Punjabi
ਸਸਕੈਚਵਨ ਵਿਚ ਗਰਮ ਅਤੇ ਖੁਸ਼ਕ ਮੌਸਮ ਕਾਰਨ ਜੰਗਲ ਦੀ ਅੱਗ ਦੀਆਂ ਵਧੀਆਂ ਲਪਟਾਂ,ਹਜ਼ਾਰਾਂ ਲੋਕ ਹੋ ਰਹੇ ਪ੍ਰਭਾਵਿਤ
ਸਸਕੈਚਵਨ ਵਿਚ ਗਰਮ ਅਤੇ ਖੁਸ਼ਕ ਮੌਸਮ ਕਾਰਨ ਜੰਗਲ ਦੀ ਅੱਗ ਦੀਆਂ ਲਪਟਾਂ ਵੱਧ ਰਹੀਆਂ ਹਨ, ਜਿਸ ਦੇ ਚੱਲਦੇ ਹਜ਼ਾਰਾਂ ਲੋਕ ਪ੍ਰਭਾਵਿਤ ਹੋ ਰਹੇ ਹਨ। ਬੀਤੇ ਕੱਲ ਅੱਗ ਲਾ ਰੋਂਗ ਦੇ ਹਵਾਈ ਅੱਡੇ ਤੱਕ ਪਹੁੰਚ ਗਈ, ਜਿਸ ਨੂੰ ਦੇਖਦੇ ਹੋਏ ਸ਼ਾਮ 6 ਵਜੇ ਟਾਊਨ ਦੇ 2,500 ਨਿਵਾਸੀਆਂ ਅਤੇ ਇਸ ਦੇ ਆਸਪਾਸ ਦੇ ਇਲਾਕਿਆਂ ਲਈ ਨਿਕਾਸੀ ਦੇ ਹੁਕਮ ਜਾਰੀ ਕੀਤੇ ਗਏ। ਸ਼ਹਿਰ ਦੇ ਹੈਲਥ ਸੈਂਟਰ ਅਤੇ ਕੇਅਰ ਹੋਮ ਦੇ 45 ਤੋਂ ਵੱਧ ਇੰਟੈਂਸਿਵ ਕੇਅਰ ਮਰੀਜ਼ਾਂ ਤੇ ਲੰਬੇ ਸਮੇਂ ਦੀ ਦੇਖਭਾਲ ਵਾਲੇ ਨਿਵਾਸੀਆਂ ਨੂੰ ਸਸਕੈਚਵਨ ਹੈਲਥ ਅਥਾਰਟੀ ਅਤੇ ਕੈਨੇਡੀਅਨ ਰੈੱਡ ਕਰਾਸ ਵਲੋਂ ਹੋਰ ਜਗ੍ਹਾ ਸ਼ਿਫਟ ਕੀਤਾ ਗਿਆ।
Punjabi
ਕੈਨੇਡਾ-ਅਮਰੀਕਾ ਸਰਹੱਦ ਨੂੰ ਹੋਰ ਸਖ਼ਤ ਕਰਨ ਲਈ ਲਿਬਰਲ ਸਰਕਾਰ ਦਾ ਕਾਨੂੰਨ ਅੱਜ ਆਉਣ ਦੀ ਉਮੀਦ
ਕੈਨੇਡਾ ਅਮਰੀਕਾ ਬਾਰਡਰ 'ਤੇ ਹੋਰ ਸਖ਼ਤੀ ਕਰਨ ਲਈ ਲਿਬਰਲ ਸਰਕਾਰ ਦਾ ਕਾਨੂੰਨ ਅੱਜ ਆਉਣ ਦੀ ਉਮੀਦ ਹੈ। ਇਹ ਬਿੱਲ ਪਬਲਿਕ ਸੇਫਟੀ ਮੰਤਰੀ ਗੈਰੀ ਆਨੰਦਸੰਗਰੀ ਹਾਊਸ ਆਫ ਕਾਮਨਜ਼ ਵਿਚ ਪੇਸ਼ ਕਰਨਗੇ। ਹਾਲ ਹੀ ਦੀ ਥਰੋਨ ਸਪੀਚ ਵਿਚ ਮਾਰਕ ਕਾਰਨੀ ਸਰਕਾਰ ਨੇ ਕੈਨੇਡਾ ਦੀਆਂ ਸਰਹੱਦਾਂ 'ਤੇ ਸੁਰੱਖਿਆ ਨੂੰ ਵਧੇਰੇ ਮਜਬੂਤ ਕਰਨ ਅਤੇ ਫੈਂਟਾਨਾਇਲ ਵਗਰੇ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ ਪੁਲਿਸ ਅਤੇ ਖੁਫੀਆ ਏਜੰਸੀਆਂ ਲਈ ਨਵੇਂ ਸਾਧਨਾਂ ਦਾ ਵਾਅਦਾ ਕੀਤਾ ਸੀ।
