Punjabi
ਅਦਾਕਾਰ-ਬਾਡੀ ਬਿਲਡਰ ਵਰਿੰਦਰ ਘੁੰਮਣ ਦਾ 42 ਸਾਲ ਦੀ ਉਮਰ ਵਿੱਚ ਦਿਹਾਂਤ
ਪੰਜਾਬ ਦੇ ਸ਼ਾਕਾਹਾਰੀ ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ (42) ਦਾ ਵੀਰਵਾਰ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ ਮੌਤ ਦੀ ਖ਼ਬਰ ਨੇ ਸਾਰਿਆ ਨੂੰ ਹੈਰਾਨ ਕਰ ਦਿੱਤਾ ਹੈ। ਦੱਸਿਆ ਜਾਂਦਾ ਹੈ ਕਿ ਸਿਹਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਬੁੱਧਵਾਰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ ਅਤੇ ਇਲਾਜ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਹ ਜਲੰਧਰ ਦੇ ਰਹਿਣ ਵਾਲੇ ਸਨ।
Punjabi
ਸੜਕ ਹਾਦਸੇ ਤੋਂ ਕੁਝ ਦਿਨ ਬਾਅਦ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਮੌਤ
ਪੰਜਾਬੀ ਗਾਇਕ ਅਤੇ ਅਦਾਕਾਰ ਰਾਜਵੀਰ ਜਵੰਦਾ ਦਾ 8 ਅਕਤੂਬਰ, 2025 ਨੂੰ 35 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਹੈ। ਜਵੰਦਾ ਨੂੰ 27 ਸਤੰਬਰ ਨੂੰ ਹਿਮਾਚਲ ਪ੍ਰਦੇਸ਼ ਦੇ ਬੱਦੀ ਨੇੜੇ ਮੋਟਰਸਾਈਕਲ ਹਾਦਸੇ ਵਿੱਚ ਸਿਰ ਅਤੇ ਰੀੜ੍ਹ ਦੀ ਹੱਡੀ ਵਿੱਚ ਗੰਭੀਰ ਸੱਟਾਂ ਲੱਗੀਆਂ ਸਨ।ਜਵੰਦਾ ਦੇ ਦੇਹਾਂਤ ਨਾਲ ਉਨ੍ਹਾਂ ਦੇ ਚਾਹੁਣ ਵਾਲਿਆਂ ਵਿਚ ਸੋਗ ਦੀ ਲਹਿਰ ਹੈ।
Punjabi
ਫਿਲਮ ‘ਗੋਡੇ ਗੋਡੇ ਚਾਅ-2’ ਦਾ ਟਰੇਲਰ ਰਿਲੀਜ਼
ਪੰਜਾਬੀ ਅਦਾਕਾਰ ਐਮੀ ਵਿਰਕ ਅਤੇ ਤਾਨੀਆ ਦੀ ਆਉਣ ਵਾਲੀ ਪੰਜਾਬੀ ਫਿਲਮ ‘ਗੋਡੇ ਗੋਡੇ ਚਾਅ-2’ ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਫਿਲਮ ਵਿੱਚ ਐਮੀ ਵਿਰਕ ਮੁੱਖ ਅਦਾਕਾਰ ਵਜੋਂ ਭੂਮਿਕਾ ਨਿਭਾਅ ਰਿਹਾ ਹੈ। ਫਿਲਮ ਵਿੱਚ ਹੋਰ ਅਦਾਕਾਰਾਂ ਵਿੱਚ ਗਿਤਾਜ ਬਿੰਦਰਖੀਆ, ਗੁਰਜਾਜ਼, ਨਿਰਮਲ ਰਿਸ਼ੀ, ਨਿਕੀਤ ਢਿੱਲੋਂ ਅਤੇ ਸਰਦਾਰ ਸੋਹੀ ਵਰਗੇ ਕਲਾਕਾਰ ਵੀ ਹਨ।
Punjabi
ਕੈਲਗਰੀ ਫਿਲਮ ਫੈਸਟੀਵਲ ਵਿਚ ਪਹਿਲਵਾਨ ਗਾਮਾ ਸਿੰਘ ਦੀ ਵਿਰਾਸਤ ਚਮਕੀ
