19.49C Vancouver
ADS

Apr 7, 2026 6:19 PM - Connect Newsroom - Jasmine Singh with files from The Canadian Press

ਬਾਲ ਸ਼ੋਸ਼ਣ ਦੇ ਮਾਮਲੇ 'ਚ ਵੈਨਕੂਵਰ ਆਈਲੈਂਡ ਦੇ ਨੌਜਵਾਨ ਨੂੰ ਨੌਂ ਸਾਲ ਤੋਂ ਵੱਧ ਦੀ ਸੁਣਾਈ ਗਈ ਸਜ਼ਾ

Share On
vancouver-island-man-sentenced-to-more-than-nine-years-for-child-exploitation-offences
Port Alberni RCMP detachment is shown in this undated file photo. Police say a Tofino man has been sentenced in a child exploitation case. (Photo: The Canadian Press)

ਵੈਨਕੂਵਰ ਆਈਲੈਂਡ ਦੇ ਇੱਕ 26 ਸਾਲਾ ਨੌਜਵਾਨ ਨੂੰ ਨਾਬਾਲਗਾਂ ਨਾਲ ਔਨਲਾਈਨ ਸੰਪਰਕ ਸਾਧਣ ਅਤੇ ਉਨ੍ਹਾਂ ਨਾਲ ਜਿਨਸੀ ਅਪਰਾਧ ਕਰਨ ਦੇ ਮਾਮਲੇ ਵਿਚ ਨੌਂ ਸਾਲ ਤੋਂ ਵੱਧ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਪੋਰਟ ਐਲਬਰਨੀ ਆਰ.ਸੀ.ਐਮ.ਪੀ. ਅਨੁਸਾਰ, ਇਹ ਮਾਮਲਾ 2025 ਦੇ ਸ਼ੁਰੂ ਵਿਚ ਸਾਹਮਣੇ ਆਇਆ ਸੀ।

ਜਾਂਚ ਵਿਚ ਪਾਇਆ ਗਿਆ ਕਿ ਮੁਲਜ਼ਮ ਸੋਸ਼ਲ ਮੀਡੀਆ ਰਾਹੀਂ ਨਾਬਾਲਗ ਕੁੜੀਆਂ ਨੂੰ ਆਪਣੇ ਜਾਲ ਵਿਚ ਫਸਾਉਂਦਾ ਸੀ ਅਤੇ ਉਨ੍ਹਾਂ ਨੂੰ ਲਾਲਚ ਦੇਣ ਲਈ ਪੈਸੇ, ਨਸ਼ੀਲੇ ਪਦਾਰਥਾਂ ਅਤੇ ਸ਼ਰਾਬ ਦੀ ਵਰਤੋਂ ਕਰਦਾ ਸੀ।

ਜਾਂਚ ਦੌਰਾਨ ਪਤਾ ਲੱਗਿਆ ਕਿ ਟੋਫੀਨੋ ਦਾ ਰਹਿਣ ਵਾਲਾ ਲੋਕੀ ਚੀਰ ਅਪਰਾਧ ਕਰਨ ਦੇ ਮਕਸਦ ਨਾਲ ਕਈ ਵਾਰ ਪੋਰਟ ਐਲਬਰਨੀ ਆਇਆ ਸੀ, ਜਿੱਥੇ ਪੁਲਿਸ ਨੇ ਉਸ ਦਾ ਸੈੱਲਫੋਨ ਜ਼ਬਤ ਕਰਨ ਦੇ ਨਾਲ-ਨਾਲ ਉਸ ਘਰ ਦੀ ਵੀ ਪਛਾਣ ਕਰ ਲਈ ਜਿੱਥੇ ਇਹ ਘਿਨਾਉਣੇ ਕਾਰਨਾਮੇ ਅੰਜਾਮ ਦਿੱਤੇ ਗਏ ਸਨ। 28 ਮਾਰਚ ਨੂੰ ਅਦਾਲਤ ਨੇ ਉਸ ਨੂੰ ਬੱਚਿਆਂ ਦੇ ਜਿਨਸੀ ਸ਼ੋਸ਼ਣ ਸੰਬੰਧੀ ਸਮੱਗਰੀ ਰੱਖਣ ਅਤੇ ਜਿਨਸੀ ਦਖਲਅੰਦਾਜ਼ੀ ਵਰਗੇ ਦੋਸ਼ਾਂ ਤਹਿਤ ਸਜ਼ਾ ਸੁਣਾਈ।

