Punjabi
ਪੰਜਾਬੀ ਫ਼ਿਲਮਾਂ ਦੀ ਮਸ਼ਹੂਰ ਅਦਾਕਾਰਾ ਦੇ ਪਿਤਾ ਨੂੰ ਮਾਰੀਆਂ ਗੋਲੀਆਂ
ਪੰਜਾਬ ਵਿਚ ਮੋਗਾ ਜ਼ਿਲ੍ਹੇ ਦੇ ਕਸਬਾ ਕੋਟ ਇਸੇ ਖ਼ਾਂ ਵਿਖੇ ਮਸ਼ਹੂਰ ਪੰਜਾਬੀ ਅਦਾਕਾਰਾ ਤਾਨੀਆ ਦੇ ਪਿਤਾ ਨੂੰ ਦੋ ਅਣਪਛਾਤੇ ਹਮਲਾਵਾਰਾਂ ਵਲੋਂ ਗੋਲੀਆਂ ਮਾਰੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਡਾ. ਅਨਿਲਜੀਤ ਕੰਬੋਜ ਆਪਣੇ ਕਲੀਨਿਕ ਵਿਚ ਸਨ, ਜਿਸ ਦੌਰਾਨ ਹਮਲਾਵਾਰਾਂ ਦਵਾਈ ਲੈਣ ਦੇ ਬਹਾਨੇ ਦਾਖਲ ਹੋਏ ਅਤੇ ਗੋਲੀਆਂ ਚਲਾ ਦਿੱਤੀਆਂ, ਡਾ. ਕੰਬੋਜ ਨੂੰ ਮੋਗਾ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ,ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਡਾਕਟਰ ਨੂੰ ਪਹਿਲਾਂ ਤੋਂ ਧਮਕੀਆਂ ਮਿਲ ਰਹੀਆਂ ਸਨ।ਹਾਲਾਂਕਿ ਕੋਈ ਅਧਿਕਾਰਤ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਸੀ।
Punjabi
ਅੰਸ਼ੁਲਾ ਕਪੂਰ ਨੇ ਬੁਆਏਫ੍ਰੈਂਡ ਰੋਹਨ ਠੱਕਰ ਨਾਲ ਕੀਤੀ ਮੰਗਣੀ
ਫਿਲਮ ਨਿਰਮਾਤਾ ਬੋਨੀ ਕਪੂਰ ਦੀ ਧੀ ਅੰਸ਼ੁਲਾ ਕਪੂਰ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਆਪਣੀ ਜ਼ਿੰਦਗੀ ਦੇ ਸਭ ਤੋਂ ਖੂਬਸੂਰਤ ਪਲਾਂ ਨੂੰ ਸਾਂਝਾ ਕੀਤਾ ਹੈ।ਅੰਸ਼ੁਲਾ ਨੇ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਅਤੇ ਸਕ੍ਰਿਪਟ ਲੇਖਕ ਰੋਹਨ ਠੱਕਰ ਨਾਲ ਮੰਗਣੀ ਕਰਵਾ ਲਈ ਹੈ। ਇਹ ਜਾਦੂਈ ਪ੍ਰਪੋਜ਼ ਨਿਊਯਾਰਕ ਦੇ ਸੈਂਟਰਲ ਪਾਰਕ ਵਿੱਚ ਹੋਇਆ, ਜਿੱਥੇ ਰੋਹਨ ਨੇ ਅੰਸ਼ੁਲਾ ਨੂੰ ਗੋਡਿਆਂ ਭਾਰ ਬੈਠ ਕੇ ਪ੍ਰਪੋਜ਼ ਦਿੱਤਾ।
Punjabi
ਦਿਲਜੀਤ ਦੋਸਾਂਝ ਨੇ 'ਬਾਰਡਰ 2' ਬਾਰੇ ਚੱਲ ਰਹੀਆਂ ਅਫਵਾਹਾਂ 'ਤੇ ਲਾਈ ਰੋਕ
