Mar 3, 2022 8:15 PM - Connect News

ਸਰੀ 'ਚ ਟਰੈਫਿਕ ਸਟੌਪ ਦੇ ਦੌਰਾਨ ਇੱਕ ਭਰੀ ਹੋਈ ਬੰਦੂਕ ਮਿਲੀ ਹੈ।
ਮਾਮਲੇ 'ਚ 2 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਇਨ੍ਹਾਂ 'ਚ ਇੱਕ ਵਿਅਕਤੀ ਨੂੰ ਕੈਨੇਡਾ ਵਾਈਡ ਵਾਰੰਟ 'ਤੇ ਭਾਲਿਆ ਜਾ ਰਿਹਾ ਸੀ।
ਉਸ 'ਤੇ ਮਨੁੱਖੀ ਤਸਕਰੀ ਦੇ ਦੋਸ਼ ਸਨ।
ਮਾਮਲਾ 25 ਫਰਵਰੀ ਦਾ ਦੱਸਿਆ ਗਿਆ ਹੈ।
ਸਰੀ ਆਰ.ਸੀ.ਐਮ.ਪੀ. ਦੀ ਗੈਂਗ ਐਨਫੋਰਸਮੈਂਟ ਟੀਮ ਨੇ ਓਲਡ ਯੇਲ ਰੋਡ ਦੇ 13200 ਬਲੌਕ 'ਚ ਟਰੈਫਿਕ ਸਟੌਪ ਕੰਡਕਟ ਕੀਤਾ ਸੀ।
ਇਸੇ ਦੌਰਾਨ ਇੱਕ ਵਾਹਨ ਦੇ ਡਰਾਈਵਰ ਅਤੇ ਸਵਾਰੀ ਨੇ ਭੱਜ ਕੇ ਮੌਕੇ ਤੋਂ ਨਿਕਲਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਜਾਦਾ ਦੂਰ ਨਹੀਂ ਜਾ ਸਕੇ ਅਤੇ ਪੁਲਿਸ ਦੇ ਅੜਿੱਕੇ ਚੜ੍ਹ ਗਏ।
ਪੁਲਿਸ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਇੱਕ ਸ਼ੱਕੀ ਕੋਲੋਂ ਬੰਦੂਕ ਡਿੱਗ ਗਈ ਜਿਸ ਨੂੰ ਪੁਲਿਸ ਨੇ ਜਬਤ ਕਰ ਲਿਆ।
ਇਸ ਮਾਮਲੇ 'ਚ ਗੱਡੀ ਦੇ ਚਾਲਕ, 27 ਸਾਲਾ ਲੁਕਮਾਨ ਅਬਦੁੱਲਾ ਨੂੰ ਮੌਂਟਰੀਅਲ ਦਾ ਰਹਿਣ ਵਾਲਾ ਦੱਸਿਆ ਗਿਆ ਅਤੇ ਉਸ 'ਤੇ ਹਥਿਆਰਾਂ ਸੰਬੰਧਤ ਦੋਸ਼ ਲੱਗੇ ਹਨ।
ਗੱਡੀ 'ਚ ਸਵਾਰ 33 ਸਾਲਾ ਮਾਲੀ ਜੀਨ ਨੂੰ ਬਰਨਬੀ ਵਾਸੀ ਦੱਸਿਆ ਗਿਆ ਅਤੇ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਪਤਾ ਲੱਗਿਆ ਕਿ ਉਸ 'ਤੇ ਕੈਨੇਡਾ ਭਰ ਦਾ ਵਾਰੰਟ ਜਾਰੀ ਸੀ।
ਦੋਵਾਂ ਨੂੰ ਹਿਰਾਸਤ 'ਚ ਰੱਖਿਆ ਗਿਆ ਹੈ।