ਕੈਲਗਰੀ ਦੇ ਸ਼ਾਨਦਾਰ ਫਿਲਮ ਫੈਸਟੀਵਲ ਵਿੱਚ ਕੁਸ਼ਤੀ ਖੇਤਰ ਦੀ ਮਹਾਨ ਸ਼ਖਸੀਅਤ ਗਾਮਾ ਸਿੰਘ ਵੀ ਮੌਜੂਦ ਸੀ। ਗਾਮਾ ਸਿੰਘ ਆਪਣੇ ਪੁੱਤਰ ਸਮੇਤ ਇਕ ਦਸਤਾਵੇਜ਼ੀ ਫਿਲਮ ਸਿੰਘਜ਼ ਇਨ ਦਾ ਰਿੰਗਜ਼ ਦੀ ਸ੍ਰਕੀਨਿੰਗ ਵਿੱਚ ਉਚੇਚੇ ਤੌਰ ਤੇ ਹਾਜ਼ਰ ਹੋਇਆ ਸੀ। ਇਹ ਇਕ ਅਜਿਹੀ ਫਿਲਮ ਹੈ ਜੋ ਗਾਮਾ ਸਿੰਘ ਦੇ ਜੀਵਨ ਉਸ ਦੀ ਵਿਰਾਸਤ ਅਤੇ ਉੱਤਰੀ ਅਮਰੀਕਾ ਵਿੱਚ ਦੱਖਣੀ ਏਸ਼ੀਆਈ ਖੇਤਰ ਦੇ ਪਹਿਲਵਾਨਾਂ ਬਾਰੇ ਦਰਸਾਉਂਦੀ ਹੈ।
Punjabi
ਦੁਨੀਆ ਭਰ ਦੇ ਲੋਕ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸਿਹਤਯਾਬੀ ਲਈ ਕਰ ਰਹੇ ਅਰਦਾਸਾਂ
ਦੁਨੀਆ ਦੇ ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਨੂੰ ਆਈ.ਸੀ.ਯੂ. ਵਿੱਚ ਦਾਖਲ ਹੋਏ ਪੰਜ ਦਿਨ ਹੋ ਗਏ ਹਨ। ਹਸਪਤਾਲ ਅਧਿਕਾਰੀਆਂ ਨੇ ਦੱਸਿਆ ਕਿ ਰਾਜਵੀਰ ਜਵੰਦਾ ਇਸ ਵੇਲੇ ਲਾਈਫ ਸਪੋਰਟ 'ਤੇ ਹਨ ਅਤੇ ਉਨ੍ਹਾਂ ਦੀ ਨਿਊਰੋਲੋਜੀਕਲ ਹਾਲਤ ਗੰਭੀਰ ਹੈ। ਡਾਕਟਰਾਂ ਮੁਤਾਬਕ ਗਾਇਕ ਦੀ ਦਿਮਾਗੀ ਸਰਗਰਮੀ ਬਹੁਤ ਘੱਟ ਰਹੀ ਹੈ ਅਤੇ ਉੱਚ ਪੱਧਰੀ ਇਲਾਜ ਦੇ ਬਾਵਜੂਦ ਵੀ ਕੋਈ ਵੱਡਾ ਸੁਧਾਰ ਨਹੀਂ ਆ ਰਿਹਾ।
Punjabi
ਦਿਲਜੀਤ ਦੋਸਾਂਝ ਨੇ ਖੱਟਿਆ ਇੱਕ ਹੋਰ ਨਾਮਣਾ, ਫਿਲਮ 'ਚਮਕੀਲਾ' 'ਚ ਬੈਸਟ ਐਕਟਰ ਵੱਜੋਂ ਨਾਮਜ਼ਦ
ਅੰਤਰਰਾਸ਼ਟਰੀ ਐਮੀ ਪੁਰਸਕਾਰਾਂ 2025 ਲਈ ਨਾਮਜ਼ਦਗੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਵਿੱਚ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਵੱਡਾ ਨਾਮਣਾ ਖੱਟਿਆ ਹੈ। ਦਿਲਜੀਤ ਦੋਸਾਂਝ ਨੂੰ ਇਮਤਿਆਜ਼ ਅਲੀ ਰਾਹੀਂ ਨਿਰਦੇਸ਼ਿਤ ਆਪਣੀ ਨੈੱਟਫਲਿਕਸ ਫਿਲਮ, ਚਮਕੀਲਾ ਲਈ ਸਰਵੋਤਮ ਅਦਾਕਾਰ ਲਈ ਨਾਮਜ਼ਦਗੀ ਪ੍ਰਾਪਤ ਹੋਈ ਹੈ।
Punjabi
ਨੀਰੂ ਬਾਜਵਾ: ਤਿੰਨ ਬੱਚਿਆਂ ਦੀ ਮਾਂ ਹੋ ਕੇ ਵੀ ਫਿਲਮ ਉਦਯੋਗ ਵਿਚ ਚਮਕੀ
ਪੰਜਾਬੀ ਫਿਲਮ 'ਮਧਾਣੀਆਂ' ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹੁਣ ਇਸ ਫਿਲਮ ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਫਿਲਮ ਵਿੱਚ ਨੀਰੂ ਬਾਜਵਾ ਅਤੇ ਦੇਵ ਖਰੌੜ ਦੀ ਜੋੜੀ ਦੇਖਣ ਨੂੰ ਮਿਲੇਗੀ।