Punjabi
ਗਾਜ਼ਾ 'ਚ ਇਜ਼ਰਾਇਲੀ ਹਮਲੇ, ਮਾਰੇ ਗਏ 14 ਫਲਸਤੀਨੀ
ਗਾਜ਼ਾ ਪੱਟੀ ਵਿਚ ਇਜ਼ਰਾਇਲੀ ਹਮਲੇ ਜਾਰੀ ਹਨ। ਗਾਜ਼ਾ ਪੱਟੀ ਵਿੱਚ ਇੱਕ ਰਿਹਾਇਸ਼ੀ ਇਮਾਰਤ 'ਤੇ ਇਜ਼ਰਾਈਲੀ ਹਮਲੇ ਵਿੱਚ 14 ਲੋਕ ਮਾਰੇ ਗਏ, ਜਿਨ੍ਹਾਂ ਵਿੱਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸਨ। ਸਿਹਤ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਹ ਹਮਲਾ ਜਬਾਲੀਆ ਸ਼ਰਨਾਰਥੀ ਕੈਂਪ 'ਤੇ ਕੀਤਾ ਗਿਆ ਸੀ।
Punjabi
ਡੈਲਟਾ ਨੂੰ ਮਿਲਿਆ ਨਵਾਂ ਸਿੰਥੈਟਿਕ ਅਥਲੈਟਿਕ ਟਰੈਕ
ਡੈਲਟਾ ਨਿਵਾਸੀਆਂ ਨੂੰ ਇੱਕ ਨਵਾਂ ਸਿੰਥੈਟਿਕ ਅਥਲੈਟਿਕ ਟਰੈਕ ਮਿਲ ਗਿਆ ਹੈ।
Punjabi
ਬੀ.ਸੀ. ਸਰਕਾਰ ਨੇ ਵਿਖਾਈ 2027 'ਚ ਖੁੱਲ੍ਹ ਰਹੇ ਕਰੀਬ 3ਬਿਲੀਅਨ ਡਾਲਰ ਦੇ ਸਕਾਈਟਰੇਨ ਟਨਲ ਦੀ ਝਲਕ
ਬੀ.ਸੀ. ਸਰਕਾਰ ਨੇ ਬਰੌਡਵੇ ਸਬਵੇ ਟਨਲ ਸੰਬੰਧੀ ਅਪਡੇਟ 'ਚ ਆਖਿਆ ਹੈ ਕਿ ਇਸ ਨਾਲ ਮੈਟਰੋ ਵੈਨਕੂਵਰ ਦੀ ਸਕਾਈਟਰੇਨ ਸਮਰੱਥਾ ਵਿੱਚ ਵਾਧਾ ਹੋਵੇਗਾ।
Punjabi
ਡਬਲਿਊ.ਐਸ.ਓ. ਨੇ ਹਾਰਪਰ ਦੀ ਭਾਰਤ ਸੰਬੰਧੀ ਟਿੱਪਣੀ ਦੀ ਕੀਤੀ ਆਲੋਚਨਾ
ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ ਕੈਨੇਡਾ ਨੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੀ ਕੈਨੇਡਾ-ਭਾਰਤ ਰਿਸ਼ਤਿਆਂ ਸੰਬੰਧੀ ਕੀਤੀ ਟਿੱਪਣੀ ਦੀ ਆਲੋਚਨਾ ਕੀਤੀ ਹੈ।
Punjabi
ਲਾਪੂ-ਲਾਪੂ ਡੇਅ ਦੀ ਘਟਨਾ ਦੇ ਦੁੱਖ ਦੇ ਪਰਛਾਂਵੇ 'ਚ ਬੀ.ਸੀ. 'ਚ ਫਿਲੀਪੀਨੋ ਹੈਰੀਟੇਜ ਮਹੀਨੇ ਦੀ ਸ਼ੁਰੂਆਤ