ਜੇਲ੍ਹ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਅਗਲੇ 15 ਸਾਲਾਂ ਤੱਕ ਉਸ 'ਤੇ ਨਾਬਾਲਗਾਂ ਨਾਲ ਸੰਪਰਕ ਕਰਨ ਅਤੇ ਜਨਤਕ ਥਾਵਾਂ 'ਤੇ ਜਾਣ ਵਰਗੀਆਂ ਸਖ਼ਤ ਪਾਬੰਦੀਆਂ ਲਾਗੂ ਰਹਿਣਗੀਆਂ। ਪੁਲਿਸ ਨੇ ਇਸ ਮਾਮਲੇ ਨੂੰ ਦੇਖਦੇ ਹੋਏ ਮਾਪਿਆਂ ਨੂੰ ਆਪਣੇ ਬੱਚਿਆਂ ਦੀਆਂ ਔਨਲਾਈਨ ਗਤੀਵਿਧੀਆਂ 'ਤੇ ਨਜ਼ਰ ਰੱਖਣ ਦੀ ਅਪੀਲ ਕੀਤੀ ਹੈ।

Latest news

high-risk-driving-enforcement-in-burnaby-puts-the-brakes-on-170-drivers
Punjabi

ਬਰਨਬੀ ਵਿੱਚ ਹਾਈ ਰਿਸਕ ਡਰਾਈਵਿੰਗ ਇਨਫੋਰਸਮੈਂਟ ਨੇ 170 ਡਰਾਈਵਰਾਂ 'ਤੇ ਕੀਤੀ ਕਾਰਵਾਈ

ਬਰਨਬੀ ਪੁਲਿਸ ਨੇ ਮਈ ਮਹੀਨੇ ਦੌਰਾਨ ਹਾਈ ਰਿਸਕ ਡਰਾਈਵਿੰਗ ਮੁਹਿੰਮ ਦੇ ਹਿੱਸੇ ਵਜੋਂ ਸਪੀਡਿੰਗ ਦੇ ਮਾਮਲੇ ਵਿਚ 170 ਡਰਾਈਵਰਾਂ 'ਤੇ ਕਾਰਵਾਈ ਕੀਤੀ ਹੈ। ਪੁਲਿਸ ਅਨੁਸਾਰ,ਇਹ ਕਾਰਵਾਈ ਵੱਖ-ਵੱਖ ਥਾਵਾਂ ਅਤੇ ਦਿਨ ਦੇ ਵੱਖ-ਵੱਖ ਸਮਿਆਂ 'ਤੇ ਕੀਤੀ ਗਈ। ਇਹ ਸਾਰੇ ਡਰਾਈਵਰ ਤੈਅ ਸਪੀਡ ਲਿਮਿਟ ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੀ ਵੱਧ ਦੀ ਰਫ਼ਤਾਰ ਨਾਲ ਗੱਡੀ ਚਲਾ ਰਹੇ ਸਨ।
fifa-world-cup-opener-in-vancouver-sets-public-transit-ridership-record
Punjabi

