Punjabi
ਫਰਾਂਸ 'ਚ ਹੋਏ ਜੀ-7 ਸਿਖਰ ਸੰਮੇਲਨ ਦੌਰਾਨ ਪੀ.ਐਮ.ਮੋਦੀ ਨਾਲ ਬਹੁਤ ਹੀ ਵਧੀਆ ਅਤੇ ਸਾਰਥਕ ਚਰਚਾ ਹੋਈ:ਟਰੰਪ
ਫਰਾਂਸ ਵਿੱਚ ਹੋਏ ਜੀ-7 ਸਿਖਰ ਸੰਮੇਲਨ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਦੀ ਖੁੱਲ੍ਹ ਕੇ ਹਮਾਇਤ ਕਰਦਿਆਂ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਕਾਲ ਦੌਰਾਨ ਭਾਰਤ ‘ਤੇ ਕੋਈ ਹਮਲਾ ਹੁੰਦਾ ਹੈ ਤਾਂ ਅਮਰੀਕਾ ਉਸ ਦੀ ਮਦਦ ਲਈ ਅੱਗੇ ਆਵੇਗਾ।
Punjabi
ਸਰੀ ਪੁਲਿਸ ਬੋਰਡ ਵੱਲੋਂ ਪਰਮ ਜਵਾਂਡਾ ਨੂੰ ਨਵਾਂ ਚੇਅਰਮੈਨ ਕੀਤਾ ਜਾ ਸਕਦਾ ਹੈ ਨਿਯੁਕਤ
ਸਰੀ ਪੁਲਿਸ ਬੋਰਡ ਵੱਲੋਂ ਅੱਜ ਹੋਣ ਵਾਲੀ ਆਪਣੀ ਮੀਟਿੰਗ ਵਿਚ ਪਰਮ ਜਵਾਂਡਾ ਨੂੰ ਨਵਾਂ ਮੁਖੀ ਚੁਣੇ ਜਾਣ ਦਾ ਰਸਮੀ ਐਲਾਨ ਕੀਤਾ ਜਾ ਸਕਦਾ ਹੈ। ਇਹ ਨਿਯੁਕਤੀ ਇਸ ਮਹੀਨੇ ਦੇ ਸ਼ੁਰੂ ਵਿਚ ਹੋਏ ਸਿਆਸੀ ਅਤੇ ਪ੍ਰਸ਼ਾਸਨਿਕ ਹੰਗਾਮੇ ਤੋਂ ਬਾਅਦ ਕੀਤੀ ਜਾ ਰਹੀ ਹੈ, ਜਿਸ ਦੌਰਾਨ ਪੁਲਿਸ ਚੀਫ਼ ਨੌਰਮ ਲਿਪਿੰਸਕੀ ਨੂੰ ਅਚਾਨਕ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਅਤੇ ਐਸ.ਪੀ.ਐਸ.ਬੋਰਡ ਦੇ ਪੁਰਾਣੇ ਚੇਅਰਮੈਨ ਹਾਰਲੇ ਚੈਪਲ ਨੇ ਇਸ ਦੇ ਵਿਰੋਧ ਵਿਚ ਅਸਤੀਫ਼ਾ ਦੇ ਦਿੱਤਾ ਸੀ।
Punjabi
2026 ਦੀ ਪਹਿਲੀ ਤਿਮਾਹੀ ਵਿੱਚ ਕੈਨੇਡਾ ਦੀ ਆਬਾਦੀ ਵਿੱਚ ਦਰਜ ਕੀਤੀ ਗਈ ਗਿਰਾਵਟ