ਬੀ.ਸੀ. ਵਿੱਚ ਜੂਨ ਮਹੀਨਾ ਫਿਲੀਪੀਨੋ ਹੈਰੀਟੇਜ ਮੰਥ (ਮਹੀਨੇ) ਦੇ ਤੌਰ 'ਤੇ ਮਨਾਇਆ ਜਾਂਦਾ ਹੈ। ਜੂਨ ਮਹੀਨੇ ਅਜਿਹੇ ਕਈ ਪ੍ਰੋਗਰਾਮ ਹੁੰਦੇ ਹਨ ਜਿਸ ਆਸਰੇ ਫਿਲੀਪੀਨੋ ਭਾਈਚਾਰੇ ਦੇ ਬੀ.ਸੀ. ਪ੍ਰਤੀ ਕੰਟ੍ਰੀਬਿਊਸ਼ਨ, ਫਿਲੀਪੀਨੋ ਸਭਿਆਚਾਰ ਅਤੇ ਫਿਲੀਪੀਨੋ ਇਤਿਹਾਸ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ।
Punjabi
ਜੋਲੀ ਨੇ ਕੈਨੇਡਾ ਦੇ ਡਿਫੈਂਸ ਤੇ ਇਨਫਰਾਸਟਕਚਰ ਦੇਸ਼ ਦੇ ਸਟੀਲ ਅਤੇ ਐਲੂਮੀਨੀਅਮ ਦੀ ਵਰਤੋਂ ਦਾ ਕੀਤਾ ਐਲਾਨ
ਕੈਨੇਡਾ ਦੀ ਇੰਡਸਟਰੀ ਮਿਨਿਸਟਰ ਮੇਲਾਨੀ ਜੋਲੀ ਨੇ ਟਰੰਪ ਵਲੋਂ ਹੋਰ ਟੈਰਿਫ ਲਗਾਉਣ ਦੀ ਧਮਕੀ ਵਿਚਕਾਰ ਦੇਸ਼ ਦੇ ਨੈਸ਼ਨਲ ਇਨਫਰਾਸਟਕਚਰ ਅਤੇ ਰੱਖਿਆ ਪ੍ਰੋਜੈਕਟ ਵਿਚ ਕੈਨੇਡੀਅਨ ਸਟੀਲ ਅਤੇ ਐਲੂਮੀਨੀਅਮ ਦਾ ਪ੍ਰਮੁੱਖਤਾ ਨਾਲ ਇਸਤੇਮਾਲ ਕੀਤੇ ਜਾਣ ਦਾ ਐਲਾਨ ਕੀਤਾ ਹੈ। ਜੋਲੀ ਨੇ ਬੀਤੇ ਕੱਲ੍ਹ ਮਾਂਟਰੀਅਲ ਵਿਚ ਇੱਕ ਸੰਮੇਲਨ ਵਿਚ ਐਲੂਮੀਨੀਅਮ ਉਦਯੋਗ ਦੇ ਆਗੂਆਂ ਨਾਲ ਮੁਲਾਕਾਤ ਦੌਰਾਨ ਇਹ ਭਰੋਸਾ ਦਿਵਾਇਆ।
Punjabi
ਕੈਨੇਡਾ ਪੋਸਟ ਨੇ ਯੂਨੀਅਨ ਦੀ ਮੰਗ ਕੀਤੀ ਨਾ-ਮਨਜ਼ੂਰ, ਦੋਹਾਂ ਧਿਰਾਂ ਵਿਚ ਨਹੀਂ ਹੋ ਰਿਹੈ ਸਮਝੌਤਾ
ਕੈਨੇਡਾ ਪੋਸਟ ਅਤੇ ਯੂਨੀਅਨ ਵਿਚਕਾਰ ਹੁਣ ਤੱਕ ਕੋਈ ਸਹਿਮਤੀ ਨਹੀਂ ਹੈ,ਕਰਾਊਨ ਕਾਰਪੋਰੇਸ਼ਨ ਨੇ ਯੂਨੀਅਨਵਲੋਂ ਬਾਈਡਿੰਗ ਆਰਬਿਟਰੇਸ਼ਨਦੀ ਕੀਤੀ ਗਈ ਮੰਗ ਵੀ ਰੱਦ ਕਰ ਦਿੱਤੀ ਹੈ। ਕੈਨੇਡਾ ਪੋਸਟ ਨੇ ਕਿਹਾ ਕਿ ਉਹ ਜਲਦ ਮਾਮਲੇ ਦਾ ਹੱਲ ਚਾਹੁੰਦੀ ਹੈ ਅਤੇ ਥਰਡ ਪਾਰਟੀ ਦੀ ਵਿਚੋਲਗੀ ਨਾਲ ਇਹ ਇੱਕ ਸਾਲ ਤੱਕ ਲਟਕ ਸਕਦਾ ਹੈ।