ਵੈਨਕੂਵਰ ਵਿੱਚ ਫੀਫਾ ਵਰਲਡ ਕੱਪ ਦੇ ਪਹਿਲੇ ਮੈਚ ਨੇ ਆਵਾਜਾਈ ਦੇ ਤੋੜੇ ਪਿਛਲੇ ਸਾਰੇ ਰਿਕਾਰਡ

ਵੈਨਕੂਵਰ ਵਿਚ ਫੀਫਾ ਵਰਲਡ ਕੱਪ 2026 ਦੇ ਪਹਿਲੇ ਮੈਚ ਨੇ ਆਵਾਜਾਈ ਦੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ। ਟਰਾਂਸਲਿੰਕ ਮੁਤਾਬਕ 13 ਜੂਨ ਨੂੰ 2010 ਵਿੰਟਰ ਓਲੰਪਿਕ ਤੋਂ ਬਾਅਦ ਪਹਿਲੀ ਵਾਰ ਸਟੇਡੀਅਮ ਈਵੈਂਟ ਵਾਲੇ ਦਿਨ ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਨੇ ਪਬਲਿਕ ਟਰਾਂਜ਼ਿਟ ਦੀ ਵਰਤੋਂ ਕੀਤੀ। ਹਜ਼ਾਰਾਂ ਫੁੱਟਬਾਲ ਪ੍ਰਸ਼ੰਸਕ ਆਸਟ੍ਰੇਲੀਆ ਅਤੇ ਤੁਰਕੀ ਵਿਚਾਲੇ ਹੋਏ ਰੋਮਾਂਚਕ ਮੈਚ ਨੂੰ ਦੇਖਣ ਲਈ ਬੀ.ਸੀ. ਪਲੇਸ ਅਤੇ ਫੀਫਾ ਫੈਨ ਫੈਸਟੀਵਲ ਵਿਖੇ ਪਹੁੰਚੇ।
motorcyclist-killed-in-maple-ridge-collision-investigation-ongoing
Punjabi

ਮੈਪਲ ਰਿਜ ਵਿੱਚ ਵਾਪਰੇ ਸੜਕ ਹਾਦਸੇ ਵਿੱਚ ਇਕ ਵਿਅਕਤੀ ਦੀ ਹੋਈ ਮੌਤ

ਮੈਪਲ ਰਿਜ ਵਿਚ ਸ਼ਨੀਵਾਰ ਰਾਤ ਵਾਪਰੇ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਇਹ ਹਾਦਸਾ ਰਾਤ ਕਰੀਬ 8.45 ਵਜੇ ਲੌਹੀਡ ਹਾਈਵੇ ਅਤੇ 287 ਸਟ੍ਰੀਟ 'ਤੇ ਵਾਪਰਿਆ। ਇਸ ਕਾਰਨ ਲੌਹੀਡ ਹਾਈਵੇ 'ਤੇ ਵੈਸਟ ਬਾਊਂਡ ਆਵਾਜਾਈ ਬੰਦ ਕਰਨੀ ਪਈ ਜਿਸ ਨੂੰ ਐਤਵਾਰ ਤੜਕੇ 4:35 ਵਜੇ ਮੁੜ ਖੋਲ੍ਹਿਆ ਗਿਆ। ਇੱਥੇ ਇਕ ਮੋਟਰਸਾਈਕਲ ਅਤੇ ਟਰੱਕ ਵਿਚਕਾਰ ਟੱਕਰ ਹੋਈ,ਜਿਸ ਕਾਰਨ ਮੋਟਰਸਾਈਕਲ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਟਰੱਕ ਦੇ ਏਅਰਬੈਗ ਖੁੱਲ੍ਹ ਗਏ।
canada-reports-second-consecutive-annual-decline-in-opioid-overdose-deaths
Punjabi

ਕੈਨੇਡਾ 'ਚ ਓਪੀਔਡ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਵਿੱਚ ਲਗਾਤਾਰ ਦੂਜੇ ਸਾਲ ਦਰਜ ਕੀਤੀ ਗਈ ਗਿਰਾਵਟ