ਕੈਨੇਡਾ ਸਰਕਾਰ ਵਲੋਂ ਗੈਰ-ਸਥਾਈ ਨਿਵਾਸੀਆਂ ਦੀ ਗਿਣਤੀ ਵਿਚ ਕੀਤੀ ਗਈ ਕਮੀ ਸਦਕਾ ਇਸ ਸਾਲ ਦੇ ਪਹਿਲੇ ਤਿਮਾਹੀ ਵਿਚ ਦੇਸ਼ ਦੀ ਆਬਾਦੀ ਵਿਚ 0.1 ਫੀਸਦੀ ਦੀ ਗਿਰਾਵਟ ਦਰਜ ਹੋਈ ਹੈ। ਸਟੈਟਿਸਟਿਕਸ ਵਿਭਾਗ ਨੇ 1 ਅਪ੍ਰੈਲ ਤੱਕ ਕੈਨੇਡਾ ਦੀ population ਲਗਭਗ 41.4 ਮਿਲੀਅਨ ਹੋਣ ਦਾ ਅਨੁਮਾਨ ਲਗਾਇਆ ਹੈ, ਜੋ ਕਿ ਇਸ ਤੋਂ ਪਿਛਲੇ ਤਿਮਾਹੀ ਦੇ ਮੁਕਾਬਲੇ 55,025 ਲੋਕਾਂ ਦੀ ਗਿਰਾਵਟ ਹੈ ਪਰ ਏਜੰਸੀ ਨੇ ਕਿਹਾ ਕਿ ਉਸ ਦਾ ਅਨੁਮਾਨ ਅਜੇ ਸ਼ੁਰੂਆਤੀ ਹੈ ਅਤੇ ਸਤੰਬਰ ਵਿਚ ਨਵਾਂ ਡੇਟਾ ਅਪਡੇਟ ਕੀਤਾ ਜਾਵੇਗਾ।
Punjabi
ਚਿਲੀਵੈਕ 'ਚ ਸੜਕ ਤੋਂ ਬੇਕਾਬੂ ਹੋਈ ਕਾਰ ਘਰ ਦੇ ਬੇਸਮੈਂਟ ਨਾਲ ਟਕਰਾਈ, ਅੱਗ ਲੱਗਣ ਕਾਰਨ ਦੋ ਪਰਿਵਾਰ ਬੇਘਰ
ਚਿਲੀਵੈਕ ਵਿਚ ਮੰਗਲਵਾਰ ਤੜਕੇ ਇੱਕ ਬੇਕਾਬੂ ਕਾਰ ਇੱਕ ਘਰ ਦੇ ਬੇਸਮੈਂਟ ਨਾਲ ਕ੍ਰੈਸ਼ ਹੋ ਗਈ। ਇਸ ਹਾਦਸੇ ਤੋਂ ਤੁਰੰਤ ਬਾਅਦ ਘਰ ਨੂੰ ਅੱਗ ਲੱਗ ਗਈ, ਜਿਸ ਨੇ ਕੁਝ ਹੀ ਮਿੰਟਾਂ ਵਿਚ ਪੂਰੇ ਮਕਾਨ ਨੂੰ ਆਪਣੀ ਚਪੇਟ ਵਿਚ ਲੈ ਲਿਆ। ਇਸ ਕਾਰਨ ਦੋ ਪਰਿਵਾਰ ਬੇਘਰ ਹੋਏ। ਚਿਲੀਵੈਕ ਫਾਇਰ ਡਿਪਾਰਟਮੈਂਟ ਮੁਤਾਬਕ, ਘਟਨਾ ਤੜਕੇ ਕਰੀਬ 1:45 ਵਜੇ ਵਾਪਰੀ।
Punjabi
ਮੈਡੀਸਨ ਹੈਟ ਵਿੱਚ ਸਕੂਲ ਪਿਕਨਿਕ ਮਨਾਉਣ ਗਏ 11 ਸਾਲਾ ਬੱਚੇ ਦੀ ਡੁੱਬਣ ਕਾਰਨ ਹੋਈ ਮੌਤ
ਮੈਡੀਸਨ ਹੈਟ ਵਿਚ ਸਕੂਲ ਪਿਕਨਿਕ ਮਨਾਉਣ ਗਏ 11 ਸਾਲਾ ਬੱਚੇ ਦੀ ਡੁੱਬਣ ਕਾਰਨ ਮੌਤ ਹੋ ਗਈ। ਇਹ ਘਟਨਾ ਸੋਮਵਾਰ ਦੁਪਹਿਰ ਈਕੋ ਡੇਲ ਰੀਜਨਲ ਪਾਰਕ ਵਿਚ ਵਾਪਰੀ। ਇੱਥੇ ਬੱਚੇ ਦੇ ਲਾਪਤਾ ਹੋਣ ਦੀ ਖਬਰ ਮਿਲਣ ਮਗਰੋਂ ਉਸ ਨੂੰ ਝੀਲ ਵਿਚੋਂ ਬਾਹਰ ਕੱਢ ਕੇ ਹਸਪਤਾਲ ਲੈ ਜਾਇਆ ਗਿਆ ਸੀ ਪਰ ਉੱਥੇ ਉਸ ਦੀ ਮੌਤ ਹੋ ਗਈ।