13.91C Vancouver
ADS

Oct 30, 2020 12:26 AM -

ਫਰਾਂਸ ਦੇ ਚਰਚ 'ਚ ਹੋਏ ਅੱਤਵਾਦੀ ਹਮਲੇ ਲਈ ਇੱਕ ਟੁਨੀਸ਼ਿਅਨ ਵਿਅਕਤੀ ਨੂੰ ਦੱਸਿਆ ਜ਼ਿੰਮੇਵਾਰ

Share On
tunisian-carrying-quran-fatally-stabs-3-in-french-church
French President Emmanuel Macron, center, meets soldiers after a knife attack at Notre Dame church in Nice, southern France, Thursday, Oct. 29, 2020. An attacker armed with a knife killed at least three people at a church in the Mediterranean city of Nice, prompting the prime minister to announce that France was raising its security alert status to the highest level. It was the third attack in two months in France amid a growing furor in the Muslim world over caricatures of the Prophet Muhammad that were re-published by the satirical newspaper Charlie Hebdo. (Eric Gaillard/Pool via AP)

ਫਰਾਂਸ 'ਚ ਅੱਜ ਵਾਪਰੇ ਜਾਨਲੇਵਾ ਅੱਤਵਾਦੀ ਹਮਲੇ 'ਚ ਹਮਲਾਵਰ ਦੀ ਪਛਾਣ ਸਾਂਝੀ ਕੀਤੀ ਗਈ ਹੈ।

ਇਸ ਹਮਲੇ ਪਿੱਛੇ ਇੱਕ ਯੁਵਾ ਟੁਨੀਸ਼ਿਅਨ ਵਿਅਕਤੀ ਨੂੰ ਜ਼ਿੰਮੇਵਾਰ ਦੱਸਿਆ ਗਿਆ ਹੈ।

ਜਾਣਕਾਰੀ ਦਿੱਤੀ ਗਈ ਹੈ ਕਿ ਹਮਲਾਵਰ ਨੇ ਜਦ ਘਟਨਾ ਨੂੰ ਅੰਜਾਮ ਦਿੱਤਾ ਤਾਂ ਉਸ ਨੇ ਹੱਥ 'ਚ ਇੱਕ ਧਾਰਮਿਕ ਗ੍ਰੰਥ ਦੀ ਕਾਪੀ ਫੜੀ ਹੋਈ ਸੀ।

ਹਮਲਾਵਰ ਪੁਲਿਸ ਦੀ ਕਾਰਵਾਈ 'ਚ ਗੰਭੀਰ ਜ਼ਖਮੀ ਹੋਇਆ ਦੱਸਿਆ ਗਿਆ ਹੈ।

ਫਰਾਂਸ ਦੇ ਸ਼ਹਿਰ ਨੀਸ 'ਚ ਇੱਕ ਚਰਚ ਵਿੱਚ ਚਾਕੂ ਨਾਲ ਕੀਤੇ ਗਏ ਹਮਲੇ 'ਚ ਇੱਕ ਵਿਅਕਤੀ ਨੇ ਤਿੰਨ ਲੋਕਾਂ ਦਾ ਕਤਲ ਕਰ ਦਿੱਤਾ।

ਵੀਰਵਾਰ ਦੇ ਇਸ ਹਮਲੇ ਤੋਂ ਬਾਅਦ ਸਰਕਾਰ ਨੇ ਫਰਾਂਸ 'ਚ 'ਐਲਰਟ ਸਟੇਟਸ' ਨੂੰ ਸਭ ਤੋਂ ਉੱਚੇ ਪੱਧਰ 'ਤੇ ਰੱਖ ਦਿੱਤਾ ਹੈ।

ਇਸ ਤੋਂ ਕੁਝ ਸਮੇਂ ਬਾਅਦ, ਫਰਾਂਸ 'ਚ ਕੋਰੋਨਾ ਵਾਇਰਸ ਕਾਰਨ ਲੌਕਡਾਊਨ ਵੀ ਐਲਾਨ ਦਿੱਤਾ ਗਿਆ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਸਲਿਮ ਕੱਟੜਪੰਥੀਆਂ ਵੱਲੋਂ ਬੀਤੇ ਫਰਾਂਸ 'ਚ ਬੀਤੇ ਦੋ ਮਹੀਨਿਆਂ 'ਚ ਕੀਤਾ ਗਿਆ ਇਹ ਤੀਜਾ ਹਮਲਾ ਹੈ।

ਕੁਝ ਦਿਨ ਪਹਿਲਾਂ ਫਰਾਂਸ 'ਚ ਇੱਕ ਅਧਿਆਪਕ ਦੀ ਗਰਦਨ ਵੱਢ ਦਿੱਤੀ ਗਈ ਸੀ।

ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਨ ਦਾ ਕਹਿਣਾ ਹੈ ਕਿ ਤੁਰੰਤ ਪ੍ਰਭਾਵ ਨਾਲ ਸਕੂਲਾਂ ਅਤੇ ਧਾਰਮਿਕ ਥਾਵਾਂ 'ਤੇ ਸਿਪਾਹੀਆਂ ਦੀ ਗਿਣਤੀ ਨੂੰ 3,000 ਤੋਂ 7,000 'ਤੇ ਪਹੁੰਚਾਇਆ ਜਾ ਰਿਹਾ ਹੈ।