ਕੈਨੇਡਾ ਵਿੱਚ ਓਪੀਔਡ ਦੇ ਓਵਰਡੋਜ਼ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿੱਚ ਲਗਾਤਾਰ ਦੂਜੇ ਸਾਲ ਵੀ ਗਿਰਾਵਟ ਦਰਜ ਕੀਤੀ ਗਈ ਹੈ,ਇਸ ਦਾ ਖੁਲਾਸਾ ਸਾਲ 2025 ਦੀ ਰਿਪੋਰਟ ਵਿਚ ਹੋਇਆ ਹੈ। ਹੈਲਥ ਕੈਨੇਡਾ ਵੱਲੋਂ ਜਾਰੀ ਰਿਪੋਰਟ ਅਨੁਸਾਰ, ਸਾਲ 2024 ਵਿੱਚ ਆਈ ਕਮੀ ਤੋਂ ਬਾਅਦ ਹੁਣ ਪਿਛਲੇ ਸਾਲ ਵੀ ਮੌਤਾਂ ਦਾ ਅੰਕੜਾ ਘਟਿਆ ਹੈ ਪਰ ਇਸ ਸੁਧਾਰ ਦੇ ਬਾਵਜੂਦ ਸਥਿਤੀ ਅਜੇ ਵੀ ਗੰਭੀਰ ਬਣੀ ਹੋਈ ਹੈ ਕਿਉਂਕਿ ਪਿਛਲੇ ਸਾਲ 5,630 ਲੋਕਾਂ ਨੇ ਓਵਰਡੋਜ਼ ਕਾਰਨ ਆਪਣੀ ਜਾਨ ਗੁਆਈ ਹੈ। ਇਸ ਮੁਤਾਬਕ ਹਰ ਰੋਜ਼ ਕਰੀਬ 15 ਲੋਕਾਂ ਦੀ ਮੌਤ ਓਪੀਔਡ ਦੀ ਓਵਰਡੋਜ਼ ਕਾਰਨ ਹੋਈ।
metro-vancouver-outside-workers-begin-full-strike-after-17-months-without-contract
Punjabi

17 ਮਹੀਨਿਆਂ ਤੋਂ ਬਿਨਾਂ ਕੰਟਰੈਕਟ ਦੇ ਕੰਮ ਕਰ ਰਹੇ ਮੈਟਰੋ ਵੈਨਕੂਵਰ ਦੇ ਬਾਹਰੀ ਕਰਮਚਾਰੀਆਂ ਨੇ ਹੜਤਾਲ ਕੀਤੀ ਸ਼ੁਰੂ

ਮੈਟਰੋ ਵੈਨਕੂਵਰ ਦੇ ਆਊਟਸਾਈਡ ਵਰਕਰਾਂ ਵੱਲੋਂ ਮੁਕੰਮਲ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਪਿਛਲੇ 17 ਮਹੀਨਿਆਂ ਤੋਂ ਬਿਨਾਂ ਕੰਟਰੈਕਟ ਦੇ ਕੰਮ ਕਰ ਰਹੇ ਲਗਭਗ 700 ਵਰਕਰ ਇਸ ਹੜਤਾਲ ਵਿੱਚ ਸ਼ਾਮਲ ਹਨ। ਗ੍ਰੇਟਰ ਵੈਨਕੂਵਰ ਰੀਜਨਲ ਡਿਸਟ੍ਰਿਕਟ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਜੈਸੀ ਮੇਡੀਰੋਸ ਮੁਤਾਬਕ, ਮੈਨੇਜਮੈਂਟ ਲਗਾਤਾਰ ਫਰੰਟਲਾਈਨ ਵਰਕਰਾਂ ਦੀਆਂ ਚਿੰਤਾਵਾਂ ਨੂੰ ਅਣਦੇਖਿਆ ਕਰ ਰਹੀ ਹੈ, ਜੋ ਪੂਰੇ ਖੇਤਰ ਵਿਚ ਅਹਿਮ ਸੇਵਾਵਾਂ ਪ੍ਰਦਾਨ ਕਰਦੇ ਹਨ। ਹਾਲਾਂਕਿ, ਜ਼ਰੂਰੀ ਸੇਵਾਵਾਂ ਦੇਣ ਵਾਲੇ ਕਰਮਚਾਰੀ ਜੌਬਸ 'ਤੇ ਰਹਿਣਗੇ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link