਿਸੇ ਰਸਮੀ ਵਪਾਰਕ ਗੱਲਬਾਤ ਵਿਚ ਸ਼ਾਮਲ ਨਹੀਂ ਹਾਂ ਪਰ ਸਾਡੇ ਵਿਚਾਲੇ ਆਪਸੀ ਸੰਪਰਕ ਅਜੇ ਵੀ ਬਣਿਆ ਹੋਇਆ ਹੈ।
over-19-000-sign-petition-urging-oilers-to-reverse-alex-formenton-signing
Punjabi

ਫੋਰਮੈਂਟਨ ਦੀ ਸਾਈਨਿੰਗ ਖ਼ਿਲਾਫ਼ ਆਇਲਰਜ਼ ਦੀ ਪਟੀਸ਼ਨ ’ਤੇ 19,000 ਤੋਂ ਵੱਧ ਦਸਤਖ਼ਤ

ਐਡਮਿੰਟਨ ਆਇਲਰਜ਼ ਵੱਲੋਂ ਖਿਡਾਰੀ ਐਲੈਕਸ ਫੋਰਮੈਂਟਨ ਨੂੰ ਟੀਮ ਵਿੱਚ ਸ਼ਾਮਲ ਕਰਨ ਦੇ ਫੈਸਲੇ ਦਾ ਵਿਰੋਧ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸ ਸਮਝੌਤੇ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਸ਼ੁਰੂ ਕੀਤੀ ਗਈ ਇੱਕ ਆਨਲਾਈਨ ਪਟੀਸ਼ਨ 'ਤੇ ਸ਼ੁੱਕਰਵਾਰ ਸਵੇਰ ਤੱਕ 19,000 ਤੋਂ ਵੱਧ ਲੋਕਾਂ ਨੇ ਆਪਣੇ ਦਸਤਖ਼ਤ ਕਰ ਦਿੱਤੇ ਹਨ।
video-captured-of-man-chasing-another-person-with-a-knife-at-south-surreys-redwood-park
Punjabi

ਸਾਊਥ ਸਰੀ ਦੇ ਰੈੱਡਵੁੱਡ ਪਾਰਕ ’ਚ ਚਾਕੂ ਲੈ ਕੇ ਵਿਅਕਤੀ ਦਾ ਪਿੱਛਾ ਕਰਦੇ ਦੀ ਵੀਡੀਓ ਕੈਮਰੇ 'ਚ ਹੋਈ ਕੈਦ

ਸਾਊਥ ਸਰੀ ਦੇ ਰੈੱਡਵੁੱਡ ਪਾਰਕ ਵਿਚ ਇੱਕ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਹਮਲਾਵਰ ਵੱਲੋਂ ਇੱਕ ਵਿਅਕਤੀ ਨੂੰ ਚਾਕੂ ਲੈ ਕੇ ਦੌੜਾਉਣ ਦੀ ਪੂਰੀ ਵੀਡੀਓ ਕੈਮਰੇ ਵਿਚ ਕੈਦ ਹੋਈ ਹੈ। ਇਹ ਘਟਨਾ ਬੁੱਧਵਾਰ ਸ਼ਾਮ ਕਰੀਬ 5 ਵਜੇ ਵਾਪਰੀ। ਪੁਲਿਸ ਮੁਤਾਬਕ, ਮੁਲਜ਼ਮ ਨੇ ਪਹਿਲਾਂ ਆਪਣੀ ਜੀਪ ਰੈਂਗਲਰ ਨਾਲ ਪੀੜਤ ਦੇ ਫੋਰਡ ਪਿਕਅੱਪ ਟਰੱਕ ਨੂੰ ਟੱਕਰ ਮਾਰੀ।
vancouver-police-open-new-training-academy-40-recruits-begin-training
Punjabi

ਵੈਨਕੂਵਰ ਪੁਲਿਸ ਦੀ ਨਵੀਂ ਅਕੈਡਮੀ ਦਾ ਉਦਘਾਟਨ, 40 ਨਵੇਂ ਭਰਤੀਆਂ ਨੇ ਸ਼ੁਰੂ ਕੀਤੀ ਟ੍ਰੇਨਿੰਗ

ਵੈਨਕੂਵਰ ਪੁਲਿਸ ਵਿਭਾਗ ਨੇ ਆਪਣੇ ਇਤਿਹਾਸ ਵਿਚ ਇੱਕ ਨਵਾਂ ਅਧਿਆਇ ਸ਼ੁਰੂ ਕਰਦਿਆਂ ਡਾਊਨਟਾਊਨ ਈਸਟਸਾਈਡ ਵਿਚ ਸਥਿਤ ਵੁੱਡਵਰਡ ਦੀ ਇਮਾਰਤ ਵਿਖੇ ਆਪਣੇ ਨਵੇਂ ਸਿਖਲਾਈ ਕੇਂਦਰ ਦਾ ਰਸਮੀ ਉਦਘਾਟਨ ਕਰ ਦਿੱਤਾ ਹੈ। ਸਾਲ 1978 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਵੈਨਕੂਵਰ ਪੁਲਿਸ ਕੋਲ ਭਰਤੀ ਹੋਣ ਵਾਲੇ ਨਵੇਂ ਮੁਲਾਜ਼ਮਾਂ ਲਈ ਆਪਣਾ ਖ਼ੁਦ ਦਾ ਸਿਖਲਾਈ ਸੈਂਟਰ ਉਪਲਬਧ ਹੋਇਆ ਹੈ।
senior-hamas-commander-killed-in-israeli-airstrike-on-gaza-military-says
Punjabi

ਗਾਜ਼ਾ ’ਚ ਇਜ਼ਰਾਈਲੀ ਹਵਾਈ ਹਮਲੇ ਦੌਰਾਨ ਹਮਾਸ ਦਾ ਸੀਨੀਅਰ ਕਮਾਂਡਰ ਹਲਾਕ

ਇਜ਼ਰਾਈਲ ਫੌਜ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਗਾਜ਼ਾ ਵਿੱਚ ਇੱਕ ਹਵਾਈ ਹਮਲੇ ਦੌਰਾਨ ਹਮਾਸ ਦੇ ਇੱਕ ਸੀਨੀਅਰ ਕਮਾਂਡਰ ਨੂੰ ਮਾਰ ਦਿੱਤਾ ਗਿਆ ਹੈ। ਇਹ ਹਮਲਾ ਵੀਰਵਾਰ ਨੂੰ ਕੀਤਾ ਗਿਆ ਸੀ। ਹਮਾਸ ਦੀ ਹਥਿਆਰਬੰਦ ਵਿੰਗ ਨੇ ਵੀ ਮੁਹੰਮਦ ਅਬਦੁਲ ਸਲਾਮ ਅਲ-ਯਜ਼ੂਰੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਹਮਾਸ ਮੁਤਾਬਕ, ਵੀਰਵਾਰ ਦੇ ਹਵਾਈ ਹਮਲੇ ਵਿੱਚ ਉਹ ਮਾਰਿਆ ਗਿਆ ਅਤੇ ਉਸ ਨੇ 7 ਅਕਤੂਬਰ 2023 ਨੂੰ ਇਜ਼ਰਾਈਲ ’ਤੇ ਹੋਏ ਹਮਲਿਆਂ ਦੀ ਯੋਜਨਾ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link