ਇੱਕ ਅਖਬਾਰ ਦੇ ਵਿੱਚ ਪ੍ਰੌਫਿਟ ਮੁਹੰਮਦ ਦੇ ਕੁਝ ਕੈਰੀਕੇਚਰ, ਰੀਪਬਲਿਸ਼ ਕੀਤੇ ਜਾਣ ਤੋਂ ਬਾਅਦ, ਬੀਤੇ ਕੁਝ ਮਹੀਨਿਆਂ 'ਚ ਇਸ ਸੰਬੰਧੀ ਗੁੱਸੇ 'ਚ ਵਾਧਾ ਹੋਇਆ ਹੈ।

Latest news

calgary-police-lay-extortion-charges-continue-search-for-suspect
Punjabi

ਕੈਲਗਰੀ ’ਚ ਫਿਰੌਤੀ ਮਾਮਲਾ: 23 ਸਾਲਾ ਕਨੂਰੀਤ ਕੌਰ ਖ਼ਿਲਾਫ਼ ਦੋਸ਼ ਤੈਅ, ਤਨਵੀਰ ਸਿੰਘ ਦੀ ਭਾਲ ਜਾਰੀ

ਕੈਲਗਰੀ ਪੁਲਿਸ ਨੇ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਕਨੂਰੀਤ ਕੌਰ, ਤਨਵੀਰ ਸਿੰਘ ਅਤੇ ਇਕ ਨਾਬਾਲਗ ਖ਼ਿਲਾਫ਼ ਦੋਸ਼ ਤੈਅ ਕੀਤੇ ਹਨ। ਪੁਲਿਸ ਇਸ ਮਾਮਲੇ ਵਿੱਚ ਕੈਲਗਰੀ ਦੇ 21 ਸਾਲਾ ਤਨਵੀਰ ਸਿੰਘ ਦੀ ਭਾਲ ਕਰ ਰਹੀ ਹੈ, ਜਿਸ ਖ਼ਿਲਾਫ਼ 5,000 ਡਾਲਰ ਤੋਂ ਵੱਧ ਦੀ ਚੋਰੀ ਦੀ ਜਾਇਦਾਦ ਰੱਖਣ ਦੇ ਵਾਰੰਟ ਜਾਰੀ ਕੀਤੇ ਗਏ ਹਨ।ਗੌਰਤਲਬ ਹੈ ਕਿ 25 ਮਾਰਚ ਨੂੰ ਸ਼ਾਮ 4:30 ਵਜੇ ਇੱਕ ਔਰਤ ਨੂੰ ਵਟਸਐਪ 'ਤੇ ਇੱਕ ਅਣਪਛਾਤੇ ਨੰਬਰ ਤੋਂ ਪੈਸੇ ਮੰਗੇ ਗਏ। ਸ਼ੱਕੀਆਂ ਕੋਲ ਪੀੜਤ ਦੇ ਨਿੱਜੀ ਅਤੇ ਵਪਾਰਕ ਮਾਮਲਿਆਂ ਬਾਰੇ ਪੂਰੀ ਜਾਣਕਾਰੀ ਸੀ।
canada-u-s-remain-in-contact-despite-trade-talks-breakdown-leblanc
Punjabi

ਟ੍ਰੇਡ ਵਾਰਤਾ ਟੁੱਟਣ ਦੇ ਬਾਵਜੂਦ ਕੈਨੇਡਾ-ਅਮਰੀਕਾ ਵਿਚਾਲੇ ਸੰਪਰਕ ਜਾਰੀ: ਲੇਬਲੈਂਕ

ਕੈਨੇਡਾ ਅਤੇ ਅਮਰੀਕਾ ਟ੍ਰੇ਼ਡ ਵਾਰਤਾ ਟੁੱਟਣ ਦੇ ਬਾਵਜੂਦ ਇੱਕ-ਦੂਜੇ ਲਗਾਤਾਰ ਸੰਪਰਕ ਵਿਚ ਹਨ, ਇਸ ਗੱਲ ਦੀ ਪੁਸ਼ਟੀ ਮੰਤਰੀ ਡੋਮਿਨਿਕ ਲੇਬਲੈਂਕ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਅਸੀਂ ਇਸ ਵੇਲੇ ਵਾਸ਼ਿੰਗਟਨ ਨਾਲ ਸਿੱਧੇ ਕਿਸੇ ਰਸਮੀ ਵਪਾਰਕ ਗੱਲਬਾਤ ਵਿਚ ਸ਼ਾਮਲ ਨਹੀਂ ਹਾਂ ਪਰ ਸਾਡੇ ਵਿਚਾਲੇ ਆਪਸੀ ਸੰਪਰਕ ਅਜੇ ਵੀ ਬਣਿਆ ਹੋਇਆ ਹੈ।
over-19-000-sign-petition-urging-oilers-to-reverse-alex-formenton-signing
Punjabi