ਪਿਛਲੇ ਕੁਝ ਦਿਨਾਂ ਤੋਂ ਇਸ ਤਰ੍ਰਾਂ ਦੀਆਂ ਅਫਵਾਹਾਂ ਅਤੇ ਚਰਚੇ ਚੱਲ ਰਹੇ ਹਨ ਕਿ ਦਿਲਜੀਤ ਦੋਸਾਂਝ ਨੂੰ 'ਬਾਰਡਰ 2' 'ਚੋਂ ਬਾਹਰ ਕਰ ਦਿੱਤਾ ਗਿਆ ਹੈ। ਹੁਣ ਇਸ ਗਾਇਕ ਅਤੇ ਅਭਿਨੇਤਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਤੇ ਇਕ ਵੀਡੀਓ ਪੋਸਟ ਕਰਕੇ ਸਾਰੀਆਂ ਅਫਵਾਹਾਂ ਨੂੰ ਬਰੇਕ ਲਾ ਦਿੱਤੀ ਹੈ। ਇਸ ਵੀਡੀਓ 'ਚ ਦਿਲਜੀਤ 'ਬਾਰਡਰ 2' ਦੀ ਸ਼ੂਟਿੰਗ 'ਚ ਸ਼ਾਮਲ ਦਿਖਾਇਆ ਗਿਆ ਹੈ। ਜਿੱਥੇ ਉਸ ਦੇ ਪਿਛੋਕੜ 'ਚ 'ਘਰ ਕਬ ਆਓਗੇ' ਵਾਲਾ ਚਰਚਿਤ ਗੀਤ ਚੱਲ ਰਿਹਾ ਹੈ। ਇਸ ਤੋਂ ਇਹ ਜ਼ਾਹਰ ਹੋ ਗਿਆ ਹੈ ਕਿ ਦਿਲਜੀਤ ਦੀ ਮੌਜੂਦਗੀ 'ਬਾਰਡਰ 2' ਵਿੱਚ ਨਾ ਸਿਰਫ ਬਰਕਰਾਰ ਹੈ ਸਗੋਂ ਮਜ਼ਬੂਤ ਵੀ ਹੈ।
Punjabi
ਪਾਕਿਸਤਾਨੀ ਕਲਾਕਾਰਾਂ ਦੇ ਇੰਸਟਾਗ੍ਰਾਮ ਖਾਤੇ ਹੋਏ ਬਹਾਲ
ਪਹਿਲਗਾਮ ਹਮਲੇ ਤੋਂ ਬਾਅਦ ਪਾਕਿਸਤਾਨੀ ਕਲਾਕਾਰਾਂ ਦੇ ਬੰਦ ਕੀਤੇ ਗਏ ਇੰਸਟਾਗ੍ਰਾਮ ਖਾਤੇ ਬਹਾਲ ਹੋ ਗਏ ਹਨ। ਇਨ੍ਹਾਂ 'ਚ ਪਾਕਿਸਤਾਨੀ ਅਭਿਨੇਤਰੀ ਮਾਵਰਾ ਹੋਕੇਨ ਵੀ ਸ਼ਾਮਲ ਹਨ, ਜਿਸ ਦਾ ਖਾਤਾ ਕਈ ਮਹੀਨੇ ਬੰਦ ਰਿਹਾ ਪਰ ਹੁਣ ਭਾਰਤ 'ਚ ਉਸ ਨੂੰ ਵੇਖਿਆ ਜਾ ਸਕਦਾ ਹੈ।ਜਦੋਂ ਪਹਿਲਗਾਮ ਹਮਲੇ 'ਚ 26 ਨਾਗਰਿਕਾਂ ਦੀ ਜਾਨ ਚਲੀ ਗਈ ਸੀ ਤਾਂ ਉਸ ਪਿਛੋਂ ਡਿਜੀਟਲ ਬਲੈਕ ਆਊਟ ਵਜੋਂ ਕਈ ਪਾਕਿਸਤਾਨੀ ਕਲਾਕਾਰਾਂ ਦੇ ਖਾਤੇ ਬੰਦ ਕਰ ਦਿੱਤੇ ਗਏ ਸਨ।
Punjabi
'ਸਰਦਾਰ ਜੀ 3' ਨੂੰ ਪਾਕਿਸਤਾਨ ਵਿੱਚ ਮਿਲ ਰਿਹਾ ਹੈ ਭਰਵਾਂ ਹੁੰਗਾਰਾ
ਭਾਰਤ ਤੋਂ ਬਿਨ੍ਹਾਂ ਵਿਸ਼ਵ ਦੇ ਵੱਖ-ਵੱਖ ਹਿੱਸਿਆਂ ਵਿੱਚ ਰਿਲੀਜ਼ ਹੋਈ 'ਸਰਦਾਰ ਜੀ 3' ਪਾਕਿਸਤਾਨ ਵਿੱਚ ਚੌਖੀ ਧਮਾਲ ਮਚਾ ਰਹੀ ਹੈ,ਜਿਸ ਨੇ ਬਾਕਸ ਆਫਿਸ 'ਤੇ ਚੰਗੀ ਕਮਾਈ ਕਰਨ ਦਾ ਰਿਕਾਰਡ ਵੀ ਅਪਣੇ ਨਾਂਅ ਕਰ ਲਿਆ ਹੈ ਜਦਕਿ ਫਿਲਮ ਨੂੰ ਭਾਰਤ ਵਿੱਚ ਰਿਲੀਜ਼ ਹੋਣ ਤੋਂ ਰੋਕ ਦਿੱਤਾ ਗਿਆ ਹੈ।ਇੱਕ ਭਾਰਤੀ ਸਟਾਰ ਦੇ ਨਾਲ ਇੱਕ ਪਾਕਿਸਤਾਨੀ ਅਦਾਕਾਰਾ ਨੂੰ ਕਾਸਟ ਕਰਨ ਨਾਲ ਪੂਰੇ ਭਾਰਤ ਵਿੱਚ ਬਹੁਤ ਵਿਵਾਦ ਹੋਇਆ, ਖਾਸ ਤੌਰ ਤੇ ਪਹਿਲਗਾਮ ਅੱਤਵਾਦੀ ਹਮਲੇ ਅਤੇ ਹਾਲ ਹੀ ਵਿੱਚ ਸ਼ੁਰੂ ਕੀਤੇ ਗਏ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ।ਸ਼ੁਰੂਆਤੀ ਰਿਪੋਰਟਾਂ ਮੁਤਾਬਕ, ਫਿਲਮ ਦੇ ਪੂਰੇ ਪਾਕਿਸਤਾਨ 'ਚ ਟਿਕਟ ਵਿਕ ਗਏ ਅਤੇ ਇਸ ਫਿਲਮ ਨੇ ਪਹਿਲੇ ਦਿਨ $500,000 (ਲਗਭਗ ₹4.27 ਕਰੋੜ) ਦੀ ਸ਼ਾਨਦਾਰ ਕਮਾਈ ਕੀਤੀ ਹੈ।
