Punjabi
ਸਰੀ ਦੇ ਸਾਬਕਾ ਮਸਾਜ ਥੈਰੇਪਿਸਟ ਦੀ ਸਜ਼ਾ 12 ਨਵੰਬਰ ਨੂੰ ਤੈਅ ਹੋਵੇਗੀ, 12 ਜਿਨਸੀ ਸ਼ੋਸ਼ਣ ਦੇ ਮਾਮਲਿਆਂ ’ਚ ਦੋਸ਼ੀ ਕਰਾਰ
ਸਰੀ ਦੇ ਇੱਕ ਸਾਬਕਾ ਮਸਾਜ ਥੈਰੇਪਿਸਟ ਨੂੰ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਵਿਚ ਸਜ਼ਾ ਸੁਣਾਉਣ ਦੀ ਤਾਰੀਖ਼ 12 ਨਵੰਬਰ ਤੈਅ ਕੀਤੀ ਗਈ ਹੈ। ਨਿਊ ਵੈਸਟਮਿੰਸਟਰ ਦੀ ਬੀ. ਸੀ. ਸੁਪਰੀਮ ਕੋਰਟ ਵਿਚ ਚੱਲੀ 35 ਦਿਨਾਂ ਦੀ ਲੰਬੀ ਸੁਣਵਾਈ ਤੋਂ ਬਾਅਦ ਜਸਟਿਸ ਲਾਂਸ ਬਰਨਾਰਡ ਨੇ Leonard Krekic ਨੂੰ 12 ਵੱਖ-ਵੱਖ ਮਾਮਲਿਆਂ ਵਿਚ ਜਿਨਸੀ ਸ਼ੋਸ਼ਣ ਦਾ ਦੋਸ਼ੀ ਕਰਾਰ ਦਿੱਤਾ ਸੀ।
Punjabi
ਐਲਬਰਟਾ ’ਚ ਮੁੜ ਵੱਖ ਹੋਣ ਬਾਰੇ ਰਿਫਰੈਂਡਮ ਨਹੀਂ ਕਰਵਾਉਣਗੇ ਸਮਿਥ, ਅੱਜ ਮੀਡੀਆ ਦੇ ਸਵਾਲਾਂ ਦੇ ਦੇਣਗੇ ਜਵਾਬ
ਪ੍ਰੀਮੀਅਰ ਡੈਨੀਅਲ ਸਮਿਥ ਅੱਜ ਸਵੇਰੇ 11:30 ਵਜੇ ਰਿਫਰੈਂਡਮ ਸਬੰਧੀ ਮੀਡੀਆ ਦੇ ਸਵਾਲਾਂ ਦੇ ਜਵਾਬ ਦੇਣਗੇ। ਇਹ ਐਲਾਨ ਉਨ੍ਹਾਂ ਵੱਲੋਂ ਟੈਲੀਵਿਜ਼ਨ 'ਤੇ ਦਿੱਤੇ ਗਏ ਉਸ ਸੰਬੋਧਨ ਤੋਂ ਬਾਅਦ ਆਇਆ ਹੈ, ਜਿਸ ਵਿੱਚ ਉਨ੍ਹਾਂ ਵਾਅਦਾ ਕੀਤਾ ਕਿ ਉਹ ਆਪਣੇ ਪ੍ਰੀਮੀਅਰ ਰਹਿਣ ਦੌਰਾਨ ਅਲਬਰਟਾ ਦੇ ਵੱਖ ਹੋਣ ਬਾਰੇ ਕੋਈ ਹੋਰ ਰਿਫਰੈਂਡਮ ਨਹੀਂ ਕਰਵਾਉਣਗੇ।
Punjabi
ਪਰਵਿੰਦਰ ਸਿੰਘ ਝੋਟਾ ਕਤਲ ਕਾਂਡ: ਬਾਜਵਾ ਨੇ ਵਿਧਾਨ ਸਭਾ ’ਚ CM ਮਾਨ ਦਾ ਅਸਤੀਫ਼ਾ ਮੰਗਣ ਦਾ ਕੀਤਾ ਐਲਾਨ