ਫੋਰਮੈਂਟਨ ਦੀ ਸਾਈਨਿੰਗ ਖ਼ਿਲਾਫ਼ ਆਇਲਰਜ਼ ਦੀ ਪਟੀਸ਼ਨ ’ਤੇ 19,000 ਤੋਂ ਵੱਧ ਦਸਤਖ਼ਤ

ਐਡਮਿੰਟਨ ਆਇਲਰਜ਼ ਵੱਲੋਂ ਖਿਡਾਰੀ ਐਲੈਕਸ ਫੋਰਮੈਂਟਨ ਨੂੰ ਟੀਮ ਵਿੱਚ ਸ਼ਾਮਲ ਕਰਨ ਦੇ ਫੈਸਲੇ ਦਾ ਵਿਰੋਧ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸ ਸਮਝੌਤੇ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਸ਼ੁਰੂ ਕੀਤੀ ਗਈ ਇੱਕ ਆਨਲਾਈਨ ਪਟੀਸ਼ਨ 'ਤੇ ਸ਼ੁੱਕਰਵਾਰ ਸਵੇਰ ਤੱਕ 19,000 ਤੋਂ ਵੱਧ ਲੋਕਾਂ ਨੇ ਆਪਣੇ ਦਸਤਖ਼ਤ ਕਰ ਦਿੱਤੇ ਹਨ।
video-captured-of-man-chasing-another-person-with-a-knife-at-south-surreys-redwood-park
Punjabi

ਸਾਊਥ ਸਰੀ ਦੇ ਰੈੱਡਵੁੱਡ ਪਾਰਕ ’ਚ ਚਾਕੂ ਲੈ ਕੇ ਵਿਅਕਤੀ ਦਾ ਪਿੱਛਾ ਕਰਦੇ ਦੀ ਵੀਡੀਓ ਕੈਮਰੇ 'ਚ ਹੋਈ ਕੈਦ

ਸਾਊਥ ਸਰੀ ਦੇ ਰੈੱਡਵੁੱਡ ਪਾਰਕ ਵਿਚ ਇੱਕ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਹਮਲਾਵਰ ਵੱਲੋਂ ਇੱਕ ਵਿਅਕਤੀ ਨੂੰ ਚਾਕੂ ਲੈ ਕੇ ਦੌੜਾਉਣ ਦੀ ਪੂਰੀ ਵੀਡੀਓ ਕੈਮਰੇ ਵਿਚ ਕੈਦ ਹੋਈ ਹੈ। ਇਹ ਘਟਨਾ ਬੁੱਧਵਾਰ ਸ਼ਾਮ ਕਰੀਬ 5 ਵਜੇ ਵਾਪਰੀ। ਪੁਲਿਸ ਮੁਤਾਬਕ, ਮੁਲਜ਼ਮ ਨੇ ਪਹਿਲਾਂ ਆਪਣੀ ਜੀਪ ਰੈਂਗਲਰ ਨਾਲ ਪੀੜਤ ਦੇ ਫੋਰਡ ਪਿਕਅੱਪ ਟਰੱਕ ਨੂੰ ਟੱਕਰ ਮਾਰੀ।
vancouver-police-open-new-training-academy-40-recruits-begin-training
Punjabi

ਵੈਨਕੂਵਰ ਪੁਲਿਸ ਦੀ ਨਵੀਂ ਅਕੈਡਮੀ ਦਾ ਉਦਘਾਟਨ, 40 ਨਵੇਂ ਭਰਤੀਆਂ ਨੇ ਸ਼ੁਰੂ ਕੀਤੀ ਟ੍ਰੇਨਿੰਗ

ਵੈਨਕੂਵਰ ਪੁਲਿਸ ਵਿਭਾਗ ਨੇ ਆਪਣੇ ਇਤਿਹਾਸ ਵਿਚ ਇੱਕ ਨਵਾਂ ਅਧਿਆਇ ਸ਼ੁਰੂ ਕਰਦਿਆਂ ਡਾਊਨਟਾਊਨ ਈਸਟਸਾਈਡ ਵਿਚ ਸਥਿਤ ਵੁੱਡਵਰਡ ਦੀ ਇਮਾਰਤ ਵਿਖੇ ਆਪਣੇ ਨਵੇਂ ਸਿਖਲਾਈ ਕੇਂਦਰ ਦਾ ਰਸਮੀ ਉਦਘਾਟਨ ਕਰ ਦਿੱਤਾ ਹੈ। ਸਾਲ 1978 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਵੈਨਕੂਵਰ ਪੁਲਿਸ ਕੋਲ ਭਰਤੀ ਹੋਣ ਵਾਲੇ ਨਵੇਂ ਮੁਲਾਜ਼ਮਾਂ ਲਈ ਆਪਣਾ ਖ਼ੁਦ ਦਾ ਸਿਖਲਾਈ ਸੈਂਟਰ ਉਪਲਬਧ ਹੋਇਆ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link