Punjabi
ਨਸੀਰੂਦੀਨ ਸ਼ਾਹ ਦਿਲਜੀਤ ਦੋਸਾਂਝ ਦਾ ਸਮਰਥਨ ਕਰਨ ਲਈ ਆਏ ਅੱਗੇ
ਦਿਲਜੀਤ ਦੋਸਾਂਝ ਆਪਣੀ ਫਿਲਮ ‘ਸਰਦਾਰ ਜੀ 3’ ਵਿਚ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਨਾਲ ਕੰਮ ਕਰਨ ਨੂੰ ਲੈ ਕੇ ਵਿਵਾਦ ਵਿਚ ਘਿਰ ਗਿਆ ਹੈ। ਇਸ ਸਭ ਦੇ ਦਰਮਿਆਨ ਉੱਘੇ ਅਦਾਕਾਰ ਨਸੀਰੂਦੀਨ ਸ਼ਾਹ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੇ ਸਮਰਥਨ ਵਿਚ ਆ ਗਏ ਹਨ।
Punjabi
ਗੁਰੂ ਰੰਧਾਵਾ ਨੇ ਐਕਸ 'ਤੇ ਆਪਣਾ ਖਾਤਾ ਕੀਤਾ ਬੰਦ
ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਆਪਣਾ ਐਕਸ ਅਕਾਉਂਟ ਅਚਨਚੇਤ ਬੰਦ ਕਰ ਦਿੱਤਾ ਹੈ। ਅਜਿਹਾ ਉਸ ਨੇ ਇਕ ਭੇਤਭਰੀ ਪੋਸਟ ਤੋਂ ਬਾਅਦ ਕੀਤਾ, ਜਿਸ ਨੂੰ 'ਸਰਦਾਰ ਜੀ 3' ਦੇ ਵਿਵਾਦ ਦੌਰਾਨ ਦਿਲਜੀਤ ਦੀ ਆਲੋਚਨਾ ਸਮਝਿਆ ਜਾ ਰਿਹਾ ਸੀ। ਇਹ ਸਭ ਕੁਝ ਘੰਟਿਆ ਬਾਅਦ ਹੋਇਆ ਜਦੋਂ ਗੁਰੂ ਨੇ ਇਕ ਅਜਿਹਾ ਸੰਦੇਸ਼ ਐਕਸ ਤੇ ਸਾਂਝਾ ਕੀਤਾ ਸੀ, ਜਿਸ ਦਾ ਨਿਸ਼ਾਨਾ ਦਿਲਜੀਤ ਨੂੰ ਬਣਾਇਆ ਜਾਪਦਾ ਸੀ।
Punjabi
'ਕਾਂਟਾ ਲਗਾ' ਸਟਾਰ ਸ਼ੇਫਾਲੀ ਜਰੀਵਾਲਾ ਦਾ 42 ਸਾਲ ਦੀ ਉਮਰ ਵਿੱਚ ਦਿਹਾਂਤ
2002 ਦੇ ਮਸ਼ਹੂਰ ਸੰਗੀਤ ਵੀਡੀਓ 'ਕਾਂਟਾ ਲਗਾ' ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਲਈ ਮਸ਼ਹੂਰ ਸ਼ੇਫਾਲੀ ਜਰੀਵਾਲਾ ਦਾ ਸ਼ੁੱਕਰਵਾਰ ਦੇਰ ਰਾਤ ਮੁੰਬਈ ਵਿੱਚ ਦਿਹਾਂਤ ਹੋ ਗਿਆ। ਉਹ 42 ਸਾਲ ਦੀ ਸੀ।ਰਿਪੋਰਟਾਂ ਅਨੁਸਾਰ ਜਰੀਵਾਲਾ ਨੂੰ ਉਸਦੇ ਪਤੀ ਨੇ ਬੇਹੋਸ਼ ਪਾਏ ਜਾਣ ਤੋਂ ਬਾਅਦ ਬੇਲੇਵਿਊ ਮਲਟੀਸਪੈਸ਼ਲਿਟੀ ਹਸਪਤਾਲ ਲਿਜਾਇਆ।ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ,ਡਾਕਟਰਾਂ ਨੇ ਪਹੁੰਚਣ 'ਤੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।