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪਰਵਿੰਦਰ ਸਿੰਘ ਝੋਟਾ ਕਤਲ ਕਾਂਡ ਨੂੰ ਲੈ ਕੇ ਐਲਾਨ ਕੀਤਾ ਹੈ ਕਿ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਅਸਤੀਫ਼ਾ ਮੰਗਿਆ ਜਾਵੇਗਾ।
Punjabi
ਕੈਨੇਡਾ ’ਚ ਮਹਿੰਗਾਈ ਦੀ ਮਾਰ, ਫੂਡ ਬੈਂਕਾਂ ’ਤੇ ਨਿਰਭਰ ਲੋਕਾਂ ਦੀ ਗਿਣਤੀ ਰਿਕਾਰਡ ਪੱਧਰ ’ਤੇ
ਕੈਨੇਡਾ ਵਿਚ ਹਾਈ ਕੋਸਟ ਔਫ ਲਿਵਿੰਗ ਕਾਰਨ ਵੱਡੀ ਗਿਣਤੀ ਵਿਚ ਲੋਕ ਫੂਡ ਬੈਂਕ 'ਤੇ ਡਿਪੈਂਡ ਹੋ ਰਹੇ ਹਨ ਅਤੇ ਇਹ ਗਿਣਤੀ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਈ ਹੈ। ਸਾਲ 2026 ਦੀ ਤਾਜ਼ਾ ਹੰਗਰਕਾਉਂਟ ਰਿਪੋਰਟ ਮੁਤਾਬਕ, ਇਕੱਲੇ ਮਾਰਚ ਮਹੀਨੇ ਵਿਚ ਹੀ ਰਿਕਾਰਡ 2.35 ਮਿਲੀਅਨ ਵਿਜ਼ਟ ਦਰਜ ਕੀਤੀਆਂ ਗਈਆਂ ਹਨ।
Punjabi
ਅਮਰੀਕੀ ਮਿਡਟਰਮ ਚੋਣਾਂ ਤੋਂ ਪਹਿਲਾਂ ਕੈਨੇਡਾ-ਅਮਰੀਕਾ ਵਪਾਰਕ ਸਮਝੌਤੇ ਦੀ ਉਮੀਦ ਖ਼ਤਮ
ਕੈਨੇਡਾ ਅਤੇ ਅਮਰੀਕਾ ਵਿਚਾਲੇ ਅਮਰੀਕੀ ਮਿਡਟਰਮ ਚੋਣਾਂ ਤੋਂ ਪਹਿਲਾਂ ਕੋਈ ਵਪਾਰਕ ਸਮਝੌਤਾ ਹੋਣ ਦੀ ਸੰਭਾਵਨਾ ਖ਼ਤਮ ਹੋ ਗਈ ਹੈ। ਕੈਨੇਡੀਅਨ ਸਰਕਾਰੀ ਅਧਿਕਾਰੀਆਂ ਵਲੋਂ ਪਿਛਲੇ ਕੁਝ ਹਫ਼ਤਿਆਂ ਤੋਂ ਇਸ ਸਬੰਧੀ ਇੰਡਸਟਰੀ ਗਰੁੱਪ ਨੂੰ ਸਪੱਸ਼ਟ ਕੀਤਾ ਗਿਆ ਹੈ ਕਿ 3 ਨਵੰਬਰ ਨੂੰ ਅਮਰੀਕਾ ਵਿਚ ਹੋਣ ਜਾ ਰਹੀਆਂ ਚੋਣਾਂ ਤੋਂ ਪਹਿਲਾਂ ਕਿਸੇ ਹੱਲ 'ਤੇ ਪਹੁੰਚਣ ਦੀਆਂ ਉਮੀਦਾਂ ਨਹੀਂ ਹਨ ਕਿਉਂਕਿ ਵ੍ਹਾਈਟ ਹਾਊਸ ਚੋਣ ਪ੍ਰਚਾਰ ਵਿਚ ਰੁੱਝਿਆ ਹੋਇਆ ਹੈ।